Bhindranwals book is anti Sikh book
ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਾ ਲਿਖਤ ਕਿਤਾਬ ‘ਜਨਮ ਸੰਸਕਾਰ’

ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਾ (DDT) ਲਿਖਤ ਕਿਤਾਬਜਨਮ ਸੰਸਕਾਰ

ਜਨਮ ਸੰਸਕਾਰ (ਕਰਤਾ: ਸ੍ਰੀਮਾਨਪੰਥ ਰਤਨਵਿਦਿਯਾ ਮਾਰਤੰਡਸੰਤਗਿਆਨੀਗੁਰਬਚਨ ਸਿੰਘ ਜੀ ਖਾਲਸਾ)

ਪ੍ਰਕਾਸ਼ਕ: ਭਾਈ ਜਵਾਹਰ ਸਿੰਘ-ਕਿਰਪਾਲ ਸਿੰਘ, ਮਾਈ ਸੇਵਾ-ਅੰਮ੍ਰਿਤਸਰ ਸੰਨ-1969, ਕੀਮਤ-12-50

 ——-

ਗੁਰੂ ਨਾਨਕ ਸਾਹਿਬ ਕੁਸੂ ਦੇ ਖਾਨਦਾਨ ਵਿਚੋਂ; ਬਾਕੀ ਬੇਦੀ ਸਤਿਗੁਰੂ ਜਾਂ ਮਹਾਂਪੁਰਖ ਭੀ। (ਪੰਨਾ-1)

ਗੁਰੂ ਅੰਗਦ ਸਾਹਿਬ-ਲਛਮਣ ਦੇ ਤਖ ਨਾਮੇ ਪੁੱਤਰ ਤੋਂ ਤ੍ਰੇਹਣ ਬੰਸ ਚੱਲੀ (ਪੰਨਾ-10)

ਗੁਰੂ ਅਮਰਦਾਸ ਜੀ-ਰਾਮ ਦੇ ਭਰਾ ਭਰਥ ਦੇ ਪੁੱਤਰ ਭਲਣ ਤੋਂ ਭੱਲੇ ਬੰਸ ਚੱਲੀ, ਉਸ ਵਿਚੋਂ ਸਨ।(ਪੰਨਾ11)

ਗੁਰੂ ਰਾਮਦਾਸ ਜੀ-ਲਊ ਦੇ ਪੁੱਤਰ ਕਾਲ ਰਾਏ ਦੀ ਬੰਸ ਵਿਚੋਂ ਸਨ।(ਪੰਨਾ-12)

ਗੁਰੂ ਹਰਿਰਾਇ ਜੀ ਦੇ ਵਿਆਹ 8 (ਅੱਠ) ਸਨ? (ਪੰਨਾ-15)

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਗੱਦੀ ਦਿੱਲੀ ਤੋਂ ਭੇਜੀ।(ਪੰਨਾ-18)

ਖਾਲਸਾ ਪੰਥ ਪੰਜ ਪਿਆਰਿਆਂ ਤੋਂ ਦਸਮਾ ਪਾਤਸ਼ਾਹ ਨੇ ਚਲਾਇਆ, (ਫਿਰ ਨਿਰਮਲ ਪੰਥ?) (ਪੰਨਾ-19)

ਭਾਈ ਦਇਆ ਸਿੰਘ (ਪਿਆਰਾ) ਲਊ ਦੇ ਅਵਤਾਰ ਸਨ।(ਪੰਨਾ-19)

ਭਾਈ ਧਰਮ ਸਿੰਘ (ਪਿਆਰਾ) ਧੰਨਾ ਜੀ ਦੇ ਅਵਤਾਰ ਸਨ।(ਪੰਨਾ-19)

ਭਾਈ ਹਿੰਮਤ ਸਿੰਘ (ਪਿਆਰਾ) ਚਤੁਰ ਭੁਜੀ ਦੇ ਅਵਤਾਰ ਸਨ।(ਪੰਨਾ-19)

ਭਾਈ ਮੋਹਕਮ ਸਿੰਘ (ਪਿਆਰਾ) ਨਾਮਦੇਵ ਜੀ ਦੇ ਅਵਤਾਰ ਸਨ।(ਪੰਨਾ-19)

ਭਾਈ ਸਾਹਿਬ ਸਿੰਘ (ਪਿਆਰਾ) ਸੈਣ ਜੀ ਦੇ ਅਵਤਾਰ ਸਨ।(ਪੰਨਾ-19)

ਮਾਈ ਸੇਵਾ ਜੀ ਪਤੀ ਬ੍ਰਤਾ ਸ਼ਕਤੀ ਰਾਹੀਂ ਕਾਬੁਲ ਤੋਂ ਰੋਜ਼ਾਨਾ ਗੋਇੰਦਵਾਲ ਆਉਂਦੀ ਸੀ।(ਪੰਨਾ-21)

ਇਕ ਬੀਬੀ ਨੇ ਪਤੀ ਬ੍ਰਤ ਸ਼ਕਤੀ ਕਾਰਨ (ਪਤੀ ਮਰਨ ਤੇ) ਸੂਰਜ ਚੜ੍ਹਨੋ ਰੋਕ ਲਿਆ ਪਤੀ ਜੀਵਤ ਕੀਤਾ।(ਪੰਨਾ-22)

ਸਤਿਗੁਰਾਂ ਨੇ ਸੂਹਾ ਵੇਸ ਪਾਉਣ ਦੀ ਆਗਿਆ ਨਹੀਂ ਕੀਤੀ।(ਪੰਨਾ-23)

”ਮੂਲ ਮੰਤਰ” ਨਾਨਕ ਹੋਸੀ ਭੀ ਤਕ।(ਪੰਨਾ-24)

ਬੱਚੇ ਦੇ ਗਰਭ ਵਿਚ ਹੋਣ ਸਮੇਂ ਰੱਖਿਆ ਵਾਸਤੇ ਇਹ ਸ਼ਬਦ ਪੜ੍ਹਨੇ ਚਾਹੀਦੇ ਹਨ૴ (ਪੰਨਾ-25)

ਮਰਾਜ ਵਿਖੇ ਜੈਦ ਨਾਮੀ ਬੰਦਾ ਇੰਨਾ ਬਲਵਾਨ ਕਿਵੇਂ ਹੋਇਆ, ਮਾਤਾ ਨੇ ਸ਼ੇਰ ਦੀ ਸ਼ਕਲ ਪਾਣੀ ਵਿਚ ਦੇਖੀ, ਸੂਰਜ ਮੱਥੇ ਲੱਗਾ।(ਪੰਨਾ-25)

ਸਤਿਗੁਰੂ ਜੀ ਨੇ ਜੈਦ ਵੱਲੋਂ ਕੀਤਾ ਗਿਆ ਵਾਰ ਕਾਲੇ ਨੂੰ ਬਚਾਉਣ ਵਾਸਤੇ ਕਰਾਮਾਤ ਨਾਲ ਰੋਕਿਆ।(ਪੰਨਾ-25)

ਬਾਬਾ ਸੁੰਦਰ ਸਿੰਘ ਦੇ ਪਿਤਾ ਖ਼ਜ਼ਾਨ ਸਿੰਘ ਪੁੱਤਰ ਦੇ ਜਨਮ ਤੋਂ ਪਹਿਲਾਂ ਹਰ ਰੋਜ਼ ਇਕ ਪੈਰ ਤੇ ਖਵੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ।(ਪੰਨਾ-26)

ਖ਼ਜ਼ਾਨ ਸਿੰਘ ਦੀ ਪਤਨੀ 25 (ਪੰਝੀ) ਪਾਠ ਜਪੁਜੀ ਦੇ ਹਰ ਰੋਜ਼ ਕਰਿਆ ਕਰਦੇ ਸਨ।(ਪੰਨਾ-26)

40 (ਚਾਲੀ) ਪਾਉੜੀਆਂ ਅਨੰਦ ਸਾਹਿਬ ਦਾ ਕੀਰਤਨ ਕੀਤਾ, ਇਹੀ ਤੀਜੇ ਪਾਤਸ਼ਾਹ ਦਾ ਹੁਕਮ ਹੈ।(ਪੰਨਾ-27)

ਘਰ ਵਿਚ (ਸੁੰਦਰ ਸਿੰਘ ਦੇ ਜਨਮ ਵਕਤ) ਪਾਠ ਰਖਾਇਆ, ਬੱਚੇ ਨੂੰ ਮੱਥਾ ਟਿਕਾਇਆ, ਨਾਮ ਰੱਖਿਆ, ਫਿਰ ਕਿਤੇ ਬਾਅਦ ਵਿਚ ਮਾਂ ਦਾ ਦੁੱਧ ਚੁੰਘਾਇਆ।(ਪੰਨਾ-27)

ਸਹਿਜ ਪਾਠ ਬਾਲਕ ਨੂੰ ਸੁਣਾ ਕੇ 40 (ਚਾਲੀ) ਦਿਨਾਂ ਵਿਚ ਪੂਰਾ ਕੀਤਾ।(ਪੰਨਾ-27)

ਅਖਾੜੇ ਪਿੰਡ ਦੇ ਇਕ ਪਰਿਵਾਰ ਦੇ ਬੱਚੇ ਮਰ ਜਾਂਦੇ ਸਨ, ਇਕ ਸਿੱਖ ਨੇ ਕਿਰਪਾਨ ਦਾ ਅੰਮ੍ਰਿਤ ਬੱਚੇ ਨੂੰ ਛਕਾਇਆ। ਫਿਰ ਮਾਤਾ ਮਰ ਗਈ ਬੱਚਾ ਨਹੀਂ ਮਰਿਆ।(ਪੰਨਾ-28)

ਦਾਈ ਸਿੱਖਣੀ ਹੋਣੀ ਚਾਹੀਦੀ ਹੈ। (ਪੰਨਾ-28)

             ਵਿਦਿਆ ਸੰਸਕਾਰ

ਨਾਰਦ ਮੁਨੀ ਨੇ 75 ਹਜ਼ਾਰ ਬਰਸ ਵਿਦਿਆ ਪੜ੍ਹੀ।(ਪੰਨਾ-30)

ਵੇਦ-ਵਿਆਸ ਗਿਆਰਾਂ ਹਜ਼ਾਰ ਬਰਸ ਤਪ ਸਾਧਨਾ ਕਰਦਾ ਰਿਹਾ।(ਪੰਨਾ-32)

ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ, ਪੈੜੇ-ਮੋਖੇ ਪੜ੍ਹੇ ਲਿਖੇ।(ਪੰਨਾ-33)

ਗੁਰੂ ਅਰਜਨ ਸਾਹਿਬ ਗੁਰਮੁਖੀ ਵਿਚ ਗੁਰਬਾਣੀ ਲਿਖੀ।(ਪੰਨਾ-33)

ਸਤੇ-ਬਲਵੰਡ ਅਤੇ ਭੱਟਾਂ ਨੂੰ ਕਾਂਸੀ ਦੇ ਬ੍ਰਾਹਮਣਾਂ ਵੱਲੋਂ ਸ਼ਰਾਪ ਮਿਲਿਆ ਹੋਇਆ ਸੀ।(ਪੰਨਾ-33)

”ਆਸਾ ਕੀ ਵਾਰ” 84 ਦੇ ਗੇੜ ਵਿਚੋਂ ਕੱਢਦੀ ਹੈ।(ਪੰਨਾ-34)

ਸੁਖਮਨੀ ਸਾਹਿਬ ਦੇ 24 ਹਜ਼ਾਰ ਅੱਖਰ ਹਨ, 24 ਹਜ਼ਾਰ ਸੁਆਸ ਸਫਲ ਕਰਦੀ ਹੈ।(ਪੰਨਾ-34)

ਧਰੂ ਨੇ 36000 ਵਰੇ ਅਟਲ ਰਾਜ ਕੀਤਾ।(ਪੰਨਾ-36)

ਫਰੀਦ ਦੇ ਮੁਸੱਲੇ ਹੇਠਾਂ ਸ਼ੱਕਰ ਹੀ ਸ਼ੱਕਰ, ਖੰਡ-ਮਿਸ਼ਰੀ ਦੇ ਢੇਰ ਲੱਗ ਗਏ।(ਪੰਨਾ-36)

ਬਾਰ੍ਹਾਂ ਸਾਲ ਜੰਗਲੀਂ ਤਪ ਕਰਦੇ ਰਹੇ, ਪੱਤੇ ਕਾਂਦੇ ਰਹੇ, ਫਰੀਦ ਜੀ।(ਪੰਨਾ-36)

ਜੂੰਆਂ ਪੈ ਗਈਆਂ, ਮਾਤਾ ਨੇ ਕੱਢੀਆਂ ਪੱਤੇ ਕਾਣੋ ਵਰਜਿਆ ਫਰੀਦ ਜੀ ਨੂੰ (ਪੰਨਾ-36)

ਫਰੀਦ ਜੀ ਨੇ ਫਿਰ ਖੂਹ ਵਿਚ ਲਟਕ ਕੇ ਤੇਰਾਂ ਸਾਲ ਤਪ ਕੀਤਾ।(ਪੰਨਾ-36)

ਫਰੀਦ ਜੀ ਨੇ ਕਾਠ ਦੀ ਰੋਟੀ ਢਿੱਡ ਨਾਲ ਬੰਨੀ ਰੱਖੀ।(ਪੰਨਾ-36)

ਇਕ ਪੰਡਿਤ ਸਰਾਪ ਕਾਰਨ ਕਾਂਸੀ ਵਿਚ ਕੁੱਤਾ ਬਣਿਆ ਗੁਰੂ ਨਾਨਕ ਸਾਹਿਬ ਜੀ ਨੇ ਸਰਾਪ ਕੱਟਿਆ।(ਪੰਨਾ-39)

ਧਰਮਰਾਜ ਯੁਧਿਸ਼ਟਰ ਦਾ ਇਮਤਿਹਾਨ ਲੈਣ ਆਇਆ।(ਪੰਨਾ-40)

              ਅੰਮ੍ਰਿਤ ਸੰਸਕਾਰ

ਗੁਰੂ ਗੋਬਿੰਦ ਸਿੰਘ ਕੋਲ ਇੱਕ ਗੋਹਜ ਕਥਾ ਵਾਲੀ ਗੁਪਤ ਪੋਥੀ ਹੋਇਆ ਕਰਦੀ ਸੀ।(ਪੰਨਾ-41)

ਗੁਰੂ ਗੋਬਿੰਦ ਸਿੰਘ 1699 ਦੀ ਵਿਸਾਖੀ ਤੋਂ ਪਹਿਲਾਂ ਤੇਰਾਂ ਮਹੀਨੇ ਇਕਾਂਤ ਦੇਸ਼ ਵਿਚ ਰਹੇ ਸਨ, ਓਥੇ ਕੋਈ ਸਰੀਰ ਨਹੀਂ ਆਉਂਦਾ।(ਪੰਨਾ- 42)

ਭਾਈ ਦਇਆ ਸਿੰਘ ਦਾ ਸੀਸ ਕੱਟਕੇ, ਅੰਦਰ ਗੁਰੂ ਗ੍ਰੰਥ ਸਾਹਿਬ ਅੱਗੇ ਭੇਟ ਕੀਤਾ-ਗੋਹਜ ਪੋਥ਀ਿ ਵਿਚ ਹੈ।(ਪੰਨਾ-43)

ਭਾਈ ਧਰਮ ਸਿੰਘ ਦਾ ਸੀਸ ਕੱਟ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਭੇਟ ਕੀਤਾ (ਪੰਨਾ-44)

ਭਾਈ ਹਿੰਮਤ ਸਿੰਘ ਚਤੁਰਭੁਜੀ ਪੰਛ ਫੜੋ, ਸਰਾਪ, ਰਬ ਖੁਦ ਆਇਆ ਪੰਛੀ ਬਣਿਆ ਤੇ ਕਿਹਾ ਤੈਨੂੰ ਦਸਮੇ ਜਾਮੇਂ ਵਿਚ ਸਿਰ ਲੈ ਕੇ ਮੁਆਫ ਕਰਾਂਗੇ (ਪੰਜ ਪਿਆਰੇ ਪੰਜ ਭਗਤਾਂ ਦੇ ਅਵਤਾਰ) (ਪੰਨਾ-45)

ਇਹਨਾਂ ਪੰਜਾਂ ਉੱਪਰ ਅੰਮ੍ਰਿਤ ਛਿੜਕੇ ਜਿਉਂਦੇ ਕੀਤਾ, ਨਵੇਂ ਸਿਰ ਪੈਦਾ ਕੀਤੇ।(ਪੰਨਾ-45)

ਗੁਰੂ ਸਾਹਿਬ ਜੀ ਨੇ ਚਿੜੀ-ਚਿੜੇ ਨੂੰ ਅੰਮ੍ਰਿਤ ਪਾ ਦਿਤਾ, ਉਹ ਲੜਕੇ ਓਥੇ ਹੀ ਮਰ ਗਏ।(ਪੰਨਾ-46)

ਗੁਰਬਖ਼ਸ਼ ਸਿੰਘ ਨਾਮੀ ਸਿੱਖ ਭੱਜ ਕੇ ਮਾਤਾ ਜੀ ਨੂੰ ਲਿਆਇਆ ਉਹਨਾਂ ਪਤਾਸੇ ਪਾਏ ਤਾਂ ”ਅੰਮ੍ਰਿਤ” ਸਾਂਤੀ ਵਾਲਾ ਹੋ ਗਿਆ।(ਪੰਨਾ-46)

ਪਿਆਰਿਆਂ ਕਿਹਾ-ਅੰਮ੍ਰਿਤ ਵੱਟੇ ਕੀ ਦਿਓਗੇ? ਸ਼ਰਬੰਸ ਦਿਆਂਗਾ (ਕੀ ਇਹ ਸਰਾਪ ਨਹੀਂ)।(ਪੰਨਾ-47)

ਪਿਆਰਿਆਂ ਕਿਹਾ-ਜਿਵੇਂ ਰਾਮ ਚੰਦਰ ਨੇ ਬਾਂਦਰਾਂ ਨੂੰ ਵਡਿਆਈ ਦਿੱਤੀ ਸੀ ਸਾਨੂੰ ਦੇ ਰਹੇ ਹੋ।(ਪੰਨਾ-47)

ਜਲ ਕੇਵਲ ਦਰਿਆ ਜਾਂ ਖੁਹ ਦਾ ਵਰਤਣਾ ਅੰਮ੍ਰਿਤ ਬਣਾਉਣ ਲਈ।(ਪੰਨਾ-49)

ਪੰਜ ਪਿਆਰੇ ਅੰਮ੍ਰਿਤ ਤਿਆਰੀ ਕਰਦੇ ਬਾਣੀ ਪੜ੍ਹਨ ਅਭਿਲਾਖੀ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਰਹਿਣ(ਪੰਨਾ-52)

ਪੰਜ ਪਿਆਰਿਆਂ ਦੀਆਂ ਦਸ ਅੱਖਾਂ ਦਸ ਗੁਰੂਆਂ ਦਾ ਪ੍ਰਤੀਕ ਹਨ, ਦਸ ਹੱਥ ਭੀ ਦਸ ਗੁਰੂਆਂ ਦਾ ਪ੍ਰਤੀਕ ਮੰਨੀਦੇ ਹਨ। (ਪੰਨਾ-52)

ਚੌਪਈ-ਤੀਰ-ਸਤਦ੍ਰਵ ਗ੍ਰੰਥ ਸੁਧਾਰਾ ਤੱਕ, ਪਾਂਇ ਗਹੇ, ਸਗਲ ਦੁਆਰ ਕੋ, ਚਾਡਕੈ ਪੜੇ।(ਪੰਨਾ-52)

ਅੰਮ੍ਰਿਤ ਅਭਲਾਖੀਆਂ ਵਿਚੋਂ ਜੇ ਕਿਸੇ ਦਾ ਪਹਿਲਾਂ ਅਨੰਦੁ ਕਾਰਜ ਨਾ ਹੋਇਆ ਹੋਵੇ ਤਾਂ ਲਾਵਾਂ ਅਨੰਦ ਕਾਰਜ ਕਰਨਾ(ਪੰਨਾ-54)

ਮਾਤਾ ਸਾਹਿਬ ਦੇਵ ਕੌਰ ਜੀ ਹਨ ਅਜ ਤੋਂ ਤੁਹਾਡੇ (ਪੰਨਾ-55)

