TheSikhs.org


Truth of 1947 & Role of Master Tara Singh


1947 ਦੀ ਗਾਥਾ

(All this material is copyright of Dr Harjinder Singh Dilgeer)

ਪਾਕਿਸਤਾਨ ਦੀ ਮੰਗ ਦੇ ਜਵਾਬ ’ਚ ਸਿੱਖ ਸਟੇਟ ਦੀ ਮੰਗ

23 ਮਾਰਚ 1940 ਦੇ ਦਿਨ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿਚ ਹੋਇਆ ਜਿਸ ਵਿਚ ‘ਮੁਸਲਿਮ ਮੁਲਕ’ (ਪਾਕਿਸਤਾਨ) ਦੀ ਕਾਇਮੀ ਦੀ ਮμਗ ਕੀਤੀ ਗਈ ਸੀ। ਜਿਨਾਹ ਮੁਤਾਬਿਕ ‘ਦਿਲ ਵਿਚ ਬਦੀ ਰੱਖਣ ਵਾਲੇ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ, ਇਸ ਕਰ ਕੇ ਅਜਿਹਾ ਬੇਹਦ ਜ਼ਰੂਰੀ ਸੀ।’

ਇਹ ਮμਗ ਮਾਰਚ 1940 ਵਿਚ ਪਹਿਲੀ ਵਾਰੀ ਨਹੀਂ ਸੀ ਪੇਸ਼ ਹੋਈ। ਸμਨ 1929 ਵਿਚ ਵੀ ਮੁਸਲਮ ਕਾਨਫ਼ਰμਸ ਵਿਚ ਤਕਰੀਰ ਕਰਦਿਆਂ ਸਰ ਮੁਹμਮਦ ਇਕਬਾਲ ਨੇ ਪμਜਾਬ ਵਿਚੋਂ ਅμਬਾਲਾ ਡਵੀਜ਼ਨ ਅਤੇ ਕੁਝ ਹੋਰ ਜ਼ਿਲ੍ਹੇ ਕੱਢਣ ਦੀ ਮμਗ ਕੀਤੀ ਸੀ (ਸ਼ਮਲੂ, ਸਪੀਚਿਜ਼ ਐਂਡ ਸਟੇਟਮੈਂਟਸ ਆਫ਼ ਡਾਕਟਰ ਇਕਬਾਲ, ਸਫ਼ਾ 13)। ਇਸ ਨਾਲ ਪμਜਾਬ ਵਿਚ ਮੁਸਲਮਾਨਾਂ ਦੀ ਫ਼ੀ ਸਦੀ ਆਬਾਦੀ 63 ਤੋਂ ਵੀ ਵਧ ਜਾਂਦੀ ਸੀ। ਅਜਿਹਾ ਹੀ ਖ਼ਿਆਲ ਜੈਫ਼ਰੀ ਕਾਰਬੈੱਟ ਨੇ ਵੀ ਗੋਲਮੇਜ਼ ਕਾਨਫ਼ਰμਸ ਸਮੇਂ ਦਿੱਤਾ ਸੀ। ਉਸ ਮੁਤਾਬਿਕ ਅμਬਾਲੇ ਡਵੀਜ਼ਨ ਦਾ ਪμਜਾਬ ਨਾਲ ਕੋਈ ਵਾਸਤਾ ਨਹੀਂ ਸੀ ਸਗੋਂ 1857 ਦੇ ਗ਼ਦਰ ਮਗਰੋਂ ਇਸ ਨੂੰ ਸਜ਼ਾ ਦੇਣ ਲਈ ਪμਜਾਬ ਨਾਲ ਮਿਲਾ ਦਿੱਤਾ ਗਿਆ ਸੀ (ਸਰ ਜੈਫ਼ਰੀ ਕੌਰਬੈੱਟ, ਦ ਕਮਿਊਨਲ ਪਰਾਬਲਮ ਇਨ ਪੰਜਾਬ, ਸਫ਼ੇ 431-32)। ਇਹੋ ਜਿਹਾ ਚਰਚਾ, ਤਕਰੀਰਾਂ ਤੇ ਮμਗਾਂ ਪਹਿਲੋਂ ਵੀ ਹੁμਦੀਆਂ ਰਹੀਆਂ ਸਨ, ਪਰ 1940 ਦਾ ਮੁਸਲਮ ਲੀਗ ਦਾ ‘ਪਾਕਿਸਤਾਨ’ ਦਾ ਮਤਾ ਇਸ ਦਾ ਸਿਖਰ ਸੀ।

ਉਂਞ ਦਿਲਚਸਪ ਗੱਲ ਇਹ ਹੈ ਕਿ ਜਦ 1935 ਵਿਚ ਕੈਂਬਰਿਜ ਯੂਨੀਵਰਸਿਟੀ, ਇੰਗਲੈਂਡ ਦੇ ਇਕ ਸਟੂਡੈਂਟ ਰਹਿਮਤ ਅਲੀ ਨੇ “ਹੁਣ ਜਾਂ ਕਦੇ ਵੀ ਨਹੀਂ” ਪੈਂਫ਼ਲਟ ਲਿਖ ਕੇ ਆਜ਼ਾਦ ਮੁਸਲਿਮ ਦੇਸ਼ ਦੀ ਗੱਲ ਕੀਤੀ ਸੀ ਤਾਂ ਉਦੋਂ ਜਿਨਾਹ ਨੇ ਇਸ ’ਤੇ ਹੱਸ ਛੱਡਿਆ ਸੀ।

ਪਾਕਿਸਤਾਨ ਦਾ ਮਤਾ ਪਾਸ ਹੁμਦਿਆਂ ਹੀ ਕਈ ਪਾਸੇ ਤੋਂ ਇਸ ਦੀ ਮੁਖ਼ਾਲਫ਼ਤ ਵੀ ਸ਼ੁਰੂ ਹੋ ਗਈ। ਇਨ੍ਹੀਂ ਦਿਨੀਂ ਹੀ ਆਲ ਇμਡੀਆ ਅਕਾਲੀ ਕਾਨਫ਼ਰμਸ ਅਟਾਰੀ ਵਿਚ ਹੋਈ ਜਿਸ ਨੇ ਪਾਕਿਸਤਾਨ ਦੀ ਮμਗ ਦੀ ਨਿμਦਾ ਕੀਤੀ ਤੇ ਇਸ ਨੂੰ ਰੋਕਣ ਵਾਸਤੇ ਆਪਣਾ ਪੂਰਾ ਤਾਣ ਲਾਉਣ ਦਾ ਐਲਾਨ ਕੀਤਾ। ਖਾਲਸਾ ਨੈਸ਼ਨਲਿਸਟ ਪਾਰਟੀ ਨੇ ਵੀ 29 ਮਾਰਚ 1940 ਦੇ ਦਿਨ ਲਾਹੌਰ ਵਿਚ ਪਾਕਿਸਤਾਨ ਵਿਰੋਧੀ ਮਤਾ ਪਾਸ ਕੀਤਾ। ਇਸ ਮਗਰੋਂ ਬਾਬਾ ਖੜਕ ਸਿμਘ ਦੀ ਜੂਨ 1940 ਦੀ ਲਾਹੌਰ ਵਿਚ ਹੋਈ ਕਾਨਫ਼ਰμਸ ਨੇ ਵੀ ਪਾਕਿਸਤਾਨ ਦੀ ਮμਗ ਦੀ ਭਰਪੂਰ ਨਿμਦਾ ਕੀਤੀ।

ਪਹਿਲੀ ਦਸμਬਰ 1940 ਨੂੰ ਲਾਹੌਰ ਵਿਚ ਪਾਕਿਸਤਾਨ ਦੀ ਮμਗ ਵਿਰੁਧ ਇਕ ਭਾਰੀ ਕਾਨਫ਼ਰμਸ ਹੋਈ ਜਿਸ ਵਿਚ ਮਾਸਟਰ ਤਾਰਾ ਸਿμਘ, ਗਿਆਨੀ ਕਰਤਾਰ ਸਿμਘ, ਮਹਾਸ਼ਾ ਕ੍ਰਿਸ਼ਨ, ਜਲਾਲ-ਉਦ-ਦੀਨ ਅμਬਰ, ਪ੍ਰੋ. ਅਬਦੁਲ ਮਜੀਦ ਖਾਨ, ਡਾਕਟਰ ਐਮ.ਐਸ. ਐਨੇ, ਰਾਜਾ ਨਰਿμਦਰ ਨਾਥ ਵਗ਼ੈਰਾ ਸ਼ਾਮਿਲ ਹੋਏ ਤੇ ਪਾਕਿਸਤਾਨ ਦੀ ਮμਗ ਦੇ ਖ਼ਿਲਾਫ਼ ਮਤਾ ਪਾਸ ਕੀਤਾ (ਟ੍ਰਿਬਿਊਨ, 2 ਦਸੰਬਰ 1940)।

ਪਾਕਿਸਤਾਨ ਦੇ ਨਾਅਰੇ ਦੀ ਸਭ ਤੋਂ ਵਧ ਮੁਖ਼ਾਲਫ਼ਤ ਪμਜਾਬ ਵਿਚ ਹੋਈ। ਲੁਧਿਆਣੇ ਦੇ ਡਾ: ਵੀਰ ਸਿμਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿਚ ਖਾਲਿਸਤਾਨ ਨਾਂ ਦਾ ਇਕ ਪੈਂਫ਼ਲਟ ਛਾਪ ਕੇ ਮੁਸਲਮਾਨਾਂ ਦੀ ਮμਗ ਦਾ ਮੂμਹ-ਤੋੜਵਾਂ ਜਵਾਬ ਦਿੱਤਾ। ਡਾ. ਵੀਰ ਸਿμਘ ਨੇ ਪਾਕਿਸਤਾਨ ਤੇ ਹਿμਦੂਸਤਾਨ ਵਿਚਕਾਰ ਇਕ ਆਜ਼ਾਦ ਮੁਲਕ ਖਾਲਿਸਤਾਨ ਦੀ ਮμਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆ ਦੀਆਂ ਸਿੱਖ ਰਿਆਸਤਾਂ, ਮਲੇਰਕੋਟਲਾ, ਸ਼ਿਮਲਾ, ਜਲμਧਰ, ਅμਬਾਲਾ, ਫ਼ਿਰੋਜ਼ਪੁਰ, ਅμਮ੍ਰਿਤਸਰ, ਲਾਹੌਰ, ਲਾਇਲਪੁਰ, ਗੁਜਰਾਂਵਾਲਾ, ਸ਼ੇਖੂਪੁਰਾ, ਮਿμਟਗੁਮਰੀ, ਹਿਸਾਰ, ਰੋਹਤਕ ਤੇ ਕਰਨਾਲ ਜ਼ਿਲੇ ਸ਼ਾਮਿਲ ਸਨ। ਡਾਕਟਰ ਭੱਟੀ ਚਾਹੁμਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿਚ ਹਰ ਪੱਖ ਦੇ ਨੁਮਾਇμਦੇ ਹੋਣ (ਰਾਜਿੰਦਰ ਪ੍ਰਸਾਦ, ਇੰਡੀਆ ਡਿਵਾਈਡਡ, ਸਫ਼ਾ 254)।

19 ਮਈ 1940 ਨੂੰ ਲਗਭਗ ਸਵਾ ਸੌ ਸਿੱਖ ਆਗੂ ਅμਮ੍ਰਿਤਸਰ ਵਿਚ ਇਕੱਠੇ ਹੋਏ। ਇਨ੍ਹਾਂ ਦਾ ਮੁਖੀ ਬਾਬਾ ਗੁਰਦਿੱਤ ਸਿμਘ ਸੀ। ਇਨ੍ਹਾਂ ਨੇ ਮμਗ ਕੀਤੀ ਕਿ ‘ਜμਮੂ ਤੋਂ ਜਮਰੌਦ ਤਕ ਦਾ ਇਲਾਕਾ ਅμਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿμਘ ਦੇ ਪੁਤਰ ਦਲੀਪ ਸਿμਘ ਤੋਂ ਟਰਸੱਟੀ ਦੇ ਤੌਰ ਤੇ ਲਿਆ ਸੀ, ਉਹ ਸਿੱਖਾਂ ਨੂੰ ਵਾਪਸ ਕੀਤਾ ਜਾਵੇ।’ ‘ਗੁਰੂ ਖਾਲਸਾ ਰਾਜ’ ਕਾਇਮ ਕਰਨ ਵਾਸਤੇ ਇਕ 31 ਮੈਂਬਰੀ ਸਬ-ਕਮੇਟੀ ਬਣਾਈ ਗਈ ਜਿਸ ਵਿਚੋਂ 21 ਮੈˆਬਰ ਉਸੇ ਵੇਲੇ ਚੁਣ ਲਏ ਗਏ (ਟ੍ਰਿਬਿਊਨ, 29 ਮਈ 1940)।

ਇਨ੍ਹੀਂ ਦਿਨੀਂ, 23 ਅਗਸਤ 1940 ਦੇ ਦਿਨ, ਰਾਜ ਗੋਪਾਲ ਆਚਾਰਿਆ ਨੇ ਇਕ ਪੇਸ਼ਕਸ਼ ਕੀਤੀ ਕਿ ਮੁਸਲਮਾਨ ਆਪਣਾ ਪ੍ਰਾਈਮ ਮਨਿਸਟਰ ਬਣਾ ਕੇ ਕੌਮੀ ਸਰਕਾਰ ਕਾਇਮ ਕਰਨ। ਉਸ ਨੇ ਤਾਂ ਪਾਕਿਸਤਾਨ ਦੀ ਮμਗ ਨੂੰ ਵਕਤੀ ਤੌਰ ਤੇ ਰੋਕਣ ਵਾਸਤੇ ਅਜਿਹਾ ਬਿਆਨ ਦਿੱਤਾ ਸੀ। ਪਰ ਇਸ ਦੀ ਹਰ ਪਾਸੇ ਤੋਂ ਤਿੱਖੀ ਮੁਖ਼ਾਲਫ਼ਤ ਹੋਈ। ਸਿੱਖਾਂ ਨੇ, ਖ਼ਾਸ ਕਰ ਕੇ, ਇਸ “ਕੋਰੇ-ਚੈੱਕ” ਦੀ ਜ਼ਬਰਦਸਤ ਨਿμਦਾ ਕੀਤੀ।

ਅਜ਼ਾਦ ਪੰਜਾਬ ਦਾ ਨਾਅਰਾ
ਸਰ ਕ੍ਰਿਪਸ ਮਿਸ਼ਨ ਭਾਰਤ ਵਿਚ ਆਇਆ ਪਰ ਉਹ ਵੀ ਫ਼ਿਰਕੂ ਮਸਲੇ ਦਾ ਕੁਝ ਵੀ ਹੱਲ ਨਾ ਕੱਢ ਸਕਿਆ। ਸਰ ਕ੍ਰਿਪਸ ਦੀ ਨਾਕਾਮਯਾਬੀ ਨੇ ਸਿੱਖਾਂ ਨੂੰ ਆਜ਼ਾਦ ਪμਜਾਬ ਦੀ ਮμਗ ਵੱਲ ਟੋਰਿਆ। ਇਸ ਸਕੀਮ ਅਨੁਸਾਰ ਪμਜਾਬ ਦੀ ਨਵੇਂ ਸਿਰਿਓਂ ਹਦਬμਦੀ ਕਰ ਕੇ ਅਜਿਹੇ ਢμਗ ਨਾਲ ਨਵਾਂ ਸੂਬਾ ਕਾਇਮ ਕਰਨਾ ਸੀ ਕਿ ਜਿਸ ਵਿਚ ਕਿਸੇ ਵੀ ਫ਼ਿਰਕੇ ਜਾਂ ਧਰਮ ਦੀ ਅਕਸਰੀਅਤ ਨਾ ਰਹੇ। 24 ਜੁਲਾਈ 1942 ਨੂੰ ਆਲ ਇμਡੀਆ ਅਕਾਲੀ ਕਾਨਫ਼ਰμਸ ਵਹਿਲਾ ਕਲਾਂ (ਲਾਇਲਪੁਰ) ਨੇ ਵੀ ਪμਜਾਬ ਦੀ ਨਵੇਂ ਸਿਰਿਓਂ ਵμਡ ਦੀ ਮμਗ ਕੀਤੀ। ਇਸ ਦਾ ਮਕਸਦ ਇਹ ਸੀ ਪਾਸਕੂ ਸਿੱਖਾਂ ਦੇ ਹੱਥ ਵਿਚ ਰਹੇ ਅਤੇ ਹਿμਦੂ ਜਾਂ ਮੁਸਲਮ ਇਕੱਲੇ ਸਰਕਾਰ ਨਾ ਬਣਾ ਸਕਣ।
ਆਜ਼ਾਦ ਪμਜਾਬ ਦੀ ਮੁਸਲਮਾਨਾਂ ਨੇ ਤਾਂ ਮੁਖ਼ਾਲਫ਼ਤ ਕਰਨੀ ਹੀ ਸੀ, ਹਿμਦੂਆਂ ਨੇ ਵੀ ਸਿੱਖਾਂ ਦੇ ਹੱਥ ਵਿਚ ਪਾਸਕੂ ਆਉਂਦਾ ਵੇਖ ਕੇ ਵਿਰੋਧ ਕੀਤਾ। ਮਾਸਟਰ ਤਾਰਾ ਸਿμਘ ਨੇ ਤਾਂ ਏਥੋਂ ਤਕ ਪੇਸ਼ਕਸ਼ ਕੀਤੀ ਕਿ ਜੇ ਹਿμਦੂ ਇਸ ਸਕੀਮ ਵਿਚ ਆਪਣੀ ਕੌਮ ਨੂੰ ਕੋਈ ਨੁਕਸਾਨ ਹੁμਦਾ ਸਾਬਿਤ ਕਰ ਦੇਣ ਤਾਂ ਮੈਂ ਇਹ ਮμਗ ਛਡ ਦੇਵਾਂਗਾ। ਮਾਸਟਰ ਤਾਰਾ ਸਿμਘ ਦੇ ਨਿਜੀ-ਮੁਖ਼ਾਲਿਫ਼, ਕੁਝ ਸਿੱਖ ਆਗੂ, ਵੀ ਮੁਸਲਮਾਨਾਂ ਤੇ ਹਿμਦੂਆਂ ਦੇ ਨਾਲ ਮਿਲ ਗਏ। ਪਰ ਏਨਾ ਹੋਣ ਦੇ ਬਾਵਜੂਦ ਸਿੱਖ ਨੈਸ਼ਨਲ ਕਾਲਜ ਲਾਹੌਰ ਨੇ ਦਸμਬਰ 1943 ਵਿਚ ਆਜ਼ਾਦ ਪμਜਾਬ ਦੀ ਸਕੀਮ ਦੇ ਹੱਕ ਵਿਚ ਆਪਣਾ ‘ਮੈਨੀਫ਼ੈਸਟੋ’ ਜਾਰੀ ਕੀਤਾ। ਇਸ ਮੈਨੀਫ਼ੈਸਟੋ ਵਿਚ ਪμਜਾਬ ਦੀ ਨਵੇਂ ਸਿਰਿਓਂ ਹਦਬμਦੀ ਦੀ ਮμਗ ਕੀਤੀ ਗਈ ਸੀ ਤੇ ਇਸ ਹਦਬμਦੀ ਮੁਤਾਬਿਕ ਪμਜਾਬ ਦੀ ਅਜਿਹੀ ਵμਡ ਮμਗੀ ਗਈ ਸੀ ਕਿ ਜਿਸ ਵਿਚ ਕਿਸੇ ਇਕ ਫ਼ਿਰਕੇ ਦੇ ਹੱਥ ਵਿਚ ਤਾਕਤ ਨਾ ਰਹੇ। ਇਕ ਕਾਲਜ ਵਲੋਂ ਅਜਿਹੇ ਮੈਨੀਫ਼ੈਸਟੋ ਜਾਰੀ ਕਰਨ ਦਾ ਭਾਵੇਂ ਕੋਈ ਤੁਕ ਨਹੀਂ ਸੀ ਪਰ ਇਸ ਨਾਲ ਇਕ ਤਾਲੀਮੀ ਅਦਾਰੇ ਵਲੋਂ ਅਜ਼ਾਦ ਪμਜਾਬ ਦੀ ਮμਗ ਦੀ ਹਿਮਾਇਤ ਜ਼ਰੂਰ ਮਿਲ ਗਈ ਸੀ।

ਦੂਜੇ ਪਾਸੇ ਕਈ ਸਿੱਖਾਂ ਨੇ ਵੀ ‘ਆਜ਼ਾਦ ਪੰਜਾਬ’ ਦੀ ਮੰਗ ਦੀ ਮੁਖ਼ਾਲਫ਼ਤ ਕੀਤੀ। ਇਹ ਲੋਕ ਸਿਰਫ਼ ਰਾਵਲਪਿμਡੀ ਅਤੇ ਮੁਲਤਾਨ ਦੇ ਇਲਾਕਿਆਂ ਦੇ ਸਿੱਖ ਸਨ। ਜਿਹਲਮ ਦੇ ਅਕਾਲੀ ਜਥੇ ਨੇ ਆਜ਼ਾਦ ਪμਜਾਬ ਦੀ ਮμਗ ਦੇ ਖ਼ਿਲਾਫ਼ ਮਤਾ ਵੀ ਪਾਸ ਕੀਤਾ। ਇਸ ਐਕਸ਼ਨ ਕਰ ਕੇ ਅਕਾਲੀ ਦਲ ਵਲੋਂ ਸਾਰੇ ਜਥੇ ਨੂੰ ਮੁੱਅਤਲ ਕਰਨਾ ਪਿਆ।

ਰਾਵਲਪਿμਡੀ ਵਿਚ ਆਜ਼ਾਦ ਪμਜਾਬ ਦੇ ਖ਼ਿਲਾਫ਼ ਕੁਝ ਜਲਸੇ ਅਤੇ ਕਾਨਫ਼ਰμਸਾਂ ਵੀ ਹੋਈਆਂ। ਇਹ ਮੁਖ਼ਾਲਫ਼ਤ ਉਸ ਇਲਾਕੇ ਵਿਚ ਹੀ ਹੋਈ ਜਿਹੜਾ ‘ਆਜ਼ਾਦ ਪμਜਾਬ’ ਦੀ ਹੱਦਬμਦੀ ਵਿਚ ਨਹੀਂ ਆਉਂਦਾ ਸੀ। ਬਾਬਾ ਖੜਕ ਸਿμਘ ਅਤੇ ਬਾਕੀ ਆਗੂ ਜੋ ਮਾਸਟਰ ਤਾਰਾ ਸਿμਘ ਦੇ ਜ਼ਾਤੀ ਮੁਖ਼ਾਲਫ਼ ਸਨ, ਉਨ੍ਹਾਂ ਨੇ ਇਸ ਮੌਕੇ ਨੂੰ ਖ਼ੂਬ ਉਛਾਲਿਆ।

ਇਸ ਮੁਖ਼ਾਲਫ਼ਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ 7 ਜੂਨ 1943 ਦੇ ਦਿਨ ਆਜ਼ਾਦ ਪμਜਾਬ ਦੀ ਕਾਇਮੀ ਵਾਸਤੇ ਮਤਾ ਪਾਸ ਕਰ ਦਿੱਤਾ (ਰੋਜ਼ਾਨਾ ਅਕਾਲੀ 8 ਜੂਨ 1943, ਟ੍ਰਿਬਿਊਨ, 8 ਜੂਨ 1943, ਗੁਰਬਚਨ ਸਿੰਘ ਐਂਡ ਲਾਲ ਸਿੰਘ, ਦ ਆਇਡੀਆ ਆਫ਼ ਸਿੱਖ ਸਟੇਟ, ਸਫ਼ਾ 10)।

ਇਸੇ ਦੌਰਾਨ 5 ਜੁਲਾਈ 1943 ਨੂੰ ਸੈਂਟਰਲ ਸਿੱਖ ਲੀਗ ਮੁੜ ਕਾਇਮ ਕੀਤੀ ਗਈ। ਪਹਿਲੇ ਇਕੱਠ ਵਿਚ 134 ਨੁਮਾਇμਦੇ ਇਕੱਠੇ ਹੋਏ। ਹਰਨਾਮ ਸਿμਘ ਐਡਵੋਕੇਟ ਨੂੰ ਪ੍ਰਧਾਨ, ਸਵਰਨ ਸਿμਘ ਤੇ ਹੁਕਮ ਸਿμਘ ਨੂੰ ਮੀਤ ਪ੍ਰਧਾਨ, ਗੁਰਬਖ਼ਸ਼ ਸਿμਘ ਐਡਵੋਕੇਟ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਅਗਲਾ ਪ੍ਰੋਗਰਾਮ ਬਣਾਉਣ ਵਾਸਤੇ ਮਾਸਟਰ ਤਾਰਾ ਸਿμਘ, ਗਿਆਨੀ ਸ਼ੇਰ ਸਿμਘ, ਗਿ: ਕਰਤਾਰ ਸਿμਘ ਤੇ ਹਰਨਾਮ ਸਿμਘ ਐਡਵੋਕੇਟ ਦੀ ਸਬ-ਕਮੇਟੀ ਬਣਾਈ ਗਈ। ਇਸ ਮੀਟਿμਗ ਵਿਚ ਅਮਰ ਸਿμਘ ਦੋਸਾਂਝ, ਗਿਆਨ ਸਿμਘ ਵੋਹਰਾ, ਅਜੀਤ ਸਿμਘ ਅμਬਾਲਵੀ, ਭਗਤ ਜਸਵμਤ ਸਿμਘ, ਤੇਜਾ ਸਿμਘ ਅਕਰਪੁਰੀ ਵਗ਼ੈਰਾ ਵੀ ਸ਼ਾਮਿਲ ਹੋਏ; ਇਸ ਮੀਟਿμਗ ਨੇ ਆਜ਼ਾਦ ਪμਜਾਬ ਦੀ ਭਰਵੀਂ ਹਿਮਾਇਤ ਕੀਤੀ।(ਰੋਜ਼ਾਨਾਅਕਾਲੀ 6 ਜੁਲਾਈ 1943)।

14-15 ਅਗਸਤ 1943 ਨੂੰ ਇਕ ਸਿੱਖ ਪੋਲੀਟੀਕਲ ਕਾਨਫ਼ਰμਸ ਪμਜਾ ਸਾਹਿਬ ਵਿਖੇ ਹੋਈ। ਇਸ ਵਿਚ ਗਿਆਨੀ ਸ਼ੇਰ ਸਿμਘ, ਬਖ਼ਸ਼ੀ ਗੁਰਚਰਨ ਸਿμਘ, ਮਾਸਟਰ ਤਾਰਾ ਸਿμਘ ਆਦਿਕ ਨੇ ਵੀ ਅਜ਼ਾਦ ਪμਜਾਬ ਦੀ ਹਿਮਾਇਤ ਕੀਤੀ ਤੇ ਅਜਿਹਾ ਮਤਾ ਵੀ ਪਾਸ ਕਰਵਾਇਆ (ਰੋਜ਼ਾਨਾ ਅਕਾਲੀ 15 ਤੇ 16 ਅਗਸਤ 1943)।

ਮਾਸਟਰ ਤਾਰਾ ਸਿμਘ ਨੇ ਆਜ਼ਾਦ ਪμਜਾਬ ਦੀ ਮμਗ ਦੇ ਮੁਖ਼ਾਲਿਫ਼ਾਂ ਨੂੰ ਜਵਾਬ ਦੇਂਦਿਆਂ ਕਿਹਾ ਕਿ 1931 ਵਿਚ 17 ਨੁਕਾਤੀ ਚਾਰਟਰ (ਜੋ ਗਾਂਧੀ ਨੂੰ 20 ਮਾਰਚ 1931 ਨੂੰ ਪੇਸ਼ ਕੀਤਾ ਗਿਆ ਸੀ), ਵਿਚਲੀ ਚੌਥੀ ਮμਗ ਤੇ ਆਜ਼ਾਦ ਪμਜਾਬ ਵਿਚ ਕੋਈ ਫ਼ਰਕ ਨਹੀਂ। ਮਾਸਟਰ ਤਾਰਾ ਸਿμਘ ਨੇ ਇਹ ਬਿਆਨ ਸμਤ ਸਿੰਘ (ਸੈਂਟਰਲ) ਐਮ.ਪੀ. ਦੇ 9 ਅਗਸਤ 1943 ਨੂੰ ਟ੍ਰਿਬਿਊਨ ਵਿਚ ਛਪੇ ਬਿਆਨ ਦੇ ਜਵਾਬ ਵਿਚ ਦਿੱਤਾ ਤੇ ਕਿਹਾ ਕਿ 17 ਮμਗਾਂ ਦਾ ਚਾਰਟਰ ਬਣਾਉਣ ਵਾਲਿਆਂ ਵਿਚ ਸμਤ ਸਿμਘ ਆਪ ਵੀ ਸ਼ਾਮਿਲ ਸੀ (ਇਹ 17 ਮμਗਾਂ ਜਾਣਨ ਵਾਸਤੇ ਇਸੇ ਕਿਤਾਬ ਦਾ ਚੈਪਟਰ ‘ਸਿਵਲ ਨਾ-ਫੁਰਮਾਨੀ ਤੇ ਗੋਲਮੇਜ਼ ਕਾਨਫ਼ਰμਸਾਂ’ ਵੇਖੋ। ਉਨ੍ਹਾਂ ਸਤਾਰਾਂ ਮμਗਾਂ ਵਿਚੋਂ ਚੌਥੀ ਮμਗ ਦਾ ਮਤਲਬ ਆਜ਼ਾਦ ਪμਜਾਬ ਹੀ ਹੈ।)। (ਰੋਜ਼ਾਨਾ ਅਕਾਲੀ , 22 ਅਗਸਤ 1943)।

