TheSikhs.org

ਅੱਜ ਸਿੱਖ ਇਤਿਹਾਸ ਵਿੱਚ (3 ਜੂਨ)



1907: ਅਜੀਤ ਸਿੰਘ ਖਟਕੜ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ ਭੇਜਿਆ ਗਿਆ
1907 ਵਿਚ ਲੋਕਾਂ ਵਿਚ ਸਿਆਸੀ ਜਾਗੋ ਆ ਰਹੀ ਸੀ ਅਤੇ ਇਸ ਦੇ ਨਾਲ ਹੀ ਨਹਿਰੀ ਕਲੋਨੀਆਂ ਬਾਰੇ ਕਾਨੂੰਨ ਖ਼ਾਸ ਕਰ ਕੇ ਅਤੇ ਅμਗਰੇਜ਼ੀ ਸਰਕਾਰ ਦੇ ਖ਼ਿਲਾਫ਼ ਆਮ ਕਰ ਕੇ ਰੋਹ ਵਧ ਰਿਹਾ ਸੀ। ‘ਸਰਦਾਰ’ ਲਾਜਪਤ ਰਾਏ (ਉਦੋਂ ਉਸ ਨੇ ਕੇਸ ਦਾੜ੍ਹੀ ਰੱਖੇ ਹੋਏ ਸੀ ਅਤੇ ਖ਼ੁਦ ਨੂੰ ਸਰਦਾਰ ਕਿਹਾ ਕਰਦਾ ਸੀ) ਵਕੀਲ ਨੇ ਵੀ 21-22 ਮਾਰਚ ਤੇ 6 ਅਪ੍ਰੈਲ 1907 ਨੂੰ ਇਸ ਕਾਨੂੰਨ ਦੇ ਖ਼ਿਲਾਫ਼ ਭੜਕਾਊ ਤਕਰੀਰਾਂ ਕੀਤੀਆਂ ਸਨ ਤੇ ਲੋਕਾਂ ਨੂੰ ਪਾਣੀ ਦੇ ਬਿਲ ਨਾ ਦੇਣ ਵਾਸਤੇ ਕਿਹਾ ਸੀ। ਅਜੀਤ ਸਿμਘ ਨੇ ਲਾਹੌਰ ਦੇ ਬਰੈਡਲਾ ਹਾਲ ਵਿਚ ਸਰਕਾਰ ਦੇ ਖ਼ਿਲਾਫ਼ ਇਕ ਬੜੀ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁਝ ਪμਜਾਬ ਦੇ ਗਵਰਨਰ ਨੇ ਅμਗਰੇਜ਼ ਵਾਇਸਰਾਏ ਅਤੇ ਲμਡਨ ਵਿਚ ਇμਡੀਆ ਆਫ਼ਿਸ ਨੂੰ ਲਿਖ ਭੇਜਿਆ ਸੀ। ਸੀ.ਆਈ.ਡੀ. ਦੀਆਂ ਹਫ਼ਤਾਵਾਰ ਰਿਪੋਰਟਾਂ ਵਿਚ ਜ਼ਿਕਰ ਮਿਲਦਾ ਹੈ ਕਿ ਸਰਕਾਰ ਇਸ ਐਜੀਟੇਸ਼ਨ ਤੋਂ ਬਹੁਤ ਫ਼ਿਕਰਮμਦ ਸੀ। ਅਖ਼ੀਰ ਸਰਕਾਰ ਨੇ ਫੈਸਲਾ ਕੀਤਾ ਕਿ 1818 ਦੇ ਐਕਟ ਹੇਠ ਲਾਜਪਤ ਰਾਏ ਤੇ ਅਜੀਤ ਸਿμਘ ਨੂੰ ਗ੍ਰਿਫਤਾਰ ਕਰ ਕੇ ਨਜ਼ਰਬμਦ ਕਰ ਦਿਤਾ ਜਾਵੇ। ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿμਘ ਨੂੰ 3 ਜੂਨ 1907 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪμਜਾਬ ਤੋਂ ਬਾਹਰ ਮਾਂਡਲੇ (ਬਰਮਾ) ਰਿਪੋਰਟ ਕਰ ਦਿਤਾ। ਲਾਜਪਤ ਰਾਏ ਕਾਂਗਰਸ ਦੀ ਢਿੱਲੜ ਤੇ ਪੁਰਅਮਨ ਪਾਲਸੀ ਦੀ ਸ਼ਰੇਆਮ ਮੁਖ਼ਾਲਫ਼ਤ ਕਰਦਾ ਸੀ ਪਰ ਅμਦਰੋਂ ਉਹ ਜਥੇਬμਦੀ ਤੋਂ ਟੁੱਟਣ ਵਾਸਤੇ ਤਿਆਰ ਨਹੀਂ ਸੀ। ਉਹ ਵੱਡੇ ਨਾਅਰੇ ਲਾਉਂਦਾ ਸੀ ਪਰ ਗ੍ਰਿਫ਼ਤਾਰੀ ਤੋਂ ਡਰਦਾ ਸੀ ਤੇ ਇਸੇ ਕਰ ਕੇ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਮਾਂਡਲੇ ਭੇਜ ਦਿਤਾ ਗਿਆ ਤਾਂ ਉਹ ਅਪੀਲਾਂ, ਮੁਆਫ਼ੀਆਂ, ਸਿਫ਼ਾਰਸ਼ਾਂ ਅਤੇ ਸਫ਼ਾਈ ਪੇਸ਼ ਕਰਨ ’ਤੇ ਆ ਗਿਆ। ਅਖ਼ੀਰ ਸਰਕਾਰ ਨੇ ਲਾਜਪਤ ਰਾਏ ਦੀਆਂ ਅਪੀਲਾਂ ਮੰਨ ਕੇ ਉਸ ਨੂੰ ਰਿਹਾ ਕਰਨ ਦਾ ਫ਼ੈਸਲਾ ਕਰ ਲਿਆ; ਸਰਕਾਰ ਨੂੰ ਮਜਬੂਰਨ ਅਜੀਤ ਸਿੰਘ ਨੂੰ ਵੀ ਰਿਹਾ ਕਰਨਾ ਪੈਣਾ ਸੀ ਕਿਉਂਕਿ ਦੋਹਾਂ ਨੂੰ ਇਕੋ ਜੁਰਮ ਹੇਠ ਫੜਿਆ ਸੀ; ਸੋ ਦੋਹਾਂ ਨੂੰ 18 ਨਵμਬਰ 1907 ਦੇ ਦਿਨ ਰਿਹਾ ਕਰ ਦਿਤਾ। ਰਿਹਾਈ ਮਗਰੋਂ ਲਾਜਪਤ ਰਾਏ ਚੁਪ ਕਰ ਕੇ ਘਰ ਬੈਠ ਗਿਆ ਪਰ ਅਜੀਤ ਸਿμਘ ਨੇ ਇਨਕਲਾਬੀ ਕਾਰਵਾਈਆਂ ਜਾਰੀ ਰਖੀਆਂ।ਇਕ ਦਿਲਚਸਪ ਗੱਲ ਇਹ ਹੈ ਕਿ ਇਸ ਵੇਲੇ ਤਕ ਲਾਜਪਤ ਰਾਏ ਸਿੱਖੀ ਸਰੂਪ ਵਿਚ ਸੀ। ਉਸ ਨੇ ਕੇਸ-ਦਾੜ੍ਹੀ ਸਾਬਤ ਰੱਖੇ ਹੋਏ ਸਨ ਅਤੇ ਉਹ ਦਾੜ੍ਹੀ ਬμਨ੍ਹਦਾ ਸੀ। ਹੁਣ ਬੁਜ਼ਦਿਲੀ ਨੇ ਉਸ ਦੀ ਸ਼ਖ਼ਸੀਅਤ ਏਨੀ ਨੀਵੀਂ ਕਰ ਦਿੱਤੀ ਸੀ ਕਿ ਉਸ ਦੇ ਅμਦਰ ਦਾ ਸਿੱਖ ਵੀ ਮਰ ਗਿਆ ਸੀ ਤੇ ਉਸ ਨੇ ਕੇਸ ਕਟਵਾ ਲਏ ਤੇ ਪੂਰਾ “ਲਾਲਾ” ਬਣ ਗਿਆ ਤੇ ਆਪਣੇ ਆਪ ਨੂੰ ‘ਲਾਲਾ ਲਾਜਪਤ ਰਾਏ’ ਲਿਖਣ ਲਗ ਪਿਆ।