ਮੂਲ ਮਤਰ ਹੋਸੀ ਭੀ ਤੱਕ ਪੜ੍ਹਨਾ-ਵਰਨਾ ਫਲ ਕਾਰਜ ਸਿਧੀ ਨਹੀਂ ਹੋਵੇਗੀ (ਪੰਨਾ-56)

ਕਲਕੱਤੇ ਇਕ ਸਾਧੂ ਨੇ ਕੱਚਾ ਤੰਦ ਨਾਲ ਸਿੰਘ ਨੂੰ ਮਾਰਨਾ ਚਾਹਿਆ, ਮੂਲ ਮੰਤਰ ਦੀ ਸ਼ਕਤੀ ਨਾਲ ਸਾਧ ਮਰ ਗਿਆ(ਪੰਨਾ-56)

ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਡੁੱਬਣੋਂ ਬਚਾਉਣ ਹਿਤ ਵਾਹਿਗੁਰੂ ਮੰਤਰ ਦਿੱਤਾ, ਫਿਰ ਪਾਣੀ ਤੇ ਤੁਰਿਆ (ਪੰਨਾ-57)

ਅੰਗਰੇਜ਼ਾਂ ਨੇ ਲੱਖਾਂ ਰੁਪੈ ਦੇ ਕੇ ਗੁਰਬਾਣੀ ਵਿਚ ਅਦਲ-ਬਦਲ ਕਰਾਇਆ (ਪੰਨਾ-57)

ਵਾਹਿਗੁਰੂ ਚਾਰੇ ਜੁਗਾਂ ਚਾਰੇ ਦੇਵਤਿਆਂ ਵਿਚੋਂ ਨਿਕਲਿਆ ਹੈ।(ਪੰਨਾ-

ਅਨੰਦੁ ਸਾਹਿਬ (40) ਸ਼ਰਧਾ ਨਾਲ ਤਿੰਨ ਵਾਰ ਪੜ੍ਹਨ ਤੇ ਬਿਗੜੇ ਕਾਰਜ ਰਾਸ ਆ ਜਾਂਦੇ ਹਨ।(ਪੰਨਾ-59)

ਗੁਰੂ ਅੰਗਦ ਸਾਹਿਬ ਪੁਰੀ ਵਿਖੇ ਗਏ (1) ਕਾਲੇ ਮੂੰਹ ਵਾਲੇ (2) ਗਰਦਨਾਂ ਵਿਚ ਕਿੱਲ ਠੁਕੇ ਹੋਏ ਸਨ (3) ਸੂਰਾਂ ਦੇ ਮੂੰਹ ਵਾਲੇ (4) ਪਿਛੇ ਨੂੰ ਮੂੰਹ ਵਾਲੇ (5) ਲੜਕੀਆਂ ਆਦਮੀਆਂ ਦਾ ਮਾਸ ਵੱਢ-ਵੱਢ ਖਾਂਦੀਆਂ ਦਿੱਸੀਆਂ।(ਪੰਨਾ-60)

ਹੰਕਾਰ ਕਾਰਨ ”ਸੁੰਨ ਸਮਾਧੀ” ਸੱਚ ਖੰਡ ਵਿਚੋਂ ਕੱਢ ਦਿੱਤੇ ਜਾਂਦੇ ਹਨ-ਸਚ ਖੰਢ ਵਿਚ ਸੋ ਦਰੁ ਦਾ ਪਾਠ ਹੁੰਦਾ ਹੈ (ਪੰਨਾ-61)

ਸੋਹਿਲਾ ਅਯਾਲੀ ਪੜ੍ਹਦਾ ਸੀ, ਗੁਰੂ ਨਾਨਕ ਸਾਹਿਬ ਦੇ ਪੈਰਾਂ ਤੇ ਝ੍ਰੀਟਾਂ ਆ ਗਈਆਂ, ਕੰਡੇ ਚੁਭੇ (ਪੰਨਾ-61)

ਸੋਹਿਲਾ ਪੜ੍ਹਨ ਕਰਕੇ ਦੁਆਲੇ ਲੋਹੇ ਦਾ ਕਿੱਲਾ ਬਣ ਜਾਂਦਾ ਹੈ (ਪੰਨਾ-61)

ਜੇ ਕਛਿਹਰਾ ਪਾਉਣ ਵਿਚ ਕੁਤਾਹੀ ਹੋ ਗਈ ਤਾਂ ਪੰਜ ਸਿੰਘਾਂ ਤੋਂ ਅਰਦਾਸ ਕਰਾਏ, ਪੰਜ ਜਪੁਜੀ ਪਾਠ ਕਰੇ (ਪੰਨਾ-62)

ਰਾਮ ਚੰਦਰ ਨੇ ਖ਼ੁਸ਼ ਹੋ ਕੇ ਹੰਨੂਮਾਨ ਨੂੰ ਕਛਿਹਰਾ ਦਿੱਤਾ।(ਪੰਨਾ-62)

ਸਿੱਖ ਨੇ ਕੰਘਾ ਨਹੀਂ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਕਾਰ ਨਾ ਮਿਲਿਆ (ਪੰਨਾ-64)

ਕਿਰਪਾਨ ਦੀ ਧੂਪਦੀਪ ਆਦਕ ਨਾਲ ਅਦਬ (ਪੂਜਾ) ਕਰੋ (ਪੰਨਾ-66)

ਇਕ ਰਿਖੀ ਨੇ ਇੱਜ਼ਤ ਬਚਾਉਣ ਖਾਤਰ ਮੰਤਰ ਪੜਿਆ ਚੁਫੇਰੇ ਲੋਹੇ ਦੀ ਕੰਧ ਉਸਰ ਗਈ (ਪੰਨਾ-70)

ਇਸੇ ਰਿਸੀ ਨੇ ਤੰਬਾਕੂ ਪੀ ਲਿਆ, ਸਾਰੇ ਜਪ ਸ਼ਕਤੀਆਂ ਖ਼ਤਮ ਕਿਲਾ ਨਾ ਬਣਿਆਂ ਲੜਕੀ ਨੇ ਇੱਜ਼ਤ ਲੁੱਟੀ (ਪੰਨਾ-70)

ਤੰਬਾਕੂ ਦੀ ਪੈਦਾਇਸ਼ ਕਾਮਧੇਨ ਗਊ ਦੇ ਪੈਰਾਂ ਵਿਚੋਂ ਹੋਈ ਹੈ।(ਪੰਨਾ-71)

ਗੋ ਮੇਵ ਯੱਗ ਸਮੇਂ ਗਊ ਜਿੰਦਾ ਨਾਂ ਹੋਈ ਉਸੇ ਕੁੰਡ ਵਿਚੋਂ ਤੰਬਾਕੂ ਪੈਦਾ ਹੋ ਗਿਆ (ਪੰਨਾ-71)

ਕਲਯੁਗ ਵੱਛੀ ਬਣਕੇ ਗਾਰੇ ਵਿਚ ਖੁਭ ਗਿਆ, ਸ਼ਿਵ ਪਾਰਬਤੀ ਨੇ ਕੰਨ ਪੂਛ ਫੜ ਖਿਚਿਆ ਤਾਂ ਕੰਨ ਪੂਛ ਪੁੱਟੇ ਗਏ। ਪੂਛ ਦੱਬਕੇ ਧਰਤੀ ਵਿਚ ਉੱਪਰ ਕੰਨ ਲਾ ਦਿੱਤੇ ਤੇ ਕਿਹਾ ਇਹਨਾਂ ਤੋਂ ਤੰਬਾਕੂ ਬਣੇਗਾ।(ਪੰਨਾ-71)

ਮਾਸ ਖਾਣ ਨਾ ਖਾਣ ਬਾਰੇ ਗੁਰਬਾਣੀ ਦੇ ਪ੍ਰਮਾਣ ਅਧੂਰੇ ਬਿਨਾ ਪੰਨਾ ਨੰਬਰਾਂ ਤੋਂ (ਪੰਨਾ-74)

ਨੀਲਾ, ਪੀਲਾ, ਕਾਲਾ, ਚਿੱਟਾ, ਇਹ ਚਾਰ ਰੰਗ ਹਨ ਖਾਲਸੇ ਦੇ ਹੋਰ ਨਹੀਂ ਪਾਉਣਾ।(ਪੰਨਾ-79)

ਨਾਰਦ ਨੇ ਅਨਲ ਪੰਛੀ ਦੇ ਖੰਭ ਦਸਵੇਂ ਸਤਿਗੁਰੂ ਜੀ ਨੂੰ ਭੇਟ ਕੀਤੇ (ਪੰਨਾ-83)

ਪਖਾਨੇ ਜਾ ਕੇ ਪੰਜ ਵਾਰੀ ਮਿਟੀ ਨਾਲ ਹੱਥ ਮਾਂਜਣੇ, ਭਾਡੇ ਮਿੱਟੀ ਨਾਲ ਦੋ ਵਾਰੀ ਮਾਂਜਣੇ (ਪੰਨਾ-83)

ਦਿਆਲਦਾਸ ਦਾ ਕਿਰਮਾਂ ਵਾਲਾ ਲੰਗਰ ਅਰਦਾਸ ਕਰਨ ਤੇ ਸੱਜਰਾ ਹੋ ਗਿਆ 10ਵੇਂ ਗੁਰਾਂ ਛਕਿਆ (ਪੰਨਾ-86)

ਦਸਵੇਂ ਪਾਤਸ਼ਾ ਜੀ ਨੇ ਸੋਢੀ ਕੌਲ ਸਿੰਘ ਦੇ ਪਿਛਲੇ ਸਰਾਪ ਸਭ ਮੇਟ ਦਿੱਤੇ।(ਪੰਨਾ-87)

ਦਾਨ ਸਿੰਘ ਨੂੰ ਦਸਮ ਪਾਤਸ਼ਾਹ ਨੇ ਕਿਹਾ ਕੇਸ ਇਸ ਵਾਸਤੇ ਰੱਖੀਦੇ ਹਨ ਕੇਸ ਪਕੜ ਕੇ ਨਰਕਾਂ ਤੋਂ ਧੁਹ ਕੇ ਕੱਢ ਲਵਾਂਗੇ।(ਪੰਨਾ-87)