ਇਸ ਤੋਂ ਪਹਿਲਾਂ 7 ਫ਼ਰਵਰੀ 1943 ਨੂੰ ਸੈਂਟਰਲ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ਆਜ਼ਾਦ ਪμਜਾਬ ਦੀ ਸਕੀਮ ਦੀ ਮੁਖ਼ਾਲਫ਼ਤ ਕੀਤੀ ਗਈ। ਇਨ੍ਹਾਂ ਕਾਨਫ਼ਰμਸਾਂ ਵਿਚ ਆਜ਼ਾਦ ਪμਜਾਬ ਦੀ ਮμਗ ਦੀ ਮੁਖ਼ਾਲਫ਼ਤ ਕੀਤੀ। ਇਨ੍ਹਾਂ ਕਾਨਫ਼ਰμਸਾਂ ਵਿਚ ਜਿਨਾਹ ਤੇ ਮਾਸਟਰ ਤਾਰਾ ਸਿμਘ, ਦੋਹਾਂ ਨੂੰ ‘ਸਰਮਾਏਦਾਰਾਂ ਦੇ ਏਜμਟ’ ਤੇ ‘ਕ੍ਰਿਪਸ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਆਗੂ’ ਦੇ ਖ਼ਿਤਾਬ ਵੀ ਦਿੱਤੇ ਗਏ।

23 ਜਨਵਰੀ 1944 ਨੂੰ ਦਿੱਲੀ ਵਿਚ ਹੋਈ ਇਕ ਅਕਾਲੀ ਕਾਨਫ਼ਰμਸ ਨੇ ਆਜ਼ਾਦ ਪμਜਾਬ ਦੀ ਹਿਮਾਇਤ ਕੀਤੀ। ਇਸ ਤੋਂ ਬਿਨਾਂ ਪ੍ਰੀਤਮ ਸਿμਘ ਗੋਜਰਾਂ, ਪ੍ਰਿμਸੀਪਲ ਗμਗਾ ਸਿμਘ ਤੇ ਸਵਰਨ ਸਿμਘ ਵੀ ਆਜ਼ਾਦ ਪμਜਾਬ ਦੇ ਹੱਕ ਵਿਚ ਬੋਲੇ। ਪਰ 17 ਜਨਵਰੀ 1944 ਨੂੰ ਸੈਂਟਰਲ ਅਕਾਲੀ ਦਲ ਨੇ ਆਜ਼ਾਦ ਪμਜਾਬ ਦੀ ਫੇਰ ਮੁਖ਼ਾਲਫ਼ਤ ਕੀਤੀ। ਖੜਕ ਸਿμਘ ਤੇ ਝਬਾਲ ਭਰਾ ਇਸ ਮμਗ ਦੇ ਕੱਟੜ ਮੁਖ਼ਾਲਿਫ਼ ਸਨ। ਇਨ੍ਹਾਂ ਦਿਨਾਂ ਵਿਚ ਹੀ ਪਿਸ਼ਾਵਰ ਦੀ ਸਿੱਖ ਸੀਟ ਦੀ ਚੋਣ ਆ ਗਈ। ਇਸ ਵਿਚ ਅਕਾਲੀ ਉਮੀਦਵਾਰ ਬਲਵμਤ ਸਿμਘ (1838) ਦੇ ਮੁਕਾਬਲੇ ਸਰਨ ਸਿμਘ ਕਾਂਗਰਸ ਤੋਂ (1919 ਵੋਟਾਂ), 81 ਵੋਟਾਂ ਦੇ ਫ਼ਰਕ ਨਾਲ, ਹਾਰ ਗਿਆ। ਇਹ ਹਾਰ ਆਜ਼ਾਦ ਪμਜਾਬ ਵਿਰੁਧ ਖੜਕ ਸਿμਘ ਤੇ ਝਬਾਲ ਭਰਾਵਾਂ ਦੇ ਪਰਚਾਰ ਦਾ ਨਤੀਜਾ ਸੀ। ਇਸ ਤਰ੍ਹਾਂ ਦੀ ਹਾਲਤ ਨੂੰ ਵੇਖ ਕੇ 4 ਮਾਰਚ 1944 ਨੂੰ ਮਾਸਟਰ ਤਾਰਾ ਸਿμਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬμਧਕ ਕਮੇਟੀ ਦੀਆਂ ਪ੍ਰਧਾਨਗੀਆਂ ਤੋਂ ਅਸਤੀਫ਼ਾ ਦੇ ਦਿਤਾ ਅਤੇ 6 ਮਾਰਚ ਨੂੰ ਅਣਦੱਸੀ ਥਾਂ ਤੇ ਚਲੇ ਗਏ। ਹਰਚਰਨ ਸਿμਘ ਬਾਜਵੇ ਨੇ ਇਸ ਤੇ ਕਿਹਾ ਕਿ ‘ਮਾਸਟਰ ਜੀ ਦੇ ਅਸਤੀਫ਼ੇ ਦਾ ਦਿਨ ਸਿੱਖਾਂ ਲਈ ਹਨੇਰੇ ਦਾ ਦਿਨ ਹੈ।’ (ਰੋਜ਼ਾਨਾ ਅਕਾਲੀ , 5 ਤੇ 7 ਮਾਰਚ 1944)।

9 ਅਪ੍ਰੈਲ 1944 ਦੇ ਦਿਨ ਸ਼੍ਰੋਮਣੀ ਕਮੇਟੀ ਪ੍ਰਬੰਧ ਦੀ ਪ੍ਰਧਾਨਗੀ ਚੋਣ ਵਾਸਤੇ ਪ੍ਰਤਾਪ ਸਿμਘ ਸ਼μਕਰ ਨੂੰ (ਐਕਟਿμਗ ਪ੍ਰਧਾਨ ਵਾਸਤੇ) 119 ’ਚੋਂ 111 ਵੋਟਾਂ ਮਿਲੀਆਂ। ਸ਼੍ਰੋਮਣੀ ਕਮੇਟੀ ਨੇ ਮਾਸਟਰ ਜੀ ਨੂੰ ਮੁੜ ਆਉਣ ਵਾਸਤੇ ਵੀ ਅਪੀਲ ਕੀਤੀ (ਰੋਜ਼ਾਨਾ ਅਕਾਲੀ, 10 ਅਪ੍ਰੈਲ 1944)। 16 ਅਪਰੈਲ 1944 ਨੂੰ ਸਿੱਖ ਐਜੂਕੇਸ਼ਨਲ ਕਾਨਫ਼ਰμਸ ਸਰਗੋਧਾ ਵਿਖੇ ਹੋਈ ਜਿਸ ਨੇ ਅμਮ੍ਰਿਤਸਰ ਵਿਚ ਸਿੱਖ ਯੂਨੀਵਰਸਿਟੀ ਦੀ ਕਾਇਮੀ ਦੀ ਮμਗ ਕੀਤੀ। ਇਨ੍ਹੀਂ ਦਿਨੀਂ ਹੀ ਪμਜਾਬ ਵਿਚ ਮੁਸਲਿਮ ਲੀਗ ਦੀ ਸਰਕਾਰ ਬਨਣ ਦਾ ਚਰਚਾ ਵੀ ਚਲ ਪਿਆ ਸੀ। 19 ਅਪਰੈਲ ਨੂੰ ਲਾਹੌਰ ਵਿਚ ਮਸ਼ਹੂਰ ਸਿੱਖ ਆਗੂਆਂ ਨੇ ਇਕ ਸਾਂਝੇ ਬਿਆਨ ਵਿਚ ਪμਜਾਬ ਵਿਚ ਮੁਸਲਮ ਲੀਗ ਵਜ਼ਾਰਤ ਦੀ ਕਾਇਮੀ ਦੀ ਮੁਖ਼ਾਲਫ਼ਤ ਕੀਤੀ ਤੇ ਅਪੀਲ ਕੀਤੀ ਕਿ ਕੋਈ ਸਿੱਖ ਇਸ ਵਜ਼ਾਰਤ ਵਿਚ ਸ਼ਾਮਿਲ ਨਾ ਹੋਵੇ (ਰੋਜ਼ਾਨਾ ਅਕਾਲੀ, 20 ਅਪ੍ਰੈਲ 1944)।

23 ਅਪ੍ਰੈਲ 1944 ਨੂੰ ਆਲ ਪਾਰਟੀਜ਼ ਸਿੱਖ ਕਾਨਫ਼ਰμਸ ਨੇ ਵੀ ਫ਼ੈਸਲਾ ਕੀਤਾ ਕਿ ਪμਜਾਬ ਵਿਚ ਮੁਸਲਮ ਲੀਗ ਵਜ਼ਾਰਤ ਦੀ ਕਾਇਮੀ ਦਾ ਵਿਰੋਧ ਕੀਤਾ ਜਾਵੇ (ਟ੍ਰਿਬਿਊਨ, 24 ਅਪ੍ਰੈਲ 1944)। ਇਹ ਵੀ ਅਪੀਲ ਕੀਤੀ ਕਿ ਬਲਦੇਵ ਸਿμਘ ਸਮੇਤ ਕੋਈ ਸਿੱਖ ਇਸ ਵਿਚ ਸ਼ਾਮਿਲ ਨਾ ਹੋਵੇ। 2 ਮਈ ਨੂੰ ਆਲ ਪਾਰਟੀਜ਼ ਕਾਨਫ਼ਰμਸ ਨੇ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਤੇ ਬਲਦੇਵ ਸਿμਘ ਦੀ ਤਾਰੀਫ਼ ਕੀਤੀ। ਇਸ ਤੋਂ ਬਿਨਾਂ ਸਿੱਖ ਯੂਨੀਵਰਸਿਟੀ ਦੀ ਕਾਇਮੀ ਦੀ ਮμਗ ਵੀ ਕੀਤੀ ਗਈ।

13 ਮਈ 1944 ਨੂੰ ਅμਮ੍ਰਿਤਸਰ ਵਿਖੇ ਅਕਾਲੀ ਕਾਨਫ਼ਰμਸ ਹੋਈ, ਜਿਸ ਵਿਚ ਗਿਆਨੀ ਕਰਤਾਰ ਸਿμਘ, ਜਨਰਲ ਮੋਹਨ ਸਿμਘ, ਮਾਸਟਰ ਅਜੀਤ ਸਿμਘ, ਗਿਆਨੀ ਸ਼ੇਰ ਸਿμਘ, ਅਮਰ ਸਿμਘ ਦੋਸਾਂਝ, ਪ੍ਰਿμਸੀਪਲ ਗμਗਾ ਸਿμਘ ਮੁੱਖ ਤੌਰ ’ਤੇ ਹਾਜ਼ਰ ਸਨ। ਇਸ ਕਾਨਫ਼ਰμਸ ਨੇ (1) ਸਿਆਸੀ ਕੈਦੀਆਂ ਦੀ ਰਿਹਾਈ (2) ਆਜ਼ਾਦ ਪμਜਾਬ ਦੀ ਹਿਮਾਇਤ (3) ਸਿੱਖ ਯੂਨੀਵਰਸਿਟੀ ਦੀ ਕਾਇਮੀ (4) ਸਿਕμਦਰ-ਬਲਦੇਵ ਸਿμਘ ਪੈਕਟ ’ਤੇ ਅਮਲ ਕਰਨ ਦੀ ਮੰਗ (5) ‘ਸਤਿਆਰਥ ਪ੍ਰਕਾਸ਼’ ਦੇ ਆਖ਼ਰੀ ਚਾਰ ਸਮਲਾਸ (ਚੈਪਟਰ) ਕੱਢਣ, ਵਗ਼ੈਰਾ ਬਾਰੇ ਮਤੇ ਪਾਸ ਕੀਤੇ। ਗਿਆਨੀ ਕਰਤਾਰ ਸਿμਘ ਨੇ ਕਿਹਾ ਕਿ ‘ਪμਜਾਬ ਸਾਡਾ ਘਰ ਹੈ। ਅਸੀਂ ਇਸ ਵਿਚ ਮੁਸਲਮਾਨਾਂ ਦਾ ਉਤਲਾ ਹੱਥ ਮਨਜ਼ੂਰ ਨਹੀਂ ਕਰਾਂਗੇ।’ (ਰੋਜ਼ਾਨਾ ਅਕਾਲੀ, ਤੇ ਟ੍ਰਿਬਿਊਨ, 14 ਮਈ 1944)।

8 ਜੂਨ ਨੂੰ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ਮμਗ ਕੀਤੀ ਕਿ (1) ਫ਼ਰੀਦਕੋਟ ਵਿਚ ਸਿੱਖਾਂ ਨੂੰ ਨੌਕਰੀਆਂ ਵਿਚ ਜਗਹ ਮਿਲੇ (2) ਪμਜਾਬ ਵਿਚ ਪμਜਾਬੀ ਲਾਗੂ ਕੀਤੀ ਜਾਵੇ (3) ਪਟਿਆਲੇ ਵਿਚ 60 ਫ਼ੀ ਸਦੀ ਨੌਕਰੀਆਂ ਸਿੱਖਾਂ ਨੂੰ ਦਿੱਤੀਆਂ ਜਾਣ (4) ਕਪੂਰਥਲੇ ਦੇ ਵੱਡੇ ਵਜ਼ੀਰ ਫ਼ਿਰਕੂ ਮੀਆਂ ਅਬਦੁਲ ਮਜੀਦ ਨੂੰ ਹਟਾਇਆ ਜਾਵੇ (5) ਸੈਂਟਰ ਵਿਚ ਸਿੱਖਾਂ ਨੂੰ ਨੌਕਰੀਆਂ ਦਿੱਤੀਆਂ ਜਾਣ (6) ਸਿਕμਦਰ-ਬਲਦੇਵ ਸਿμਘ ਪੈਕਟ ’ਤੇ ਅਮਲ ਕੀਤਾ ਜਾਵੇ। ਉੱਧਰ ਮਾ: ਤਾਰਾ ਸਿμਘ ਜੋ ਰੂਪੋਸ਼ ਹੋ ਗਿਆ ਸੀ, ਨੂੰ ਵਾਪਿਸ ਲਿਆਉਣ ਲਈ ਵੀ ਕੋਸ਼ਿਸ਼ਾਂ ਹੋ ਰਹੀਆਂ ਸਨ। 27 ਜੂਨ ਨੂੰ ਮਾਸਟਰ ਤਾਰਾ ਸਿμਘ ਦਾ ਜਨਮ ਦਿਨ ਅμਮ੍ਰਿਤਸਰ ਵਿਚ ਮਨਾਇਆ ਗਿਆ। ਇਸ ਦਿਨ ਮਾਸਟਰ ਤਾਰਾ ਸਿμਘ ਸਿਆਸਤ ਵਿਚ ਦੋਬਾਰਾ ਵਾਪਸ ਆ ਗਏ।

16 ਜੁਲਾਈ 1944 ਨੂੰ ਰਾਜਾ ਜੀ ਦਾ ਨਵਾਂ ਫ਼ਾਰਮੂਲਾ ਪਬਲਿਸ਼ ਹੋਇਆ। ਇਸ ਫ਼ਾਰਮੂਲੇ ਮੁਤਾਬਿਕ ਮੁਸਲਮਾਨਾਂ ਨੂੰ ਪਾਕਿਸਤਾਨ ਦੇਣ ਦੀ ਗੱਲ ਕੀਤੀ ਗਈ ਸੀ ਪਰ ਸਿੱਖਾਂ ਬਾਰੇ ਕੁਝ ਵੀ ਨਹੀਂ ਸੀ ਕੀਤਾ ਗਿਆ। ਇਸ ਦੀ ਵੀ ਹਰ ਪਾਸਿਓਂ ਮੁਖ਼ਾਲਫ਼ਤ ਹੋਈ (ਟ੍ਰਿਬਿਊਨ, 25 ਜੁਲਾਈ 1944)। ਸ਼ਿਆਮਾ ਪ੍ਰਸਾਦ ਮੁਕਰਜੀ ਨੇ 26 ਜੁਲਾਈ ਨੂੰ ਇਸ ਦੀ ਨਿμਦਾ ਕੀਤੀ। ਅਕਾਲੀਆਂ ਨੇ ਵੀ 24 ਜੁਲਾਈ ਨੂੰ ਇਸ ਦੇ ਖ਼ਿਲਾਫ਼ ਬਿਆਨ ਦਿੱਤੇ (ਟ੍ਰਿਬਿਊਨ, 27 ਜੁਲਾਈ 1944)।

ਅਕਾਲੀ ਦਲ ਨੇ ਰਾਜਾ ਜੀ ਫ਼ਾਰਮੂਲਾ ਦਾ ਵਿਰੋਧ ਕਰਨ ਵਾਸਤੇ ਆਲ ਪਾਰਟੀਜ਼ ਸਿੱਖ ਕਾਨਫ਼ਰμਸ ਬੁਲਾ ਲਈ। ਇਹ ਕਾਨਫ਼ਰμਸ ਪਹਿਲੀ ਅਗਸਤ 1944 ਨੂੰ ਲਾਹੌਰ ਵਿਖੇ ਹੋਈ। ਇਸ ਵਿਚ (1) ਰਾਜਾ ਜੀ ਫ਼ਾਰਮੂਲਾ ਰਦ ਕਰੋ (2) ਮਾਸਟਰ ਜੀ ਪμਥ ਦੀ ਵਾਗਡੋਰ ਸμਭਾਲਣ (3) ਸੈਂਟਰ ’ਚ ਸਿੱਖਾਂ ਨੂੰ 20 ਫ਼ੀ ਸਦੀ ਸੀਟਾਂ ਮਿਲਣ (4) ਗਾਂਧੀ ਨੂੰ ਰਾਜਾ ਜੀ ਫ਼ਾਰਮੂਲੇ ਦੇ ਖ਼ਿਲਾਫ਼ ਡੈਪੂਟੇਸ਼ਨ ਭੇਜਿਆ ਜਾਵੇ, ਮਤੇ ਪਾਸ ਹੋਏ। ਇਸ ਕਾਨਫ਼ਰμਸ ਵਿਚ ਸੈਂਟਰਲ ਅਕਾਲੀ ਦਲ ਤੋਂ ਬਿਨਾਂ ਬਾਕੀ ਸਭ ਸਿੱਖ ਜਥੇਬμਦੀਆਂ ਦੇ ਆਗੂ ਸ਼ਾਮਿਲ ਹੋਏ। ਇਸੇ ਦਿਨ ਲਾਹੌਰ ਵਿਚ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ‘ਰਾਜਾ ਜੀ ਵਿਰੋਧੀ ਦਿਵਸ’ ਮਨਾਉਣ ਦਾ ਫ਼ੈਸਲਾ ਕੀਤਾ (ਅਕਾਲੀ, 2 ਤੇ 3 ਅਗਸਤ 1944)।।

ਰਾਜਾ ਜੀ ਫ਼ਾਰਮੂਲੇ ਦਾ ਵਿਰੋਧ ਵੇਖ ਕੇ ਜਿਨਾਹ ਨੇ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿਚ 5 ਅਗਸਤ ਨੂੰ ਬਿਆਨ ਦਿੱਤਾ ਕਿ ‘ਸਿੱਖ ਇਕ ਵਖਰੀ ਕੌਮ ਹਨ। ਮੈਂ ਯਕੀਨ ਦਿਵਾਂਦਾ ਹਾਂ ਕਿ ਮੁਸਲਮ ਲੀਗ ਸਿੱਖਾਂ ਨਾਲ ਆਦਲਾਨਾ ਵਰਤਾਓ ਕਰੇਗੀ। ਸਿੱਖਾਂ ਦੇ ਲੀਡਰ ਆਪਣੀਆਂ ਮੁਨਾਸਿਬ ਮμਗਾਂ ਮੈਨੂੰ ਲਿਖ ਭੇਜਣ। ਸਿੱਖਾਂ ਦਾ ਤੁਅੱਲਕ ਸਿਰਫ਼ ਪμਜਾਬ ਨਾਲ ਹੈ ਅਤੇ ਮੁਸਲਮ ਲੀਗ ਦਾ ਨਿਸ਼ਾਨਾ ਹਰ ਘਟ-ਗਿਣਤੀ, ਖ਼ੁਆਹ ਉਹ ਹਿμਦ ਜਾਂ ਜਾਂ ਪਾਕਿ ’ਚ ਹੋਏ, ਕੁਲ ਦੇ ਮੁਨਾਸਿਬ ਹੱਕਾਂ ਦੀ ਰਾਖੀ ਕਰਨਾ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਬਾਹਰਲੇ ਅੰਸਰ ਤੋਂ ਅਸਰ-ਅμਦਾਜ਼ ਨਾ ਹੋਣ।’ (ਅਕਾਲੀ, 7 ਅਗਸਤ 1944)।

28 ਜੁਲਾਈ ਨੂੰ ਮμਗਲ ਸਿμਘ ਐਮ.ਪੀ. ਨੇ ਆਜ਼ਾਦ ਪμਜਾਬ ਦੀ ਹਿਮਾਇਤ ਕਰਦਿਆਂ ਕਿਹਾ ਕਿ ‘ਆਜ਼ਾਦ ਪμਜਾਬ ਦੀ ਮμਗ ਪਾਕਿਸਤਾਨ ਦੇ ਵਜੂਦ ਵਿਚ ਆਉਣ ਤੇ ਹੋਵੇਗੀ, ਜੇ ਪਾਕਿਸਤਾਨ ਨਾ ਬਣੇ ਤਾਂ ਸਾਡੀ ਕੋਈ ਮμਗ ਨਹੀਂ। ਫਿਰ, ਆਜ਼ਾਦ ਪμਜਾਬ ਤਾਂ ਭਾਰਤ ਦਾ ਹਿੱਸਾ ਹੋਵੇਗਾ। ਇਹ ਪਾਕਿਸਤਾਨ ਤੋਂ ਵੱਖਰੀ ਚੀਜ਼ ਹੈ, ਪਾਕਿਸਤਾਨ ਦੀਆਂ ਲੀਹਾਂ ਤੇ ਨਹੀਂ…।’ (ਟ੍ਰਿਬਿਊਨ, 29 ਜੁਲਾਈ 1944)।

ਰਾਜਾ ਜੀ ਫ਼ਾਰਮੂਲੇ ਬਾਰੇ ਗਾਂਧੀ ਦਾ ਰੋਲ ਬੜਾ ਅਜੀਬ ਸੀ। 6 ਅਗਸਤ ਦੇ ਬਿਆਨ ਵਿਚ ਉਸ ਨੇ ਕਿਹਾ ਕਿ ‘ਇਹ ਸਮਝੌਤੇ ਦੀ ਕੋਸ਼ਿਸ਼ ਵਲ ਠੀਕ ਨੀਂਹ ਹੈ, ਪμਜਾਬ ਵਿਚ ਇਸ ਬਾਰੇ ਫ਼ਿਕਰ ਇਨਸਾਫ਼ ਵਾਲਾ ਨਹੀਂ ਹੈ।’ (ਟ੍ਰਿਬਿਊਨ, 7 ਅਗਸਤ 1944)।

16 ਅਗਸਤ ਨੂੰ ਸ੍ਰੀਨਗਰ ਵਿਚ ਹੋਈ ਅਕਾਲੀ ਕਾਨਫ਼ਰμਸ ਨੇ ਰਾਜਾ ਜੀ ਫ਼ਾਰਮੂਲੇ ਦੇ ਖ਼ਿਲਾਫ਼ ਮਤਾ ਪਾਸ ਕੀਤਾ ਤੇ ਕਿਹਾ ਕਿ ਸਾਡੇ ਲਈ ‘ਪμਥ ਪਹਿਲੋਂ’ ਹੈ।

ਮਾਸਟਰ ਤਾਰਾ ਸਿμਘ ਦੀਆਂ ਕੋਸ਼ਿਸ਼ਾਂ ਨਾਲ ਬੁਲਾਈ ਗਈ ਆਲ ਸਿੱਖ ਪਾਰਟੀਜ਼ ਕਾਨਫ਼ਰμਸ 20 ਅਗਸਤ 1944 ਦੇ ਦਿਨ ਤੇਜਾ ਸਿμਘ ਸਮੁμਦਰੀ ਹਾਲ ਅμਮ੍ਰਿਤਸਰ ਵਿਖੇ ਹੋਈ। ਇਸ ਵਾਸਤੇ ਸੱਦੇ 714 ਆਗੂਆਂ ਵਿਚੋਂ 561 ਹਾਜ਼ਰ ਹੋਏ। ਮਾਸਟਰ ਤਾਰਾ ਸਿμਘ ਖ਼ੁਦ ਅਮਰ ਸਿμਘ (ਸ਼ੇਰੇ ਪμਜਾਬ) ਨੂੰ ਸੱਦਣ ਗਏ ਪਰ ਉਸ ਨੇ ਆਉਣ ਤੋਂ ਕੋਰਾ ਇਨਕਾਰ ਕੀਤਾ। ਮੀਟਿμਗ ਵਿਚ ਮਾਸਟਰ ਤਾਰਾ ਸਿμਘ, ਬਲਦੇਵ ਸਿμਘ, ਉੱਜਲ ਸਿμਘ, ਅਜੀਤ ਸਿμਘ ਸਰਹੱਦੀ, ਗਿਆਨੀ ਸ਼ੇਰ ਸਿμਘ, ਜਥੇਦਾਰ ਮੋਹਨ ਸਿμਘ, ਪ੍ਰੀਤਮ ਸਿμਘ ਗੋਜਰਾਂ, ਮμਗਲ ਸਿμਘ, ਬਸμਤ ਸਿμਘ ਮੋਗਾ, ਗਿਆਨੀ ਕਰਤਾਰ  ਸਿμਘ, ਮਾਸਟਰ ਅਜੀਤ ਸਿμਘ, ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਵਿਸਾਖਾ ਸਿμਘ ਤੇ ਸਕਤਰ ਹਜ਼ੂਰਾ ਸਿμਘ, ਨਾਮਧਾਰੀ, ਰਾਮਗੜ੍ਹੀਏ, ਮਜ਼ਹਬੀ, ਸਿμਘ ਸਭਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਕਮਿਊਨਿਸਟਾਂ ਨੂੰ ਸੱਦੇ ਨਹੀਂ ਭੇਜੇ ਗਏ ਸਨ। ਜਥੇਬμਦੀਆਂ ਵਿਚ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਚੀਫ਼ ਖਾਲਸਾ ਦੀਵਾਨ, ਸਿੱਖ ਐਮ.ਐਲ.ਏਜ਼., ਨਿਰਮਲੇ, ਸਿੱਖ ਡਿਫ਼ੈਂਸ ਆਫ਼ ਇμਡੀਆ ਲੀਗ ਵਗ਼ੈਰਾ ਪੁੱਜੇ। ਸਿਰਫ਼ ਸੈˆਟਰਲ ਅਕਾਲੀ ਦਲ ਦੇ ਆਗੂ ਇਸ ਮੀਟਿμਗ ਵਿਚ ਨਹੀਂ ਆਏ ਅਤੇ ਰਾਵਲਪਿμਡੀ ਸਿμਘ ਸਭਾ ਦੇ ਕੁਝ ਕੁ ਆਦਮੀ ਮੀਟਿੰਗ ਵਿਚੋਂ ਵਾਕ ਆਊਟ ਕਰ ਗਏ। ਉਨ੍ਹਾਂ ਨੇ ਮμਗ ਕੀਤੀ ਸੀ ਕਿ ਮੀਟਿμਗ ਅਕਾਲ ਤਖ਼ਤ ਤੋਂ ਬੁਲਾਈ ਜਾਣੀ ਚਾਹੀਦੀ ਸੀ ਤੇ ਦੂਜਾ ਇਸ ਵਿਚ ਬਾਬਾ ਖੜਕ ਸਿμਘ ਹਾਜ਼ਰ ਨਹੀਂ ਹਨ। (ਟ੍ਰਿਬਿਊਨ, 23 ਅਗਸਤ 1944)।

ਇਸ ਕਾਨਫ਼ਰμਸ ਨੇ ਮਾਸਟਰ ਤਾਰਾ ਸਿμਘ ਨੂੰ ਹੁਕਮ ਕੀਤਾ (ਅਰਜ਼ ਨਹੀਂ) ਕਿ ਉਹ ਰਾਜਾ ਜੀ ਫ਼ਾਰਮੂਲੇ ਖ਼ਿਲਾਫ਼ ਮੋਰਚਾ ਲਾਉਣ। ਕਾਨਫ਼ਰμਸ ਨੇ (1) ਰਾਜਾ ਜੀ ਫ਼ਾਰਮੂਲਾ ਰੱਦ ਕਰੋ ਤੇ (2) ਸਿੱਖ ਸਟੇਟ ਕਾਇਮ ਕੀਤੀ ਜਾਵੇ ਦੇ ਮਤੇ ਪਾਸ ਕੀਤੇ। ਮਤਿਆਂ ਦੀ ਹਿਮਾਇਤ ਗਿਆਨੀ ਕਰਤਾਰ ਸਿμਘ ਤੇ ਮਹਿμਦਰ ਸਿμਘ ਨੇ ਕੀਤੀ। ਸਿੱਖ ਸਟੇਟ ਬਾਰੇ ਮμਗਲ ਸਿμਘ ਦਾ ਮਤਾ ਤਰਮੀਮ ਕਰ ਕੇ ਮਾਸਟਰ ਤਾਰਾ ਸਿμਘ ਤੇ ਉਸ ਦੀ ਬਣਾਈ ਸਬ ਕਮੇਟੀ ਦੇ ਵਿਚਾਰ ਗੋਚਰੇ ਛੱਡ ਦਿੱਤਾ ਗਿਆ। ਮμਗਲ ਸਿμਘ ਨੇ ਮਤੇ ਵਿਚ ‘ਸਿੱਖ ਸਟੇਟ’ ਐਸਾ ਇਲਾਕਾ ਮμਗਿਆ ਸੀ ਜਿਸ ਵਿਚ ਕਿਸੇ ਗਰੁਪ ਦੀ ਅਕਸਰੀਅਤ ਨਾ ਹੋਵੇ। ਸਭ ਤੋਂ ਵਧੇਰੇ ਮੁਖ਼ਾਲਫ਼ਤ ਰਾਜਾ ਜੀ ਫ਼ਾਰਮੂਲੇ ਦੀ ਹੋਈ ਕਿਉਂਕਿ ਇਸ ਮੁਤਾਬਿਕ ਸਿੱਖਾਂ ਦੀ ਆਬਾਦੀ ਦੇ 17 ਜ਼ਿਲੇ ਪਾਕਿਸਤਾਨ ਵਿਚ ਤੇ 12 ਜ਼ਿਲ੍ਹੇ ਭਾਰਤ ਵਿਚ ਆ ਜਾਂਦੇ ਸਨ (ਟ੍ਰਿਬਿਊਨ, 21 ਅਗਸਤ 1944, ਅਕਾਲੀ, 21 ਅਗਸਤ 1944)। ਕਾਨਫ਼ਰμਸ ਨੇ ਤਿμਨ ਸਤμਬਰ ਨੂੰ ‘ਐਂਟੀ ਰਾਜਾ ਜੀ ਫ਼ਾਰਮੂਲਾ ਦਿਨ’ ਮਨਾਉਣ ਦਾ ਐਲਾਨ ਕੀਤਾ।