1947: ਪੰਜਾਬ ਦੀ ਵੰਡ ਦਾ ਐਲਾਨ ਹੋਇਆ
ਮਾਰਚ 1947 ਵਿਚ ਪੰਜਾਬ ਵਿਚ ਮੁਸਲਮਾਨਾਂ ਨੇ ਬਹੁਤ ਗੜਬੜ ਸ਼ੁਰੂ ਕਰ ਦਿੱਤੀ; ਉਹ ਪੰਜਾਬ ’ਤੇ ਪੂਰਨ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਇਸ ਨੂੰ ਪਾਕਿਸਤਾਨ ਵਿਚ ਸ਼ਾਮਿਲ ਕਰਨਾ ਚਾਹੁੰਦੇ ਸਨ; ਸਿੱਖ, ਖ਼ਾਸ ਕਰ ਕੇ ਮਾਸਟਰ ਤਾਰਾ ਸਿੰਘ ਇਸ ਦਾ ਭਰਪੂਰ ਵਿਰੋਧ ਕਰ ਰਿਹਾ ਸੀ; ਉਹ ਸਿੱਖਾਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਬਣਨ ਦੇਣਾ ਚਾਹੁੰਦਾ। ਇਸ ਹਾਲਤ ਵਿਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਅੰਗਰੇਜ਼ੀ ਭਾਰਤ ਦਾ ਵਾਇਸਰਾਏ ਬਣ ਕੇ ਆ ਚੁਕਾ ਸੀ ਤੇ ਉਸ ਨੇ ਪμਜਾਬ ਵਲ ਵਧੇਰੇ ਖਿਆਲ ਦੇਣਾ ਸ਼ੁਰੂ ਕੀਤਾ ਹੋਇਆ ਸੀ। ਕੁਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇਕ ਪਲਾਨ ਦਾ ਐਲਾਨ ਕੀਤਾ, ਜੋ ਬਾਅਦ ਵਿਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਮੁਤਾਬਿਕ ਪμਜਾਬ ਦੀ ਵμਡ ਦਾ ਫ਼ੈਸਲਾ ਕਰ ਦਿੱਤਾ ਗਿਆ। ਇਹ ਐਲਾਨ 3 ਜੂਨ 1947 ਨੂੰ ਹੋਇਆ। ਇਸ ਮੁਤਾਬਿਕ (1) ਪμਜਾਬ ਤੇ ਬμਗਾਲ ਦੀਆਂ ਅਸੈਂਬਲੀਆਂ ਦੇ ਮੈਂਬਰ ਦੋ ਹਿੱਸਿਆਂ ਵਿਚ ਮਿਲਣਗੇ: ਇਕ ਮੁਸਲਮ ਅਕਸਰੀਅਤ ਤੇ ਦੂਜਾ ਗ਼ੈਰ-ਮੁਸਲਮਾਨਾਂ ਦਾ। ਇਸ ਵਾਸਤੇ 1941 ਦੀ ਮਰਦਮ ਸ਼ੁਮਾਰੀ ਨੂੰ ਆਧਾਰ ਮμਨਿਆ ਜਾਵੇਗਾ। ਇਹ ਮੈਂਬਰ ਵμਡ ਦੇ ਹੱਕ ਵਿਚ ਜਾਂ ਖ਼ਿਲਾਫ਼ ਵੋਟ ਪਾਉਣਗੇ। ਜੋ ਵμਡ ਦੇ ਹੱਕ ਵਿਚ ਫ਼ੈਸਲਾ ਹੋਇਆ ਤਾਂ ਗਵਰਨਰ ਜਨਰਲ ਬਾਊਂਡਰੀ ਕਮਿਸ਼ਨ ਨਾਮਜ਼ਦ ਕਰੇਗਾ ਜੋ ਇਲਾਕਿਆਂ ਦੀ ਵμਡ ਦਾ ਫ਼ੈਸਲਾ ਕਰੇਗਾ। ਪμਜਾਬ ਵਿਚ ਇਸ ਬਾਰੇ ਮੁਸਲਮ ਅਕਸਰੀਅਤ ਹੇਠ ਲਿਖੇ ਇਲਾਕੇ ਵਿਚ ਮμਨੀ ਗਈ। (1) ਲਾਹੌਰ ਡਵੀਜ਼ਨ: ਗੁੱਜਰਾਂਵਾਲਾ, ਗੁਰਦਾਸਪੁਰ, ਸ਼ੇਖੂਪੁਰਾ, ਸਿਆਲਕੋਟ, ਲਾਹੌਰ (2) ਰਾਵਲਪਿμਡੀ ਡਵੀਜ਼ਨ: ਰਾਵਲਪਿμਡੀ, ਅਟਕ, ਗੁਜਰਾਤ, ਜਿਹਲਮ, ਮੀਆਂਵਾਲੀ, ਸ਼ਾਹਪੁਰ (3) ਮੁਲਤਾਨ ਡਵੀਜ਼ਨ: ਡੇਰਾ ਗ਼ਾਜ਼ੀ ਖ਼ਾਨ, ਝμਗ, ਲਾਇਲਪੁਰ ਮਿμਟਗੁਮਰੀ, ਮੁਲਤਾਨ, ਤੇ ਮੁਜ਼ੱਫ਼ਰਗੜ੍ਹ।