ਜਿਸ ਨੇ ਇਕ ਵਾਰੀ ਅੰਮ੍ਰਿਤ ਛਕ ਲਿਆ। ਬਾਵੇਂ ਜਿੰਨੀਆਂ ਮਰਜੀ ਗਲਤੀਆਂ ਕਰੀ ਜਾਵੇ ਤਾਂ ਭੀ ਉਸ ਨੂੰ ਦਸ ਹਜ਼ਾਰ ਵਰ੍ਹੇ (ਬਰਸ) ਤੱਕ ਨਰਕਾਂ ਵਿਚ ਨਹੀਂ ਪੈਣ ਦਿਆਂਗੇ (ਪੰਨਾ-88)

ਅੰਮ੍ਰਿਤ ਦੀ ਸ਼ਕਤੀ ਕਰਕੇ ਚਿੜੀਆਂ ਨੇ ਬਾਜ ਮਾਰ ਦਿੱਤਾ।(ਪੰਨਾ-88)

ਭਾਈ ਦਇਆ ਸਿੰਘ ਦੇ ਸੀਸ ਦੇਣ ਕਰਕੇ ਦਇਆ ਆਈ ਸਿੰਘਾਂ।(ਪੰਨਾ-89)

ਸਿੰਘ ਨੇ ਅਠਾਰਾਂ ਹਜ਼ਾਰ ਲੜਕੀਆਂ ਛੁਡਾਈਆਂ ਸਾਰੀਆਂ ਰਾਜ਼ਿਆਂ ਦੀਆਂ ਬੇਟੀਆਂ ਸਨ।(ਪੰਨਾ-89)

ਧਰਮ ਸਿੰਘ ਤੋਂ ਸਿੰਘਾਂ ਅੰਦਰ ਧਰਮ ਆਇਆ।(ਪੰਨਾ-90)

ਹਿੰਮਤ ਸਿੰਘ ਦੇ ਸੀਸ ਦੇਣ ਕਰਕੇ ਸਿੰਘਾਂ ਵਿਚ ਹਿੰਮਤ ਆਈ ।(ਪੰਨਾ-90)

ਮੋਹਕਮ ਸਿੰਘ ਦੇ ਸੀਸ ਦੇਣ ਕਰਕੇ ਸਿੰਘਾਂ ਅੰਦਰ ਟਿਕਾਉ ਆਇਆ ਹੈ (ਪੰਨਾ-90)

ਸਾਹਿਬ ਸਿੰਘ ਕਰਕੇ ਸਿੰਘਾਂ ਵਿਚ ਸਾਹਿਬ ਪੁਣਾ ਆਇਆ ਹੈ।(ਪੰਨਾ-91)

ਬਾਣੀ ਘੱਟ ਪੜ੍ਹਨ ਕਰਕੇ ਅੰਮ੍ਰਿਤ ਵਿਚ ਸ਼ਕਤੀ ਘੱਟ ਜਾਂਦੀ ਹੈ, ਚੌਪਈ ਅਨੰਦ ਵੱਡਾ ਪੜ੍ਹੋ।(ਪੰਨਾ-93)

ਬੀਬੀਆਂ ਨੂੰ ਅੰਮ੍ਰਿਤ ਤਿਆਰ ਕਰਨ ਵਿਚ ਸ਼ਾਮਲ ਨਹੀਂ ਕਰਨਾ।(ਪੰਨਾ-94)

ਸਤਿਗੁਰੂ ਜੀ ਨੇ ਚੁਰਾਸੀ ਲੱਖ ਜੂਨਾਂ ਕੱਟਣ ਵਾਸਤੇ ਅੰਮ੍ਰਿਤ ਤਿਆਰ ਕੀਤਾ, ਛਕਾਇਆ ਹੈ।(ਪੰਨਾ-94)

ਲੜਕੀ ਨੂੰ ਨੱਕ ਕੰਨ ਵਿਚ ਗਹਿਣੇ ਪਾ ਕੇ ਵਿਆਹੁਣ ਤੇ ਵੱਡਾ ਪਾਪ ਹੁੰਦਾ ਹੈ, ਬਿਨਾਂ ਗਹਿਣੇ ਤੋਂ ਵੱਡਾ ਪੁੰਨਾ ਹੈ।(ਪੰਨਾ-95)

ਦਛ ਰਿਸ਼ੀ ਨੇ ਸੱਤੇ ਧੀਆਂ ਬਿਨਾਂ ਨੱਕ-ਕੰਨ ਛੇਦੇ ਵਿਆਹੀਆਂ ਬਹੁਤ ਪੁੰਨ ਲੱਗਾ। ਫਿਰ ਉਸਦੇ ਦਸ ਹਜ਼ਾਰ ਪੁੱਤਰੀਆਂ ਜਨਮੀਆਂ। ਗਲਤ ਸਿੱਖਿਆ ਲੈ ਕੇ ਲੜਕੀਆਂ ਦੇ ਨੱਕ-ਕੰਨ ਛੇਦੇ ਵਿਆਹੀਆਂ, ਪਾਪੀ ਬਣਿਆ (ਪੰਨਾ-95)

ਵਿਆਹ ਵਿਚ ਬੀਬੀਆਂ ਨੇ ਗਿੱਧਾ ਨਹੀਂ ਪਾਉਣਾ।(ਪੰਨਾ-96)

ਅਨੰਦ ਕਾਰਜ (ਸੰਸਕਾਰ)

ਹਰੀ ਸੈਨ ਰਾਜੇ ਦੀ ਪਤਨੀ ਹਜ਼ੂਰ ਦੇ ਦਰਬਾਰ ਘੁੰਡ ਕੱਢਕੇ ਆਈ ਗੁਰਾਂ ਕਿਹਾ ਕਿਹੜੀ ਕਮਲੀ ਹੈ, ਕਮਲੀ ਹੋ ਗਈ।(ਪੰਨਾ-107)

ਕਮਲੀ ਹੋਈ ਰਾਣੀ ਜੰਗਲ ਵਿਚ ਨੰਗੀ ਘੁੰਮੇ, ਸੱਚਨ ਸੱਚ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਖੜਾਂਵ ਦਿੱਤੀ। ਕਮਲੀ ਦੇ ਮੱਥੇ ਮਾਰਨ ਨਾਲ ਕਮਲ ਦੂਰ ਹੋ ਗਿਆ।(ਪੰਨਾ-107)

ਦਸਵੇਂ ਪਾਤਸ਼ਾਹ ਨੇ ਭੁਤਾਂ ਪ੍ਰੇਤਾਂ ਦੇ ਝੁੰਡ ਵਿਖਾਏ ਸਿਖਾਂ ਨੂੰ ।ਭੁਤਾਂ ਨੇ ਦਸਿਆ ਕਿ ਹੁਣ ਗਿਣਤੀ ਘਟ ਗਈ ਹੈ ਕਿੳਂਕਿ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਨ ਕਰ ਦਿਤੀਆਂ, ਜੇ ਪੜ੍ਹਦਾ ਹੈ ਉਹ ਮੁਕਤ ਹੁੰਦਾ ਹੈ। (ਪੰਨਾ- 109)

ਜਹਾਂਗੀਰ ਦੀ ਲੜਕੀ ਨੇ ਇਕ ਸਿਖ ਸੰਤ ਰਾਮ ਨਾਲ ਵਿਆਹ ਕਰਵਾਣਾ ਚਾਹੀਦਾ। ਸਿਖ ਨੌਕਰੀ ਛਡ ਭਜ ਗਿਆ। ਪਕੜ ਕੇ ਸਿਰ ਕਟਕੇ ਲੜਕੀ ਅਗੇ ਰੱਖਿਆ। ਲੜਕੀ ਛੁਹਣ ਲਗੀ ਤਾਂ ਸਵਾ ਗਿਠ ਉੱਚਾ ਉੱਠ ਗਿਆ। (ਪੰਨਾ- 116)

ਕਾਬਲ ਦੀ ਮਾਈ ਸੇਵਾ ਗੋਇੰਦਵਾਲ ਤੋਂ ਅਪਣੇ ਘਰ ਬੱਚੇ ਨੂੰ ਪੰਘੂੜੇ ਹਿਲਾਉਂਦੀ ਸੀ, ਪਤੀਬ੍ਰਤ ਧਰਮ ਕਰਕੇ ਐਡੀ ਸ਼ਕਤੀ ਵਾਲਾ ਸੀ।(ਪੰਨਾ-118)

ਇਕ ਪਤੀਬ੍ਰਤ ਬੀਬੀ ਨੇ ਸੂਰਜ ਚੜਨੋ ਰੋਕ ਲਿਆ, ਪਤੀ ਜਿਉਂਦਾ ਕਰੋ ਪਹਿਲਾ ਕੀਤਾ।ਬਾਰਾਂ ਦਿਨ ਪਿਛੋਂ ਸੂਰਜ ਚੜਿਆ, ਪਤੀ ਮਰਿਆ ਦੇਵਤਿਆਂ ਜਿੰਦਾ ਕੀਤਾ। (ਪੰਨਾ-118)

ਬੀਬੀ ਰਜਨੀ ਨੇ ਪਤੀ ਬ੍ਰਤ ਧਰਮ ਨਾਲ ਕੋਹੜੀ ਪਤੀ ਨੂੰ ਠੀਕ ਕੀਤਾ, ਤੇ ਉਹ ਪੱਟੀ ਦਾ ਰਾਜਾ ਬਣਿਆ।(ਪੰਨਾ-118)

ਸਤੀ ਦਾ ਸਤ ਭੰਗ ਹੋਣ ਕਰਕੇ ਜਲੰਧਰ ਦੈਂਤ ਵਿਸ਼ਨੂੰ ਨੇ ਮਾਰਿਆ, ਮਰਦਾ ਨਹੀਂ ਸੀ।(ਪੰਨਾ-118)

ਅੰਤਮ ਸੰਸਕਾਰ

ਅਫਲਾਤੂਨ ਮੂਰਤੀਆਂ ਵਿਚ ਲੁੱਕ ਗਿਆ, ਮੌਤ ਉਸਨੂੰ ਲੱਭ ਨਾ ਸਕੀ।(ਪੰਨਾ-135)

ਪਾਟਨੀ ਮੁਨੀ ਹੰਕਾਰ ਵੱਸ ਪ੍ਰੇਤ ਬਣ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਕਾਂਸੀ ਵਿਖੇ ਕੀਰਤਨ ਕਰਕੇ ਉਧਾਰ ਕੀਤਾ।(ਪੰਨਾ-137)