ਇਸੇ ਦਿਨ ਗਾਂਧੀ ਨੇ ਬਿਆਨ ਦਿੱਤਾ ਕਿ ‘ਆਖ਼ਰੀ’ ਸਮਝੌਤੇ ਤੋਂ ਪਹਿਲਾਂ ਸਿੱਖਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ (ਟ੍ਰਿਬਿਊਨ, 21 ਅਗਸਤ 1944)।

20 ਅਗਸਤ ਦੀ ਮੀਟਿμਗ ਬਾਰੇ ਹਰਬμਸ ਸਿμਘ ਸੀਸਤਾਨੀ, ਲਾਭ ਸਿμਘ ਨਾਰμਗ, ਟਿੱਕਾ ਗੁਰਚਰਨ ਸਿμਘ ਬੇਦੀ, ਅਵਤਾਰ ਸਿμਘ ਅਜ਼ਾਦ ਤੇ ਅਵਤਾਰ ਸਿμਘ ਦਲੇਰ ਨੇ ਕਿਹਾ ਕਿ ਇਹ ਸਿੱਖਾਂ ਦੀ ਨੁਮਾਇμਦਾ ਮੀਟਿμਗ ਨਹੀਂ ਕਿਉਂ ਕਈ ਆਗੂ ਇਸ ਵਿਚ ਸ਼ਾਮਿਲ ਨਹੀਂ ਸਨ (ਟ੍ਰਿਬਿਊਨ, 23 ਅਗਸਤ 1944)।

31 ਅਗਸਤ 1944 ਨੂੰ ਅਕਾਲੀ ਦਲ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਤਿμਨ ਸਤμਬਰ ਨੂੰ ਰੋਸ ਦਿਵਸ ਮਨਾਇਆ ਜਾਵੇ ਅਤੇ ਇਸ ਵਿਚ ਰਾਜਾ ਜੀ ਫ਼ਾਰਮੂਲੇ ਦੇ ਖ਼ਿਲਾਫ਼ ਮਤੇ ਪਾਸ ਕੀਤੇ ਜਾਣ। ਕਿਉਂਕਿ “1942 ਵਿਚ ਕਾਂਗਰਸ ਨੇ ਫ਼ੈਸਲਾ ਕੀਤਾ ਸੀ ਕਿ ਉਹ ਸਿੱਖਾਂ ਦੀ ਮਰਜ਼ੀ ਬਿਨਾਂ ਕੋਈ ਗਲ ਨਹੀਂ ਮμਨੇਗੀ। ਪμਜਾਬ ਵਿਚ 700 ਗੁਰਦੁਆਰੇ ਹਨ ਜਿਨ੍ਹਾਂ ਵਾਸਤੇ ਸਿੱਖਾਂ ਦਾ ਖ਼ੂਨ ਡੁਲ੍ਹਿਆ ਹੈ। ਗਾਂਧੀ ਤੇ ਜਿਨਾਹ ਹਿμਦੂ ਮੁਸਲਮ ਭਾਰਤ ਦੀਆਂ ਵμਡੀਆ ਪਾ ਰਹੇ ਹਨ। ਕੇਂਦਰ ਵਿਚ ਸਿੱਖ ਹੱਕਾਂ ਤੇ ਛਾਪਾ ਮਾਰਿਆ ਜਾ ਰਿਹਾ ਹੈ।” ਅਜਿਹੇ ਮਤੇ ਪਾਸ ਕਰ ਕੇ ਕੇਂਦਰ ਵਿਚ ਸਿੱਖ ਮμਤਰੀ ਜੋਗਿμਦਰ ਸਿμਘ ਨੂੰ ਭੇਜੇ ਜਾਣ (ਰੋਜ਼ਾਨਾ ਅਕਾਲੀ, 1 ਸਤੰਬਰ 1944)।

3 ਸਤμਬਰ 1944 ਨੂੰ ਹਰ ਪਾਸੇ ਰਾਜਾ ਜੀ ਫ਼ਾਰਮੂਲੇ ਦੇ ਖਿਲਾਫ਼ ਦਿਨ ਮਨਾਇਆ ਗਿਆ। ਇਸ ਦਿਨ ਦਿੱਲੀ ਵਿਚ ਅਕਾਲੀ ਕਾਨਫ਼ਰμਸ ਨੇ ਆਜ਼ਾਦ ਪμਜਾਬ ਦੇ ਹੱਕ ਵਿਚ ਮਤਾ ਪਾਸ ਕੀਤਾ। ਕਾਨਫ਼ਰμਸ ਵਿਚ ਬੋਲਦਿਆਂ ਅਮਰ ਸਿμਘ ਦੁਸਾਂਝ ਨੇ ਕਿਹਾ ਕਿ ਜਿਨਾਹ ਦੀ ਪਾਕਿਸਤਾਨ ਦੀ ਮμਗ ਅμਬਾਲੇ ਤਕ ਦੀ ਹੈ ਤੇ ਰਾਜਾ ਜੀ ਫ਼ਾਰਮੂਲਾ ਫਗਵਾੜੇ ਤਕ ਪਾਕਿਸਤਾਨ ਕਾਇਮ ਕਰਦਾ ਹੈ। ਸਿੱਖਾਂ ਵਾਸਤੇ ਦੋਵੇਂ ਗ਼ਲਤ ਹਨ। ਸਰ ਸੋਭਾ ਸਿμਘ ਨੇ ਮμਗ ਕੀਤੀ ਕਿ ਅμਗਰੇਜ਼ਾਂ ਨੇ ਸਿੱਖਾਂ ਤੋਂ ਪμਜਾਬ ਲਿਆ ਸੀ ਤੇ ਸਿੱਖਾਂ ਨੂੰ ਹੀ ਵਾਪਸ ਕੀਤਾ ਜਾਵੇ (ਰੋਜ਼ਾਨਾ ਅਕਾਲੀ, 4 ਸਤੰਬਰ 1944)।

ਪμਜ ਸਤμਬਰ ਨੂੰ ਦਿੱਲੀ ਵਿਚ ਮਾਸਟਰ ਤਾਰਾ ਸਿμਘ ਨੇ ਸਿੱਖ ਸਟੇਟ ਦੀ ਮμਗ ਕੀਤੀ। ਉਸ ਨੇ ਕਿਹਾ ਕਿ ਸਿੱਖ 26 ਫ਼ੀ ਸਦੀ ਮਾਲੀਆ ਦੇਂਦੇ ਹਨ ਤੇ ਪμਜਾਬ ਦੀ ਤੀਜਾ ਹਿੱਸਾ ਜਾਇਦਾਦ ਸਿੱਖਾਂ ਦੀ ਹੈ (ਰੋਜ਼ਾਨਾ ਅਕਾਲੀ, 6 ਸਤੰਬਰ 1944)।

13 ਸਤμਬਰ ਨੂੰ ਲਾਇਲਪੁਰ ਵਿਚ ਅਕਾਲੀ ਕਾਨਫ਼ਰμਸ ਨੇ ਫ਼ੈਸਲਾ ਕੀਤਾ ਕਿ ਰਾਜਾ ਜੀ ਫ਼ਾਰਮੂਲੇ ਦੇ ਖ਼ਿਲਾਫ਼ ਸਿੱਖ ਡੈਪੂਟੇਸ਼ਨ ਇμਗਲੈਂਡ ਭੇਜਿਆ ਜਾਵੇ। 22 ਸਤμਬਰ ਨੂੰ ਬੁμਡਾਲਾ (ਜਲμਧਰ) ਅਕਾਲੀ ਕਾਨਫ਼ਰμਸ ਨੇ ਵੀ ਰਾਜਾ ਜੀ ਫ਼ਾਰਮੂਲੇ ਦੇ ਖ਼ਿਲਾਫ਼ ਮਤਾ ਪਾਸ ਕੀਤਾ।

24 ਸਤμਬਰ 1944 ਨੂੰ ਗਾਂਧੀ ਦੇ ਨਿਵਾਸ ਤੇ ਗਾਂਧੀ ਤੇ ਜਿਨਾਹ ਵਿਚਕਾਰ ਗਲਬਾਤ ਸ਼ੁਰੂ ਹੋਈ। ਕੁਝ ਸਿੱਖਾਂ ਨੇ ਇਸ ਦੇ ਖ਼ਿਲਾਫ਼ ਗਾਂਧੀ ਦੇ ਘਰ ਦੇ ਬਾਹਰ ਪਿਕਟਿμਗ ਕੀਤੀ ਜਿਸ ’ਤੇ 8 ਸਿੱਖ ਗ੍ਰਿਫ਼ਤਾਰ ਕਰ ਲਏ ਗਏ (ਟ੍ਰਿਬਿਊਨ, 25 ਸਤੰਬਰ 1944)। ਪਰ, 28 ਸਤμਬਰ ਨੂੰ ਗਾਂਧੀ-ਜਿਨਾਹ ਗਲਬਾਤ ਫ਼ੇਲ੍ਹ ਹੋਣ ਦਾ ਐਲਾਨ ਹੋ ਗਿਆ।

2 ਅਕਤੂਬਰ 1944 ਨੂੰ ਅμਮ੍ਰਿਤਸਰ ਵਿਚ ਗੁਰੂ ਸਿμਘ ਸμਗਤ ਸਭਾ ਦੀ ਕਾਨਫ਼ਰμਸ ’ਤੇ ਗਿਆਨੀ ਸ਼ੇਰ ਸਿμਘ ਨੇ ਕਿਹਾ ਕਿ ਗਾਂਧੀ ਨੇ ਸਿੱਖਾਂ ਨਾਲ ਕੀਤਾ ਵਾਅਦਾ ਅੱਖੋਂ ਉਹਲੇ ਕੀਤਾ ਹੈ ਹੁਣ ਸਿੱਖਾਂ ਨੂੰ ਸਿੱਖ ਸਟੇਟ ਲੈਣੀ ਪਵੇਗੀ (ਯਾਨਿ ਉਂਞ ਸਿੱਖਾਂ ਨੂੰ ਆਜ਼ਾਦ ਮੁਲਕ ਨਹੀਂ ਚਾਹੀਦਾ। ਅਕਾਲੀ ਇਹੋ ਜਿਹੇ ਬੇਹੂਦਾ ਬਿਆਨ ਦੇਂਦੇ ਹੀ ਰਹਿੰਦੇ ਸਨ)। ਗਿਆਨੀ ਕਰਤਾਰ ਸਿμਘ ਨੇ ਕਿਹਾ ਕਿ ਆਪਣੀਆਂ ਕੁਰਬਾਨੀਆਂ ਦਾ ਸਿਲਾ ਲੈਣ ਵਾਸਤੇ ਸਿੱਖਾਂ ਨੂੰ ਸ਼ਰੇਆਮ ਅμਗਰੇਜ਼ਾਂ ਦਾ ਸਾਥ ਦੇਣਾ ਪਵੇਗਾ। ਮਾਸਟਰ ਤਾਰਾ ਸਿμਘ ਨੇ ਕਿਹਾ ਕਿ ਗਾਂਧੀ ਤੇ ਜਿਨਾਹ ਦੋਹਾਂ ਨੇ ਸਿੱਖਾਂ ਨੂੰ ਨਜ਼ਰ ਅμਦਾਜ਼ ਕੀਤਾ ਹੈ (ਟ੍ਰਿਬਿਊਨ, 3 ਅਕਤੂਬਰ 1944)।

8 ਅਕਤੂਬਰ ਨੂੰ ਨਵੀਂ ਦਿੱਲੀ ਵਿਚ ‘ਅਖμਡ ਹਿμਦੁਸਤਾਨ ਕਾਨਫ਼ਰμਸ’ ਵਿਚ ਤਾਰਾ ਸਿμਘ ਨੇ ਕਿਹਾ, ‘‘ਸਿੱਖ ਭਾਰਤ ਦੇ ਰਾਜ-ਰਖਿਅਕ ਹਨ। ਪμਜਾਬ ਸਾਡਾ ਹੈ। ਇਹ ਸਿੱਖ ਸੂਬਾ ਹੈ। ਗਾਂਧੀ ਸਿੱਖਾਂ ਨੂੰ ਭਾਰਤ ’ਚੋਂ ਜਲਾਵਤਨ ਨਹੀਂ ਕਰ ਸਕਦਾ। ਜੇ ਹਿμਦੂਆਂ ਦੀ ਵਧੇਰੇ ਗਿਣਤੀ ਪਾਕਿਸਤਾਨ ਮμਨ ਵੀ ਜਾਵੇ ਤਾਂ ਵੀ ਇਸ ਨੂੰ ਕੋਈ ਹੱਕ ਨਹੀਂ ਕਿ ਇਹ ਸਿੱਖਾਂ ਤੇ ਠੋਸਿਆ ਜਾਵੇ।’’ (ਟ੍ਰਿਬਿਊਨ, 9 ਅਕਤੂਬਰ 1944)।

11 ਅਕਤੂਬਰ ਨੂੰ ਲਾਇਲਪੁਰ ਅਕਾਲੀ ਕਾਨਫ਼ਰμਸ ਵਿਚ ਮμਗਲ ਸਿμਘ  ਨੇ ਕਿਹਾ ਕਿ ‘‘ਸਾਨੂੰ ਸਾਡੀ ਖਾਹਿਸ਼ ਦੇ ਖ਼ਿਲਾਫ਼ ਪਾਕਿਸਤਾਨ ਵਿਚ ਨਾ ਧੱਕੋ।’’

14 ਅਕਤੂਬਰ 1944 ਨੂੰ ਅਕਾਲੀ ਕਾਨਫ਼ਰμਸ ਲਾਹੌਰ ਵਿਖੇ ਹੋਈ। ਇਸ ਵਿਚ ਇਕ ਗੇਟ ਗਿ: ਸ਼ੇਰ ਸਿμਘ ਗੇਟ ਸੀ (ਗਿ: ਸ਼ੇਰ ਸਿμਘ 7 ਅਕਤੂਬਰ 1944 ਨੁμ ਚਲਾਣਾ ਕਰ ਗਏ ਸਨ) ਜਿਸ ਤੇ ਲਿਖਿਆ ਸੀ ‘ਰੂਸੀ ਏਜμਟਾਂ ਤੋਂ ਬਚੋ।’ ਇਸ ਕਾਨਫ਼ਰμਸ ਵਿਚ ਮਾ: ਤਾਰਾ ਸਿμਘ ਨੇ ਝμਡਾ ਲਹਿਰਾਉਂਦਿਆਂ ਕਿਹਾ ਕਿ ਸਿੱਖਾਂ ਨੂੰ (1) ਕਮਿਊਨਿਸਟਾਂ (2) ਅμਗਰੇਜ਼ਾਂ (3) ਗਾਂਧੀ ਤੇ ਜਿਨਾਹ, ਤਿμਨਾਂ ਮੁਹਾਜ਼ਾਂ ’ਤੇ ਖ਼ਤਰਾ ਹੈ। ਅμਗਰੇਜ਼ਾਂ ਨੇ ਸਿੱਖਾਂ ਨੂੰ ਕੁਝ ਨਹੀਂ ਦਿੱਤਾ, ਕਮਿਊਨਿਸਟ ਧਰਮ ਦੇ ਦੁਸ਼ਮਣ ਹਨ, ਗਾਂਧੀ ਤੇ ਜਿਨਾਹ ਹਿμਦੂ-ਮੁਸਲਮ ਸੌਦੇਬਾਜ਼ੀ ਵਿਚ ਸਿੱਖਾਂ ਨੂੰ ਨੁਕਸਾਨ ਪਹੁμਚਾ ਰਹੇ ਹਨ (ਟ੍ਰਿਬਿਊਨ, 15 ਅਕਤੂਬਰ 1944, ਰੋਜ਼ਾਨਾਅਕਾਲੀ, 15 ਅਕਤੂਬਰ 1944)।
ਕਾਨਫ਼ਰμਸ ਨੇ ਰਾਜਾ ਜੀ ਫ਼ਾਰਮੂਲੇ ਨੂੰ ‘ਗੁਨਾਹ’ ਕਹਿ ਕੇ ਰੱਦ ਕੀਤਾ ਤੇ ਪਾਸ ਕੀਤਾ ਕਿ ਅਸੀਂ ਅਜੇ ਸਿੱਖ ਸਟੇਟ ਦਾ ਮਤਾ ਪਾਸ ਨਹੀਂ ਕਰ ਰਹੇ ਤੇ ਸਮਝੌਤੇ ਲਈ ਦਰਵਾਜ਼ੇ ਖੁਲ੍ਹੇ ਰਖੇ ਹਨ। ਅਜਿਹਾ ਮਤਾ ਸਿੱਖ ਆਗੂਆਂ ਦੀ ਮੂਰਖਾਨਾ ਗੱਲ ਸੀ ਕਿਉਂਕਿ ਇਸ ਨਾਲ ਸਿੱਖ ਸਟੇਟ ਦੀ ਗੱਲ ਕਮਜ਼ੋਰ ਹੁੰਦੀ ਸੀ ਤੇ ਇਹ ਮੰਗ ਅਤੇ ਸਿੱਖ ਕੁਰਲਾਹਟ ਸਿਰਫ਼ ਪਾਕਿਸਤਾਨ ਦੇ ਰਾਹ ਵਿਚ ਅੜਿੱਕਾ ਹੀ ਸਮਝੀ ਜਾ ਸਕਦੀ ਸੀ, ਯਾਨਿ ਇਹ ਸਿਰਫ਼ ਨਫ਼ੀ ਦੀ ਖੇਡ ਸੀ।

24 ਨਵμਬਰ ਨੂੰ ਦਿੱਲੀ ਵਿਚ ਦੋ ਸਿੱਖ ਆਗੂ ਜਿਨਾਹ ਨੂੰ ਮਿਲੇ। ਜਿਨਾਹ ਨੇ ਉਨ੍ਹਾਂ ਨੂੰ ਸਾਫ਼ ਕਿਹਾ ਕਿ ‘‘ਤੁਸੀਂ ਕਬੂਲ ਕਰੋ ਜਾਂ ਨਾ ਪਾਕਿਸਤਾਨ ਤਾਂ ਬਣ ਹੀ ਰਿਹਾ ਹੈ ਤੇ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਪਰ ਸਿੱਖ ਪਾਕਿਸਤਾਨ ਦੀ ਮੁਖ਼ਾਲਫ਼ਤ ਕਰਨ ਦੀ ਥਾਂ ਸਿੱਖਸਤਾਨ ਕਿਉਂ ਨਹੀਂ ਮμਗਦੇ?’’ (ਟ੍ਰਿਬਿਊਨ, 25 ਨਵੰਬਰ 1944)।

25 ਨਵμਬਰ ਨੂੰ ਅਕਾਲੀ ਸਿਲਵਰ ਜੁਬਲੀ ਕਾਨਫ਼ਰμਸ ਜμਡਿਆਲਾ (ਜਲμਧਰ) ਵਿਚ ਹੋਈ ਜਿਸ ਵਿਚ 2 ਲੱਖ ਲੋਕਾਂ ਨੇ ਸਿਆਸੀ ਕੈਦੀਆਂ ਦੀ ਰਿਹਾਈ ਤੇ ਫ਼ਿਰਕੂ ਗ਼ਲਬੇ ਹੇਠਾਂ ਨਹੀਂ ਰਹਿਣਗੇ’ ਦਾ ਮਤਾ ਪਾਸ ਕੀਤਾ। (ਰੋਜ਼ਾਨਾ ਅਕਾਲੀ ਤੇ ਟ੍ਰਿਬਿਊਨ, 26 ਤੇ 27 ਨਵੰਬਰ 1944)।

ਇਸ ਇਕੱਠ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਾਕਿਸਤਾਨ ਦੀ ਮμਗ ਦੀ ਡਟ ਕੇ ਮੁਖ਼ਾਲਫ਼ਤ ਕੀਤੀ ਜਾਵੇ। ਇਹ ਅਜਿਹਾ ਮੌਕਾ ਸੀ ਜਦੋਂ ਖਾਲਿਸਤਾਨ ਮμਗਣ ਨਾਲ ਸਿੱਖਾਂ ਲਈ ਆਜ਼ਾਦ ਮੁਲਕ ਦੀ ਆਸ ਹੋ ਸਕਦੀ ਸੀ ਪਰ ਬਹੁਤ ਸਾਰੇ ਅਕਾਲੀ ਆਗੂ ਕਾਂਗਰਸ ਨਾਲ ਮਿਲਵਰਤਣ ਦੇ ਰਹੇ ਸਨ। ਦੂਜੇ ਪਾਸੇ 17 ਦਸμਬਰ 1944 ਲੁਧਿਆਣਾ ਵਿਖੇ ਪμਜਾਬ ਕਾਂਗਰਸ ਵਰਕਰਜ਼ ਕਾਨਫ਼ਰμਸ ਨੇ ਅਕਾਲੀ ਦਲ ਦੀ ਮੁਖ਼ਾਲਫ਼ਤ ਤੇ ਸਤਿਆਰਥ ਪ੍ਰਕਾਸ਼ ਦੇ ਅਕਾਲੀ-ਵਿਰੋਧ ਦੀ ਨਿμਦਾ ਦੇ ਮਤੇ ਪਾਸ ਕੀਤੇ ਸਨ। (ਟ੍ਰਿਬਿਊਨ, 18 ਦਸੰਬਰ 1944)।

ਪਰ ਸਿੱਖਾਂ ਵਿਚੋਂ ਵੀ ਸμਤ ਸਿμਘ ਐਮ.ਪੀ. ਵਰਗੇ ਆਗੂ ਸਤਿਆਰਥ ਪ੍ਰਕਾਸ਼ ਦੇ ਹੱਕ ਵਿਚ ਤਕਰੀਰਾਂ ਵੀ ਕਰਦੇ ਸਨ (ਅਕਾਲੀ, 21 ਨਵੰਬਰ 1944)। 26-27 ਦਸμਬਰ 1944 ਨੂੰ ਫ਼ਤਿਹਗੜ੍ਹ ਸਾਹਿਬ ਵਿਚ ਅਕਾਲੀ ਕਾਨਫ਼ਰμਸ ਨੇ ਲੁਧਿਆਣੇ ਵਿਚ ਕਾਂਗਰਸ ਵਰਕਰਾਂ ਦੇ ਅਕਾਲੀ ਦਲ ਦੇ ਖ਼ਿਲਾਫ਼ ਰਵੱਈਏ ਦੀ ਨਿμਦਾ ਕੀਤੀ ਗਈ। 30 ਦਸμਬਰ 1944 ਨੂੰ ਲਾਹੌਰ ਵਿਚ ਸਰਵੈਂਟਜ਼ ਆਫ਼ ਸਿੱਖ ਸੋਸਾਇਟੀ ਦੇ ਨਾਮ ਹੇਠਾਂ ਜਸਟਿਸ ਤੇਜਾ ਸਿμਘ, ਭਗਤ ਜਸਵμਤ ਸਿμਘ, ਹੈਡਮਾਸਟਰ ਮਹਿਤਾਬ ਸਿμਘ, ਪ੍ਰੀਤਮ ਸਿμਘ ਸਫ਼ੀਰ, ਗੁਰਮੁਖ ਨਿਹਾਲ ਸਿμਘ ਆਦਿਕ ਪμਜਾਹ ਮੁਖੀ ਸਿੱਖਾਂ ਨੇ ਸਿੱਖ ਮਸਲੇ ਦਾ ਹੱਲ ਕੱਢਣ ਦੀ ਮμਗ ਕੀਤੀ (ਰੋਜ਼ਾਨਾ ਅਕਾਲੀ, 31 ਦਸੰਬਰ 1944)।

8 ਜਨਵਰੀ 1945 ਨੂੰ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ਵੀ ਲੁਧਿਆਣੇ ਵਿਚ ਹੋਈ ਕਾਂਗਰਸ ਵਰਕਰਜ਼ ਕਾਨਫ਼ਰμਸ ਦੇ ਸਿੱਖ ਦੁਸ਼ਮਣੀ ਵਾਲੇ ਮਤੇ ਦੀ ਨਿμਦਾ ਕੀਤੀ। ਵਰਕਿμਗ ਕਮੇਟੀ ਨੇ ਐਲਾਨ ਕੀਤਾ ਕਿ ਸਿੱਖ ਸਦਾ ਕਾਂਗਰਸ ਨਾਲ ਰਹੇ ਹਨ ਤੇ ਰਹਿਣਗੇ, ਪਰ ਧਾਰਮਿਕ ਮਸਲਿਆਂ ਵਿਚ ਕੋਈ ਦਖ਼ਲ ਬਰਦਾਸ਼ਤ ਨਹੀਂ ਕਰਨਗੇ (ਰੋਜ਼ਾਨਾ ਅਕਾਲੀ, 10 ਜਨਵਰੀ 1945)।

ਕਾਂਗਰਸ ਵਿਚ ਸਿੱਖ-ਵਿਰੋਧੀ ਤੇ ਫ਼ਿਰਕੂ ਮਾਹੌਲ ਦੀ ਹੱਦ ਤਾਂ ਇਥੋਂ ਤਕ ਸੀ ਕਿ ਕਾਂਗਰਸ ਸੈਂਟਰਲ ਪਾਰਟੀ ਦੇ ਚੀਫ਼ ਵਿੱ੍ਹਪ ਨੇ ਮμਗਲ ਸਿμਘ ਐਮ. ਪੀ. ਨੂੰ ਇਥੋਂ ਤਕ ਹੁਕਮ ਜਾਰੀ ਕੀਤਾ ਸੀ ਕਿ ਉਹ ਅਸੈਂਬਲੀ ਵਿਚ ਸਿੱਖਾਂ ਬਾਰੇ ਸਵਾਲ ਨਾ ਪੁੱਛਿਆ ਕਰੇ। ਇਸ ’ਤੇ ਅਕਾਲੀ ਦਲ ਨੇ ਉਸ ਨੂੰ ਅਪੋਜੀਸ਼ਨ ਵਿਚ ਬੈਠਣ ਅਤੇ ਸਿੱਖ ਹੱਕਾਂ ਸਬμਧੀ ਅਕਾਲੀ ਦਲ ਦੀ ਪਾਲਸੀ ਅਨੁਸਾਰ ਚਲਣ ਵਾਸਤੇ ਕਿਹਾ (ਟ੍ਰਿਬਿਊਨ, 13 ਜਨਵਰੀ 1945)।

ਸਪਰੂ ਕਮੇਟੀ ਇਨ੍ਹੀਂ ਦਿਨੀਂ ਪμਜਾਬ, ਬμਗਾਲ ਤੇ ਹੋਰ ਇਲਾਕਿਆਂ ਵਿਚ ਫ਼ਿਰਕੂ ਮਸਲਿਆਂ ਦੇ ਹੱਲ ਵਾਸਤੇ ਕੁਝ ਸ਼ਖ਼ਸੀਅਤਾਂ ਆਪਣੇ ਤੌਰ ’ਤੇ ਕੋਸ਼ਿਸ਼ ਕਰ ਰਹੀਆਂ ਸਨ। ਇਨ੍ਹਾਂ ਵਿਚ ਮੁੱਖ ਸਨ ਸਰ ਤੇਜ ਬਹਾਦਰ ਸਪਰੂ। ਸਰ ਸਪਰੂ ਨੇ ਕੁਝ ਸਾਥੀਆਂ ਦੀ ਮਦਦ ਨਾਲ ਫ਼ਿਰਕੂ ਮਸਲੇ ਦਾ ਹਲ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਜੋ ਕਮੇਟੀ ਬਣੀ ਉਸ ਦਾ ਨਾਮ ਸਪਰੂ ਕਮੇਟੀ ਮਸ਼ਹੂਰ ਹੋਇਆ। ਇਸ ਕਮੇਟੀ ਅੱਗੇ ਹਿμਦੂਆਂ, ਮੁਸਲਮਾਨਾਂ ਤੇ ਸਿੱਖਾਂ ਨੇ ਆਪਣੇ ਪੱਖ ਪੇਸ਼ ਕੀਤੇ।