1984: ਭਾਰਤੀ ਫ਼ੌਜ ਨੇ ਸਾਰੇ ਪੰਜਾਬ ‘ਤੇ ਕੰਟਰੋਲ ਕਰ ਲਿਆ
ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਸਤੇ ਭਾਰਤੀ ਫ਼ੌਜ ਪਹਿਲੀ ਜੂਨ 1984 ਦੇ ਦਿਨ ਹੀ ਆਪਣੀਆਂ ਛਾਉਣੀਆਂ ਵਿਚੋਂ ਪੰਜਾਬ ਵਾਸਤੇ ਚਲ ਚੁਕੀ ਸੀ; ਦੋ ਜੂਨ ਦੀ ਰਾਤ ਤਕ ਸਾਰੇ ਪਾਸੇ ਫ਼ੌਜ ਹੀ ਫ਼ੌਜ ਸੀ ਪਰ ਕਿਸੇ ਨੂੰ ਵੀ ਚਿਤ ਵਿਚ ਨਹੀਂ ਕਿ ਏਨੀ ਫ਼ੌਜ ਦਰਬਾਰ ਸਾਹਿਬ ’ਤੇ ਹਮਲੇ ਵਾਸਤੇ ਲਿਆਂਦੀ ਗਈ ਸੀ। 3 ਜੂਨ ਨੂੰ ਤੜਕੇ ਹੀ 12 ਬਿਹਾਰ ਦੇ ਫ਼ੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਇਮਾਰਤਾਂ ਵਿਚ ਮੋਰਚੇ ਸμਭਾਲ ਲਏ ਸਨ। ਉਨ੍ਹਾਂ ਕੋਲ ਹਰ ਤਰ੍ਹਾਂ ਦੇ ਮਾਰੂ ਹਥਿਆਰ ਸਨ। ਇਸ ਯੂਨਿਟ ਦਾ ਕਮਾਂਡਿμਗ ਅਫ਼ਸਰ ਲੈਫ਼ਟੀਨੈਂਟ ਕਰਨਲ ਰμਧਾਵਾ ਸੀ। ਉਸ ਨੇ ਹਮਲੇ ਵਾਸਤੇ ਟਿਕਾਣਿਆਂ ਦੀ ਨਿਸ਼ਾਨ-ਦੇਹੀ ਕਰ ਲਈ ਸੀ। ਪਹਿਲੋਂ, ਪਹਿਲੀ ਜੂਨ ਨੂੰ, ਸੀ.ਆਰ.ਪੀ.ਐਫ਼. ਨੇ ਵੀ ਦਰਬਾਰ ਸਾਹਿਬ ’ਤੇ ਅμਨ੍ਹੇ-ਵਾਹ ਫ਼ਾਇਰਿμਗ ਕਰ ਕੇ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਪਤਾ ਲਗ ਸਕੇ ਕਿ ਮੁਕਾਬਲਾ ਕਿੱਥੋਂ-ਕਿੱਥੋਂ ਹੋਣਾ ਹੈ। ਪਰ ਉਸ ਦਿਨ ਖਾੜਕੂਆਂ ਨੇ ਸੀ.ਆਰ.ਪੀ.ਐਫ਼. ਦੀ ਕਾਰਵਾਈ ਦਾ ਜਵਾਬ ਨਹੀਂ ਦਿੱਤਾ ਸੀ, ਕਿਉਂਕਿ ਉਹ ਅਸਲਾ ਗੁਆਉਣਾ ਨਹੀਂ ਸਨ ਚਾਹੁμਦੇ।