ਨੌਵੇਂ ਗੁਰੂ ਜੀ ਨੇ ਦਿੱਲੀ ਕੈਦ ਦੌਰਾਨ ਗੰਨਾ ਚੂਪ ਕੇ ਛਿਲਕਾ ਸੁੱਟਿਆ, ਪ੍ਰੇਤ ਨੇ ਚੂਸਿਆ ਮੁਕਤ ਹੋ ਗਿਆ (ਪੰਨਾ-137)

ਇਕ ਆਦਮੀ ਹੀਰਾ ਸਿੰਘ ਬਾਣੀ ਪੜ੍ਹਦਾ ਮਰਿਆ, ਅਕਾਸ਼ ਵਿਚੋਂ ਰੱਥ ਆਏ ਸਵਾਰ ਹੋ ਕੇ ਗਇਆ।(ਪੰਨਾ-137)

ਮਰੇ ਪ੍ਰਾਣੀ ਨੁੰ ਅੰਮ੍ਰਿਤ ਛਕਾਇਆ ਜਾਣਾ ਚਾਹੀਦਾ ਹੈ, ਜੇ ਬੱਜਰ ਕੁਰਹਿਤੀਆ ਹੋਵੇ, ਵਰਨਾ ਅਰਦਾਸ ਕਰਨੀ ਹੀ ਕਾਫੀ ਹੈ।(ਪੰਨਾ-139)

ਮਰੇ ਪ੍ਰਾਣੀ ਨਾਲ ਵਾਧੂ ਕਛਿਹਰਾ, ਕੰਘਾ ਆਦਿ ਬੰਨਣਾ ਚਾਹੀਦਾ ਹੈ।(ਪੰਨਾ-140)

ਜਿੱਥੇ ਬੰਦਾ ਮਰੇ ਉਸ ਥਾਂ ਜੈਤਸਰੀ ਵਾਰ ਦਾ ਪਾਠ ਦਸ ਦਿਨਾਂ ਤੱਕ ਹੋਵੇ।(ਪੰਨਾ-142)

ਉਸ ਥਾਂ ਸੰਹਸਕਿਰਤੀ ਦੇ ਸਲੋਕਾਂ ਦੀ ਕਥਾ ਹੋਵੇ, ਹਰ ਰੋਜ਼ ਛੇ-ਛੇ ਸਲੋਕਾਂ ਦੀ ।(ਪੰਨਾ-142)

ਰੋਣ ਕਾਰਨ ਨਿਕਲੇ ਹੰਝੂ ਮਰਨ ਵਾਲੇ ਨੂੰ ਡੋਬ ਦਿੰਦੇ ਹਨ, ਪਾਰ ਨਹੀਂ ਲੱਗਣ ਦਿੰਦੇ।(ਪੰਨਾ-143)

ਇਕ ਮਾਈ ਦੇ ਰੌਣ ਕਰਕੇ , ਮਰੇ ਪੁੱਰ ਦੇ ਰਾਹ ਵਿਚ ਹਨੇਰਾ ਹੋ ਗਿਆ, ਪੁੱਤਰ ਨੇ ਦੱਸਿਆ (ਪੰਨਾ-143)

ਅਸਥੀਆਂ (ਸਾਰੀ ਸੁਆਹ) ਕੀਰਤਪੁਰ ਜਾਂ ਗੋਇੰਦਵਾਲ ਪਾ ਦੇਵੇ।(ਪੰਨਾ-143)

ਮਰੇ ਪਰਾਣੀ ਨਮਿਤ ਭਾਂਡੇ ਬਸਤਰ ਗ੍ਰੰਥੀ ਸਿੰਘਾਂ ਨੂੰ ਦਿੱਤੇ ਜਾਣ।(ਪੰਨਾ-145)

ਪਾਠ ਮਰਯਾਦਾ

ਪਾਠ ਸਧਾਰਨ, ਮਿਰਤਕ, ਖ਼ੁਸ਼ੀ ਦਾ ਅੰਖਡ ਪਾਠ, ਸੰਪਟ ਪਾਠ, ਅਖੰਡ ਸੰਪਟ ਪਾਠ, ਸਧਾਰਨ ਸੰਪਟ ਪਾਠ, ਸਪਤਾਹਿਕ ਦਸਮ ਪਾਠ, ਸ੍ਰੀ ਦਸਮ ਗ੍ਰੰਥ ਅਖੰਡ ਪਾਠ ਆਦਿ।(ਪੰਨਾ-150)

ਪਾਠੀ ਕੱਚਾ ਪਿਆਜ ਜਾਂ ਲੱਸਣ ਨਾ ਖਾਣ, ਜੇ ਖਾ ਲੈਣ ਤਾਂ ਚਾਰ ਪਹਿਰ ਹਜ਼ੂਰੀ ਵਿਚ ਨਾ ਜਾਣ।(ਪੰਨਾ-151)

ਪਾਠੀ ਟਕਸਾਲੀ ਹੋਣ, ਕੇਸ਼ੀਂ ਇਸ਼ਨਾਨ ਕਰਕੇ ਹਜ਼ੂਰੀ ਵਿਚ ਜਾਣ।(ਪੰਨਾ-151)

ਜਿੰਨੀ ਵਾਰੀ ਪਖਾਨੇ ਜਾਣ ਪਾਠੀ ਉਤਨੀ ਵਾਰੀ ਹੀ ਇਸ਼ਨਾਨ ਕਰੇ।(ਪੰਨਾ-151)

ਕੜਾਹ ਪ੍ਰਸਾਦ ਮਰਯਾਦਾ ਅਨੁਸਾਰ ਨਾ ਬਣਾਇਆ ਜਾਵੇ ਤਾਂ ਪਾਠ ਦਾ ਫਲ ਨਹੀਂ ਮਿਲਦਾ ।(ਪੰਨਾ-152)

ਜੋਤ ਲਈ ਘਿਓ ਦੇਸੀ ਵਰਤਿਆ ਜਾਵੇ, ਧੂਫ ਹਰ ਵਕਤ ਧੁਖਦੀ ਰਹੇ।(ਪੰਨਾ-152)

ਧੂਫ ਸਮੱਗਰੀ (ਕਈ ਹਜ਼ਾਰ ਰੁਪਏ ਦਾ ਫਜੂਲ ਖਰਚਾ) ਪੜ ਕੇ ਵੱਖੋ૴૴૴૴૴૴(ਪੰਨਾ-152)

ਅਖੰਡ ਪਾਠ ਨਾਲ ਜਪੁਜੀ ਦਾ ਪਾਠ ਜ਼ਰੂਰੀ।(ਪੰਨਾ-153)

ਜਿਤਨੇ ਅਖੰਡ ਪਾਠ ਰੱਖਣੇ ਉਤਨੇ ਹੀ ਜਪੁਜੀ ਨਾਲ ਰੱਖਣੇ।(ਪੰਨਾ-153)

ਅਖੰਡ ਪਾਠ ਸਮੇਤ ਸਾਰੇ ਪਾਠਾਂ ਨਾਲ ਨਿਤਨੇਮ ਤੇ ਕੀਰਤਨ ਜ਼ਰੂਰੀ ਹੋਵੇ।(ਪੰਨਾ-153)

ਭੋਗ ਪਾ ਕੇ ਆਰਤੀ ਕਰਨੀ ਚਾਹੀਦੀ ਹੈ।(ਪੰਨਾ-153)

ਮੱਧ ਦੀ ਅਰਦਾਸ ਜ਼ਰੂਰ ਕਰਨੀ (ਪੰਨਾ-153)

ਪਾਠ ਨਾਲ ਜੋਤ, ਕੁੰਭ, ਧੂਫ, ਨਰੇਲ, ਫੁੱਲ ਜ਼ਰੂਰ ਰੱਖਣੇ।(ਪੰਨਾ-154)

ਦੇਗ ਠੰਡੀ ਕਰਕੇ ਭੋਗ ਲਗਾਉਣਾ, ਗਰਮ ਨੂੰ ਨਹੀਂ ਲਗਾਉਣਾ।(ਪੰਨਾ-154)

ਗੁਰੂ ਅਰਜਨ ਸਾਹਿਬ ਜੀ ਨੇ ਪੋਥੀਆਂ ਲੈਣ ਵਾਸਤੇ ਬਿਨਾਂ ਕੱਪੜੇ ਵਿਚਾਏ ਬੈਠ ਕੇ ਕੀਰਤਨ ਕੀਤਾ।(ਪੰਨਾ-155)

ਗੁਰੂ ਅਰਜਨ ਸਾਹਿਬ ਗੋਇੰਦਵਾਲ ਤੋਂ ਅੰਮ੍ਰਿਤਸਰ ਪੋਥੀਆਂ ਲੈ ਕੇ ਨੰਗੀ ਪੈਰੀਂ ਆਏ।(ਪੰਨਾ-155)

ਗੁਰੂ ਗ੍ਰਥੰ ਸਾਹਿਬ ਜੀ ਦੀ ਹਜ਼ੂਰੀ ਵਿਚ ਪਜਾਮਾ ਪਾ ਕੇ ਨਹੀਂ ਜਾਣਾ (ਪੰਨਾ-160)

ਗੁਰੂ ਹਰਿਗੋਬਿੰਦ ਸਾਹਿਬ ਨੇ ਪੰਜੇ ਵਾਲਾ ਸੁੱਕਾ ਪਿੱਪਲ, ਚੰਦਨ ਛਿੜਕ ਕੇ ਹਰਾ ਕਰ ਦਿੱਤਾ।(ਪੰਨਾ-161)

ਬਿਰਧ ਰੂਪ ਧਾਰ ਕੇ ਆਏ ਸਿੱਧਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਕਰਕੇ ਛਕਾਇਆ, ਤਾਂ ਹੀ ਇਹ ਰੀਤ ਚੱਲੀ, ਸਭ ਤੋਂ ਉੱਪਰ ਰੱਬ ਦਾ ਨਾਮ ਫਿਰ ਗੁਰਬਾਣੀ ਤੇ ਤੀਜੇ ਤਾਂ ਕੜਾਹ ਪ੍ਰਸ਼ਾਦ (ਪੰਨਾ-161)