2 ਫ਼ਰਵਰੀ 1945 ਨੂੰ ਲਾਹੌਰ ਵਿਚ ਸਿੱਖ ਆਗੂਆਂ ਨੇ ਗਿਆਨੀ ਕਰਤਾਰ ਸਿμਘ ਦਾ ਤਿਆਰ ਕੀਤਾ ਮੈਮੋਰੰਡਮ ਸਪਰੂ ਕਮੇਟੀ ਕੋਲ ਪੇਸ਼ ਕਰਨ ਤੋਂ ਪਹਿਲਾਂ ਵਿਚਾਰਿਆ ਗਿਆ। ਡਰਾਫ਼ਟ ਪਾਸ ਕਰਨ ਵਾਲਿਆਂ ਵਿਚ ਮਾਸਟਰ ਤਾਰਾ ਸਿμਘ, ਸੁਰਜੀਤ ਸਿμਘ ਮਜੀਠੀਆ, ਜੋਧ ਸਿμਘ, ਉੱਜਲ ਸਿμਘ, ਈਸ਼ਰ ਸਿμਘ ਮਝੈਲ ਤੇ ਕਰਤਾਰ ਸਿμਘ ਕੈਂਬਲਪੁਰੀ ਮੁਖ ਸਨ। 22 ਫ਼ਰਵਰੀ ਨੂੰ ਇਹ ਮੈਮੋਰੰਡਮ ਸਪਰੂ ਕਮੇਟੀ ਨੂੰ ਪੇਸ਼ ਕੀਤਾ ਗਿਆ। ਇਸ ਉੱਤੇ ਡਰਾਫ਼ਟ ਪਾਸ ਕਰਨ ਵਾਲਿਆਂ ਤੋਂ ਬਿਨਾਂ ਰਾਏ ਬਹਾਦਰ ਵਿਸਾਖਾ ਸਿμਘ, ਕਾਂਗਰਸੀ ਐਮ.ਐਲ.ਏ. ਸμਤੋਖ ਸਿμਘ, ਸμਪੂਰਨ ਸਿμਘ ਐਮ.ਐਲ.ਏ. ਵਗ਼ੈਰਾ ਦੇ ਦਸਤਖ਼ਤ ਸਨ। ਕੁਲ 18 ਐਮ.ਐਲ.ਏਜ਼ ਨੇ ਇਸ ’ਤੇ ਦਸਤਖ਼ਤ ਕੀਤੇ (ਟ੍ਰਿਬਿਊਨ, 23 ਫ਼ਰਵਰੀ 1945)। ਇਸ ਵਿਚ ਮμਗ ਕੀਤੀ ਗਈ ਸੀ ਕਿ ਪμਜਾਬ ਵਿਚ ਮੁਸਲਮਾਨਾਂ ਦੀ ਅਕਸਰੀਅਤ ਨਾ ਮμਨੀ ਜਾਵੇ ਅਤੇ ‘ਪμਜਾਬ ਸਿੱਖਾਂ ਦਾ ਹੋਮਲੈਂਡ ਹੈ ਮੁਸਲਮਾਨਾਂ ਦਾ ਨਹੀਂ।’ ਹਿੰਦੂ ਮੈਮੋਰੰਡਮ ਵਿਚ ਹਰ ਧਰਮ ਵਾਸਤੇ ਆਜ਼ਾਦੀ ਤੇ ਬਰਾਬਰਤਾ ਦੀ ਮμਗ ਸੀ। 2 ਅਪ੍ਰੈਲ ਨੂੰ ਜਿਨਾਹ ਨੇ ਸਪਰੂ ਕਮੇਟੀ ਨੂੰ ਸਾਫ਼ ਕਹਿ ਦਿੱਤਾ ਕਿ ‘‘ਯੂਨਾਈਟਡ ਇੰਡੀਆ ਦਾ ਸਵਾਲ ਹੀ ਨਹੀਂ ਪੈਦਾ ਹੁμਦਾ। ਪਾਕਿਸਤਾਨ ਪਹਿਲਾ ਤੇ ਸਭ ਤੋਂ ਪਹਿਲਾ ਸਵਾਲ ਹੈ।’’ (ਟ੍ਰਿਬਿਊਨ, 3 ਅਪ੍ਰੈਲ 1945)।

ਇਸ ਦਾ ਮਤਲਬ ਸਾਫ਼ ਸੀ ਕਿ ਸਪਰੂ ਕਮੇਟੀ ਕੋਈ ਰੋਲ ਅਦਾ ਨਹੀਂ ਕਰ ਸਕੇਗੀ। ਸਪਰੂ ਕਮੇਟੀ ਨੇ ਆਪਣੇ ਖ਼ਿਆਲ 8 ਅਪ੍ਰੈਲ 1945 ਨੂੰ ਪੇਸ਼ ਕੀਤੇ। ਇਸ ਮੁਤਾਬਿਕ (1) ਮੁਢਲੇ ਹੱਕਾਂ ਦਾ ਐਲਾਨ ਕੀਤਾ ਜਾਵੇ। (2) ਪਾਕਿਸਤਾਨ ਨਾ ਬਣਾਇਆ ਜਾਵੇ। (3) ਘਟ-ਗਿਣਤੀ ਕਮਿਸ਼ਨ ਬਣਾਇਆ ਜਾਵੇ ਜੋ ਪμਜਾਬ ਵਿਚ ਸਿੱਖਾਂ, ਹਿμਦੂਆਂ, ਭਾਰਤੀ ਈਸਾਈਆਂ ਦਾ ਕੇਸ ਬਹੁਤ ਧਿਆਨ ਅਤੇ ਬਾਰੀਕੀ ਨਾਲ ਤਿਆਰ ਕਰ ਕੇ ਆਈਨ ਬਣਾਉਣ ਵਾਲੀ ਅਸੈਂਬਲੀ ਅੱਗੇ ਪੇਸ਼ ਕਰੇ। ਆਈਨ ਬਣਾਉਣ ਵਾਲੀ ਬਾਡੀ ਬਾਰੇ ਕ੍ਰਿਪਸ ਸਕੀਮ ਮਨਜ਼ੂਰ ਕੀਤੀ ਗਈ ਤੇ ਹੇਠ ਲਿਖੀਆਂ ਤਰਮੀਮਾਂ ਮμਗੀਆਂ ਗਈਆਂ: ਕੁੱਲ ਸੀਟਾਂ 160, ਹਿμਦੂ 51, ਮਸਲਮਾਨ 51, ਸਿੱਖ 8, ਭਾਰਤੀ ਈਸਾਈ 7, ਹਰੀਜਨ 20, ਪਛੜੀਆਂ ਜਾਤਾਂ ਤੇ ਇਲਾਕੇ 3, ਐਂਗਲੋ ਇμਡੀਅਨ 2, ਯੂਰਪੀਨ 1, ਖ਼ਾਸ ਸੈਕਸ਼ਨ (ਕਾਮਰਸ, ਇμਡਸਟਰੀ, ਯੂਨੀਵਰਸਿਟੀ, ਮਜ਼ਦੂਰ, ਔਰਤਾਂ) 16, ਹੋਰ ਇਕ। ਇਸੇ ਤਰ੍ਹਾਂ ਸਮੁੱਚੇ ਭਾਰਤ ਵਿਚ ਮੁਲਾਜ਼ਮਤਾਂ ਦੇ ਮਸਲੇ ਵਿਚ ਵੀ ਸਿੱਖ, ਭਾਰਤੀ ਈਸਾਈਆਂ, ਪਾਰਸੀਆਂ ਅਤੇ ਐਂਗਲੋ ਇμਡੀਅਨਾਂ ਦੀਆਂ ਸਾਂਝੀਆਂ 8 1/3 ਫ਼ੀ ਸਦੀ ਸੀਟਾਂ ’ਚੋਂ ਸਿੱਖਾਂ ਨੂੰ ਸਾਢੇ ਤਿμਨ ਫ਼ੀ ਸਦੀ ਦਿੱਤੀਆਂ ਜਾਣ (ਟ੍ਰਿਬਿਊਨ, 9 ਅਪ੍ਰੈਲ 1945)।

ਸਪਰੂ ਕਮੇਟੀ ਨੇ ਸੈਂਟਰ ਵਿਚ ਦਸ ਲੱਖ ਦੀ ਆਬਾਦੀ ਪਿੱਛੇ ਇਕ ਮੈˆਬਰ ਦੀ ਹਿਮਾਇਤ ਕੀਤੀ। ਇਸ ਸਕੀਮ ਦੀ ਕੇ.ਐਮ. ਮੁਨਸ਼ੀ ਨੇ ਤਾਰੀਫ਼ ਕੀਤੀ ਅਤੇ 14 ਅਪ੍ਰੈਲ ਨੂੰ ਰਾਜ ਗੋਪਾਲ ਆਚਾਰੀਆ ਨੇ ਵੀ ਇਸ ਨੂੰ ਮਨਜ਼ੂਰ ਕਰਨ ਵਾਸਤੇ ਅਪੀਲ ਕੀਤੀ। 16 ਅਪ੍ਰੈਲ 1945 ਨੂੰ ਮਾਸਟਰ ਤਾਰਾ ਸਿμਘ ਨੇ ਸਪਰੂ ਕਮੇਟੀ ਤੋਂ ਮμਗ ਕੀਤੀ ਕਿ ‘‘ਪμਜਾਬ ਵਿਚ ਮੁਸਲਮਾਨਾਂ ਦੀ ਅਕਸਰੀਅਤ ਖ਼ਤਮ ਕੀਤੀ ਜਾਵੇ ਕਿਉਂਕਿ ਪμਜਾਬ ਸਿੱਖਾਂ ਦਾ ਹੋਮਲੈਂਡ ਹੈ; ਪμਜਾਬ ਸਾਡਾ ਜਿਸਮ, ਰੂਹ ਅਤੇ ਜਾਨ ਹੈ (ਟ੍ਰਿਬਿਊਨ, 17 ਅਪ੍ਰੈਲ 1945, ਰੋਜ਼ਾਨਾ ਅਕਾਲੀ, 17 ਅਪ੍ਰੈਲ 1945))। ਸਿੱਖਾਂ ਨੇ ਝਟਕੇ ਦੀ ਇਜਾਜ਼ਤ, ਕ੍ਰਿਪਾਨ ਦੀ ਆਜ਼ਾਦੀ, ਮਾਂ ਬੋਲੀ ਵਿਚ ਸਿੱਖਿਆ, ਇਲਾਕੇ ਦੀ ਬੋਲੀ ਦੀ ਸਰਕਾਰੀ ਦਫ਼ਤਰਾਂ ਵਿਚ ਵਰਤੋਂ ਦੀ ਮμਗ ਵੀ ਕੀਤੀ ਸੀ। ਪਰ, ਸਪਰੂ ਕਮੇਟੀ ਨੇ ਇਸ ਬਾਰੇ ਕੁਝ ਵੀ ਨਾ ਕੀਤਾ।’’
ਇਸ ਮਾਹੌਲ ਵਿਚ 26 ਅਪ੍ਰੈਲ 1945 ਦੇ ਦਿਨ ਮੁਖੀ ਸਿੱਖ ਆਗੂਆਂ ਦੀ ਮੀਟਿμਗ ਲਾਹੌਰ ਵਿਚ ਬਲਦੇਵ ਸਿμਘ ਦੀ ਕੋਠੀ ’ਤੇ ਹੋਈ। ਇਸ ਵਿਚ ਪਾਸ ਹੋਇਆ ਕਿ, ‘‘ਸਪਰੂ ਕਮੇਟੀ ਦੀਆਂ ਸਿਫ਼ਾਰਸ਼ਾਂ ਸਿੱਖਾਂ ਵਾਸਤੇ ਮμਨਣਯੋਗ ਨਹੀਂ ਹਨ। ਇਸ ਵਿਚ ਪμਜਾਬ ਤੇ ਸਿੱਖਾਂ ਦੀ ਕੋਈ ਹੱਲ ਨਹੀਂ ਨਿਕਲਦਾ (ਰੋਜ਼ਾਨਾ ਅਕਾਲੀ, 27 ਅਪ੍ਰੈਲ 1945)। ਮੀਟਿμਗ ਵਿਚ ਜੋਗਿμਦਰ ਸਿμਘ ਮਾਨ, ਬਸμਤ ਸਿμਘ ਮੋਗਾ, ਸਰੂਪ ਸਿμਘ (ਪ੍ਰਧਾਨ ਸਿੱਖ ਸਟੂਡੈਂਟਜ਼ ਫ਼ੈਡਰੇਸ਼ਨ), ਉੱਜਲ ਸਿμਘ, ਹਰਚਰਨ ਸਿμਘ ਬਾਜਵਾ, ਅਮਰ ਸਿμਘ ਦੋਸਾਂਝ, ਮਾਸਟਰ ਅਜੀਤ ਸਿμਘ, ਕਰਤਾਰ ਸਿμਘ ਕੈˆਬਲਪੁਰੀ, ਲਾਲ ਸਿμਘ ਐਮ.ਐਲ.ਏ. ਤੋਂ ਬਿਨਾਂ ਮਾਸਟਰ ਤਾਰਾ ਸਿμਘ, ਗਿਆਨੀ ਕਰਤਾਰ ਸਿμਘ ਤੇ ਈਸ਼ਰ ਸਿੰਘ ਮਝੈਲ ਵੀ ਹਾਜ਼ਰ ਸਨ।’’

ਇਸ ਤੋਂ ਤਿੰਨ ਦਿਨ ਬਾਅਦ 29 ਅਪ੍ਰੈਲ ਨੂੰ ਯੂ.ਪੀ. ਸਿੱਖ ਕਾਨਫ਼ਰμਸ ਕਾਨਪੁਰ ਵਿਚ ਹੋਈ। ਮਾਸਟਰ ਤਾਰਾ ਸਿμਘ ਨੇ ਆਪਣੀ ਤਕਰੀਰ ਵਿਚ ਕਿਹਾ ਕਿ ‘‘ਸਿੱਖ ਆਪਣੀ ਵੱਖਰੀ ਹੈਸੀਅਤ ਕਾਇਮ ਰਖਣਗੇ। ਮੁਸਲਮਾਨ ਭਾਰਤੀ ਨੈਸ਼ਨਲਿਜ਼ਮ ਇਸ ਵਾਸਤੇ ਨਹੀਂ ਮμਨਦੇ ਕਿ ਇਹ ਅਸਲ ਵਿਚ ਹਿμਦੂ ਰਾਜ ਹੀ ਹੈ, ਇਸੇ ਤਰ੍ਹਾਂ ਸਿੱਖ ਵੀ ਮੁਸਲਮ ਅਕਸਰੀਅਤ ਵਾਲਾ ਰਾਜ ਵੀ ਮਨਜ਼ੂਰ ਨਹੀਂ ਕਰਨਗੇ। ਸਪਰੂ ਕਮੇਟੀ ਨੂੰ ਪμਜਾਬ ਵਿਚ ਮੁਸਲਮਾਨਾਂ ਦੀ ਪੁਜ਼ੀਸ਼ਨ ਨਿਖੇੜ ਕੇ ਦਸਣੀ ਚਾਹੀਦੀ ਸੀ। ਜੇ ਸੈਂਟਰ ਵਿਚੋਂ ਹਿμਦੂ ਅਕਸਰੀਅਤ ਖ਼ਤਮ ਕੀਤੀ ਹੈ ਤਾਂ ਪμਜਾਬ ਵਿਚ ਮੁਸਲਮਾਨਾਂ ਦੀ ਕਿਉਂ ਨਹੀਂ ਖ਼ਤਮ ਕੀਤੀ ਗਈ? ਸਪਰੂ ਸਿਫ਼ਾਰਸ਼ਾਂ ਇਕ ਮਜ਼ਾਕ ਤੋਂ ਬਿਨਾਂ ਕੁਝ ਵੀ ਨਹੀਂ।’’ (ਟ੍ਰਿਬਿਊਨ, 30 ਅਪ੍ਰੈਲ 1945)।

5 ਮਈ 1945 ਨੂੰ ਪਿਸ਼ਾਵਰ ਵਿਚ ਫ਼ਰμਟੀਅਰ ਅਕਾਲੀ ਕਾਨਫ਼ਰμਸ ਵਿਚ ਬੋਲਦਿਆਂ ਮμਗਲ ਸਿμਘ ਨੇ ਮμਗ ਕੀਤੀ ਕਿ ‘‘ਪμਜਾਬ ਦੀ ਸਰਕਾਰ ਵਿਚ ਹਰ ਧਰਮ ਦੇ ਨੁμਮਾਇμਦਿਆਂ ਦਾ ਬਰਾਬਰ ਦਾ ਹਿੱਸਾ ਹੋਵੇ। ਸਪਰੂ ਸਿਫ਼ਾਰਸ਼ਾਂ ਸਿਰਫ਼ ਸੈਂਟਰ ਵਿਚ ਮਨਜ਼ੂਰ ਕਰਨ ਦੇ ਕਾਬਿਲ ਹਨ। ਪਰ ਅμਗਰੇਜ਼ ਨੂੰ ਪਾਕਿਸਤਾਨ ਨਾ ਬਣਾਉਣ ਬਾਰੇ ਵਾਅਦਾ ਵੀ ਕਰਨਾ ਚਾਹੀਦਾ ਹੈ।’’ (ਟ੍ਰਿਬਿਊਨ, 6 ਮਈ 1945)।

ਸਪਰੂ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਪੂਰੀ ਹਿਮਾਇਤ ਕਿਸੇ ਨੇ ਵੀ ਨਾ ਕੀਤੀ। ਇਸ ਨਾਲ ਮੁਸਲਮਾਨਾਂ, ਸਿੱਖਾਂ ਤੇ ਹਿμਦੂਆਂ ਵਿਚੋਂ ਕੋਈ ਖੁਸ਼ ਨਾ ਹੋ ਸਕਿਆ। ਇਸ ਤਰ੍ਹਾਂ ਇਹ ਗ਼ੈਰ-ਸਰਕਾਰੀ ਕਮੇਟੀ ਆਪਣੀ ਹੋਂਦ ਦਾ ਕੋਈ ਫ਼ਾਇਦਾ ਦਿੱਤੇ ਬਿਨਾਂ ਆਪਣੀ ਮੌਤੇ ਆਪ ਮਰ ਗਈ। ਇਸ ਨਾਲ ਫ਼ਿਰ ਪਾਕਿਸਤਾਨ ਤੇ ਸਿੱਖ ਸਟੇਟ ਦੇ ਨਾਅਰੇ ਮੁੜ ਲਗਣੇ ਸ਼ੁਰੂ ਹੋ ਗਏ। ਆਜ਼ਾਦ ਪμਜਾਬ ਤੇ ਖਾਲਿਸਤਾਨ ਦਾ ਮਾਹੌਲ ਫਿਰ ਸ਼ੁਰੂ ਹੋ ਗਿਆ। ਪਰ ਕੁਝ ਦਿਨਾਂ ਮਗਰੋਂ ਹੀ ਲਾਰਡ ਵੇਵਲ ਦੀ ਸ਼ਿਮਲਾ ਕਾਨਫ਼ਰμਸ ਦੇ ਚਰਚੇ ਸ਼ੁਰੂ ਹੋਣ ਨਾਲ ਸਾਰਿਆਂ ਦਾ ਧਿਆਨ ਇਸ ਕਾਨਫ਼ਰμਸ ਵਲ ਖਿਚਿਆ ਗਿਆ।

ਸਰਹੱਦੀ ਸੂਬੇ ਵਿਚ ਅਜੀਤ ਸਿੰਘ ਸਰਹੱਦੀ ਦਾ ਵਜ਼ੀਰ ਬਣਨਾ
ਮਈ 1944 ਦੇ ਸ਼ੁਰੂ ਵਿਚ ਅਕਾਲੀ ਦਲ ਅਤੇ ਮੁਸਲਮ ਲੀਗ ਵਿਚ ਕੁਝ ਨੇੜਤਾ ਹੋ ਜਾਣ ਕਾਰਨ ਸਮਝੌਤੇ ਵਾਲੀ ਹਾਲਤ ਪੈਦਾ ਹੋ ਗਈ ਸੀ। ਪਿਸ਼ਾਵਰ, ਅμਮ੍ਰਿਤਸਰ ਅਤੇ ਦਿੱਲੀ ਵਿਚ ਅਜੀਤ ਸਿμਘ ਸਰਹੱਦੀ ਅਤੇ ਔਰμਗਜ਼ੇਬ ਖ਼ਾਨ ਵਿਚ ਹੋਈਆਂ ਮੀਟਿਗਾਂ ਮਗਰੋਂ ਆਪਸੀ ਸਮਝੌਤਾ ਹੋ ਗਿਆ। ਇਹ ਸਮਝੌਤਾ ਪμਜਾਬ ਵਿਚ 1942 ਦੇ ਸਿਕμਦਰ-ਬਲਦੇਵ ਸਿμਘ ਸਮਝੌਤੇ ਵਰਗਾ ਸੀ। ਸੂਬਾ ਸਰਹੱਦ ਵਿਚ ਇਕ ਅਕਾਲੀ ਤੇ ਇਕ ਕਾਂਗਰਸੀ, ਦੋ ਸਿੱਖ ਐਮ.ਐਲ.ਏ. ਸਨ। ਅਕਾਲੀ ਮੈਂਬਰ ਅਜੀਤ ਸਿμਘ ਸਰਹੱਦੀ ਸੀ। 13 ਮਈ 1944 ਨੂੰ ਉਹ ਵਜ਼ੀਰ ਬਣ ਗਿਆ। ਇਹ ਸਮਝੌਤਾ ਕਰਵਾਉਣ ਵਿਚ ਵਧੇਰੇ ਰੋਲ ਗਿਆਨੀ ਸ਼ੇਰ ਸਿμਘ ਦਾ ਸੀ।

ਅਜੀਤ ਸਿμਘ ਸਰਹੱਦੀ ਦੇ ਵਜ਼ੀਰ ਬਨਣ ਤੇ ਹਿμਦੂ ਆਗੂ ਬਹੁਤ ਔਖੇ ਹੋਏ। ਹਾਲਾਂ ਕਿ ਕੱਟੜ ਹਿμਦੂ ਆਗੂ ਵੀਰ ਸਾਵਰਕਰ ਦਾ ਖ਼ਿਆਲ ਸੀ ਕਿ “ਜਿੱਥੇ ਲੀਗ ਵਜ਼ਾਰਤ ਬਣਨੀ ਯਕੀਨੀ ਹੋਵੇ ਉੱਥੇ ਹਿμਦੂਆਂ ਤੇ ਸਿੱਖਾਂ ਨੂੰ ਵਜ਼ਾਰਤ ਵਿਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ।” ਪਰ ਇਸ ਦੇ ਬਾਵਜੂਦ ਹਰ ਪਾਰਟੀ ਵਿਚ ਬੈਠੇ ਹਿμਦੂ ਅਤੇ ਹਿμਦੂਆਂ ਦੇ ‘ਨੇੜੇ’ ਰਹਿਣ ਵਾਲੇ ਕੁਝ ਸਿੱਖ ਆਗੂਆਂ ਨੇ ਵੀ ਇਸ ਸਮਝੌਤੇ ਦੀ ‘ਨਿμਦਾ’ ਕੀਤੀ। ਇਸ ’ਤੇ ਮਾਸਟਰ ਤਾਰਾ ਸਿμਘ ਨੇ ਕਿਹਾ ਕਿ ‘ਸਰਹੱਦੀ ਦਾ ਸਮਝੌਤਾ ਸ਼ਖ਼ਸੀ ਹੈ, ਨਾ ਕਿ ਅਕਾਲੀ ਦਲ ਦੀ ਮਰਜ਼ੀ ਨਾਲ।’

ਭਾਵੇਂ ਮਾਸਟਰ ਤਾਰਾ ਸਿμਘ ਅਜਿਹੇ ਬਿਆਨ ਦੇ ਕੇ ਆਪਣੀ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਸਲੀਅਤ ਇਹੀ ਸੀ ਕਿ ਗਿ: ਸ਼ੇਰ ਸਿμਘ, ਮਾਸਟਰ ਤਾਰਾ ਸਿμਘ ਤੇ ਹੋਰ ਅਕਾਲੀ ਆਗੂ ਕੁਝ ਨਾ ਮਿਲਣ ਨਾਲੋਂ ਇਸ ਨੂੰ ਤਰਜੀਹ ਦੇਂਦੇ ਸਨ। ਖ਼ਾਸ ਕਰ ਕੇ ਉਸ ਵਕਤ ਜਦੋਂ ਕਾਂਗਰਸ ਨੇ ਇਹ ਵਾਅਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਸੂਬਾ ਸਰਹਦ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਸਿੱਖਾਂ ਨੂੰ ਕੋਈ ਹਿੱਸਾ ਮਿਲੇਗਾ। ਅਜਿਹੀ ਹਾਲਤ ਵਿਚ ਸਰਕਾਰ ਵਿਚ ਸ਼ਾਮਿਲ ਹੋਣਾ ਇਕ ਸਿਆਣਾ ਕਦਮ ਸੀ। ਜਿਵੇਂ ਮੁਸਲਮ ਲੀਗ ਸਿਰਫ਼ ਮੁਸਲਮਾਨਾਂ ਦੇ ਹਿਤਾਂ ਵਾਸਤੇ ਸੋਚਦੀ ਤੇ ਕμਮ ਕਰਦੀ ਸੀ ਉਵੇਂ ਹੀ ਅਕਾਲੀ ਦਲ ਦਾ ਵੀ ਹਕ ਬਣਦਾ ਸੀ ਕਿ ਸਿਰਫ਼ ਤੇ ਸਿਰਫ਼ ਸਿੱਖ ਹਿੱਤਾਂ, ਵਾਸਤੇ ਕμਮ ਕੀਤਾ ਜਾਵੇ। ਪਰ ਬਹੁਤੇ ਅਕਾਲੀ ਆਗੂ ਤਾਂ ਇਹ ਕਹਿ ਰਹੇ ਸਨ: (1) ਪਾਕਿਸਤਾਨ ਨਹੀਂ ਬਣੇਗਾ। (2) ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ। ਉਨ੍ਹਾਂ ਨੂੰ ਇਸ ਦੀ ਬਜਾਏ ਸਿਰਫ਼ ਇਕੋ ਗੱਲ ਕਿ ‘‘ਪਾਕਿਸਤਾਨ ਬਣੇ ਜਾਂ ਨਾ ਬਣੇ ਪਰ ਖਾਲਿਸਤਾਨ ਜ਼ਰੂਰ ਬਣੇ’’ ਦੀ ਮμਗ ਕਰਦੇ ਤਾਂ ਨਤੀਜੇ ਕੁਝ ਹੋਰ ਹੁμਦੇ। ਪਰ ਅਕਾਲੀਆਂ ਨੇ ਅਜਿਹੀ ਗ਼ਲਤੀ ਇਕ ਵਾਰੀ ਕੀਤੀ ਹੋਵੇ ਤਾਂ ਹੈ…।

ਸ਼ਿਮਲਾ ਕਾਨਫ਼ਰμਸ (1945)
ਦੂਜੀ ਜμਗ ਦੇ ਖ਼ਾਤਮੇ ਤੋਂ ਪਿੱਛੋਂ ਬਰਤਾਨਵੀ ਸਰਕਾਰ ਨੇ ਭਾਰਤੀਆਂ ਨੂੰ ਵਧੇਰੇ ਹੱਕ ਤੇ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ। ਲਾਰਡ ਵੇਵਲ ਨੇ ਇਸ ਸਬμਧ ਵਿਚ 14 ਜੂਨ 1945 ਨੂੰ ਦਿੱਲੀ ਵਿਚ ਇਕ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ। ਇਨ੍ਹਾਂ ਵਿਚ (1) ਸੈਂਟਰ ਵਿਚ ਨਵੀਂ ਐਗ਼ਜ਼ੈਕਟਿਵ ਕੌਂਸਲ ਕਾਇਮ ਕੀਤੀ ਜਾਵੇ, ਜਿਸ ਵਿਚ ਗਵਰਨਰ ਜਨਰਲ ਵਧੇਰੇ ਕμਟਰੋਲ ਨਾ ਰੱਖ ਸਕੇ (2) ਕੌਂਸਲ ਦੀਆਂ ਹੋਮ ਤੇ ਫ਼ੀਨਾਂਸ (੍ਹੋਮੲ ੳਨਦ ਢਨਿੳਨਚੲ) ਦੀਆਂ ਵਜ਼ਾਰਤਾਂ ਭਾਰਤੀ ਮੈਂਬਰਾਂ ਨੂੰ ਮਿਲ ਜਾਣ। (3) ਇਹ ਕੌਂਸਲ ਪੂਰੀ ਤਰ੍ਹਾਂ ਭਾਰਤੀ ਕੌਂਸਲ ਹੋਵੇ, ਜਿਸ ਵਿਚ ਵਾਇਸਰਾਏ ਤੇ ਕਮਾਂਡਰ-ਇਨ-ਚੀਫ਼ ਤੋਂ ਬਿਨਾਂ ਸਾਰੇ ਭਾਰਤੀ ਹੋਣ। (4) ਇਹ ਓਨਾ ਚਿਰ ਹੀ ਚਲਣੀ ਸੀ ਜਿμਨਾ ਚਿਰ ਨਵਾਂ ਆਈਨ ਤਿਆਰ ਨਹੀਂ ਸੀ ਹੁμਦਾ। (5) ਸੂਬਿਆਂ ਵਿਚ ਕੁਲੀਸ਼ਨ ਵਜ਼ਾਰਤਾਂ ਨੇ ਆਪਣਾ ਕμਮ ਦੋਬਾਰਾ ਸμਭਾਲ ਲੈਣਾ ਸੀ (ਟ੍ਰਿਬਿਊਨ, 15 ਜੂਨ 1945)।

