ਗੁਰੂ ਨਾਨਕ ਸਾਹਿਬ ਦੇ (ਫ਼ਰਜ਼ੀ) ਕੁਰਸੀਨਾਮੇ
ਗੁਰੂ ਨਾਨਕ ਸਾਹਿਬ ਨੂੰ ਰਾਮ ਤੇ ਲਵ ਕੁਸ਼ ਨਾਲ ਜੋੜਨ ਦੀ ਸ਼ਰਾਰਤ ਬ੍ਰਾਹਮਣਾਂ ਨੇ ਨਿਰਮਲਿਆਂ ਰਾਹੀਂ ਕੀਤੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ‘ਬਚਿਤਰ ਨਾਟਕ’ ਰਾਹੀਂ ਗੁਰੁ ਨਾਨਕ ਸਾਹਿਬ ਦੇ ਵੱਡੇ ਵਡੇਰਿਆਂ ਨੂੰ ਬੇਦੀ ਨਾਂ (ਨਕਲੀ) ਦੇ ਵੱਡੇ ਵਡੇਰੇ ਨਾਲ ਜੋੜਿਆ। ਉਨ੍ਹਾਂ ਨੇ ਇਸ ਮਕਸਦ ਵਾਸਤੇ ਇਕ ਕਰਸੀਨਾਮਾ ਵੀ ਤਿਆਰ ਕੀਤਾ। ਪਰ ਉਨ੍ਹਾਂ ਤੋਂ ਗ਼ਲਤੀ ਇਹ ਹੋ ਗਈ ਕਿ ਉਨ੍ਹਾਂ ਦੇ ਪ੍ਰਚਾਰਕਾਂ ਨੇ ਇਕ ਤੋਂ ਵਧ ਕੁਰਸੀਨਾਮੇ ਤਿਆਰ ਕਰ ਲਏ (ਜਿਵੇਂ ਕਰਤਾਰਪੁਰ ਦੇ ਸੋਢੀਆਂ ਨੇ ਚਾਰ (ਨਕਲੀ) ਕਰਤਾਰਪੁਰੀ ਬੀੜਾਂ ਸੰਭਾਲੀਆਂ ਹੋਈਆਂ ਹਨ।
ਮੇਰੇ ਕੋਲ ਗੁਰੂ ਨਾਨਕ ਸਾਹਿਬ ਦੇ ਦੋ ਕੁਰਸੀ ਨਾਮੇ ਪੁੱਜੇ ਹਨ (ਜੋ ਹੇਠਾਂ ਦੇ ਰਿਹਾ ਹਾਂ);
ਕਿਸੇ ਕੋਲ ਕੋਈ ਹੋਰ ਹੋਵੇ ਤਾਂ ਸੱਦਣ ਦੀ ਖੇਚਲ ਕਰਨਾ ਜੀ:
(ਪਹਿਲਾ ਕਰਸੀ ਨਾਮਾ)
1.ਰਾਮ ਚੰਦਰ
2.ਰਾਏ ਕੁਸ਼ ਮੱਲ
3.ਬੇਦ ਰਾਜ(ਬੇਦੀ ਬੰਸ ਨਾਲ ਜੋੜਨ ਵਾਸਤੇ)
4.ਚਤਰ ਸਾਲ
5.ਆਲੋਪ ਰਾਮ
6.ਸੈਨ ਮੱਲ
- ਸ਼ਿਵ ਰਾਮ
8.ਕਲਿਆਣ ਦਾਸ
9.ਨਾਨਕ (ਗੁਰੂ)
(ਦੂਜਾ ਕਰਸੀ ਨਾਮਾ)
1.ਰਾਮ ਚੰਦਰ
2.ਕੁਸ਼
3.ਭਾਰੋਸੁਤਮਲ
4.ਵੇਦੀ (ਬੇਦੀ ਬੰਸ ਨਾਲ ਜੋੜਨ ਵਾਸਤੇ)
5.ਰਸਪ
6.ਤੋਲਾ
7.ਪੰਜਮ
8.ਭਗੀਰਥ
9.ਮਾਣਕ ਰਾਏ
10.ਸਹੰਸਰ ਮੱਲ
11.ਕਾਲੂ
12.ਨਾਨਕ (ਬਾਬਾ)
(ਡਾ: ਹਰਜਿੰਦਰ ਸਿੰਘ ਦਿਲਗੀਰ)