ਇਨ੍ਹਾਂ ਬਾਣੀਆਂ ਦਾ ਤਿੰਨ ਵਾਰੀ ਪਾਠ ਕਰੋ ਕਾਰਜ ਸਿਧ ਹੋ ਜਾਣਗੇ।(ਪੰਨਾ-163)

ਕਾਬਲ ਆਦਿ ਇਲਾਕਿਆ ਵਿਚ ਕੜਾਹ ਪ੍ਰਸ਼ਾਦ ਨੂੰ ਪੰਜਾ ਲੱਗਦਾ ਹੈ, ਜੇ ਨਾ ਲੱਗੇ ਤਾਂ ਸਫਲਤਾ ਨਹੀਂ ਮਿਲਦੀ (ਪੰਨਾ-164)

ਇੱਕ ਸਿੱਖ ਦਰਬਾਰ ਸਾਹਿਬ ਆਇਆ ਕਾਬਲ ਤੋਂ ਕੜਾਹ ਪ੍ਰਸ਼ਾਦ ਨੂੰ ਪੰਜਾ ਨਾ ਲੱਗਾ, ਕਿਰਪਾਨ ਭੇਟ ਕੀਤੀ , ਸੰਸਾ ਜਾਗੀ ਤਾਂ ਹਰਮੰਦਰ ਵਿਚੋਂ ਅਵਾਜ਼ ਆਈ ਸਿੱਖਾ ਸੰਸਾ ਨਾ ਕਰ ਇਥੇ ਇਹੀ ਮਰਯਾਦਾ ਹੈ।(ਪੰਨਾ-164)

ਦੇਗ ਪ੍ਰਵਾਨ ਹੋਵੇ ਨਹੀਂ ਬੋਲਣਾ, ਭੋਗ ਲੱਗੇ ਕਹਿਣਾ ਹੈ। ਲਾਵਹੁ ਭੋਗ ਹਰਿ ਰਾਇ.. (ਪੰਨਾ-164)

ਭੋਗ ਲੱਗੇ ਅਤੇ ਹੋਰ ਤਰ੍ਹਾਂ ਦੀਆਂ ਪ੍ਰਚੀਆਂ ਅੰਮ੍ਰਿਤਸਰ ਸਰੋਵਰ ਵਿਚ ਪਾਈਆਂ ਹੋਰ ਡੁੱਬ ਗਈਆਂ, ਭੋਗ ਵਾਲੀ ਤਰ ਗਈ।(ਪੰਨਾ-165)

ਲ਼ੋਭ ਕਰਕੇ ਬਹੁਤ ਕੜਾਹ ਪ੍ਰਸ਼ਾਦ ਛਕ ਲਿਆ ਤਾਂ ਕੋਹੜ ਹੋ ਗਿਆ। ਕੋਹੜੀ ਨੇ ਸੁੱਖ ਸੁੱਖੀ ਸੀ ਇਸ ਕਰਕੇ।(ਪੰਨਾ-166)

ਹੁਕਮ ਲੈਣ ਵਕਤ , ਸਵੇਰੇ ਖੱਬੇ ਤੋਂ, ਦੁਪਹਿਰ ਮੱਧ ਤੋਂ, ਸ਼ਾਮ ਨੂੰ ਹੇਠਾਂ ਪੱਤਰੇ ਤੋਂ ਹੁਕਮ ਲਵੇ।(ਪੰਨਾ-168)

ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਸਤ ਸ੍ਰੀ ਅਕਾਲ ਦਾ ਜੈਕਾਰਾ ਪੰਜਵੇਂ ਪਾਤਸਾਹ ਨੇ ਚਾਲੂ ਕੀਤਾ।(ਪੰਨਾ-168)

ਗਰਮੀ ਵਿਚ ਰੁਮਾਲੇ ਪੱਤਲੇ, ਰੇਸ਼ਮੀ ਕੀਮਤੀ ਹੋਣ, ਸਰਦੀ ਵਿਚ ਗਰਮ ਰੁਮਾਲੇ ਹੋਣ।(ਪੰਨਾ-172)

ਗਰਮੀਆਂ ਵਿਚ ਦਿਨ ਅਤੇ ਰਾਤ ਗੁਰੂ ਗ੍ਰੰਥ ਸਾਹਿਬ ਨੂੰ ਪੱਖਾ ਝੱਲਣਾ, ਜਗ੍ਹਾਂ ਠੰਡੀ ਰੱਖਣੀ ।(ਪੰਨਾ-174)

ਅਰਦਾਸ ਤੋਂ ਬਾਅਦ ਵਾਲੇ ਤਿੰਨ ਦੋਹਰੇ ਆਗਿਆ ਭਈ૴,ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਹਨ।(ਪੰਨਾ-175)

ਮੱਥਾ ਠੀਕ ਤਰ੍ਹਾਂ ਟੇਕਣ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। (176)

ਸਹਿਜ ਪਾਠ ਦੇ ਭੋਗ ਮਗਰੋਂ ਜਪੁਜੀ ਪੰਜ ਪਉੜੀਆਂ, ਅਖੰਡ ਪਾਠ ਮਗਰੋਂ ਸਾਰਾ ਜਪੁਜੀ ਪੜਿਆ ਜਾਵੇ (ਪੰਨਾ-177)

ਸੁਖਮਨੀ ਸਾਹਿਬ ਪੜ੍ਹਨ ਨਾਲ ਜਹਾਂਗੀਰ ਦੀ ਜਲੋਧਰ ਦੀ ਬਿਮਾਰੀ ਹਟ ਗਈ ਸੀ।(ਪੰਨਾ-178)

ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਵੇਲ਼ੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਭਵਿੱਖਬਾਣੀ ਕੀਤੀ।(ਪੰਨਾ-178)

ਈਸਾ ਤੋਂ ਬਿਨਾਂ ਈਸਾਈਆਂ ਵਿਚ ਹੋਰ ਕੋਈ ਕੁਰਬਾਨੀ ਵਾਲਾ ਨਹੀਂ ਹੋਇਆ।(ਪੰਨਾ-178)

ਸਾਰੀ ਦੁਨੀਆ ਵਿਚ ਸਾਰੀਆਂ ਕੌਮਾਂ ਵਿਚ ਕੋਈ ਕੁਰਬਾਨੀ ਵਾਲਾ ਨਹੀਂ ਮਿਲਦਾ।(ਪੰਨਾ-178)

ਸ਼ਹੀਦੀ ਵਕਤ ਗੁਰੂ ਅਰਜਨ ਦੇਵ ਜੀ ਦੀ ਮੱਦਦ ਵਾਸਤੇ ਸਾਰੇ ਦੇਵਤੇ ਆਏ ਚਉਰਾਸੀ ਸਿੱਧ ਜੋਗੀ ਜਤੀ ਆਏ ਉਨ੍ਹਾਂ ਨੇ ਸਾਰੇ ਸਿਪਾਹੀ ਮੂਰਛਿਤ ਕਰ ਦਿੱਤੇ ।(ਪੰਨਾ-179)

ਇਹ ਬਚਨ ਸੁਣ ਕੇ ਮਾਈਂ ਮੀਆਂ ਮੀਰ ਮੂਰਛਤ ਬੇ-ਸੁਰਤ ਹੋ ਗਿਆ।(ਪੰਨਾ-179)

ਗੁਰੂ ਹਰਿਗੋਬਿੰਦ ਜੀ ਨੇ ਪਿਤਾ ਗੁਰੂ ਜੀ ਦੇ ਪਾਠ ਕਰਵਾ ਕੇ ਪਾਠ ਭੇਟਾ ਬਾਬ ਬੁੱਢਾ ਜੀ ਨੂੰ, ਇਕ ਹਾਥੀ, ਪੰਜ ਘੋੜੇ, ਪੰਜ ਸੋ ਮੋਹਰ, ਪੁਸ਼ਾਕੇ ਆਦਿ ਦਿੱਤੇ। ਗ੍ਰੰਥੀ ਸਿੰਘ ਜਾਣਕੇ।(ਪੰਨਾ-180)

ਗੁਰੂ ਅਰਜਨ ਦੇਵ ਜੀ ਨਮਿਤ ਯੱਗ ਕੀਤਾ ਗਿਆ, ਜੋਤੀ ਜੋਤ ਸਮਾਉਣ ਦਾ ਤੇਰਾ ਦਿਨ ਪਾਠ ਹੋਇਆ।(ਪੰਨਾ-180)

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਵਿਚ ਨੌ ਧੁਨਾਂ ਲਿਖਵਾਈਆਂ।(ਪੰਨਾ-180)

ਮਰੇ ਪ੍ਰਾਣੀ ਨਮਿਤ ਪਾਠ ਕੀਤਿਆਂ ਉਹ ਸੱਚ ਖੰਡ ਜਾਂਦਾ ਹੈ, ਸੂਖ ਮਿਲਦਾ ਹੈ।(ਪੰਨਾ-182)

ਮਰੇ ਪ੍ਰਾਣੀ ਨਮਿਤ ਭੇਟਾ, ਪਾਠੀ ਲਈ ਕੱਪੜੇ, ਬਿਸਤਰਾ, ਬਰਤਨ, ਜੋੜਾ ਆਦਿ ਦੇਵੇ ਲੰਗਰ ਚਲਾਵੇ।(ਪੰਨਾ-183)

ਗੁਰੂ ਤੇਗ ਬਹਾਦਰ ਜੀ ਨੇ ਪ੍ਰਯਾਗ ਤ੍ਰਿਬੇਣੀ ਵਿਖੇ ਅਖੰਡ ਪਾਠ ਕਰਾਇਆ, ਤਾਂ ਗੁਰੂ ਗੋਬਿੰਦ ਰਾਏ ਜਨਮੇ।(ਪੰਨਾ-184)

ਦੂਜੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਅਖੰਡ ਪਾਠ ਕਰਾਇਆ।(ਪੰਨਾ-185)

ਜਿਹੜੇ ਗੁਰਬਾਣੀ ਅਸੁੱਧ ਪੜ੍ਹਦੇ ਹਨ ਗੁਰੂ ਜੀ ਨੂੰ ਦੁੱਖ ਹੁੰਦਾ ਹੈ, ਅੱਖਰ, ਲੱਗ, ਕੰਨਾ, ਰਾਗ ਗੁਰੂ ਜੀ ਦੇ ਅੰਗ ਹਨ।(ਪੰਨਾ-185)