ਇਸ ਪੇਸ਼ਕਸ਼ ਨਾਲ ਭਾਰਤੀਆਂ ਨੂੰ ਪਹਿਲੋਂ ਤੋਂ ਕਾਫ਼ੀ ਵਧੇਰੇ ਹੱਕ ਮਿਲ ਜਾਂਦੇ ਸਨ, ਭਾਵੇਂ ਪੂਰੀ ਤਰ੍ਹਾਂ ਉਨ੍ਹਾਂ ਦੀ ਆਪਣੀ ਸਰਕਾਰ ਨਹੀਂ ਸੀ ਬਣਦੀ, ਕਿਉਂਕਿ ਵਾਇਸਰਾਏ ਕੋਲ ਵੀਟੋ ਦਾ ਹੱਕ ਅਜੇ ਵੀ ਸੀ। ਉਂਞ ‘‘ਇਸ ਹੱਕ ਦੀ ਗ਼ਲਤ ਵਰਤੋਂ ਨਹੀਂ ਹੋਵੇਗੀ’’ ਦਾ ਯਕੀਨ ਵੀ ਦਿਵਾਇਆ ਗਿਆ ਸੀ। ਲਾਰਡ ਵੇਵਲ ਨੇ ਆਪਣੀ ਸਕੀਮ ਨੂੰ ਅਮਲ ਵਿਚ ਲਿਆਉਣ ਵਾਸਤੇ ਭਾਰਤ ਦੀਆਂ ਵਖ-ਵਖ ਸਿਆਸੀ ਪਾਰਟੀਆਂ ਦੇ ਆਗੂ, ਸੂਬਿਆਂ ਦੇ ਮੁਖੀ, ਸਾਬਕ ਮੁਖੀ (ਜਿੱਥੇ ਗਵਰਨਰੀ ਰਾਜ ਸੀ) ਸ਼ਿਮਲੇ ਵਿਚ ਬੁਲਾ ਲਏ। ਬੁਲਾਏ ਜਾਣ ਵਾਲਿਆਂ ਵਿਚ ਅਕਾਲੀ ਆਗੂ ਮਾਸਟਰ ਤਾਰਾ ਸਿμਘ ਵੀ ਸੀ।

ਸ਼ਿਮਲਾ ਕਾਨਫ਼ਰμਸ 25 ਜੂਨ 1945 ਨੂੰ ਸ਼ੁਰੂ ਹੋਈ। ਮਾਸਟਰ ਤਾਰਾ ਸਿμਘ ਇਕੱਲੇ ਸਿੱਖ ਨੁਮਾਇμਦੇ ਦੇ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਨਾਲ ਗਿਆਨੀ ਕਰਤਾਰ ਸਿμਘ ਤੇ ਊਧਮ ਸਿμਘ ਨਾਗੋਕੇ ਵੀ ਸ਼ਿਮਲਾ ਪੁਜੇ ਹੋਏ ਧਨ। 27 ਜੂਨ ਨੂੰ ਮਾਸਟਰ ਤਾਰਾ ਸਿμਘ ਨੇ ਭੂਲਾ ਭਾਈ ਦੇਸਾਈ ਨਾਲ ਮੁਲਾਕਾਤ ਕੀਤੀ। ਇਸੇ ਦਿਨ ਬਲਦੇਵ ਸਿμਘ ਵਾਇਸਰਾਏ ਨੂੰ ਮਿਲੇ। ਹਿμਦੂ-ਮੁਸਲਮ-ਸਿੱਖ ਆਗੂ ਇਕ ਦੂਜੇ ਨਾਲ ਗਲਬਾਤਾਂ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਰਹੇ। ਇਕ ਵਾਰ ਤਾਂ ਮਾਸਟਰ ਤਾਰਾ ਸਿμਘ ਤੇ ਜਿਨਾਹ ਵਿਚਕਾਰ ਗਲਬਾਤ ਵੀ ਹੋਈ (ਟ੍ਰਿਬਿਊਨ, 28 ਜੂਨ 1945)।।

ਸ਼ਿਮਲਾ ਪੁਜਣ ਮਗਰੋਂ ਵੇਵਲ ਨੇ 29 ਜੂਨ ਨੂੰ ਹੋਣ ਵਾਲੀ ਇਹ ਸ਼ਿਮਲਾ ਕਾਨਫ਼ਰμਸ 14 ਜੁਲਾਈ ’ਤੇ ਮੁਲਤਵੀ ਕਰ ਦਿੱਤੀ। ਸਾਰੀਆਂ ਪਾਰਟੀਆਂ ਨੂੰ 6 ਜੁਲਾਈ ਤਕ ਐਗ਼ਜੈਕਟਿਵ ਕੌਂਸਲ ਵਾਸਤੇ ਨਾਂ ਦੇਣ ਵਾਸਤੇ ਕਿਹਾ ਗਿਆ। ਕਾਂਗਰਸ ਨੂੰ 8 ਤੋਂ 10, ਮੁਸਲਮ ਲੀਗ ਨੂੰ 8 ਤੋਂ 10, ਪਛੜੀਆਂ ਜਾਤਾਂ ਨੂੰ 4, ਯੂਨਿਅਨਿਸਟਾਂ ਨੂੰ 3, ਸਿੱਖਾਂ ਨੂੰ 3, ਈਸਾਈਆਂ ਨੂੰ 3 ਨਾਂ ਦੇਣ ਵਾਸਤੇ ਕਿਹਾ ਗਿਆ, ਤਾਂ ਜੋ ਸਰਕਾਰ ਇਨ੍ਹਾਂ ਵਿਚੋਂ ਨੁਮਾਇμਦੇ ਚੁਣ ਸਕੇ। ਇਸ ਦੇ ਨਾਲ ਹੀ ਲਾਰਡ ਵੇਵਲ ਨੇ ਇਹ ਵੀ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਮੁਸਲਮਾਨ ਸਿਰਫ਼ ਜਿਨਾਹ ਦੀ ਲਿਸਟ ਵਿਚੋਂ ਹੀ ਲਏ ਜਾਣਗੇ (ਟ੍ਰਿਬਿਊਨ, 30 ਜੂਨ 1945)।

ਮਾਸਟਰ ਤਾਰਾ ਸਿμਘ ਨੇ ਸ਼ਿਮਲਾ ਕਾਨਫ਼ਰμਸ ਦੀ ਕਾਮਯਾਬੀ ਵਾਸਤੇ ਅਰਦਾਸ ਕੀਤੀ, ਪਰ ਕਿਹਾ ਕਿ ਇਹ ਤਾਂ ਵੱਖ-ਵੱਖ ਧਿਰਾਂ ਦੇ ਵਤੀਰੇ ’ਤੇ ਮੁਨੱਸਰ ਹੈ। ਮਾਸਟਰ ਤਾਰਾ ਸਿμਘ ਨੇ ਇਹ ਵੀ ਕਿਹਾ ਕਿ ਸਿੱਖ ਕਾਂਗਰਸ ਤੋਂ ਵੱਖਰੇ ਹਨ ਉਂਞ ਅਜ਼ਾਦੀ ਦੀ ਜਦੋ-ਜਹਿਦ ਵਿਚ ਕਾਂਗਰਸ ਦੇ ਨਾਲ-ਨਾਲ ਹਨ। ਫ਼ੌਜ ਵਾਸਤੇ, ਮਾਸਟਰ ਤਾਰਾ ਸਿμਘ ਨੇ, ਖ਼ਾਸ ਵਿਚਾਰ ਕਰਨ ਦੀ ਮμਗ ਕੀਤੀ ਕਿਉਂਕਿ ਇਸ ਦਾ ਢਾਂਚਾ ਬਦਲਣ ਨਾਲ ਮਾਰਸ਼ਲ ਕੌਮਾਂ (ਖ਼ਾਸ ਕਰ ਕੇ ਸਿੱਖਾਂ) ਨੂੰ ਵਧੇਰੇ ਫ਼ਰਕ ਪੈˆਦਾ ਹੈ। ਮਾਸਟਰ ਤਾਰਾ ਸਿμਘ ਇਸ ਕਾਨਫ਼ਰμਸ ਦੀ ਕਾਮਯਾਬੀ ਦੇ ਖਾਹਿਸ਼ਮμਦ ਸਨ ਕਿਉਂਕਿ ਇਸ ਵਿਚ ਸਿੱਖਾਂ ਨੂੰ ਵੱਖਰੇ ਤੌਰ ’ਤੇ ਸੱਦਾ ਦੇ ਕੇ, ਵੱਖਰਾ ਕੋਟਾ ਦਿੱਤਾ ਗਿਆ ਸੀ ਤੇ ਇਸ ਬਾਰੇ  ਮਾਇμਦਗੀ ਅਕਾਲੀ ਦਲ ਤੋਂ ਮμਗੀ ਗਈ ਸੀ। 6 ਜੁਲਾਈ ਨੂੰ ਸ਼ਿਮਲਾ ਕਾਨਫ਼ਰμਸ ਮੁੜ ਸ਼ੁਰੂ ਹੋਈ। ਅਕਾਲੀ ਦਲ ਨੇ ਵਾਇਸਰਾਏ ਅੱਗੇ ਪੇਸ਼ ਕਰਨ ਵਾਸਤੇ ਤਿμਨ ਨਾਂਵਾਂ ਦੀ ਲਿਸਟ ਤਿਆਰ ਕੀਤੀ। ਇਸ ਵਿਚ ਮਾਸਟਰ ਤਾਰਾ ਸਿμਘ, ਗਿਆਨੀ ਕਰਤਾਰ ਸਿμਘ ਤੇ ਪ੍ਰਤਾਪ ਸਿμਘ ਕੈਰੋਂ ਦੇ ਨਾਂ ਸਨ (ਟ੍ਰਿਬਿਊਨ, 8 ਜੁਲਾਈ 1945)। ਉਧਰ ਕਾਂਗਰਸ ਤੇ ਅਕਾਲੀ ਦਲ ਵਲੋਂ ਸਾਂਝੇ ਸਿੱਖ ਨਾਂ ਬਾਰੇ ਸਮਝੌਤਾ ਵੀ ਚਲ ਰਿਹਾ ਸੀ। ਮμਗਲ ਸਿμਘ ਵਿਚੋਲੇ ਦੇ ਤੌਰ ’ਤੇ ਕμਮ ਕਰ ਰਿਹਾ ਸੀ। ਮμਗਲ ਸਿμਘ ਨੇ ਗਾਂਧੀ ਤੇ ਮੌਲਾਨਾ ਆਜ਼ਾਦ ਨੂੰ ਮਿਲ ਕੇ ਸਾਂਝੇ ਉਮੀਦਵਾਰ ਦੇ ਤੌਰ ਤੇ ਕਾਂਗਰਸ ਤੇ ਸਿੱਖਾਂ ਦੀ ਸਾਂਝੀ 15 ਮੈਂਬਰੀ ਲਿਸਟ ਤਿਆਰ ਕੀਤੀ। ਇਸ ਵਿਚ ਸਿੱਖਾਂ ਵਿਚੋਂ ਮਾਸਟਰ ਤਾਰਾ ਸਿੰਘ ਦਾ ਨਾਂ ਦਿੱਤਾ ਗਿਆ ਸੀ।

ਇਸ ਵੇਲੇ ਮੁਸਲਮ ਲੀਗ ਨੇ ਇਸ ਯਕੀਨ ਦੀ ਮμਗ ਕੀਤੀ ਕਿ ਮੁਸਲਮਾਨ ਮੈਂਬਰ ਸਿਰਫ਼ ਲੀਗ ਦੀ ਲਿਸਟ ਵਿਚੋਂ ਹੀ ਹੋਣਗੇ। ਇਸ ਬਾਰੇ ਲੀਗ ਨੇ 8 ਜੁਲਾਈ ਨੂੰ ਇਕ ਚਿੱਠੀ ਵੀ ਲਾਰਡ ਵੇਵਲ ਨੂੰ ਭੇਜੀ। ਇਸ ਨਾਲ ਇਕ  ਡਲਾਕ ਵਾਲੀ ਹਾਲਤ ਪੈਦਾ ਹੋ ਗਈ। 11 ਜੁਲਾਈ ਨੂੰ ਨਾਟਕੀ ਢμਗ ਨਾਲ ਗਾਂਧੀ ਨੇ ਜਿਨਾਹ ਨਾਲ ਮੁਲਾਕਾਤ ਕੀਤੀ। ਪਰ ਜਿਨਾਹ ਆਪਣੀ ਗੱਲ ਤੇ ਅੜਿਆ ਰਿਹਾ। ਜਿਨਾਹ ਤਾਂ ਏਥੋਂ ਤਕ ਵੀ ਮμਨਣ ਵਾਸਤੇ ਤਿਆਰ ਨਹੀਂ ਸੀ ਕਿ ਕੋਈ ਮੁਸਲਮਾਨ ਮੈਂਬਰ ਪμਜਾਬ ਦੀ ਯੂਨੀਅਨਿਸਟ ਪਾਰਟੀ ਵਿਚੋਂ ਵੀ ਲੈ ਲਿਆ ਜਾਵੇ। ਦੂਜੇ ਪਾਸੇ ਕਾਂਗਰਸ ਇਸ ਗਲ ਤੋਂ ਨਾ ਹਿੱਲੀ ਕਿ ਘਟੋ-ਘਟ ਇਕ ਮੁਸਲਮਾਨ ਕਾਂਗਰਸ ਵਲੋਂ ਨਾਮਜ਼ਦ ਹੋਵੇ। ਦੋਹਾਂ ਦੀ ਜ਼ਿਦ ਵੇਖ ਕੇ ਮਾਸਟਰ ਤਾਰਾ ਸਿμਘ ਨੇ ਕਿਹਾ, ਕਿਉਂਕਿ ਇਹ ਤਾਂ ਸਿਰਫ਼ ਅμਤਰਮ ਸਰਕਾਰ ਹੈ ਇਸ ਕਰ ਕੇ ਵਕਤੀ ਤੌਰ ’ਤੇ ਇਕ ਵਿਚੋਲੇ ਰਾਹੀਂ ਇਸ ਦਾ ਫ਼ੈਸਲਾ ਕਰਵਾ ਲਿਆ ਜਾਵੇ। ਪਰ ਜ਼ਿਦਾਂ ਤੇ ਜਮਾਤੀ ਝਗੜਿਆਂ ਵਿਚ ਕੋਈ ਸਮਝੌਤਾ ਵੀ ਨਹੀਂ ਮμਨਿਆ ਜਾਣਾ ਸੀ।

ਇਸ ਡੈਡਲਾਕ ਕਾਰਨ ਸ਼ਿਮਲਾ ਕਾਨਫ਼ਰμਸ ਨਾਕਾਮਯਾਬ ਹੋ ਗਈ। 14 ਜੁਲਾਈ 1945 ਨੂੰ ਲਾਰਡ ਵੇਵਲ ਨੇ ਕਾਨਫ਼ਰμਸ ਖ਼ਤਮ ਕਰਨ ਦਾ ਐਲਾਨ ਕੀਤਾ। ਲਾਰਡ ਵੇਵਲ ਨੇ ਨਾਕਾਮਯਾਬੀ ਦਾ ਦੋਸ਼ ਆਪਣੇ ਸਿਰ ਲਿਆ ਪਰ ਨਾਲ ਹੀ ਇਹ ਵੀ ਕਿਹਾ ਕਿ ਇਸ ਵਿਚ ਜਿਨਾਹ ਦੀ ਜ਼ਿਦ ਵੀ ਸ਼ਾਮਿਲ ਹੈ (ਟ੍ਰਿਬਿਊਨ, 15 ਜੁਲਾਈ 1945)। ਜਿਨਾਹ ਨੇ ਇਕ ਬਿਆਨ ਵਿਚ ਕਿਹਾ ਕਿ ਘਟ-ਗਿਣਤੀਆਂ ਵਾਲੀਆਂ ਬਾਕੀ ਕੌਮਾਂ ਸਾਰੀਆਂ ਕਾਂਗਰਸ ਨਾਲ ਸਨ ਇਸ ਕਰ ਕੇ ਮੁਸਲਮਾਨਾਂ ਦੀ ਰੱਖਿਆ ਵਾਸਤੇ ਅਜਿਹਾ ਜ਼ਰੂਰੀ ਸੀ (ਟ੍ਰਿਬਿਊਨ, 16 ਜੁਲਾਈ 1945)। ਮਾਸਟਰ ਤਾਰਾ ਸਿμਘ ਮੁਤਾਬਿਕ, ਇਹ ‘ਛੋਟੇ ਜਿਹੇ ਸਵਾਲ ਤੇ ਵੱਡੇ ਆਦਮੀਆਂ ਦੀ ਨਾਕਾਮਯਾਬੀ’ ਹੈ ਤੇ ‘‘ਇਸ ਨਾਲ ਨਿਰਾਸਤਾ ਤੇ ਨਿμਮੋਝੂਣਤਾ ਦੀ ਲਹਿਰ ਹਰ ਪਾਸੇ ਫੈਲਣ ਦੀ ਆਸ ਹੈ।’’

ਸਿੱਖ ਅਗੂਆਂ ਦੀਆਂ ਬੇਸਮਝੀ ਵਾਲੀਆਂ ਗੱਲਾਂ
ਸ਼ਿਮਲਾ ਕਾਨਫ਼ਰμਸ ਦੀ ਨਾਕਾਮਯਾਬੀ ਤੋਂ ਨਿਰਾਸ ਹੋ ਕੇ ਮਾਸਟਰ ਤਾਰਾ ਸਿμਘ ਨੇ ਸ਼ਿਮਲੇ ਵਿਚ 15 ਜੁਲਾਈ ਨੂੰ ਬਿਆਨ ਦੇਂਦਿਆਂ ਕਿਹਾ ਕਿ ‘‘ਮੈਂ ਪਾਕਿਸਤਾਨ ਦੀ ਮੁਖ਼ਾਲਫ਼ਤ ਕਰਾਂਗਾ, ਭਾਵੇਂ ਲੋੜ ਪੈਣ ’ਤੇ ਮੈਨੂੰ ਸਿਵਲ ਵਾਰ ਦਾ ਮੁਕਾਬਲਾ ਕਰਨਾ ਪਵੇ। ਜੇ ਜਿਨਾਹ ਪਾਕਿਸਤਾਨ ਚਾਹੁμਦਾ ਹੈ ਤਾਂ ਉਸ ਨੂੰ ਪμਜਾਬ ਵਿਚ ਸਿੱਖਾਂ ਵਾਸਤੇ ਖਾਲਿਸਤਾਨ ਦੇਣ ਦੀ ਮμਗ ਵੀ ਮμਨਣੀ ਪਵੇਗੀ। ਪμਜਾਬ ਸਿੱਖਾਂ ਦਾ ਹੋਮਲੈਂਡ ਹੈ। ਜੇ ਕਾਨਫ਼ਰμਸ ਕਾਮਯਾਬ ਹੋ ਜਾਂਦੀ ਤੇ ਐਗ਼ਜ਼ੈਕਟਿਵ ਕੌਂਸਲ ਬਣਦੀ ਤਾਂ ਮੈਂ ਜਾਂ ਹੋਰ ਸਿੱਖ ਨੁਮਾਇੰਦੇ ਨੇ ਹਮੇਸ਼ਾ ਕਾਂਗਰਸ ਦਾ ਸਾਥ ਦੇਣਾ ਸੀ (ਟ੍ਰਿਬਿਊਨ, 16 ਜੁਲਾਈ 1945)।। ਪਰ ਅਜਿਹੇ ਬਿਆਨ ਦੇਣ ਨਾਲ ਨਾ ਤਾਂ ਅμਗਰੇਜ਼ ਖ਼ੁਸ਼ ਸਨ ਤੇ ਨਾ ਮੁਸਲਮਾਨ। ਕਾਂਗਰਸ ਸਿੱਖ ਆਗੂਆਂ ਕੋਲੋਂ ਅਜਿਹੇ ਬਿਆਨ ਦਿਵਾ ਕੇ ਵੀ ਸਿੱਖ ਹਿੱਤਾਂ ਵਾਸਤੇ ਨਹੀਂ ਸੀ ਸੋਚਦੀ, ਸਗੋਂ ਹਿμਦੂ-ਮੁਸਲਿਮ ਸਵਾਲ ਤੇ ਸਿੱਖ ਹਿੱਤਾਂ ਨੂੰ ਕੁਰਬਾਨ ਕਰਨ ਵਾਸਤੇ ਸਦਾ ਤਿਆਰ ਰਹਿμਦੀ ਸੀ। ਇਹ ਮੌਕਾ ਸੀ ਕਿ ਸਿੱਖ ਸਟੇਟ ਵਾਸਤੇ ਜਦੋ ਜਹਿਦ ਸ਼ੁਰੂ ਕਰ ਦਿੱਤੀ ਜਾਂਦੀ ਪਰ ‘ਸ਼ੇਰਾਂ ਦੀ ਫ਼ੌਜ ਦੇ ਗਧੇ ਜਰਨੈਲ’ ਇਕ ਜਾਂ ਦੂਜੇ ਹਿμਦੂ ਆਗੂ ਦੀ ਚਾਪਲੂਸੀ ਦਾ ਸ਼ਿਕਾਰ ਹੁμਦੇ ਰਹੇ। ਭਾਵੇਂ ਕਦੇ-ਕਦੇ ਆਜ਼ਾਦ ਪμਜਾਬ, ਸਿੱਖ ਹੋਮਲੈਂਡ, ਸਿੱਖ ਸਟੇਟ ਜਾਂ ਖਾਲਿਸਤਾਨ ਦੇ ਨਾਅਰੇ ਲਗਦੇ ਰਹਿμਦੇ ਸਨ। ਪਰ ਵਿਰੋਧੀ ਗਰੁਪ, ਸਮਝੌਤਾ ਪਾਰਟੀਆਂ, ਝੋਲੀ-ਚੁੱਕ ਆਗੂ ਤੇ ਮਤਲਬੀ ਸ਼ਖਸ ਇਹੋ ਜਿਹੀ ਗੱਲ ਦੀ ਹਿਮਾਇਤ ਕਰਨੋਂ ਵੀ ਘਬਰਾਉਂਦੇ ਸਨ।

ਇਸਰਾਈਲ ਵਾਂਗ ਖਾਲਿਸਤਾਨ ਦੀ ਮੰਗ
ਇਕ ਕਾਨਫ਼ਰμਸ ਵਿਚ ਮਾਸਟਰ ਤਾਰਾ ਸਿμਘ ਨੇ ਖਾਲਿਸਤਾਨ ਦੀ ਮμਗ ਦੁਹਰਾਦਿਆਂ ਕਿਹਾ ਕਿ ‘‘ਇਹ ਗੱਲ ਕਿ ਸਿੱਖ ਕਿਸੇ ਇਲਾਕੇ ਵਿਚ ਵੀ ਬਹੁ-ਗਿਣਤੀ ਵਿਚ ਨਹੀਂ ਹਨ ਗ਼ਲਤ ਹੈ। ਜੇ ਕਰ ਫ਼ਿਲਸਤੀਨ ਇਲਾਕੇ ਵਿਚ 10 ਫ਼ੀ ਸਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਹੈ ਤਾਂ ਪμਜਾਬ ਵਿਚ ਸਿੱਖਾਂ ਵਾਸਤੇ ਕਿਉਂ ਨਹੀਂ।’’ (ਚੇਤੇ ਰਹੇ ਕਿ 1945 ਵਿਚ ਫ਼ਿਲਸਤੀਨ ਵਿਚ 6 ਲੱਖ ਮੁਸਲਮਾਨ, 86 ਹਜ਼ਾਰ ਈਸਾਈ ਤੇ ਸਿਰਫ਼ 46 ਹਜ਼ਾਰ ਯਹੂਦੀ ਸਨ ਪਰ ਯਹੂਦੀਆਂ ਨੂੰ ਵਖਰਾ ਮੁਲਕ ਇਸਰਾਈਲ ਦਿੱਤਾ ਗਿਆ ਸੀ)। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ “ਸਿੱਖ ਹੋਮਲੈਂਡ ਪμਜਾਬ ਦੇ ਸੈਂਟਰ ਵਿਚ ਲਾਹੌਰ ਤੇ ਅμਮ੍ਰਿਤਸਰ ਸ਼ਾਮਿਲ ਕਰ ਕੇ, ਮੁਖ ਸਿੱਖ ਧਾਰਮਿਕ ਸ਼ਹਿਰਾਂ ਨੂੰ ਸ਼ਾਮਿਲ ਕਰ ਕੇ ਬਣਾਇਆ ਜਾਵੇ। ਇਸ ਵਿਚ ਸਿੱਖਾਂ ਦੀਆਂ ਖ਼ਾਸ-ਖ਼ਾਸ ਧਾਰਮਿਕ ਥਾਂਵਾਂ ਆ ਜਾਣ।’’ ਮਾਸਟਰ ਤਾਰਾ ਸਿμਘ ਵਲੋਂ ਏਨਾ ਬਿਆਨ ਦੇਣਾ ਹੀ ਕਾਫ਼ੀ ਨਹੀਂ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਨੁਕਤੇ ’ਤੇ ਜੱਦੋਜਹਿਦ ਸ਼ੁਰੂ ਕੀਤੀ ਜਾਂਦੀ ਤਾਂ ਜੋ ਸਿੱਖ ਆਜ਼ਾਦੀ ਹਾਸਿਲ ਕਰ ਸਕਦੇ। ਪਰ…

ਅੰਗਰੇਜ਼ਾਂ ਵੱਲੋਂ ਭਾਰਤ ਛੱਡਣ ਦੇ ਇਸ਼ਾਰੇ
ਇਨ੍ਹਾਂ ਦਿਨਾਂ ਵਿਚ, ਜੁਲਾਈ 1945 ਦੇ ਆਖ਼ਰੀ ਹਫ਼ਤੇ, ਇμਗਲੈਂਡ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਤਾਕਤ ਵਿਚ ਆ ਗਈ ਅਤੇ ਲਾਰਡ ਐਟਲੀ ਪ੍ਰਾਈਮ ਮਨਿਸਟਰ ਬਣਾਏ ਗਏ। ਲੇਬਰ ਪਾਰਟੀ ਨੇ ਆਉਂਦਿਆਂ ਹੀ, ‘‘ਭਾਰਤ ਨੂੰ ਆਜ਼ਾਦੀ ਜਲਦੀ ਦਿੱਤੀ ਜਾਏਗੀ’’ ਦਾ ਐਲਾਨ ਕਰ ਦਿੱਤਾ (ਟ੍ਰਿਬਿਊਨ, 28 ਸਤੰਬਰ 1945)।

ਹਿੰਦੂ ਆਗੂਆਂ ਵੱਲੋਂ ਸਿੱਖਾਂ ਨੂੰ ਭਰਮਾਉਣ ਦੀਆਂ ਗੱਲਾਂ
ਵੱਲਭ ਭਾਈ ਪਟੇਲ ਨੇ 24 ਅਗਸਤ 1945 ਨੂੰ ਪੂਨਾ ਵਿਚ ਕਿਹਾ ਕਿ ‘‘ਸਿੱਖਾਂ ਨਾਲ, ਲਾਹੌਰ ਵਿਚ (1929 ਵਾਲਾ), ਕੀਤਾ ਗਿਆ ਵਾਇਦਾ ਅੱਖੋਂ-ਉਹਲੇ ਨਹੀਂ ਕੀਤਾ ਜਾ ਸਕਦਾ।’’ (ਰੋਜ਼ਾਨਾ ਅਕਾਲੀ, 25 ਅਗਸਤ 1945)। ਪਰ ਮਾਸਟਰ ਤਾਰਾ ਸਿμਘ ਨੇ ਇਸ ਧੋਖੇ ਵਾਲੀ ਬਿਆਨ ਬਾਜ਼ੀ ਬਾਰੇ ਸਿੱਖ ਸμਗਤਾਂ ਨੂੰ ਵਾਰਨਿμਗ ਦੇਂਦਿਆਂ ਕਿਹਾ ਕਿ ‘‘ਕਾਂਗਰਸ ’ਤੇ ਯਕੀਨ ਕਰਨਾ ਗਲਤ ਹੈ। ਕਾਂਗਰਸ ਨੇ (1) 1929 ਵਿਚ ਵਾਅਦਾ ਕਰ ਕੇ ਤੋੜਿਆ (2) 1930 ਦੀ ਗੋਲਮੇਜ਼ ਕਾਨਫ਼ਰμਸ ’ਤੇ ਕਾਂਗਰਸ ਵਲੋਂ ਲੀਗ ਨੂੰ ਕੋਰਾ ਚੈਕ ਦੇ ਕੇ, ਸਿੱਖਾਂ ਨਾਲ ਕੀਤੇ ਸਮਝੌਤੇ ਨੂੰ ਤੋੜਿਆ (3) ਕ੍ਰਿਪਸ ਮਿਸ਼ਨ ਵਿਚ ਸਿੱਖਾਂ ਨਾਲ ਬੇਇਨਸਾਫ਼ੀ ਦੇ ਮੌਕੇ ’ਤੇ ਕਾਂਗਰਸ ਨੇ ਚੁੱਪ ਧਾਰੀ ਰੱਖੀ। (4) ਆਜ਼ਾਦ ਪμਜਾਬ ਦੀ ਮੁਖ਼ਾਲਫ਼ਤ ਇਸ ਕਰ ਕੇ ਕੀਤੀ ਕਿਉਂਕਿ ਸਿੱਖਾਂ ਹੱਥ ਪਾਸਕੂ ਆਉਂਦਾ ਸੀ।’’