3 ਜੂਨ ਨੂੰ ਰਾਤ ਦੇ 9 ਵਜੇ ਸਾਰੇ ਪμਜਾਬ ਵਿਚ 36 ਘμਟੇ ਵਾਸਤੇ ਕਰਫ਼ਿਊ ਲਾ ਦਿੱਤਾ ਗਿਆ (ਮਗਰੋਂ ਇਸ ਨੂੰ ਹੋਰ ਵਧਾ ਦਿੱਤਾ ਗਿਆ ਸੀ)। ਇਸ ਤੋਂ ਸਾਫ਼ ਸਮਝਿਆ ਜਾ ਸਕਦਾ ਸੀ ਕਿ ਫ਼ੌਜ ਦਰਬਾਰ ਸਾਹਿਬ ’ਤੇ ਹਮਲਾ ਕਰ ਦੇਵੇਗੀ। ਦਰਬਾਰ ਸਾਹਿਬ ਦੇ ਅμਦਰ ਬੈਠੇ ਖਾੜਕੂਆਂ ਦੀ ਕਮਾਨ ਜਨਰਲ ਸੁਬੇਗ ਸਿμਘ ਕੋਲ ਸੀ। ਉਸ ਨੇ ਇਸ ਹਮਲੇ ਦਾ ਅμਦਾਜ਼ਾ ਲਾ ਲਿਆ ਸੀ ਅਤੇ ਵੱਖ-ਵੱਖ ਥਾਵਾਂ ’ਤੇ ਮੋਰਚਿਆਂ ਵਿਚ ਖਾੜਕੂਆਂ ਨੂੰ ਤਾਈਨਾਤ ਕਰ ਦਿੱਤਾ ਸੀ।

3 ਤਾਰੀਖ਼ ਦੀ ਰਾਤ ਨੂੰ ਹੀ ਦਰਬਾਰ ਸਾਹਿਬ ਤੋਂ ਸਿਰਫ਼ 300 ਮੀਟਰ ਦੂਰ ਫ਼ੌਜ ਨੇ ਆਪਣਾ ਕμਟਰੋਲ ਰੂਮ ਕਾਇਮ ਕਰ ਲਿਆ ਸੀ। ਇਹ ਇਕ ਉੱਚੀ ਈਮਾਰਤ ਦੀ ਉਪਰਲੀ ਮμਜ਼ਿਲ ’ਤੇ ਸੀ। ਇਸ ਜਗ੍ਹਾ ‘ਆਰਡਰਜ਼ ਗਰੁਪ’, ਜਿਸ ਨੂੰ ਬਰਾੜ ਨੇ ਹੁਕਮ ਦੇ ਕੇ ਲਾਗੂ ਕਰਵਾਉਣਾ ਸੀ, ਅਤੇ ਹੋਰ ਅਫ਼ਸਰ ਹਾਜ਼ਿਰ ਸਨ। ਇਨ੍ਹਾਂ ਵਿਚ 350 ਪਿਆਦਾ ਬਰਗੇਡ ਦਾ ਕਮਾਂਡਰ ਅਤੇ ਇਸ ਹੇਠ ਰਖੀਆਂ ਚਾਰ ਪਿਆਦਾ ਬਟਾਲੀਅਨਾਂ ਦੇ ਕਮਾਂਡਿμਗ ਅਫ਼ਸਰ ਵੀ ਸਨ। ਇਹ ਚਾਰ ਬਟਾਲੀਅਨ ਸਨ: 10 ਗਾਰਡ, 26 ਮਦਰਾਸ, 12 ਬਿਹਾਰ ਤੇ 9 ਕਮਾਊਂ। ਇਸੇ ਸ਼ਾਮ ਨੂੰ ਜਨਰਲ ਸੁμਦਰਜੀ ਅਤੇ ਦਿਆਲ ਵੀ ਡਵੀਜ਼ਨ ਦੇ ਹੈੱਡ-ਕੁਆਟਰ ’ਤੇ ਪਹੁμਚ ਗਏ।