ਦਸਮ ਪਾਤਸ਼ਾਹ ਨੇ ਕੰਠੋ ਬਾਣੀ ਉਚਾਰੀ ਕਿ ਇਹ ਅਸਲੀ ਗੁਰੂ ਹੈ, ਨਾਲੇ ਸਿੱਖ ਮੁਕਤ ਨਹੀਂ ਹੋ ਸਕਣਗੇ, ਸੋ ਸਿਖਾਂ ਨੂੰ ਵਿਸ਼ਵਾਸ ਦਵਾਉਣ ਖਾਤਰ ਬਾਣੀ ਕੰਠੋਂ ਉਚਾਰੀ।(ਪੰਨਾ-186)

ਇਕ ਦੋਹਿਰਾ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਦਾ ਹੈ, ਬਲ ਹੋਆ ਬੰਧਨ ਛੁਟੇ૴(ਪੰਨਾ-186)

ਦਮਦਮੇ ਰਾਜਾ ਜੈ ਸਿੰਘ ਦੇ ਸੰਸਾ ਨਵਿਰਤੀ ਲਈ ਅਖੰਡ ਪਾਠ ਕਰਾਇਆ ਦਸਮ ਪਾਤਸ਼ਾਹ ਨੇ ਖਵੇ ਹੋ ਕੇ ਸਾਰਾ ਪਾਠ ਸੁਣਿਆ।(ਪੰਨਾ-187)

ਦਸਮ ਪਾਤਸ਼ਾਹ ਨੇ ਪਾਠ ਭੀ ਖਲ਼ੋ ਕੇ ਸੁਣਿਆ, ਖਲ਼ੋ ਕੇ ਹੀ ਇਸ਼ਨਾਨ ਲਈ ਉੱਪਰ ਪਾਣੀ ਪਵਾ ਲੈਂਦੇ ਸਨ।(ਪੰਨਾ-188)

ਗੋਦਾਵਰੀ ਨਾਦੇੜ ਵਿਖੇ ਸਹੇ ਦਾ ਉਧਾਰ ਕੀਤਾ, ਭਾਵ ਮੂਲਾ ਖੱਤਰੀ ਸਹਾ ਬਣਿਆ ਸੀ, ਮੁਕਤ ਕੀਤਾ।(ਪੰਨਾ-188)

ਦਸਮ ਪਾਤਸ਼ਾਹ ਨੇ ਹਜ਼ੂਰ ਸਾਹਿਬ ਵਿਖੇ ਸਾਰਾ ਅਖੰਡ ਪਾਠ ਇਕੋ ਚੌਕੜੇ ਸੁਣਿਆ, ਇਸ਼ਨਾਨ ਲਈ ਇਥੇ ਹੀ ਉਪਰ ਪਾਣੀ ਪਵਾ ਲਿਆ ਕਰਦੇ ਸਨ।(ਪੰਨਾ-189)

ਅਖੰਡ ਪਾਠ ਦੇ ਭੋਗ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰ ਦਿੱਤਾ ਜਾਵੇ।(ਪੰਨਾ-194)

ਸ਼ੰਪਟ ਪਾਠ, ਸੰਪਟ ਸ਼ਬਦ 2 ਤੇ ਕਰੇ, ਅਤੀ ਕਾਰਜ ਹੋਵੇ ਤਾਂ ਤੁਕ-ਤੁਕ ਤੇ ਕਰੇ ਜਿਥੇ ਡੰਡੀਆਂ ਆ ਜਾਣ ਉਥੇ ਹੀ ਸੰਪਟ ਲਾਉਣਾ। ਮੂਲ ਮੰਤਰ, ਜਾਂ ਮਹਾਂ ਮੰਤਰ, ਤੇ ਗੁਰ ਮੰਤਰ ਸਭ ਦੇ ਨਾਲ ਸੰਪਟ ਲਾਉਣਾ।(ਪੰਨਾ-194)

ਸੰਪਟ ਵਾਲਾ ਸਹਿਜ ਪਾਠ ਚਾਲੀ ਦਿਨਾਂ ਵਿਚ ਪੂਰਾ ਕਰੋ। ਜੋ ਚਾਹੋ ਕਾਰਜ ਸਿਧ ਹੋਣਗੇ।(ਪੰਨਾ-195)

ਸੰਪਟ ਅਖੰਡ ਪਾਠ ਤੋਂ ਮਗਰੋਂ ਅਖੰਡ ਪਾਠ ਜ਼ਰੂਰ ਕਰਨਾ, ਫਿਰ ਸਹਿਜ ਪਾਠ ਭੀ ਜ਼ਰੂਰ ਕਰਨਾ।(ਪੰਨਾ-196)

ਸਪਤਾਹਕ ਪਾਠ ਵਿਚ ਪਾਠ ਇਕੋ ਬੈਠਕ ਵਿਚ 102 ਪਤਰੇ ਪੜ੍ਹੇ ਤਾਂ ਫਲ਼ ਹੈ (ਪੰਨਾ-197)

ਪਾਠੀ ਸਿੰਘ ਕਿਸੇ ਨਾਲ ਗੱਲ ਨਾ ਕਰੇ ਮੌਨ ਰੱਖੇ, ਜੇ ਗ੍ਰਿਸਤੀ ਹੋਵੇ ਤਾਂ ਸਿੰਘਣੀ ਤੋਂ ਪ੍ਰਹੇਜ ਰੱਖੇ। ਜੇ ਸੁਪਨਦੋਸ਼ ਹੋ ਜਾਵੇ, ਜੰਗਲਪਾਣੀ ਜਾਵੇ ਤਾਂ ਕੇਸੀ ਇਸ਼ਨਾਨ ਕਰੇ।(ਪੰਨਾ-197)

ਜਿਸ ਵਿਅਕਤੀ ਨਮਿਤ ਪਾਠ ਕਰਨਾ ਹੋਵੇ। ਉਹੀ ਅੰਦਰ ਆਵੇ ਹੋਰ ਕੋਈ ਨਾ ਆਵੇ ਬੱਚੇ-ਬੀਬੀ ਬਿਲਕੁਲ ਨਾ ਆਉਣ।(ਪੰਨਾ-198)

ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਮਰਯਾਦਾ

ਦਸਮ ਗ੍ਰੰਥ ਦੇ ਪਾਠ ਦੀ ਬਾਕੀ ਮਰਯਾਦਾ ਅਖੰਡ ਪਾਠ ਵਾਲੀ ਹੈ ਪਰ ਜਪੁਜੀ ਨਾਲ ਰੱਖਣ ਦੀ ਥਾਵੇ ਜਾਪੁ ਸਾਹਿਬ ਨਾਲ ਰੱਖਣਾ। ਧੂਪ ਸਮੱਗਰੀ ਸਭ ਓਹੀ ਹੈ।

ਜਪੁਜੀ ਦਾ ਬਹੁਤ ਮਹਾਤਮ ਹੈ ਕਿਉਂਕਿ ਇਹ ਵੇਈਂ ਪ੍ਰਵੇਸ਼ ਵਕਤ ਸਚ ਖੰਡ ਵਿਖੇ ਉਚਾਰਨ ਕੀਤਾ ਹੈ (ਪੰਨਾ-201)

ਜਪੁਜੀ ਸਾਹਿਬ ਦੇਵਤੇ ਭੀ ਪੜ੍ਹਦੇ ਹਨ, ਇਸਦੇ ਪੜ੍ਹਨ ਨਾਲ ਸਾਰੇ ਕਾਰਜ ਰਾਸ ਆ ਜਾਂਦੇ ਹਨ।(ਪੰਨਾ-202)

ਇਕ ਜਪੁਜੀ ਪੜ੍ਹਨ ਤੇ ਗੋਪਾਲਾ ਜੀ ਨੂੰ ਸਵਾਲਖੀ ਘੋੜਾ ਕਾਠੀ ਸਮੇਤ ਬਖਸ ਦਿੱਤਾ ਦਸਮ ਪਾਤਸ਼ਾਹ ਜੀ ਨੇ, ਵੱਧ ਪੜ੍ਹਨ ਦਾ ਫਲ਼ ਫਿਰ ਵੱਧ ਕਿਉਂ ਨਹੀਂ ਹਊ। ਇਸ ਲਈ ਅਖੰਡ ਪਾਠ ਦੇ ਨਾਲ ਜਪੁਜੀ ਜ਼ਰੂਰ ਪੜ੍ਹੋ। ਵੱਡਾ ਮਹਾਤਮ ਹੈ।(ਪੰਨਾ-202)

ਕੁੰਭ ਰੱਖਣ ਦਾ ਮਹਾਤਮ ਜੇਕਰ ਜੋਤਾਂ ਆਦਿ ਤੋਂ ਅੱਗ ਲੱਗ ਜਾਵੇ ਤਾਂ ਪਾਣੀ ਪਾ ਬੁਝਾ ਲੈਣੀ।(ਪੰਨਾ-203)

ਕੁੰਭ ਰੱਖੇ ਦਾ ਜਲ ਛਕਣ ਨਾਲ ਰੋਗ ਦੂਰ ਹੁੰਦੇ ਹਨ।(ਪੰਨਾ-203)

ਅੰਮ੍ਰਿਤਸਰ ਵਿਖੇ ਸਰੋਵਰ ਅੰਮ੍ਰਿਤ ਬਣ ਗਿਆ ਹੈ, ਇਸੇ ਤਰ੍ਹਾਂ ਕੁੰਭ ਦਾ ਜਲ ਅੰਮ੍ਰਿਤ ਬਣ ਜਾਂਦਾ ਹੈ।(ਪੰਨਾ-203)

ਨਾਰੀਅਲ ਸੀਸ ਭੇਟ ਦੇ ਬਰਾਬਰ ਹੈ।(ਪੰਨਾ-204

ਦੁਰਬਾਸਾ ਰਿਸੀ ਨੇ ਰੁੱਖਾਂ ਨੂੰ ਬੰਦੇ ਲਾ ਦਿੱਤੇ, ਨਾ ਖਾਣ ਨਾ ਪੀਣ, ਰੱਬ ਨੇ ਰੋਕਿਆ (ਪੰਨਾ-204)