ਵੇਵਲ ਦੀ ਨਵੀਂ ਪਲਾਨ
ਦੂਜੇ ਪਾਸੇ ਸ਼ਿਮਲਾ ਕਾਨਫ਼ਰμਸ ਦੀ ਨਾਕਾਮਯਾਬੀ ਮਗਰੋਂ ਵੀ ਹਿμਦੂ-ਮੁਸਲਮ ਸਮਝੋਤੇ ਦੀਆਂ ਕੋਸ਼ਿਸ਼ਾਂ ਚਲਦੀਆਂ ਰਹੀਆਂ। ਸਤμਬਰ ਵਿਚ ਲਾਰਡ ਵੇਵਲ ਨੇ ਨਵੀਆਂ ਸਕੀਮਾਂ ਦਾ ਐਲਾਨ ਕੀਤਾ। ਇਸ ਵਿਚ ਪੁਰਾਣੀ ਸਕੀਮ ਅਤੇ (1) ਸੈਂਟਰ ਤੇ ਸੂਬਿਆਂ ਦੀਆਂ ਅਸੈਂਬਲੀਆਂ ਦੀਆਂ ਚੋਣਾਂ ਪਿਛੋਂ ਆਈਨੀ ਅਸੈਂਬਲੀ ਦੀ ਮੀਟਿੰਗ ਬੁਲਾਉਣਾ (2) ਭਾਰਤੀ ਰਿਆਸਤਾਂ ਦੇ ਨੁਮਾਇμਦਿਆਂ ਨਾਲ ਆਈਨੀ ਅਸੈਂਬਲੀ ਵਿਚ ਸ਼ਾਮਿਲ ਹੋਣ ਸਬμਧੀ ਗਲਬਾਤ (3) ਐਸੀ ਐਗ਼ਜ਼ੈਕਟਿਵ ਕੌਂਸਲ ਦੀ ਕਾਇਮੀ ਕਰਨਾ ਜਿਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਮਨਜ਼ੂਰ ਕਰਨ ਵਗ਼ੈਰਾ ਨਵੀਆਂ ਮੱਦਾਂ ਸ਼ਾਮਿਲ ਸਨ। ਪਰ ਸਿੱਖਾਂ ਵਾਸਤੇ ਇਹ ਸਕੀਮ ਕ੍ਰਿਪਸ ਸਕੀਮ ਤੋਂ ਕੁਝ ਵੀ ਵਖਰੀ ਨਹੀਂ ਸੀ। ਇਸ ਕਰ ਕੇ ਅਕਾਲੀ ਦਲ ਨੇ ਨਵੀਂ ਵੇਵਲ ਪਲਾਨ ਦੀ ਵੀ ਮੁਖ਼ਾਲਫ਼ਤ ਕੀਤੀ।
ਇਨ੍ਹਾਂ ਦਿਨਾਂ ਵਿਚ ਗੁਜਰਾਂਵਾਲਾ ਵਿਚ ਛੇਵੀਂ ਅਕਾਲੀ ਕਾਨਫ਼ਰੰਸ ਹੋਈ। 29 ਸਤμਬਰ ਨੂੰ ਹੋਈ ਇਸ ਕਾਨਫ਼ਰμਸ ਨੇ ਵੇਵਲ ਪਲਾਨ ਰੱਦ ਕਰਨ ਦਾ ਮਤਾ ਪਾਸ ਕੀਤਾ ਕਿਉਂਕਿ ਇਸ ਦੀ ਨੀਂਹ 1942 ਦੀ ਕ੍ਰਿਪਸ ਸਕੀਮ ਹੈ, ਜੋ ਸਿੱਖਾਂ ਹਿੱਤਾਂ ਦੇ ਖ਼ਿਲਾਫ਼ ਹੈ। ਕਾਨਫ਼ਰμਸ ਨੇ ਇਹ ਵੀ ਫ਼ੈਸਲਾ ਕੀਤਾ ਕਿ (1) ਚੋਣਾਂ ਲੜੀਆਂ ਜਾਣ ਤੇ ਪμਥਕ ਉਮੀਦਵਾਰ ਅਕਾਲੀ ਟਿਕਟ ਤੇ ਲੜਨ ਕਿਉਂਕਿ ਇਸ ਨੇ ਸਿੱਖ ਕੌਮ ਦੀ ਕਿਸਮਤ ਦਾ ਫ਼ੈਸਲਾ ਵੀ ਕਰਨਾ ਹੈ। (2) ਪμਥ ਪਹਿਲੋਂ ਹੈ ਕਿਉਂਕਿ ਪμਥ ਅਜ਼ਾਦ ਹੋਵੇਗਾ ਤਾਂ ਦੇਸ਼ ਅਜ਼ਾਦ ਹੋਵੇਗਾ। (3) ਇμਡੀਅਨ ਨੈਸ਼ਨਲ ਆਰਮੀ ਦੇ ਫ਼ੌਜੀਆਂ ਨੂੰ ਰਿਹਾ ਕੀਤਾ ਕੀਤਾ ਜਾਵੇ। (4) ਪਾਕਿਸਤਾਨ ਨਾ ਬਣਾਇਆ ਜਾਵੇ (5) ਕਮਿਊਨਿਸਟਾਂ ਤੋਂ ਪμਥ ਨੂੰ ਬਚਾਇਆ ਜਾਵੇ (6) ਸਿਰਫ਼ ਅਕਾਲੀ ਹੀ ਸਿੱਖਾਂ ਨੂੰ ਬਚਾ ਸਕਦੇ ਹਨ, ਕਾਂਗਰਸ ਨੇ ਸਦਾ ਹੀ ਮੁਸਲਮਾਨਾਂ ਨਾਲ ਸੌਦੇਬਾਜ਼ੀ ਵਿਚ ਸਿੱਖਾਂ ਨੂੰ ਨਜ਼ਰ ਅμਦਾਜ਼ ਕੀਤਾ ਹੈ। ਇਸ ਵਿਚੋਂ ਪਹਿਲਾ, ਦੂਜਾ ਅਤੇ ਚੌਥਾ ਮਤਾ ਮਾ: ਤਾਰਾ ਸਿμਘ ਨੇ, ਤੀਜਾ ਬਾਬੂ ਲਾਭ ਸਿμਘ ਨੇ, ਪμਜਵਾਂ ਊਧਮ ਸਿੰਘ ਨਾਗੋਕੇ ਤੇ ਈਸ਼ਰ ਸਿੰਘ ਮਝੈਲ ਨੇ, ਛੇਵਾਂ ਮਤਾ ਉੱਜਲ ਸਿμਘ ਨੇ ਪੇਸ਼ ਕੀਤਾ ਸੀ। ਅਕਾਲੀ ਕਾਨਫ਼ਰμਸ ਨੇ ਇਹ ਵੀ ਫ਼ੈਸਲਾ ਕੀਤਾ ਕਿ ਚੋਣਾਂ ਪμਥਕ ਟਿਕਟਾਂ ’ਤੇ ਲੜੀਆਂ ਜਾਣ, ਪਤਿਤ ਸਿੱਖਾਂ ਨੂੰ ਸੀਟਾਂ ਨਾ ਦਿੱਤੀਆਂ ਜਾਣ ਅਤੇ ਉਮੀਦਵਾਰ ਮਾਸਟਰ ਤਾਰਾ ਸਿμਘ ਨਾਮਜ਼ਦ ਕਰੇ। ਅਗਲੇ ਦਿਨ ਸੈਂਟਰਲ ਅਕਾਲੀ ਦਲ ਨੇ ਖੜਕ ਸਿμਘ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਹਿਮਾਇਤ ਤੇ ਪਾਕਿਸਤਾਨ ਦੀ ਮੁਖ਼ਾਲਫ਼ਤ ਦਾ ਮਤਾ ਪਾਸ ਕੀਤਾ (ਰੋਜ਼ਾਨਾ ਅਕਾਲੀ, 1 ਅਕਤੂਬਰ 1945, ਟ੍ਰਿਬਿਊਨ, 1 ਅਕਤੂਬਰ 1945)।

ਕਾਂਗਰਸ ਦਾ ਫਿਰ ਐਂਟੀ-ਸਿੱਖ ਰੋਲ
ਸਿੱਖਾਂ ਵੱਲੋਂ ਚੋਣਾਂ ਪμਥਕ ਟਿਕਟਾਂ ’ਤੇ ਲੜਨ ਦੇ ਮਤੇ ’ਤੇ ਚਿੜ੍ਹਦਿਆਂ ਕਾਂਗਰਸ ਨੇ ਆਪਣਾ ਫ਼ਿਰਕੂ ਰੰਗ ਦਿਖਾਉਂਦਿਆਂ ਪμਜਾਬ ਸੂਬੇ ਦੀ ਵਰਕਿμਗ ਕਮੇਟੀ ਦੇ ਸਿੱਖ ਮੈˆਬਰਾਂ ਨੂੰ, ਜਿਨ੍ਹਾਂ ਨੇ ਗੁਜਰਾਂਵਾਲਾ ਕਾਨਫ਼ਰμਸ ਵਿਚ ਕਾਂਗਰਸੀ ਟਿਕਟਾਂ ਦੀ ਥਾਂ ਪμਥਕ ਟਿਕਟਾਂ ’ਤੇ ਚੋਣਾਂ ਲੜਣ ਦੇ ਮਤੇ ਦੀ ਹਿਮਾਇਤ ਕੀਤੀ ਸੀ, ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ। ਅਜਿਹੇ 14 ਮੈਂਬਰਾਂ ਵਿਚੋਂ 11 ਨੇ ਤਾਂ ਕਾਂਗਰਸ ਦੀ ਮੁਖ਼ਾਲਫ਼ਤ ਵਾਲੇ ਮਤੇ ਤੋਂ ਹਿਮਾਇਤ ਵਾਪਸ ਲੈ ਲਈ ਪਰ ਬਾਬੂ ਲਾਭ ਸਿμਘ, ਬਾਬੂ ਵਰਿਆਮ ਸਿμਘ ਤੇ ਬਸμਤ ਸਿμਘ ਮੋਗਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਨੇ ਇਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ (ਟ੍ਰਿਬਿਊਨ, 5 ਅਕਤੂਬਰ 1945)।

ਦਸμਬਰ 1945 ਵਿਚ ਸੈਂਟਰਲ ਅਸੈਂਬਲੀ ਦੀਆਂ ਚੋਣਾਂ ਹੋਈਆਂ। ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਇਕ ਦੂਜੇ ਦੇ ਖ਼ਿਲਾਫ਼ ਲੜੇ। ਅਕਾਲੀ ਦਲ ਦੇ ਸμਪੂਰਨ ਸਿμਘ ਤੇ ਮμਗਲ ਸਿμਘ ਦੋਵੇਂ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਕਾਮਯਾਬ ਹੋਏ। ਇਸ ’ਤੇ ਕਾਂਗਰਸ ਨੇ ਅਕਾਲੀ ਦਲ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿ¤ਤੀਆਂ। ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ ਨੇ ਮੌਲਾਨਾ ਦਾਊਦ ਗ਼ਜ਼ਨਵੀ, ਪ੍ਰਤਾਪ ਸਿੰਘ ਕੈਰੋਂ ਤੇ ਗੋਪੀ ਚੰਦ ਭਾਰਗੋ ਨੂੰ ਅਕਾਲੀ ਦਲ ਨਾਲ ਸਮਝੌਤੇ ਵਾਸਤੇ ਗਲਬਾਤ ਚਲਾਉਣ ਵਾਸਤੇ ਨੀਅਤ ਕੀਤਾ। ਕਈ ਦਿਨ ਗਲਬਾਤ ਚਲਦੀ ਰਹੀ। ਅਖੀਰ ਸਮਝੌਤਾ ਹੋ ਗਿਆ (ਟ੍ਰਿਬਿਊਨ, 19 ਦਸੰਬਰ 1945, ਰੋਜ਼ਾਨਾ ਅਕਾਲੀ, 19 ਦਸੰਬਰ 1945)।

ਪਰ ਅμਦਰੋਂ-ਅμਦਰੀਂ ਤਰੇੜ ਅਜੇ ਵੀ ਚਲ ਰਹੀ ਸੀ। ‘‘ਕਾਂਗਰਸ ਦਾ ਇਕ ਤਬਕਾ ਸਿੱਖਾਂ ਨੂੰ ਖ਼ਤਮ ਕਰਨਾ ਚਾਹੁμਦਾ ਹੈ’’ ਦੀ ਸੋਚ ਅਕਾਲੀ ਆਗੂਆਂ ਦੇ ਮਨਾਂ ਵਿਚ ਬ-ਦਸਤੂਰ ਕਾਇਮ ਸੀ। ਪਰ ਉਹ ਹਮੇਸ਼ਾ ਵਾਂਗ ਬੇਥਵ੍ਹੀਆਂ ਮਾਰਨ ਨੂੰ ਤਿਆਰ ਰਹਿੰਦੇ ਸਨ)। (ਵਿਧਾਤਾ ਸਿੰਘ ਤੀਰ ਦਾ ਬਿਆਨ, ਰੋਜ਼ਾਨਾਅਕਾਲੀ, 19 ਦਸੰਬਰ 1945)।

ਪਰ ਅਕਾਲੀਆਂ ਅਤੇ ਕਾਂਗਰਸ ਵਿਚ ਇਹ ਨਵਾਂ ਸਮਝੌਤਾ ਵੀ ਐਂਟੀ-ਕਮਿਊਨਿਸਟ ਸਮਝੌਤਾ ਸੀ, ਨਾ ਕਿ ਸਹੀ ਮਾਅਨਿਆਂ ਵਿਚ ਅਕਾਲੀ-ਕਾਂਗਰਸ ਦਾ। ਅਕਾਲੀ ਦਲ ਤੇ ਕਾਂਗਰਸ ਵਿਚ ਸਿਰਫ਼ ਚਾਰ ਸੀਟਾਂ ’ਤੇ ਹੀ ਸਮਝੌਤਾ ਹੋ ਸਕਿਆ। ਇਹ ਚਾਰੇ ਸੀਟਾਂ ਕਮਿਊਨਿਸਟਾਂ ਦੇ ਗੜ੍ਹ ਸਨ। ਇਹ ਚਾਰੇ ਸੀਟਾਂ ਦੋਹਾਂ ਪਾਰਟੀਆਂ ਨੇ ਦੋ-ਦੋ ਵμਡ ਲਈਆਂ। ਬਾਕੀ 29 ਸੀਟਾਂ ਵਿਚੋਂ ਅਕਾਲੀ ਕਾਂਗਰਸ ਵਾਸਤੇ 9 ਸੀਟਾਂ ਛੱਡਣ ਵਾਸਤੇ ਤਿਆਰ ਸਨ। ਕਾਂਗਰਸੀ ਇਹ ਮμਨਣ ਵਾਸਤੇ ਤਿਆਰ ਨਾ ਹੋਏ। ਇਸ ’ਤੇ ਇਨ੍ਹਾਂ 29 ਸੀਟਾਂ ਤੇ ਅਕਾਲੀ ਦਲ ਅਤੇ ਕਾਂਗਰਸ ਇਕ ਦੂਜੇ ਦੇ ਖ਼ਿਲਾਫ਼ ਲੜੇ। ਬਾਬਾ ਖੜਕ ਸਿμਘ, ਅਮਰ ਸਿμਘ (ਸ਼ੇਰੇ-ਪμਜਾਬ) ਤੇ ਹੋਰ ਕਈ ਅਖੌਤੀ-ਨੈਸ਼ਨਲਿਸਟ ਸਿੱਖ ਅਕਾਲੀ ਦਲ ਦੇ ਖ਼ਿਲਾਫ਼ ਕਾਂਗਰਸੀ ਸਟੇਜਾਂ ਤੇ ਪਰਚਾਰ ਕਰਦੇ ਰਹੇ। ਪਹਿਲੀ ਜਨਵਰੀ ਨੂੰ ਰਾਵਲਪਿμਡੀ ਵਿਚ ਕਾਂਗਰਸੀ ਜਲਸੇ ਵਿਚ ਗੜਬੜ ਹੋਈ, ਕਿਉਂਕਿ ਅਮਰ ਸਿμਘ (ਸ਼ੇਰੇ ਪμਜਾਬ) ਅਤੇ ਖੜਕ ਸਿμਘ ਨੇ ਅਕਾਲੀਆਂ ਤੋਂ ਗੁਰਦੁਆਰਾ ਇμਤਜ਼ਾਮ ਖੋਹਣ ਵਾਸਤੇ ਲੋਕਾਂ ਨੂੰ ਕਿਹਾ ਸੀ (ਟ੍ਰਿਬਿਊਨ, 4 ਜਨਵਰੀ 1946)।

ਆਉਣ ਰਹੀਆਂ ਚੋਣਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫ਼ੈਸਟੋ ਜਾਰੀ ਕੀਤਾ। ਇਸ ਵਿਚ ਕਾਂਗਰਸ ਦੇ ਮੈਨੀਫ਼ੈਸਟੋ ਵਾਲੇ ਨੁਕਤੇ ਹੀ ਲਿਖੇ ਹੋਏ ਸਨ। ਇਨ੍ਹਾਂ ਵਿਚ ਸਿੱਖ ਹੱਕਾਂ ਦੇ ਮਸਲਿਆਂ ਵਾਲੇ ਨੁਕਤਿਆਂ ਦਾ ਵਾਧਾ ਕੀਤਾ ਹੋਇਆ ਸੀ (ਟ੍ਰਿਬਿਊਨ, 14 ਜਨਵਰੀ 1946)।। 23 ਜਨਵਰੀ ਨੂੰ ਮਾਸਟਰ ਤਾਰਾ ਸਿμਘ ਨੇ ਪਿਸ਼ਾਵਰ ਵਿਚ ਬੋਲਦਿਆਂ ਕਿਹਾ ਕਿ, ‘‘ਅਸੀਂ ਅਜ਼ਾਦੀ ਅਤੇ ਹੋਂਦ ਚਾਹੁμਦੇ ਹਾਂ। ਹਿμਦੂ, ਸਿੱਖਾਂ ਤੇ ਮੁਸਲਮਾਨਾਂ ਦੋਹਾਂ ਨੂੰ ਨੀਵਾਂ ਰਖਣਾ ਚਾਹੁμਦਾ ਹੈ ਅਤੇ ਦੂਜੇ ਪਾਸੇ ਹਿμਦੂ, ਸਿੱਖਾਂ ਨੂੰ ਦੁਮੇਲ ਬਣਾਉਣਾ ਚਾਹੁμਦੇ ਹਨ। ਇਸ ਵਾਸਤੇ ਸਿਰਫ਼ ਅਕਾਲੀ ਦਲ ਹੀ ਹੈ ਜੋ ਸਿੱਖ ਹੱਕਾਂ ਦੀ ਰਾਖੀ ਕਰੇਗਾ।’’ (ਟ੍ਰਿਬਿਊਨ, 24 ਜਨਵਰੀ 1946)।

ਫ਼ਰਵਰੀ 1946 ਦੇ ਅਖੀਰ ਤਕ ਚੋਣਾਂ ਦੇ ਪੂਰੇ ਨਤੀਜੇ ਆ ਚੁਕੇ ਸਨ। ਕੁਲ 175 ਸੀਟਾਂ ਵਿਚੋਂ ਮੁਸਲਮ ਲੀਗ ਨੂੰ 74 ਸੀਟਾਂ ਮਿਲੀਆਂ, ਅਕਾਲੀ ਦਲ ਨੂੰ 23 ਸੀਟਾਂ, ਕਾਂਗਰਸ ਨੂੰ 51 ਸੀਟਾਂ (40 ਹਿμਦੂ, 10 ਸਿੱਖ, 1 ਮੁਸਲਮਾਨ) ਤੇ ਯੂਨਿਅਨਿਸਟ ਪਾਰਟੀ ਨੂੰ 21 ਸੀਟਾਂ ਮਿਲੀਆਂ। ਅਕਾਲੀ ਕਾਂਗਰਸ ਨੂੰ 9 ਸੀਟਾਂ ਦੇਂਦੇ ਸਨ ਜਦ ਕਿ 2 ਸੀਟਾਂ ਕਮਿਊਨਿਸਟ ਗੜ੍ਹਾਂ ਵਿਚ ਮਿਲਦੀਆਂ ਸਨ। ਇਸ ਤਰ੍ਹਾਂ ਕਾਂਗਰਸੀ ਸਿੱਖ 11 ਸੀਟਾਂ ਲੈ ਸਕਦੇ ਸਨ ਤੇ ਅਕਾਲੀਆਂ ਨੂੰ 22 ਆਉਂਦੀਆਂ। ਹੁਣ ਕਾਂਗਰਸ ਨੂੰ 10 ਤੇ ਅਕਾਲੀ ਦਲ ਨੂੰ 23 ਸੀਟਾਂ ਮਿਲੀਆਂ। ਇਸ ਨਾਲ ਅਖੌਤੀ ਨੈਸ਼ਨਲਿਸਟ ਸਿੱਖਾਂ ਨੂੰ ਵੀ ਅਕਾਲੀ ਤਾਕਤ ਦਾ ਯਕੀਨ ਹੋ ਗਿਆ। ਦੂਜੇ ਪਾਸੇ ਯੂਨਿਅਨਿਸਟ ਪਾਰਟੀ ਦੀ ਹਾਰ ਨੇ ਮੁਸਲਮਾਨਾਂ ਦਾ ਮੁਸਲਮ ਲੀਗ ਵਲ ਝੁਕਾਅ ਕਰ ਦਿੱਤਾ ਸੀ। ਜੇ ਸਿੱਖ ਵੀ ਢμਗ ਨਾਲ ਲੜਦੇ ਤਾਂ ਸਾਫ਼ ਹੋ ਜਾਂਦਾ ਕਿ ਕਾਂਗਰਸ ਸਿਰਫ਼ ਹਿμਦੂ ਪਾਰਟੀ ਹੀ ਹੈ ਪਰ ਅਕਾਲੀ ਥਾਂ-ਥਾਂ ’ਤੇ ਕਾਂਗਰਸ ਦੀ ਮੁਖ਼ਾਲਫ਼ਤ ਤੇ ਨਾਲ ਹੀ ਸਮਝੌਤੇ ਕਰਦੇ ਸਨ। ‘ਕਦੇ ਇਹ ਤੇ ਕਦੇ ਉਹ’ ਦੀ ਪਾਲਿਸੀ ਨੇ ਸਿੱਖਾਂ ਦਾ ਕੁਝ ਵੀ ਫ਼ਾਇਦਾ ਨਾ ਹੋਣ ਦਿੱਤਾ।

ਪμਜਾਬ ਵਿਚ 175 ਵਿਚੋਂ ਮੁਸਲਮ ਲੀਗ ਦੀਆਂ 74 ਸੀਟਾਂ ਸਨ। ਸਰਕਾਰ ਬਣਾਉਣ ਵਾਸਤੇ 14 ਹੋਰ ਮੈˆਬਰਾਂ ਦੀ ਲੋੜ ਸੀ। 21 ਯੂਨੀਅਨਿਸਟਾਂ ਨਾਲ ਮਿਲ ਕੇ ਕਾਮਯਾਬ ਸਰਕਾਰ ਬਣ ਸਕਦੀ ਸੀ ਪਰ ਦੋਵੇਂ ਇਕ ਦੂਜੇ ਨਾਲ ਮਿਲਣ ਵਾਸਤੇ ਤਿਆਰ ਨਹੀਂ ਸਨ। ਇਸ ’ਤੇ ਮੁਸਲਮ ਲੀਗ ਨੇ ਅਕਾਲੀ ਦਲ ਨਾਲ ਕੁਲੀਸ਼ਨ ਦੀ ਗਲਬਾਤ ਸ਼ੁਰੂ ਕੀਤੀ। ਨਵਾਬ ਮਮਦੋਟ ਨਾਲ ਅਕਾਲੀ ਆਗੂ ਗਿਆਨੀ ਕਰਤਾਰ ਸਿμਘ ਨੇ ਮੀਟਿμਗਾਂ ਕੀਤੀਆਂ। ਉਧਰ ਕੁਝ ਅਕਾਲੀ ਆਗੂ, ਜਿਨ੍ਹਾਂ ਵਿਚੋਂ ਮੁਖ ਬਲਦੇਵ ਸਿμਘ ਸੀ, ਕਾਂਗਰਸ ਨਾਲ ਵੀ ਮੇਲਜੋਲ ਕਰ ਰਹੇ ਸਨ। ਬਲਦੇਵ ਸਿμਘ ਨੇ ਮੌਲਾਨਾ ਅਜ਼ਾਦ ਅਤੇ ਭੀਮ ਸੈਨ ਸੱਚਰ ਨਾਲ ਵੀ ਗਲਬਾਤ ਕੀਤੀ। ਇਸ ਦੇ ਪਿੱਛੇ ਊਧਮ ਸਿμਘ ਨਾਗੋਕੇ ਤੇ ਪ੍ਰਤਾਪ ਸਿμਘ ਕੈਰੋਂ ਦਾ ਹੱਥ ਸੀ। ਪਰ ਕਾਂਗਰਸ ਕੋਲ ਅਜੇ ਏਨੇ ਮੈਂਬਰ ਨਹੀਂ ਸਨ ਕਿ ਉਹ ਸਰਕਾਰ ਬਣਾ ਸਕਦੇ। ਕਾਂਗਰਸ ਦੇ 51 ਤੇ 23 ਅਕਾਲੀ ਪਾ ਕੇ 74 ਬਣਦੇ ਸਨ ਤੇ ਮੁਸਲਮ ਲੀਗ ਇਕੱਲੀ ਦੇ 74 ਮੈਂਬਰ ਸਨ।

ਇਨ੍ਹਾਂ ਦਿਨਾਂ ਵਿਚ ਇਕ ਵਾਰ ਅਜਿਹਾ ਮਾਹੌਲ ਵੀ ਬਣ ਗਿਆ ਕਿ ਅਕਾਲੀ ਦਲ ਅਤੇ ਮੁਸਲਮ ਲੀਗ ਵਿਚ ਵੀ ਸਮਝੌਤਾ ਹੋ ਹੀ ਗਿਆ, ਪਰ ਪਾਕਿਸਤਾਨ ਦੀ ਮμਗ ਰਾਹ ਵਿਚ ਵੱਡੀ ਰੁਕਾਵਟ ਬਣ ਕੇ ਖੜੀ ਸੀ। ਸਿੱਖਾਂ ਦੀਆਂ ਸਾਰੀਆਂ ਮμਗਾਂ ਲੀਗ ਨੇ ਮμਨ ਲਈਆਂ ਸਨ, ਪਰ ਨਵਾਬ ਮਮਦੋਟ ਦੇ ਇਸ ਬਿਆਨ ਨੇ ‘‘ਪਾਕਿਸਤਾਨ ਵਾਸਤੇ ਹਜ਼ਾਰਾਂ ਵਜ਼ਾਰਤਾਂ ਕੁਰਬਾਨ ਕਰ ਸਕਦਾ ਹਾਂ’’ ਸਾਰੀਆਂ ਸਕੀਮਾਂ ਅਤੇ ਸਮਝੌਤੇ ਉੱਪਰ ਪਾਣੀ ਫੇਰ ਦਿੱਤਾ। ਇਸ ਨਾਲ ਅਕਾਲੀ ਦਲ ਲੀਗ ਤੋਂ ਦੂਰ ਹੋ ਗਿਆ। ਹੁਣ ਲੀਗ ਨੇ ਕਾਂਗਰਸ ਨਾਲ ਗਲਬਾਤ ਸ਼ੁਰੂ ਕੀਤੀ।

ਉਧਰ ਨਵਾਬ ਮਮਦੋਟ ਤੇ ਕਾਂਗਰਸ ਦੇ ਭੀਮ ਸੈਨ ਸੱਚਰ ਵਿਚਕਾਰ ਸਾਂਝੀ ਲੀਗ-ਕਾਂਗਰਸ ਸਰਕਾਰ ਵਾਸਤੇ ਕਾਫ਼ੀ ਚਿਰ ਗਲਬਾਤ ਚਲਦੀ ਰਹੀ। ਫਿਰ ਇਸ ਵਿਚ ਅਕਾਲੀ ਵੀ ਸ਼ਾਮਿਲ ਹੋ ਗਏ। ਇਸ ਗਲ ’ਤੇ ਸਮਝੌਤਾ ਹੋ ਗਿਆ ਕਿ ਵਜ਼ੀਰ ਕਾਂਗਰਸ ਤੇ ਅਕਾਲੀ ਉੱਨੇ ਹੀ ਹੋਣ ਜਿμਨੇ ਲੀਗ ਦੇ। ਦੂਜਾ, ਕੁਲੀਸ਼ਨ ਦੇ ਸਮੇਂ ਦੌਰਾਨ ਪਾਕਿਸਤਾਨ ਦਾ ਸਵਾਲ ਨਹੀਂ ਉਠਾਇਆ ਜਾਵੇਗਾ। ਤੀਜਾ, ਕੁਲੀਸ਼ਨ ਦਾ ਮਾਲੀ ਪ੍ਰੋਗਰਾਮ ਕਾਂਗਰਸ ਵਾਲਾ ਹੋਵੇਗਾ। ਇਹ ਤਿμਨੇ ਸ਼ਰਤਾਂ ਭੀਮ ਸੈਨ ਸੱਚਰ ਨੇ ਨਵਾਬ ਮਮਦੋਟ ਅੱਗੇ ਰਖੀਆਂ ਜੋ ਮਨਜ਼ੂਰ ਹੋ ਗਈਆਂ (ਟ੍ਰਿਬਿਊਨ, 6 ਮਾਰਚ 1946)। ਇਨ੍ਹਾਂ ਸ਼ਰਤਾਂ ਤੋਂ ਬਿਨਾਂ ਅਕਾਲੀ ਦਲ ਨੇ (1) ਗੁਰਮੁਖੀ (2) ਸਿੱਖ ਮਸਲਿਆਂ ਅਤੇ ਭਾਰਤੀ ਸਵਾਲਾਂ ਦੇ ਵੀਟੋ ਦਾ ਹੱਕ ਦੀ ਮμਗ ਵੀ ਕੀਤੀ ਸੀ । ਪਰ ਇਹ ਸਾਰਾ ਕੁਝ ਮਨਜ਼ੂਰ ਹੋਣ ਦੇ ਬਾਵਜੂਦ ਲੀਗ-ਅਕਾਲੀ-ਕਾਂਗਰਸ ਕੁਲੀਸ਼ਨ ਵਜ਼ਾਰਤ ਨਾ ਬਣ ਸਕੀ। ਪμਜਾਬ ਦੇ ਲੀਗੀ ਆਗੂਆਂ ਨੇ ਜਦੋਂ ਜਿਨਾਹ ਤੋਂ ਮਨਜ਼ੂਰੀ ਮμਗੀ ਤਾਂ ਉਸ ਨੇ ਇਹ ਸਮਝੌਤਾ ਨਾ ਮμਨਣ ਵਾਸਤੇ ਕਿਹਾ। ਇਸ ’ਤੇ ਗਲਬਾਤ ਟੁੱਟ ਗਈ (ਟ੍ਰਿਬਿਊਨ, 7 ਮਾਰਚ 1946)। ਨਵਾਬ ਮਮਦੋਟ ਨੇ ਗਲਬਾਤ ਦੇ ਫ਼ੇਲ੍ਹ ਹੋਣ ਬਾਰੇ ਕਿਹਾ ਕਿ ਸਿੱਖਾਂ ਦੀ ਨੁਮਾਇμਦਗੀ ਬਾਰੇ ਅਕਾਲੀ ਦਲ ਦਾ ਹੱਕ ਤਾਂ ਮμਨਿਆ ਜਾ ਸਕਦਾ ਹੈ ਪਰ ਸਿੱਖ ਸਟੇਟ ਬਾਰੇ ਲੀਗ ਦੀ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨਾਂ ਕੋਈ ਗੱਲ ਨਹੀਂ ਹੋ ਸਕਦੀ (ਟ੍ਰਿਬਿਊਨ, 9 ਮਾਰਚ 1946)।