ਇਸ ਵੇਲੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਸੀ। ਉਸ ਨੇ ਰਸਮੀ ਤੌਰ ’ਤੇ ਵੀ ਦਰਬਾਰ ਸਾਹਿਬ ’ਤੇ ਹਮਲੇ ਦੀ ਮਨਜ਼ੂਰੀ ਦੇਣ ਵਾਸਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ। ਇਸ ’ਤੇ ਉਸ ਨੂੰ ਛੁੱਟੀ ’ਤੇ ਭੇਜ ਕੇ ਉਸ ਦੀ ਥਾਂ ’ਤੇ ਰਮੇਸ਼ਇੰਦਰ ਸਿੰਘ ਨੂੰ ਲਾ ਦਿੱਤਾ ਗਿਆ ਜਿਸ ਨੇ ਚੁਪਚਾਪ ਦਸਤਖ਼ਤ ਕਰ ਦਿੱਤੇ। (ਇਸ ਰਮੇਸ਼ਇੰਦਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚੀਫ਼ ਮਨਿਸਟਰ ਬਣਨ ’ਤੇ ਦੋਵੇਂ ਵਾਰ ਆਪਣਾ ਚੀਫ਼ ਸੈਕਟਰੀ ਲਾਇਆ। ਇਸ ਤੋਂ ਇਹ ਵੀ ਸ਼ੱਕ ਪੈਂਦਾ ਹੈ ਕਿ ਇਸ ਹਮਲੇ ਦਾ ਬਾਦਲ ਨੂੰ ਜ਼ਰੂਰ ਪਤਾ ਸੀ)।

1986: ਕਪੂਰਥਲਾ ਵਿਚ ਹਿμਦੂਆਂ ਵੱਲੋਂ ਸਿੱਖਾਂ ਉੱਤੇ ਹਮਲੇ
ਤਿੰਨ ਜੂਨ 1986 ਦੇ ਦਿਨ ਕਪੂਰਥਲਾ ਵਿਚ ਸ਼ਿਵ ਸੈਨਾ ਨੇ ਅਸ਼ੋਕ ਕੁਮਾਰ ਪੱਪੂ ਦੀ ਅਗਵਾਈ ਹੇਠ ਸਿੱਖਾਂ ਉੱਤੇ ਹਮਲੇ ਕੀਤੇ। ਉਨ੍ਹਾਂ ਨੇ ਬੋਹੜ ਸਿμਘ ਨਾਂ ਦੇ ਇਕ ਸਿੱਖ ਦੀ ਦੁਕਾਨ ਸਾੜ ਦਿੱਤੀ। ਪੁਲੀਸ ਵਲੋਂ ਰੋਕੇ ਜਾਣ ’ਤੇ ਹਿμਦੂਆਂ ਨੇ ਪੁਲੀਸ ਉੱਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਇੰਸਪੈਕਟਰ, ਦੋ ਹੈੱਡ ਕਾਂਸਟੇਬਲ, 7 ਕਾਂਸਟੇਬਲ ਤੇ ਇਕ ਐਸ.ਪੀ. ਜ਼ਖ਼ਮੀ ਹੋਇਆ। ਸ਼ਿਵ ਸੈਨਾ ਦਾ ਐਸ.ਕੇ. ਸਰਵਾਲ ਤੇ ਮਿਊਂਸਪਲ ਕਮੇਟੀ ਦਾ ਪ੍ਰਧਾਨ ਮਹਿμਦਰ ਕੁਮਾਰ ਇਸ ਹਮਲਾਵਰ ਟੋਲੇ ਦੀ ਅਗਵਾਈ ਕਰ ਰਹੇ ਸਨ। ਪੁਲੀਸ ਨੇ ਗੁੰਡਾਗਰਦੀ ਕਰਨ ਵਾਲੇ ਕੁਝ ਹਿμਦੂ ਹਮਲਾਵਰ ਗ੍ਰਿਫ਼ਤਾਰ ਕੀਤੇ। ਪਰ ਬਾਅਦ ਵਿਚ ਹਿੰਦੂਆਂ ਵੱਲੋਂ ਹੜਤਾਲ ਕੀਤੇ ਜਾਣ ਮਗਰੋਂ ਹਿμਦੂਆਂ ਦੇ ਫੜੇ ਸਾਰੇ ਹਿੰਦੂ ਹਮਲਾਵਰ ਰਿਹਾ ਕਰ ਦਿਤੇ ਗਏ ਤੇ ਸਾਰੇ ਕੇਸ ਵਾਪਿਸ ਲੈ ਲਏ ਗਏ ਕਿਉਂਕਿ ਚੀਫ਼ ਮਨਿਸਟਰ ਬਰਨਾਲਾ ਦੀ ਹਦਾਇਤ ਸੀ ਕਿ ਕਿਸੇ ਹਿੰਦੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚੋਂ ਕਈਆਂ ਉਤੇ ਦਫ਼ਾ 307 ਤੇ 326 ਵਰਗੇ ਮੁਕਦਮੇ ਵੀ ਦਰਜ ਕੀਤੇ ਹੋਏ ਸਨ।