ਜੇ ਪਾਠ ਵਿਧੀ ਪੂਰਵਕ ਸੰਪੂਰਨ ਹੋਇਆ ਹੋਵੇ ਤਾਂ ਨਲੀਏਰ ਦੀ ਗਿਰੀ ਸੜਕੇ ਸੁਆਹ ਹੋ ਜਾਂਦੀ ਹੈ।(ਪੰਨਾ-204)

ਅਖੰਡ ਪਾਠ ਸਹਿਜ ਪਾਠ ਨਾਲ ਧੂਫ ਜ਼ਰੂਰ ਲਾਉਣੀ ਪਾਠ ਸੁਣਨ ਦੇਵਤੇ ਆਉਂਦੇ ਹਨ।(ਪੰਨਾ-205)

ਰਾਗ ਮਾਲਾ ਤੋਂ ਬਿਨਾਂ ਬੀੜ ਲਿਖਣ ਵਾਲੇ ਦੀ ਜੀਭ ਵਿਚ ਅਠ ਦਿਨਾਂ ਅੰਦਰ ਕੀੜਭੇ ਪੈ ਗਏ, ਫਿਰ ਰਾਗ ਮਾਲਾ ਪਾਈ ਝੱਟ ਰਾਜੀ ਹੋ ਗਿਆ।(ਪੰਨਾ-212)

ਥਿਰੁ ਘਰਿ ਬੈਸਹੁ ਪਿਆਰੇ.., ਸ਼ਬਦ ਦਾ ਸਿੱਖ ਨੇ ਛਿਲਾ ਕੱਢਿਆ ਸਵਾ ਲੱਖ ਪਾਠ ਕੀਤਾ, ਕਾਰਜ ਰਾਸ ਨਾ ਆਇਆ। ਫਿਰ ਗਉੜੀ ਮ:5 ਰਹਾਉ ਸਮੇਤ ਦੁਬਾਰਾ ਸਵਾ ਲੱਖ ਪਾਠ ਕੀਤਾ, ਮੁਕੱਦਮਾ ਜਿੱਤ ਗਿਆ।(ਪੰਨਾ-214)

ਰਾਗ ਮਾਲ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਲਿਖਿਆ ਹੈ ਧੋਖੇ ਬਾਜੀ ਕੀਤੀ ਹੈ ਪੰਥ ਨਾਲ (ਪੰਨਾ-216)

ਭਾਈ ਤੇਜਾ ਸਿੰਘ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ, ਅੱਖਾਂ ਵਿਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿਚ ਬਦਬੂ ਆਵੇ। ਕਿਉਕਿ ਰਾਗਮਾਲਾ ਦਾ ਵਿਰੋਧੀ ਸੀ।(ਪੰਨਾ-216)

ਸੰਨਿਆਸੀ ਨਿਰਮਲੇ ਸਾਧ ਸੰਤ-ਮਹੰਤ ਡੇਰੇਦਾਰ ਪਹਿਲਾਂ ਪੂਰੀ ਰਹਿਰਾਸ ਪੜ੍ਹਦੇ ਸਨ, ੲਹਿ ਗੜਗੱਜਾਂ ਨੇ ਅਕਾਲੀਆਂ ਨੇ ਤੇ ਪੰਚ ਖੰਡੀਆਂ ਨੇ ਘਟਾ ਦਿਤੀ ਹੈ।

ਘੱਟ ਬਾਣੀ ਪੜ੍ਹਨ ਕਰਕੇ ਪੁੰਨ ਦੀ ਥਾਂ ਪਾਪ ਦੇ ਭਾਗੀ ਬਦਦੇ ਹਾਂ।(ਪੰਨਾ-222)

ਸੋਹਿਲੇ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ ਸੋਹਿਲਾ ਪੜ੍ਹੇ ਅਰਦਾਸ ਕਰੇ ਦੁਆਲੇ ਲੋਹੇ ਦਾ ਕੋਟ ਕਿਲਾ ਬਣ ਜਾਂਦਾ ਹੈ। ਸਵੇਰੇ ਇਸ਼ਨਾਨ ਕਰਕੇ ਜਪੁਜੀ ਪੜਿਆਂ ਲਿਕਾ ਹਟ ਜਾਂਦਾ ਹੈ।(ਪੰਨਾ-226-27)

ਜਪੁਜੀ ਸਾਹਿਬ ਸਿੱਖਾਂ ਦਾ ਮਾਲਾ ਮੰਤਰ ਹੈ।(ਪੰਨਾ-230)

ਸਤਿਗੁਰੂ ਜੀ ਨੇ ਵੇਦਾਂ ਅਤੇ ਬ੍ਰਾਹਮਣਾਂ ਦੇ ਅਵਤਾਰ ਭੱਟਾਂ ਨੂੰ ਉਪਦੇਸ਼ ਕੀਤਾ ਵਾਹਿਗੁਰੂ ਉਚਾਰਨ ਕੀਤਾ।(ਪੰਨਾ-224)

ਕਰਤਾ ਪੁਰਖ ਮਹਾਰਾਜ ਜੀ ਨੇ ”ਵ, ਹ, ਗ, ਰ,” ਦਾ ਨੌ ਨੌ ਜੁਗ ਜਾਪ ਕੀਤਾ ਤਾਂ ਵਾਹਿਗੁਰੂ ਮੰਤ੍ਰ ਤਿਆਰ ਹੋਇਆ (ਪੰਨਾ-225)

ਕਾਮਰੂਪ ਦੀਆਂ ਇਸਤਰੀਆਂ ਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ।(ਪੰਨਾ-23*)

ਮੂਲ ਮੰਤ੍ਰ ਘਟਾਉਣ ਕਰਕੇ ਸਿੱਖਾਂ ਦੀ ਤਾਕਤ ਘਟ ਗਈ ਹੈ।(ਪੰਨਾ-241)

ਸੰਪਰਦਾਈ ਪ੍ਰਣਾਲੀ

ਟਕਸਾਲ ਭਾਈ ਮਨੀ ਸਿੰਘ ਤੋਂ ਚੱਲੀ (ਪਰ ਹੁਣ ਬਾਬਾ ਦੀਪ ਸਿੰਘ ਤੋਂ ਕਿਵੇਂ ਚੱਲੀ ਲਿਖੀ ਹੈ) (ਪੰਨਾ-253)

ਕਰਤਾਰਪੁਰੀ ਬੀੜ ਵਿਚ ਕਰੀਬਨ ਪੰਦਰਾ ਸੌ ਤੋਂ ਵੱਧ ਗਲਤੀਆਂ ਹਨ।(ਪਰ ਦਮਦਮੀ ਬੀੜ ਸ਼ੁੱਧ ਹੈ ਕਿਉਂਕਿ ਟਕਸਾਲ ਦਮਦਮੇ ਤੋਂ ਚੱਲੀ ਆਖੀਦੀ ਹੈ) (ਪੰਨਾ-260)

650 ਪੰਨਿਆਂ ਉੱਤੇ ਗੁਰਬਾਣੀ ਉਚਾਰਨ ਦੇ ਢੰਗ ਲਿਖੇ ਹੋਏ ਹਨ। ਤੇ ਖੁਦ ਇਸ ਕਿਤਾਬ ਵਿਚ ਅੱਧਕ, ਬਿੰਦੀਆਂ-ਟਿੱਪੀਆਂ, ਪੈਰ ਚਿੰਨ, ਵਿਸ਼ਰਾਮ ਚਿੰਨ ਆਦਿ ਲਾਉਣ ਵਾਸਤੇ ਲਿਖਿਆ ਹੈ। ਪਰ ਦੂਜੀਆਂ ਸੰਸਥਾਵਾਂ ਨੂੰ ਇਹੀ ਕਰਨ ਤੇ ਨਿੰਦਿਆ ਜਾ ਰਿਹਾ ਹੈ। ਦੋਹਰੀ ਨੀਤੀ ਕਿਉਂ?

ਦਾਸਰੇ ਵੱਲੋਂ, ਇਹ ‘ਦਮਦਮੀ ਟਕਸਾਲ’ ਦੀ ਕੇਵਲ ਇਕ ਕਿਤਾਬ ‘ਗੁਰਬਾਣੀ ਪਾਠ ਦਰਸ਼ਨ’ ਵਿਚੋਂ ਗੁਰੂ ਸਿਧਾਂਤਾਂ ਦੇ ਵਿਰੁੱਧ ਜੋ ਕੁੱਝ ਇਨ੍ਹਾਂ ਦੇ ਸ੍ਰੀਮਾਨ, ਪੰਥ ਰਤਨ, ਵਿਦਿਯਾ ਮਾਰਤੰਡ, ਸੰਤ, ਗਿਆਨੀ, ਖਾਲਸਾ’ ਬੇਸ਼ੁਮਾਰ ਵਿਸ਼ਲੇਸ਼ਣਾਂ ਦੇ ਆਪੂ ਬਣੇ ਬੈਠੇ ਮਾਲਕ ‘ਗੁਰਬਚਨ ਸਿੰਘ’ ਜੀ ਨੇ ਜੋ ਲਿਖਿਆ ਹੈ ਉਹਦੇ ਦਰਸ਼ਨ ਆਮ ਸੰਗਤ ਨੂੰ ਕਰਵਾਉਣ ਦਾ ਯਤਨ ਕੀਤਾ ਗਿਆ ਹੈ। (ਟੂਕਾਂ ਦੇ ਨਾਲ ਪੰਨੇ ਦਿੰਤੇ ਗਏ ਹਨ) – ਇੰਦਰ ਸਿੰਘ ਘੱਗਾ

 —————————————

(ਡਾ: ਹਰਜਿੰਦਰ ਸਿੰਘ ਦਿਲਗੀਰ)

ਸ. ਇੰਦਰ ਸਿੰਘ ਨੇ ਉਸ ਕਿਤਾਬ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਲਿਖਣ ਨੂੰ ਵੀ ਗ਼ਲਤ ਕਿਹਾ ਸੀ, ਜੋ ਸਹੀ ਨਹੀਂ ਹੈ। ਗੁਰੂ ਜੀ ਦਾ ਜਨਮ ਕੱਤਕ ਦਾ ਹੀ ਹੈ। ਇਸ ਬਾਰੇ ਮੇਰਾ ਮਜ਼ਮੂਨ ਪੜ੍ਹੋ:

https://www.facebook.com/notes/harjinder-singh-dilgeer/455296431178190

READ MORE about the FALSE TAKSAAL:

https://www.facebook.com/note.php?saved&&note_id=274080109299824