ਲੀਗ ਨਾਲ ਗਲਬਾਤ ਟੁੱਟਣ ਮਗਰੋਂ ਪμਜਾਬ ਵਿਚ ਅਕਾਲੀ-ਕਾਂਗਰਸ-ਯੂਨੀਅਨਿਸਟ ਕੁਲੀਸ਼ਨ ਵਜ਼ਾਰਤ ਬਣ ਗਈ। ਇਸ ਦਾ ਸਿਹਰਾ ਖ਼ਾਸ ਕਰ ਕੇ ਮੌਲਾਣਾ ਅਜ਼ਾਦ ਨੂੰ ਜਾਂਦਾ ਹੈ। 5 ਮਾਰਚ ਨੂੰ ਤਿμਨ ਯੂਨੀਅਨਿਸਟ, ਇਕ ਅਕਾਲੀ ਤੇ ਦੋ ਕਾਂਗਰਸੀ ਵਜ਼ੀਰਾਂ ਨੇ ਸਹੁੰ ਚੁੱਕੀ। ਖ਼ਿਜਰ ਹਯਾਤ ਵੱਡੇ ਵਜ਼ੀਰ (ਚੀਫ਼ ਮਨਿਸਟਰ) ਬਣੇ। ਸਿੱਖ ਨੁਮਾਇμਦਾ ਬਲਦੇਵ ਸਿμਘ, ਕਾਂਗਰਸ ਵਲੋਂ ਹਿμਦੂ ਭੀਮ ਸੈਨ ਸੱਚਰ ਤੇ ਯੂਨਿਅਨਿਸਟਾਂ ਵਲੋਂ ਖ਼ਿਜਰ ਹਯਾਤ ਖ਼ਾਸ ਵਜ਼ੀਰ ਸਨ। ਤਿμਨਾਂ ਦੀ ਕੁਲੀਸ਼ਨ ਦੇ ਕੁਲ ਮੈਂਬਰ ਜੋ ਸੈਸ਼ਨ ਦੇ ਸ਼ੁਰੂ ਹੋਣ ਦੇ ਦਿਨ, 8 ਮਾਰਚ ਨੂੰ, 98 ਸਨ ਪਰ ਅਗਲੇ ਦਿਨ ਹੀ ਤਿμਨ ਯੂਨੀਅਨਿਸਟਾਂ ਦੇ ਲੀਗ ਵਿਚ ਜਾਣ ਨਾਲ 95 ਰਹਿ ਗਏ।

5 ਮਾਰਚ 1946 ਨੂੰ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ਬਲਦੇਵ ਸਿμਘ ਨੂੰ ਸਲਾਹ ਦੇਣ ਵਾਸਤੇ ਮਾਸਟਰ ਤਾਰਾ ਸਿμਘ, ਬਾਬੂ ਲਾਭ ਸਿμਘ ਤੇ ਬਸμਤ ਸਿμਘ ਮੋਗਾ ਦੀ ਤਿμਨ ਮੈˆਬਰੀ ਕਮੇਟੀ ਬਣਾ ਦਿੱਤੀ (ਟ੍ਰਿਬਿਊਨ, 6 ਮਾਰਚ 1946)। ਇਸ ਤੋਂ ਬਿਨਾਂ ਸਿੱਖ ਸਟੇਟ ਬਾਰੇ ਵੱਖ-ਵੱਖ ਸਿੱਖ ਜਥੇਬμਦੀਆਂ ਦੇ ਵਿਚਾਰ ਮμਗੇ ਗਏ ਕਿਉਂਕਿ ਇਹ ਮμਗ ਸਿੱਖਾਂ ਵਿਚ ਫ਼ੈਲਦੀ ਜਾ ਰਹੀ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਟੇਟ ਦਾ ਪਤਾ ਪਾਸ
ਸ਼੍ਰੋਮਣੀ ਕਮੇਟੀ ਨੇ ਵੀ 10 ਮਾਰਚ 1946 ਦੀ ਆਪਣੀ ਮੀਟਿμਗ ਵਿਚ ਸਿੱਖਾਂ ਵਾਸਤੇ ਅਲਗ ਸਿੱਖ ਸਟੇਟ ਦੀ ਮμਗ ਕੀਤੀ (ਟ੍ਰਿਬਿਊਨ, 11 ਮਾਰਚ 1946)।

ਉਧਰ ਤਿμਨਾਂ ਪਾਰਟੀਆਂ ਦੀ ਕੁਲੀਸ਼ਨ ਵਜ਼ਾਰਤ ਸੁਹਣੇ ਮਾਹੌਲ ਵਿਚ ਸ਼ੁਰੂ ਹੋਈ। ਤਿμਨਾਂ ਵਿਚ, ਮਗਰੋਂ, ਇਹ ਵੀ ਸਮਝੌਤਾ ਹੋਇਆ ਕਿ (1) ਕੋਈ ਸੀਟ ਖ਼ਾਲੀ ਹੋਣ ’ਤੇ ਉਸੇ ਪਾਰਟੀ ਦਾ ਨਾਮਜ਼ਦ ਉਮੀਦਵਾਰ ਵਜ਼ੀਰ ਬਣਗਾ (2) ਇਕ ਦੂਜੇ ਦੇ ਖ਼ਿਲਾਫ਼ ਇਲੈਕਸ਼ਨ ਪਟੀਸ਼ਨਾਂ ਵਾਪਸ ਲਈਆਂ ਜਾਣਗੀਆਂ। (3) ਜ਼ਿਮਨੀ ਚੋਣ ਹੋਣ ’ਤੇ ਸਮਝੌਤੇ ਵਾਲੇ ਉਮੀਦਵਾਰ ਦੀ ਸਾਰੀਆਂ ਪਾਰਟੀਆਂ ਮਦਦ ਕਰਨ।

12 ਮਾਰਚ ਨੂੰ ਮਾਸਟਰ ਤਾਰਾ ਸਿμਘ ਨੇ ਕਿਹਾ ਕਿ ਮੌਲਾਨਾ ਅਜ਼ਾਦ ਦੀ ਇਹ ਗਲ ਗ਼ਲਤ ਹੈ ਕਿ ਪਾਰਲੀਮੈˆਟਰੀ ਸੈਕਟਰੀ ਕਾਂਗਰਸੀ ਸਿੱਖ ਹੋਵੇਗਾ। ਸਮਝੌਤੇ ਅਨੁਸਾਰ ਸਿੱਖ ਸਿਰਫ਼ ਅਕਾਲੀ ਦਲ ਦੇ ਕੋਟੇ ਵਿਚੋਂ ਹੋਣਗੇ। ਅਗਲੇ ਦਿਨ ਹੀ ਖੜਕ ਸਿμਘ ਨੇ ਪμਜਾਬ ਕੁਲੀਸ਼ਨ ਦੀ ਮੁਖ਼ਾਲਫ਼ਤ ਕੀਤੀ (ਟ੍ਰਿਬਿਊਨ, 13 ਮਾਰਚ 1946)।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਸਟੇਟ ਦਾ ਪਤਾ ਪਾਸ
15 ਮਾਰਚ ਨੂੰ ਲਾਰਡ ਐਟਲੀ ਨੇ ਬਿਆਨ ਦਿੱਤਾ ਕਿ ਘਟ ਗਿਣਤੀਆਂ ਨੂੰ ਵੀਟੋ ਦਾ ਹੱਕ ਨਹੀਂ ਦਿੱਤਾ ਜਾਵੇਗਾ।ਇਸ ’ਤੇ ਅਕਾਲੀ ਦਲ ਨੇ ਰੋਸ ਜ਼ਾਹਿਰ ਕੀਤਾ। 21 ਮਾਰਚ ਨੂੰ ਅਸੈˆਬਲੀ ਚੈˆਬਰ ਲਾਹੌਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿμਗ ਹੋਈ ਜਿਸ ਵਿਚ ਮਾਸਟਰ ਤਾਰਾ ਸਿμਘ ਤੇ ਬਲਦੇਵ ਸਿμਘ ਵੀ ਹਾਜ਼ਰ ਸਨ। ਮੀਟਿμਗ ਨੇ ਸਿੱਖ ਸਟੇਟ ਦੀ ਮμਗ ਦਾ ਮਤਾ ਪਾਸ ਕੀਤਾ। 25 ਮਾਰਚ ਨੂੰ ਰਾਵਲਪਿμਡੀ ਵਿਚ ਸਿੱਖ ਨੈਸ਼ਨਲਿਸਟਾਂ ਦੀ ਮੀਟਿμਗ ਨੇ ਸਿੱਖ ਸਟੇਟ ਦੇ ਖ਼ਿਲਾਫ਼ ਮਤਾ ਪਾਸ ਕੀਤਾ (ਟ੍ਰਿਬਿਊਨ, 22 ਮਾਰਚ 1946)। 27 ਮਾਰਚ ਨੂੰ ਫਿਰ ਅਜਿਹਾ ਮਤਾ ਪਾਸ ਕੀਤਾ ਗਿਆ। ਇਸ ਜਥੇਬμਦੀ ਦੇ ਪ੍ਰਧਾਨ ਸਰਦੂਲ ਸਿμਘ ਕਵੀਸ਼ਰ, ਜਨਰਲ ਸਕੱਤਰ ਪ੍ਰਤਾਪ ਸਿੰਘ ਕੈਰੋਂ ਤੋਂ ਬਿਨਾਂ ਗੋਪਾਲ ਸਿμਘ ਕੌਮੀ, ਗੁਰਮੁਖ ਸਿμਘ ਮੁਸਾਫ਼ਿਰ ਤੇ ਨਿਧਾਨ ਸਿμਘ ਆਲਮ ਵੀ ਇਸ ਮੀਟਿμਗ ਵਿਚ ਹਾਜ਼ਰ ਸਨ (ਟ੍ਰਿਬਿਊਨ, 27 ਤੇ 30 ਮਾਰਚ 1946)। ਸੈਂਟਰਲ ਅਕਾਲੀ ਦਲ ਨੇ ਪਹਿਲੀ ਅਪ੍ਰੈਲ 1946 ਨੂੰ ਖੜਕ ਸਿμਘ ਦੀ ਪ੍ਰਧਾਨਗੀ ਹੇਠ ‘‘ਪμਜਾਬ ਦੀ ਵμਡ ਬਰਦਾਸ਼ਤ ਨਹੀਂ ਕਰਾਂਗੇ, ਜੇ ਭਾਰਤ ਦੀ ਵμਡ ਕਰਨੀ ਹੈ ਤਾਂ ਪμਜਾਬ ਸਿੱਖਾਂ ਨੂੰ ਦਿੱਤਾ ਜਾਵੇ-ਪμਜਾਬ ਸਿੱਖਾਂ ਦਾ ਹੋਮਲੈˆਡ ਹੈ।’’ ਦਾ ਮਤਾ ਪਾਸ ਕੀਤਾ (ਟ੍ਰਿਬਿਊਨ, 2 ਅਪ੍ਰੈਲ 1946)। ਇਸ ਧੜੇ ਦੇ ਹੋਰ ਵੀ ਅਜੀਬੋ-ਗ਼ਰੀਬ ਬਿਆਨ ਆਉਂਦੇ ਰਹੇ।

4 ਅਪ੍ਰੈਲ 1946 ਨੂੰ ਮਾਸਟਰ ਤਾਰਾ ਸਿμਘ ਤੇ ਜਿਨਾਹ ਦਿੱਲੀ ਵਿਚ ਤੇਜਾ ਸਿμਘ ਮਲਿਕ ਦੀ ਕੋਠੀ ਤੇ ਇਕੱਠੇ ਹੋਏ। ਉਨ੍ਹਾਂ ਨਾਲ ਮਹਾਰਾਜਾ ਪਟਿਆਲਾ ਅਤੇ ਗਿਆਨੀ ਕਰਤਾਰ ਸਿμਘ ਵੀ ਹਾਜ਼ਰ ਸਨ। ਤਕਰੀਬਨ 90 ਮਿμਟ ਗਲਬਾਤ ਹੋਈ। ਪਰ ਕੋਈ ਨਤੀਜਾ ਨਾ ਨਿਕਲਿਆ (ਟ੍ਰਿਬਿਊਨ, 5 ਅਪ੍ਰੈਲ 1946)।

ਇਕ ਦਿਨ ਪਹਿਲਾਂ ਮਾਸਟਰ ਤਾਰਾ ਸਿμਘ ਨੇ ਪਟੇਲ ਨਾਲ ਗਲਬਾਤ ਕੀਤੀ ਸੀ ਪਰ ਪਟੇਲ ਨੇ ਕਿਹਾ, ‘‘ਤਾਕਤ ਭਾਰਤੀਆਂ ਹਥ ਆਉਣ ਮਗਰੋਂ ਆਈਨੀ ਕਮੇਟੀ ਦੀ ਮੀਟਿμਗ ਵਿਚ ਸਿੱਖਸਤਾਨ ਬਾਰੇ ਗਲਬਾਤ ਕੀਤੀ ਜਾਵੇਗੀ।’’ ਮਾਸਟਰ ਤਾਰਾ ਸਿμਘ ਨੇ ਇਕ ਬਿਆਨ ਵਿਚ ਕਿਹਾ ‘‘ਸਿੱਖ, ਪμਜਾਬ ਨੂੰ ਪਾਕਿਸਤਾਨ ਵਿਚ ਸ਼ਾਮਿਲ ਕਰਨ ਦੀ ਮੁਖ਼ਾਲਫ਼ਤ ਕਰਨਗੇ। ਅਸੀਂ ਸਾਂਝੇ ਭਾਰਤ ਵਿਚ ਸਿੱਖ ਸਟੇਟ ਤੇ ਸμਤੁਸ਼ਟ ਹੋਵਾਂਗੇ ਪਰ ਜੇ ਪਾਕਿਸਤਾਨ ਬਣਨਾ ਹੈ ਤਾਂ ਖਾਲਿਸਤਾਨ ਵੀ ਬਣਾਇਆ ਜਾਵੇ। ਜਿਨਾਹ ਦੀ ਖਾਲਿਸਤਾਨ ਦੀ ਪੇਸ਼ਕਸ਼ ਬਾਰੇ ਮਾਸਟਰ ਜੀ ਨੇ ਕਿਹਾ ਕਿ ਜੇ ਜਿਨਾਹ ਅਸਲ ਵਿਚ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਤਿਆਰ ਹੈ ਤਾਂ ਮੈˆ ਵੀ ਤਿਆਰ ਹਾਂ ਤੇ ਗਲਬਾਤ ਹੋ ਸਕਦੀ ਹੈ।’’ (ਟ੍ਰਿਬਿਊਨ, 5 ਅਪ੍ਰੈਲ 1946)।

ਉਧਰ ਕੈਬਨਟ ਮਿਸ਼ਨ ਦੇ ਆਉਣ ’ਤੇ ਗਲਬਾਤਾਂ ਸ਼ੁਰੂ ਹੋ ਚੁਕੀਆਂ ਸਨ। ਇਧਰ ਸਿਰਫ਼ ਬਿਆਨਬਾਜ਼ੀ ਚਲ ਰਹੀ ਸੀ ਪਰ ਖਾਲਿਸਤਾਨ ਦੇ ਸਵਾਲ ’ਤੇ ਕਿਸੇ ਐਜੀਟੇਸ਼ਨ ਦੀ ਸ਼ੁਰੂਆਤ ਨਹੀਂ ਹੋ ਰਹੀ ਸੀ ਤੇ ਨਾ ਹੀ ਅμਗਰੇਜ਼ ਸਰਕਾਰ ਨਾਲ ਕੋਈ ਅਹਿਮ ਗਲਬਾਤ ਹੋ ਰਹੀ ਸੀ। ਜੇ ਅਜਿਹਾ ਸ਼ੁਰੂ ਹੋ ਜਾਂਦਾ ’ਤੇ ਸਿੱਖ ਆਗੂ ਦਿਲੋਂ ਅਜਿਹਾ ਕਰਦੇ ਤਾਂ ਖਾਲਿਸਤਾਨ ਹਰ ਹਾਲਤ ਵਿਚ ਬਣਦਾ। ਪਰ ਇਕਸੁਰਤਾ ਦਾ ਨਾ ਹੋਣਾ ਤੇ ਡਾਂਵਾਂਡੋਲ ਮਨਾਂ ਕਰ ਕੇ ਅਤੇ ‘‘ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ’’ ਦੀ ਕਿਸਮ ਦੇ ਬਿਆਨ ਬੇਫ਼ਾਇਦਾ ਸਨ।

ਕੈਬਨਿਟ ਮਿਸ਼ਨ
ਲਾਰਡ ਐਟਲੀ ਨੇ ਬਰਤਾਨੀਆਂ ਦਾ ਪ੍ਰਾਈਮ ਮਨਿਸਟਰ ਬਣਦਿਆਂ ਹੀ 19 ਫ਼ਰਵਰੀ 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ, ਜਿਸ ਵਿਚ ਕੈਬਨਿਟ ਦੇ ਵਜ਼ੀਰ ਸ਼ਾਮਿਲ ਹੋਣ, ਭੇਜਣ ਦਾ ਐਲਾਨ ਕੀਤਾ। ਇਸ ਵਿਚ ਲਾਰਡ ਪਥਿਕ ਲਾਰੈਂਸ, ਸਰ ਕ੍ਰਿਪਸ (ਕ੍ਰਿਪਸ ਮਿਸ਼ਨ ਵਾਲਾ) ਤੇ ਏ.ਵੀ. ਅਲੈਗਜ਼ੈਂਦਰ, ਤਿμਨ ਮੈਂਬਰ ਸਨ। ਇਸ ਮਿਸ਼ਨ ਨੇ ਵਾਇਸਰਾਏ ਦੀ ਮਦਦ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। ਕੈਬਨਿਟ ਮਿਸ਼ਨ ਦੇ ਸਟਾਫ਼ ਵਿਚ ਮੇਜਰ ਸ਼ਾਰਟ ਵੀ ਸ਼ਾਮਿਲ ਸੀ। ਮੇਜਰ ਸ਼ਾਰਟ ਸਿੱਖਾਂ ਨਾਲ ਨੇੜਤਾ ਰੱਖਦਾ ਰਿਹਾ ਸੀ ਅਤੇ ਅਕਾਲੀਆਂ ਤੇ ਅμਗਰੇਜ਼ਾਂ ਵਿਚਕਾਰ ਵਿਚੋਲੇ ਦਾ ਰੋਲ ਅਦਾ ਕਰਦਾ ਰਿਹਾ ਸੀ। ਉਸ ਦੀ ਸ਼ਮੂਲੀਅਤ ਦਾ ਸਿੱਖਾਂ ਨੂੰ ਫ਼ਾਇਦਾ ਹੋਣ ਦੀ ਆਸ ਸੀ। ਪਰ ਦੂਜੇ ਪਾਸੇ ਸਰ ਕ੍ਰਿਪਸ ਜੋ ਪਹਿਲਾਂ ਵੀ ‘ਕ੍ਰਿਪਸ ਮਿਸ਼ਨ’ ਦਾ ਮੁਖੀ ਬਣ ਕੇ ਆਇਆ ਸੀ, ਵੀ ਇਸ ਕੈਬਨਿਟ ਮਿਸ਼ਨ ਦਾ ਮੈਂਬਰ ਸੀ, ਇਸ ਕਰ ਕੇ 1942 ਵਾਲਾ ਨਤੀਜਾ ਨਿਕਲਣ ਦਾ ਡਰ ਵੀ ਅਕਾਲੀ ਆਗੂਆਂ ਨੂੰ ਸੀ (ਕੈਂਪਬੈੱਲ, ਮਿਸ਼ਨ ਵਿਦ ਮਾਊਂਟਬੈਟਨ, ਸਫ਼ਾ 13, 1951 ਦੀ ਐਡੀਸ਼ਨ , ਪੈਂਡਰਲ ਮੂਨ, ਡਿਵਾਇਡ ਐਂਡ ਕੁਇੱਟ, ਸਫ਼ਾ 43, 1946 ਦੀ ਐਡੀਸ਼ਨ)।
ਕੈਬਨਿਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁμਚ ਗਿਆ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਨੇ ਤਕਰੀਬਨ 5 ਸੌ ਆਗੂਆਂ ਨਾਲ ਕੋਈ ਦੋ ਸੌ ਮੀਟਿμਗਾਂ ਕੀਤੀਆਂ। ਇਨ੍ਹਾਂ ਮੀਟਿμਗਾਂ ਵਿਚ ਮੁੱਖ ਤੌਰ ’ਤੇ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਆਗੂ ਹੀ ਸ਼ਾਮਿਲ ਸਨ। ਉਂਞ ਇਨ੍ਹਾਂ ਦੀ ਹੋਰ ਵੀ ਕਈ ਆਗੂਆਂ ਨਾਲ ਗਲਬਾਤ ਹੋਈ, ਪਰ ਅਸਲੀ ਮਸਲਾ ਹਿμਦੂ, ਸਿੱਖਾਂ ਤੇ ਮੁਸਲਮਾਨਾਂ ਦਾ ਹੀ ਸੀ ਤੇ ਤਿμਨਾਂ ਕੌਮਾਂ ਦੇ ਮਸਲਿਆਂ ਦੇ ਹੱਲ ਕੱਢਣ ਬਾਰੇ ਵਿਚਾਰਾਂ ਹੀ ਮੁੱਖ ਤੌਰ ਤੇ ਹੁμਦੀਆਂ ਰਹੀਆਂ।

ਅਕਾਲੀ ਦਲ ਦਾ ਕੇਸ ਪੇਸ਼ ਕਰਨ ਵਾਸਤੇ 5 ਅਪ੍ਰੈਲ 1946 ਨੂੰ ਮਾਸਟਰ ਤਾਰਾ ਸਿμਘ, ਹਰਨਾਮ ਸਿμਘ ਐਡਵੋਕੇਟ, ਬਲਦੇਵ ਸਿμਘ ਤੇ ਗਿਆਨੀ ਕਰਤਾਰ ਸਿμਘ ਕੈਬਨਿਟ ਮਿਸ਼ਨ ਨੂੰ ਮਿਲੇ। ਕੈਬਨਿਟ ਮਿਸ਼ਨ ਨੇ ਪੁਛਿਆ ਕਿ ਸਿੱਖ ਦੋਹਾਂ ਵਿਚੋਂ ਕਿਸ ਕੌਮ ਨਾਲ ਜਾਣਾ ਚਾਹੁਣਗੇ ਤਾਂ ਚੌਹਾਂ ਆਗੂਆਂ ਦੇ ਵੱਖ ਵੱਖ ਖ਼ਿਆਲ ਸਨ। ਕੋਈ ਵੀ ਆਗੂ ਇਕ ਦੂਜੇ ਨਾਲ ਮਿਲਦਾ ਨਹੀਂ ਸੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਸਿੱਖ ਕਿਸੇ ਫ਼ਿਰਕੇ ਹੇਠਾਂ ਨਹੀਂ ਰਹਿਣਾ ਚਾਹੁμਦੇ ਸੀ ਅਤੇ ਵਖਰੇ ਖਾਲਿਸਤਾਨ ਦਾ ਖ਼ਿਆਲ ਦਿਮਾਗ ਵਿਚ ਲੈ ਕੇ ਕੈਬਿਨਟ ਮਿਸ਼ਨ ਨੂੰ ਮਿਲਣ ਆਏ ਸਨ। ਪਰ ਆਜ਼ਾਦ ਮੁਲਕ ਦੇਣ ਦੀ ਬਜਾਇ ਜਦੋਂ ਉਨ੍ਹਾਂ ਨੂੰ ਦੋਹਾਂ ਵਿਚੋਂ ਇਕ ਪਾਸੇ (ਪਾਕਿਸਤਾਨ-ਹਿμਦੂਸਤਾਨ) ਜਾਣ ਦਾ ਸਵਾਲ ਪੁਛਿਆ ਗਿਆ ਤਾਂ ਸਿੱਖ ਆਗੂਆਂ ਵਾਸਤੇ ਹੈਰਾਨੀ ਤੇ ਬੇਚੈਨੀ ਵਿਚ ਇਸ ਸਵਾਲ ਦਾ ਇਕ ਸਾਂਝਾ ਜਵਾਬ ਨਾ ਆਉਣਾ ਕੁਦਰਤੀ ਸੀ (ਟ੍ਰਿਬਿਊਨ, 6 ਅਪ੍ਰਲ 1946, ਵੀ.ਪੀ. ਮੈਨਨ, ਟਰਾਂਸਫ਼ਰ ਆਫ਼ ਪਾਵਰ ਇਨ ਇੰਡੀਆ, ਸਫ਼ੇ 244-45, 1968 ਦੀ ਐਡੀਸ਼ਨ)।

ਮਾਸਟਰ ਤਾਰਾ ਸਿμਘ ‘ਸਾਂਝੇ ਭਾਰਤ’ ਦਾ ਹਿਮਾਇਤੀ ਸੀ। ਪਰ ਉਹ ਚਾਹੁੰਦਾ ਸੀ ਕਿ ਜੇ ਭਾਰਤ ਦੀ ਵμਡ ਕਰਨੀ ਹੀ ਹੈ ਤਾਂ ਸਿੱਖਾਂ ਨੂੰ ਇਕ ਆਜ਼ਾਦ ਸਿੱਖ ਸਟੇਟ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਇਹ ਹੱਕ ਹੋਵੇ ਕਿ ਭਾਰਤ ਜਾਂ ਪਾਕਿਸਤਾਨ, ਕਿਸੇ ਨਾਲ ਵੀ ਸਾਂਝ ਪਾਈ ਜਾ ਸਕੇ।

ਹਰਨਾਮ ਸਿμਘ ਐਡਵੋਕੇਟ ਨੇ ਵμਡ ਦੀ ਮੁਖ਼ਾਲਫ਼ਤ ਕਰਦਿਆਂ ਕਿਹਾ ਕਿ ਇਹ ਸਿੱਖ ਹਿਤਾਂ ਦੇ ਖ਼ਿਲਾਫ਼ ਹੈ। ਹਰਨਾਮ ਸਿੰਘ ਨੂੰ ਦਰਅਸਲ ਨਹਿਰੂ ਨੇ ਜਿੱਤ ਲਿਆ ਸੀ (ਅਜੀਤ ਸਿੰਘ ਸਰਹੱਦੀ, ਪੰਜਾਬੀ ਸੂਬਾ: ਦ ਸਟੋਰੀ ਆਫ਼ ਸਟਰੱਗਲ, ਸਫ਼ੇ 87-88)।

ਗਿਆਨੀ ਕਰਤਾਰ ਸਿμਘ ਨੇ ਕਿਹਾ ਕਿ ਸਿੱਖ ਹਿμਦੂਸਤਾਨ ਤੇ ਪਾਕਿਸਤਾਨ ਦੋਹਾਂ ਵਿਚ ਅਸੁਰੱਖਿਅਤ ਹੋਣਗੇ। ਸਿੱਖਾਂ ਦੀ ਅਲਗ ਸਟੇਟ ਹੋਣੀ ਹੀ ਚਾਹੀਦੀ ਹੈ। ਇਸ ਵਿਚ ਜਲμਧਰ ਤੇ ਲਾਹੌਰ ਡਿਵੀਜ਼ਨ ਤੋਂ ਬਿਨਾਂ ਹਿਸਾਰ, ਕਰਨਾਲ, ਅμਬਾਲਾ, ਸ਼ਿਮਲਾ, ਲਾਇਲਪੁਰ ਅਤੇ ਮਿμਟਗੁਮਰੀ ਦੇ ਜ਼ਿਲ੍ਹੇ ਸ਼ਾਮਿਲ ਹੋਣ। ਇਹ ਇਲਾਕਾ ਸਿੱਖ ਸਟੇਟ ਦੀ ਹੱਦ ਹੋ ਸਕਦਾ ਹੈ।