1987: ਸੀ.ਆਰ.ਪੀ.ਐਫ਼.’ਤੇ ਖਾੜਕੂਆਂ ਦੇ ਹਮਲੇ
ਖਾੜਕੂਆਂ ਨੇ 3 ਜੂਨ 1987 ਦੇ ਦਿਨ ਜμਡਿਆਲਾ ਗੁਰੂ ਨੇੜੇ ਜੋਧਾ ਪਿμਡ ਵਿਚ ਸੀ.ਆਰ.ਪੀ.ਐਫ਼. ’ਤੇ ਹਮਲਾ ਕਰ ਕੇ ਤਿμਨ ਫ਼ੌਜੀ ਮਾਰ ਦਿੱਤੇ। (ਸੀ.ਆਰ.ਪੀ.ਐਫ਼. ’ਤੇ ਖਾੜਕੂਆਂ ਦਾ ਇਹ ਚੌਥਾ ਹਮਲਾ ਸੀ। ਇਹ ਹਮਲੇ ਪਹਿਲਾਂ 19 ਨਵμਬਰ 1986 ਨੂੰ ਤਰਨਤਾਰਨ ਕੋਲ, 4 ਤੇ 10 ਜਨਵਰੀ 1987 ਨੂੰ ਝਬਾਲ ਕੋਲ ਵੀ ਕੀਤੇ ਗਏ ਸਨ)। ਜਦੋਂ ਖਾੜਕੂ ਆਪਣਾ ਐਕਸ਼ਨ ਕਰ ਕੇ ਚਲੇ ਗਏ ਤਾਂ ਸੀ.ਆਰ.ਪੀ.ਐਫ਼. ਨੇ ਪਿμਡ ਵਾਲਿਆਂ ’ਤੇ ਭਾਰੀ ਤਸ਼ੱਦਦ ਕੀਤਾ। ਪਿμਡ ਦੇ ਗੁਰਦੁਆਰੇ ਦੇ ਗ੍ਰμਥੀ ਸੁਰਜੀਤ ਸਿμਘ ਦੇ ਘਰ ਦਾ ਦਰਵਾਜ਼ਾ ਭμਨ ਕੇ ਉਸ ਦੀ ਪਤਨੀ ਬੀਬੀ ਗੁਰਦੀਪ ਕੌਰ ਅਤੇ ਨੂੰਹ ਬੀਬੀ ਬਲਬੀਰ ਕੌਰ ਨੂੰ ਬੇਤਹਾਸ਼ਾ ਕੁੱਟਿਆ ਗਿਆ। ਦੋਹਾਂ ਨੂੰ ਨਾਜ਼ਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।

1987: ਪੁਲਸ ਨੇ ਕਰਨੈਲ ਸਿੰਘ ਸਿੱਖ ਕੁੱਟ-ਕੁੱਟ ਕੇ ਮਾਰ ਦਿੱਤਾ
3 ਜੂਨ 1987 ਦੇ ਦਿਨ ਪੁਲਸ ਨੇ ਭਲਵਾਨ ਪਿੰਡ ਵਿਚ ਇਕ ਬੇਗੁਨਾਹ ਸਿੱਖ ਕਰਨੈਲ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

1990: ਜਸਵੰਤ ਸਿੰਘ ਹਿਰਦੇਵਾਲ ਤੇ ਕੁਲਵੰਤ ਸਿੰਘ ਕਾਲਾ ਆਰਿਫਕੇ ਨਕਲੀ ਮੁਕਾਬਲੇ ਵਿਚ ਸ਼ਹੀਦ
3 ਜੂਨ 1990 ਦੇ ਦਿਨ ਪੰਜਾਬ ਪੁਲਸ ਨੇ ਜਸਵੰਤ ਸਿੰਘ (ਵਾਸੀ ਹਿਰਦੇਵਾਲ, ਲੁਧਿਆਣਾ) ਤੇ ਕੁਲਵੰਤ ਸਿੰਘ ਕਾਲਾ (ਵਾਸੀ ਆਰਿਫਕੇ) ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

1991: ਦਰਸ਼ਨ ਸਿੰਘ ਉਰਫ਼ ਸਿੰਧੀ ਸਿੰਘ ਤੇ ਸੁਰਜੀਤ ਸਿੰਘ ਵੀਰਮ ਨਕਲੀ ਮੁਕਾਬਲੇ ਵਿਚ ਸ਼ਹੀਦ
3 ਜੂਨ 1991 ਦੇ ਦਿਨ ਪੰਜਾਬ ਪੁਲਸ ਨੇ ਦਰਸ਼ਨ ਸਿੰਘ ਉਰਫ਼ ਸਿੰਧੀ ਸਿੰਘ ਤੇ ਸੁਰਜੀਤ ਸਿੰਘ ਵੀਰਮ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

1992: ਜਸਵਿੰਦਰ ਸਿੰਘ ਘੋੜਾ, ਬਲਵਿੰਦਰ ਸਿੰਘ ਬਿੰਦਰ ਤੇ ਹੋਰ ਸਿੱਖ ਨਕਲੀ ਮੁਕਾਬਲੇ ਵਿਚ ਸ਼ਹੀਦ
3 ਜੂਨ 1992 ਦੇ ਦਿਨ ਪੰਜਾਬ ਪੁਲਸ ਨੇ ਜਸਵਿੰਦਰ ਸਿੰਘ ਉਰਫ਼ ਘੋੜਾ (ਪੁੱਤਰ ਤੇਜਾ ਸਿੰਘ, ਵਾਸੀ ਪੱਟੀ, ਜ਼ਿਲ੍ਹਾ ਤਰਨ ਤਾਰਨ), ਬਲਵਿੰਦਰ ਸਿੰਘ ਉਰਫ਼ ਬਿੰਦਰ (ਪੁੱਤਰ ਚੌਧਰੀ ਰਾਮ, ਵਾਸੀ ਕੱਲਰ, ਨੇੜੇ ਰਾਜਾਸਾਂਸੀ, ਜ਼ਿਲ੍ਹਾ ਅੰਮ੍ਰਿਤਸਰ) ਤੇ 7 ਹੋਰ ਸਿੱਖ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤੇ।

1994: ਕੁਲਵਿੰਦਰ ਸਿੰਘ ਧੂਰੀ ਨਕਲੀ ਮੁਕਾਬਲੇ ਵਿਚ ਸ਼ਹੀਦ
3 ਜੂਨ 1994 ਦੇ ਦਿਨ ਪੰਜਾਬ ਪੁਲਸ ਨੇ ਕੁਲਵਿੰਦਰ ਸਿੰਘ (ਪੁੱਤਰ ਬਲਵੀਰ ਸਿੰਘ, ਵਾਸੀ ਗੁਰੂ ਨਾਨਕ ਨਗਰ, ਧੂਰੀ, ਜ਼ਿਲ੍ਹਾ ਸੰਗਰੂਰ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

(ਡਾ. ਹਰਜਿੰਦਰ ਸਿੰਘ ਦਿਲਗੀਰ)