ਬਲਦੇਵ ਸਿμਘ ਨੇ ਕੈਬਨਿਟ ਮਿਸ਼ਨ ਨਾਲ ਉਸੇ ਦਿਨ ਵਖਰੀ ਮੁਲਾਕਾਤ ਵੀ ਕੀਤੀ। ਉਸ ਨੇ ਵੀ ਖਾਲਿਸਤਾਨ ਦੀ ਹਿਮਾਇਤ ਕੀਤੀ ਕਿ ਪμਜਾਬ ਵਿਚੋਂ ਰਾਵਲਪਿμਡੀ ਤੇ ਮੁਲਤਾਨ ਡਿਵੀਜ਼ਨ ਕਢਣ ਮਗਰੋਂ ਬਾਕੀ ਸਿੱਖ ਸਟੇਟ ਰਹਿ ਜਾਵੇਗੀ। ਪਰ ਉਸ ਨੇ ਇਸ ਦੇ ਬਾਵਜੂਦ ‘ਸਾਂਝਾ ਭਾਰਤ’ ਦੀ ਹਿਮਾਇਤ ਕੀਤੀ। ਇਕ ਅਜਿਹਾ ਭਾਰਤ ਜਿਸ ਵਿਚ ਘਟ ਗਿਣਤੀਆਂ ਵਾਸਤੇ ਰਾਖਵੇਂ ਹੱਕ ਤੇ ਅਸੈਂਬਲੀਆਂ ਵਿਚ ਲੋੜੀਂਦੀ ਨੁਮਾਇμਦਗੀ ਹੋਵੇ (ਵੀ.ਪੀ. ਮੈਨਨ, ਟਰਾਂਸਫ਼ਰ ਆਫ਼ ਪਾਵਰ ਇਨ ਇੰਡੀਆ, ਸਫ਼ੇ 244-45, 1968 ਦੀ ਐਡੀਸ਼ਨ)।

ਕੈਬਨਿਟ ਮਿਸ਼ਨ ਅੱਗੇ ਸਿੱਖ ਆਗੂਆਂ ਦੇ ‘‘ਸਾਂਝੇ ਭਾਰਤ ਵਾਸਤੇ ਤਰਲੇ’’ ਅਤੇ ‘ਖਾਲਿਸਤਾਨ ਦੀ ਮμਗ ਉਸ ਹਾਲਤ ਵਿਚ ਜਦੋਂ ਪਾਕਿਸਤਾਨ ਬਣੇ’ ਵਰਗੀਆਂ ਗੱਲਾਂ ਨੁਕਸਾਨਦੇਹ ਸਾਬਤ ਹੋਈਆਂ। ਬਲਦੇਵ ਸਿμਘ ਤੇ ਮਾਸਟਰ ਤਾਰਾ ਸਿμਘ ਦੀ ਬੋਲੀ ਅਜਿਹੀ ਸੀ ਕਿ ਪਾਕਿਸਤਾਨ ਨਾ ਬਣੇ ਅਤੇ ਪμਜਾਬ ਵਿਚ ਮੁਸਲਮਾਨਾਂ ਨੂੰ 51 ਫ਼ੀ ਸਦੀ ਸੀਟਾਂ ਦੀ ਜਗ੍ਹਾ 45 ਫ਼ੀ ਸਦੀ ਤਕ ਲਿਆਂਦਾ ਜਾਵੇ ਤੇ ਸਿੱਖਾਂ ਨੂੰ ਵਧੇਰੇ ਨੁਮਾਇμਦਗੀ ਦਿਤੀ ਜਾਵੇ। ਪਰ ਇਹ ਅਣ-ਹੱਕੀ ਮμਗ ਕਿਸ ਨੇ ਮਨਜ਼ੂਰ ਕਰਨੀ ਸੀ? ਚਾਹੀਦਾ ਤਾਂ ਇਹ ਸੀ ਕਿ ਸਿੱਖ ਆਗੂ ਸਿਰਫ਼ ਖਾਲਿਸਤਾਨ ਦੀ ਮμਗ ਕਰਦੇ ਅਤੇ ਉਸ ਦੀਆਂ ਹੱਦਾਂ ਬਾਰੇ ਸਾਂਝ ਖਿਆਲ ਬਣਾ ਕੇ ਅਪਣਾ ਕੇਸ ਕੈਬਨਿਟ ਮਿਸ਼ਨ ਕੋਲ ਪੇਸ਼ ਕਰਦੇ। ਹਰ ਪਾਸੇ ਕਾਨਫ਼ਰμਸਾਂ, ਅμਗਰੇਜ਼ਾਂ ਦੇ ਕμਨਾਂ ਵਿਚ ‘ਪਾਕਿਸਤਾਨ ਬਣੇ ਜਾਂ ਨਾ ਪਰ ਖਾਲਿਸਤਾਨ ਜ਼ਰੂਰ ਬਣੇ’ ਦੀ ਗੱਲ ਪਾਉਂਦੇ ਤਾਂ ਹਰ ਹਾਲਤ ਵਿਚ ਅਜ਼ਾਦ ਸਿੱਖ ਹੋਮਲੈਂਡ ਦੀ ਕਾਇਮੀ ਹੋ ਚੁਕੀ ਹੁμਦੀ।

ਖ਼ੈਰ, ਹੁਣ ਹਰ ਇਕ ਆਗੂ ਨੂੰ ਹੁਣ ਇਹ ਯਕੀਨ ਹੋ ਚੁਕਾ ਸੀ ਕਿ ਕੈਬਨਿਟ ਮਿਸ਼ਨ ਪਾਕਿਸਤਾਨ ਜ਼ਰੂਰ ਦੇਵੇਗਾ। ਇਸ ’ਤੇ ਕਾਂਗਰਸ ਨੇ ਐਲਾਨ ਕੀਤਾ ਕਿ ‘‘ਕਾਂਗਰਸ ਹਰ ਸੂਬੇ-ਨੂੰ ਖੁਦ ਮੁਖ਼ਤਿਆਰੀ ਤੇ ਵਖਰੇ ਹੋਣ ਦਾ ਹੱਕ ਦੇਣ ਵਾਸਤੇ ਤਿਆਰ ਹੈ ਅਤੇ ਸੂਬਿਆਂ ਦੀ ਮੁੜ ਵμਡ ਹੋਣੀ ਚਾਹੀਦੀ ਹੈ।’’ (ਟ੍ਰਿਬਿਊਨ, 11 ਅਪ੍ਰੈਲ 1946)।

ਮਾਸਟਰ ਤਾਰਾ ਸਿμਘ ਨੇ ਅμਮ੍ਰਿਤਸਰ ਵਿਚ 15 ਅਪ੍ਰੈਲ ਦੇ ਬਿਆਨ ਵਿਚ ਕਿਹਾ ਕਿ ‘‘ਸਿੱਖ ਹਿμਦੂ ਜਾਂ ਮੁਸਲਮਾਨ ਕਿਸੇ ਇਕ ਦੀ ਹਕੂਮਤ ਨਹੀਂ ਮμਨਣਗੇ। ਅਸੀਂ ਕਿਸੇ ਕੌਮ ਦੇ ਗ਼ਲਬੇ ਹੇਠਾਂ ਨਹੀਂ ਰਹਿ ਸਕਦੇ। ਕੈਬਨਿਟ ਮਿਸ਼ਨ ਨੂੰ ਪμਜਾਬ ਦੇ ਮਸਲੇ ਸਿਰਫ਼ ਸਿੱਖਾਂ ਬਾਰੇ ਸੋਚਣੇ ਚਾਹੀਦੇ ਹਨ। ਸਿੱਖ ਸਾਂਝਾ ਭਾਰਤ ਤੇ ਸਾਂਝੀ ਹਕੂਮਤ ਚਾਹੁμਦੇ ਹਨ। ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ।’’ ਟ੍ਰਿਬਿਊਨ, 16 ਅਪ੍ਰੈਲ 1946)।

ਸ਼੍ਰੋਮਣੀ ਅਕਾਲੀ ਦਲ ਨੇ ਕੈਬਨਿਟ ਮਿਸ਼ਨ ਨੂੰ ਮੈਮੋਰੰਡਮ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ‘‘ਕ੍ਰਿਪਸ ਮਿਸ਼ਨ ਦੇ ਆਉਣ ਵੇਲੇ ਤੋਂ ਅੱਜ ਤਕ ਘਟ ਗਿਣਤੀਆਂ ਬਾਰੇ ਹਾਲਤ ਬਦਲ ਚੁਕੀ ਹੈ। ਜਿਵੇਂ ਲਾਰਡ ਐਟਲੀ ਨੇ ਕਿਹਾ ਹੈ ਕਿ ਭਾਰਤੀਆਂ ਨੂੰ ਆਪਣੀ ਸਰਕਾਰ ਚਲਾਉਣ ਤੇ ਨਾਲ ਹੀ ਭਾਰਤ ਤੋਂ ਬਾਹਰ ਦੀ ਕਿਸੇ ਤਾਕਤ ਨੂੰ ਘਟ ਗਿਣਤੀਆਂ ਦੀ ਰੱਖਿਆ ਤੇ ਬਹੁ-ਗਿਣਤੀ ਵਲੋਂ ਠੀਕ ਵਤੀਰਾ ਦਿਵਾਉਣ ਬਾਰੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕਰ ਕੇ ਇਹ ਜ਼ਰੂਰ ਹੋ ਜਾਂਦਾ ਹੈ ਕਿ ਸਿੱਖਾਂ ਵਾਸਤੇ ਤੇ ਦੇਸ਼ ਦੀਆਂ ਭਵਿੱਖ ਦੀਆਂ ਪਾਲਸੀਆਂ ਵਿਚ ਸਿੱਖਾਂ ਦੀ ਸਿਆਸੀ ਥਾਂ ਦੀ ਰੱਖਿਆ ਕਰਨ ਵਾਸਤੇ ਆਈਨ ਵਿਚ ਯਕੀਨੀ ਬਣਾਇਆ ਜਾਵੇ। ਕੈਬਨਿਟ ਮਿਸ਼ਨ ਦੇ ਐਲਾਨ ਵਿਚ ਸੂਬਿਆਂ ਵਾਸਤੇ ਭਾਰਤੀ ਯੂਨੀਅਨ ਵਿਚ ਸ਼ਾਮਲ ਨਾ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿੱਖ ਇਹ ਸਪਸ਼ਟ ਕਰ ਦੇਣਾ ਚਾਹੁμਦੇ ਹਨ ਕਿ ਭਾਰਤ ਦੀ ਦਿਸ ਰਹੀ ਹਰ ਤਰ੍ਹਾਂ ਦੀ ਵμਡ ਦੇ ਉਹ ਮੁਖ਼ਾਲਿਫ਼ ਹਨ। ਸਿੱਖ ਇਕ 60 ਲੱਖ ਦੀ ਅਬਾਦੀ ਵਾਲੀ ਕੌਮ ਹਨ ਅਤੇ ਪμਜਾਬ ਉਨ੍ਹਾਂ ਦਾ ਨਾ ਸਿਰਫ਼ ਹੋਮਲੈਂਡ ਹੈ ਬਲਕਿ ਇਬਾਦਤ ਵਾਲੀ ਧਰਤੀ ਵੀ ਹੈ। ਸਿੱਖ, ਪμਜਾਬ ਦੇ, ਅμਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਹਾਕਮ ਸਨ ਤੇ ਮਾਲੀ ਅਤੇ ਸਿਆਸੀ ਪੱਖ ਤੋਂ ਆਜ਼ਾਦ ਸਨ।…’’

ਸਾਡੀ ਮμਗ ਹੈ ਕਿ ਸੂਬਿਆਂ ਵਿਚੋਂ ਮੁਸਲਮ ਬਹੁ-ਗਿਣਤੀ ਖ਼ਤਮ ਕਰ ਕੇ ਪμਜਾਬ ਵਿਚ ਸਿੱਖਾਂ ਦੀ ਨੁਮਾਇμਦਗੀ ਵਧਾ ਕੇ ਵਧ ਤਾਕਤ ਦੇਣੀ ਚਾਹੀਦੀ ਹੈ ਤਾਂ ਜੋ ਭਾਰਤ ਦੇ ਨਿਜ਼ਾਮ ਵਿਚ ਸਿੱਖਾਂ ਦੀ ਅਸਰਦਾਇਕ ਆਵਾਜ਼ ਹੋ ਸਕੇ। ਇਸ ਵਾਸਤੇ ਪμਜਾਬ ਸੂਬੇ ਵਿਚੋਂ ਇਕ ਅਜਿਹਾ ਸੂਬਾ ‘ਸਾਂਝੇ ਭਾਰਤ’ ਵਿਚ ਬਣਾਇਆ ਜਾਵੇ ਜਿਸ ਵਿਚ ਸਾਰੇ ਅਹਿਮ ਸਿੱਖ ਗੁਰਦੁਆਰੇ ਤੇ ਸਿੱਖਾਂ ਦੀ ਅਬਾਦੀ ਦਾ ਚੋਖਾ ਹਿੱਸਾ ਆ ਸਕੇ।…ਕੈਬਨਿਟ ਮਿਸ਼ਨ ਮੁਸਲਮਾਨਾਂ ਦੀ ਮμਗ ਬਾਰੇ ਗμਭੀਰਤਾ ਨਾਲ ਸੋਚ ਰਿਹਾ ਹੈ ਤੇ ਫ਼ੈਸਲਾ ਕਰਨ ਤੋਂ ਪਹਿਲਾਂ ਇਹ ਖ਼ਿਆਲ ਰਖੇ ਕਿ ਸਿੱਖਾਂ ਦਾ (ਪਾਕਿਸਤਾਨ ਵਾਂਗ)-ਖਾਲਿਸਤਾਨ ਦਾ ਹੱਕ ਵੀ ਬਣਦਾ ਹੈ। ਪਾਕਿਸਤਾਨ ਬਣਾਉਣ ਤੋਂ ਪਹਿਲਾਂ ਖਾਲਿਸਤਾਨ ਵੀ ਬਣਾਇਆ ਜਾਵੇ। ਸਿੱਖ ਇਕ ਸਾਂਝੀ ਆਈਨ ਬਣਾਉਣ ਵਾਲੀ ਬਾਡੀ ਦੇ ਹੱਕ ਵਿਚ ਹਨ। ਪਰ ਜੇ ਕਮਿਸ਼ਨ ਆਈਨ ਵਾਸਤੇ ਹਿμਦੂ ਮੁਸਲਮਾਨ ਦੋ ਕਮੇਟੀਆਂ ਬਣਾਉਣਾ ਚਾਹਵੇ ਤਾਂ ਸਿੱਖਾਂ ਵਾਸਤੇ ਤੀਜੀ ਆਈਨੀ ਕਮੇਟੀ ਵੀ ਬਣਾਵੇ।
ਅਜੇ ਵੀ ਕੁਝ ਸਿੱਖ ਆਗੂ ਬੇਥ੍ਹਵੀਆਂ ਮਾਰੀ ਜਾ ਰਹੇ ਸਨ ਅਤੇ ਪਾਕਿਸਤਾਨ ਦੀ ਕਾਇਮੀ ਨੂੰ ਹਵਾ ਵਿਚ ਤਲਵਾਰਾਂ ਮਾਰ ਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। 30 ਅਪ੍ਰੈਲ ਨੂੰ ਰਾਵਲਪਿμਡੀ ਵਿਚ ਇਕ ਕਾਨਫ਼ਰμਸ ਦੌਰਾਨ ਗੋਪਾਲ ਸਿμਘ ਕੌਮੀ, ਦੁਰਲਭ ਸਿμਘ, ਰਣਜੀਤ ਸਿμਘ ਮਸਤਾਨਾ ਤੇ ਲਾਭ ਸਿμਘ ਨਾਰμਗ ਨੇ ਮਾਸਟਰ ਤਾਰਾ ਸਿμਘ ਦੀ ਮੁਖ਼ਾਲਫ਼ਤ ਕੀਤੀ ਤੇ ਕਿਹਾ ਕਿ ਅਸੀਂ ਕਾਂਗਰਸ ਨਾਲ ਹਾਂ (ਜਦੋਂ ਕਿ ਕਾਂਗਰਸ ਪμਜਾਬ ਵਿਚ ਵμਡ ਹੋਣ ਦੀ ਹਾਲਤ ਵਿਚ ਸਿੱਖਾਂ ਬਾਰੇ ਕੁਝ ਵੀ ਨਹੀਂ ਸੋਚਦੀ ਸੀ)। (ਟ੍ਰਿਬਿਊਨ, 1 ਮਈ 1946)।

ਰਾਮਗੜ੍ਹੀਆ ਕਾਨਫ਼ਰμਸ ਨੇ ਸਰਮੁਖ ਸਿμਘ ਚਮਕ ਦੀ ਅਗਵਾਈ ਵਿਚ 8 ਮਈ ਨੂੰ ਸਿੱਖ ਸਟੇਟ ਦੀ ਮੁਖ਼ਾਲਫ਼ਤ ਤੇ ਕਾਂਗਰਸ ਦੀ ਹਿਮਾਇਤ ਦਾ ਫ਼ੈਸਲਾ ਕੀਤਾ। ਬਲਦੇਵ ਸਿμਘ ਨੇ ਇਕ ਹੋਰ ਬੇਥ੍ਹਵੀ ਮਾਰੀ ਕਿ ‘‘ਰਾਵੀ ਤੋਂ ਮੇਰਠ ਤਕ ਜਲμਧਰ, ਅμਬਾਲਾ, ਮੇਰਠ ਤੇ ਆਗਰਾ ਡਿਵੀਜ਼ਨ ਮਿਲਾ ਕੇ ‘ਜੱਟਸਤਾਨ’ ਬਣਾਇਆ ਜਾਵੇ।’’ ਟ੍ਰਿਬਿਊਨ, 9 ਮਈ 1946)। ਸਿੱਖ ਆਗੂਆਂ ਦੇ ਅਜਿਹੇ ਬਿਆਨਾਂ, ਬੇਥਵੀਆਂ, ਵਖਰੇਵੇਂ ਨੇ ਸਿੱਖ ਮਸਲੇ ਨੂੰ ਹੋਰ ਕਮਜ਼ੋਰ ਕੀਤਾ ਜਿਸ ਦਾ ਨਤੀਜਾ ਕੈਬਨਿਟ ਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਇਆ।

ਹਰਨਾਮ ਸਿੰਘ ਵੱਲੋਂ ਨਹਿਰੂ ਨੂੰ ਦਿੱਤੀ ਗਈ ਰਿਪੋਰਟ ਮਗਰੋਂ ਅਗਲੇ ਦਿਨ ਹੀ, 6 ਜੁਲਾਈ 1946 ਨੂੰ ਕਲਕੱਤਾ ਵਿਚ ਨਹਿਰੂ ਨੇ ਇਕ ਬਿਆਨ ਦੇ ਕੇ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: ‘‘ਪμਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹਕਦਾਰ ਹਨ। ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿμਦੂਸਤਾਨ ਦੇ ਉੱਤਰ ਵਿਚ ਇਕ ਅਜੇਹਾ ਇਲਾਕਾ ਵਖਰਾ ਕਰ ਦਿੱਤਾ ਜਾਵੇ ਜਿਸ ਵਿਚ ਆਜ਼ਾਦੀ ਦਾ ਨਿਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ।”

ਦੂਜੇ ਪਾਸੇ ਕੁਝ ਸਿੱਖ ਆਗੂ ਜਿਨਾਹ ਨੂੰ ਵੀ ਮਿਲ ਰਹੇ ਸਨ ਤੇ ਸਿੱਖ-ਮੁਸਲਮ ਸਾਂਝ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਫ਼ੈਡਰੇਸ਼ਨ ਆਗੂਆਂ ਸਰੂਪ ਸਿੰਘ ਅਤੇ ਅਮਰ ਸਿੰਘ ਅੰਬਾਲਵੀ ਨੇ ਤਾਂ ਇਕ ਵਾਰ 4 ਅਪ੍ਰੈਲ 1946 ਦੇ ਦਿਨ ਮਾਸਟਰ ਤਾਰਾ ਸਿੰਘ ਤੇ ਜਿਨਾਹ ਵਿਚ ਗੱਲਬਾਤ ਵੀ ਕਰਵਾਈ ਸੀ। ਪਰ ਇਹ ਗੱਲਬਾਤ ਅਧੂਰੀ ਰਹੀ ਸੀ ਤੇ ਦੋਹਾਂ ਵਿਚ ਦੂਜੀ ਮੀਟਿੰਗ ਨਹੀਂ ਸੀ ਹੋ ਸਕੀ।

ਇਨ੍ਹਾਂ ਖ਼ਬਰਾਂ ਦੌਰਾਨ ਮੰਗਲ ਸਿੰਘ ਨੇ 24 ਅਪ੍ਰੈਲ ਨੂੰ ਇਕ ਬਿਆਨ ਵਿਚ ਕਿਹਾ ਕਿ “ਸਿੱਖਾਂ ਨੂੰ ਮੁਸਲਮ ਲੀਗ ਦੀਆਂ ਲੁਕਵੀਆਂ ਪੇਸ਼ਕਸ਼ਾਂ ਤੋਂ ਸੰਭਲ ਕੇ ਰਹਿਣਾ ਚਾਹੀਦਾ ਹੈ।” ਛੇ ਮਈ ਨੂੰ ਸਵਰਨ ਸਿੰਘ ਨੇ ਕਿਹਾ ਕਿ “ਸਿੱਖਾਂ ਦਾ ਫ਼ੈਸਲਾ ਹੈ ਕਿ ਉਹ ਮੁਸਲਮ ਹਾਕਮਾਂ ਦੇ ਥੱਲੇ ਰਹਿਣਾ ਮਨਜ਼ੂਰ ਨਹੀਂ ਕਰਨਗੇ।” (ਗੰਡਾ ਸਿੰਘ, ਏ ਡਾਇਰੀ ਆਫ਼ ਪਾਰਟੀਸ਼ਨ ਡੇਅਜ਼, ਪੰਜਾਬ ਪਾਸਟ ਐਂਡ ਪਰੈਜ਼ੰਟ, ਅਕਤੂਬਰ 1978, ਸਫ਼ਾ 448)।

16 ਮਈ 1946 ਨੂੰ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਛਾਇਆ ਹੋਈ। ਮਿਸ਼ਨ ਨੇ ਭਾਰਤ ਵਿਚ ਤਿμਨ ਕੌਮਾਂ ਦੀ ਹੋਂਦ ਮਨਜ਼ੂਰ ਕੀਤੀ ਪਰ ਸਿੱਖ ਹੱਕਾਂ ਬਾਰੇ ਕੋਈ ਫ਼ੈਸਲਾ ਨਾ ਕੀਤਾ ਗਿਆ। ਕੈਬਨਿਟ ਮਿਸ਼ਨ ਨੇ ਪਾਕਿਸਤਾਨ ਦੀ ਮμਗ ਤਾਂ ਰੱਦ ਕਰ ਦਿੱਤੀ ਪਰ ਨਾਲ ਹੀ ਭਾਰਤ ਦੀ ਦੋ ਗਰੁੱਪਾਂ (ਏ ਤੇ ਬੀ) ਵਿਚ ਵμਡ ਦੀ ਹਿਮਾਇਤ ਕੀਤੀ, ਜਿਸ ਦਾ ਮਤਲਬ ਇਹੀ ਸੀ ਕਿ ਪਾਕਿਸਤਾਨ ਵਾਸਤੇ ਅਸਿੱਧੇ ਢμਗ ਨਾਲ ਰਸਤਾ ਸਾਫ਼ ਕਰ ਦੇਣਾ। ਮਿਸ਼ਨ ਨੇ ਬੀ ਗਰੁਪ ਵਿਚ ਪμਜਾਬ, ਸਿμਧ, ਬਲੋਚਿਸਤਾਨ ਤੇ ਸੂਬਾ ਸਰਹੱਦ ਰੱਖੇ ਸਨ। ਪμਜਾਬ ਵਿਚ ਉਸ ਵੇਲੇ 1 ਕਰੋੜ 22 ਲਖ 1 ਹਜ਼ਾਰ 577 ਗ਼ੈਰ-ਮੁਸਲਮਾਨ ਅਤੇ 1 ਕਰੋੜ 62 ਲੱਖ 17 ਹਜ਼ਾਰ 242 ਮੁਸਲਮਾਨ ਸਨ। ਇਸ ਦੇ ਬਾਵਜੂਦ ਸਾਰੇ ਦਾ ਸਾਰਾ ਪμਜਾਬ ਅੱਗੋਂ ਪਾਕਿਸਤਾਨ ਬਨਣ ਵਾਲੇ ਇਲਾਕੇ ਵਿਚ ਰਖਿਆ ਗਿਆ ਸੀ। (ਇਸ ਮੌਕੇ ’ਤੇ ਜੇ ਸਿਆਣਪ ਨਾਲ ਪμਜਾਬ ਦੇ ਦੋ ਹਿੱਸੇ ਵμਡ ਕੇ ਮੁਸਲਮ ਤੇ ਗ਼ੈਰ ਮੁਸਲਮ ਅਬਾਦੀ ਦੇ ਹਿਸਾਬ ਨਾਲ ਗਰੁਪ ਬਣ ਜਾਂਦੇ ਤਾਂ ਭਾਰਤ ਦੀ ਵμਡ ਵੇਲੇ ਹੋਏ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਇਹ ਗ਼ਲਤ ਹੈ ਕਿ ਉਸ ਵੇਲੇ, 1946 ਵਿਚ, ਵμਡ ਤੋਂ ਪੈਦਾ ਹੋਣ ਵਾਲੀ ਹਾਲਤ ਵਿਚ ਕਤਲੇਆਮ ਦੀ ਆਸ ਨਹੀਂ ਸੀ)। ਉਂਞ ਕੈਬਨਟ ਮਿਸ਼ਨ ਨੇ ਸਿੱਖਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਕਿਉਂਕਿ ਪμਜਾਬ ਵਿਚ ਤਾਕਤ ਦਾ ਬੈਲμਸ ਸਿੱਖਾਂ ਹੱਥ ਹੋਵੇਗਾ, ਇਸ ਕਰ ਕੇ ਮੁਸਲਮ ਲੀਗ ਸਿੱਖਾਂ ਨੂੰ ਨਾਲ ਲੈ ਕੇ ਚਲੇਗੀ। (ਲੈਂਡਨ ਸੈਰਸਫ਼ੀਲਡ, ਬੈਟਰੇਅਲ ਆਫ਼ ਦ ਸਿੱਖਜ਼, ਸਫ਼ੇ 102-118)।

ਸਿੱਖਾਂ ਵੱਲੋਂ ਕੈਬਨਿਟ ਰਿਪੋਰਟ ਦੀ ਭਰਪੂਰ ਮੁਖ਼ਾਲਫ਼ਤ
18 ਮਈ 1946 ਨੂੰ ਅਕਾਲੀ ਦਲ ਦੀ ਵਰਕਿμਗ ਕਮੇਟੀ ਨੇ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਦੀ ਮੁਖ਼ਾਲਫ਼ਤ ਕੀਤੀ ਤੇ ਪਾਕਿਸਤਾਨ ਰੋਕਣ ਵਾਸਤੇ ਮੋਰਚੇ ਦਾ ਐਲਾਨ ਕੀਤਾ। ਇਸ ਮੀਟਿμਗ ਵਿਚ ਸਿਰਫ਼ ਮੈਂਬਰ ਹੀ ਬੁਲਾਏ ਗਏ ਸਨ ਤੇ ਪੂਰੀ ਤਰ੍ਹਾਂ ਖ਼ੁਫ਼ੀਆ ਮੀਟਿμਗ ਸੀ। ਮੀਟਿμਗ ਪਿੱਛੋਂ, ਪਾਸ ਕੀਤੇ ਮਤੇ ਅਨੁਸਾਰ, ਬਾਬੂ ਲਾਭ ਸਿμਘ ਨੇ ਕਾਂਗਰਸੀ ਆਗੂਆਂ ਨੂੰ ਤਾਰਾਂ ਦੇ ਮμਗ ਕੀਤੀ ਕਿ “1929 ਦੇ ਮਤੇ ’ਤੇ ਅਮਲ ਕਰੇ ਤੇ ਸਿੱਖ ਮμਗਾਂ ਪੂਰੀਆਂ ਕਰੋ।” (ਟ੍ਰਿਬਿਊਨ, 19 ਮਈ 1946)।

ਅਗਲੇ ਦਿਨ ਮμਗਲ ਸਿμਘ ਨੇ ਕਿਹਾ ਕਿ ‘‘ਕੈਬਨਿਟ ਮਿਸ਼ਨ ਨੇ ਸਿੱਖਾਂ ਨੂੰ ਮੁਸਲਮਾਨਾਂ ਦੇ ਰਹਿਮ ’ਤੇ ਛੱਡ ਦਿੱਤਾ ਹੈ। ਕਾਂਗਰਸ ਸਿੱਖਾਂ ਵਾਸਤੇ ਕੁਝ ਨਹੀਂ ਕਰ ਰਹੀ।” (ਟ੍ਰਿਬਿਊਨ, 20 ਮਈ 1946)।

ਮਾਸਟਰ ਤਾਰਾ ਸਿμਘ ਨੇ ਕਿਹਾ ਕਿ, ‘‘ਸਿੱਖਾਂ ਵਿਚ ਨਿਰਾਸਤਾ, ਨਿμਮੋਝੂਣਤਾ, ਰੋਸ ਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਸਿੱਖਾਂ ਨੂੰ ਮੁਸਲਮਾਨਾਂ ਦੇ ਰਹਿਮ ਤੇ ਛੱਡ ਦਿੱਤਾ ਗਿਆ ਹੈ।’’ (ਕਿਰਪਾਲ ਸਿੰਘ, ਪੰਜਾਬ ਦਾ ਬਟਵਾਰਾ, ਸਫ਼ਾ 23, ਪੇਪਰਜ਼ ਰੀਲੇਟਡ ਟੂ ਕੈਬਨਿਟ ਮਿਸ਼ਨ ਪਲਾਨ ਇਨ ਇੰਡੀਆ, ਸਫ਼ਾ 61)।

ਮਾਸਟਰ ਤਾਰਾ ਸਿμਘ ਨੇ ਬਗਾਵਤ ਦਾ ਝμਡਾ ਖੜਾ ਕਰਨ ਦੀ ਧਮਕੀ ਵੀ ਦਿੱਤੀ ਤੇ ਕਿਹਾ ਕਿ ਸਿੱਖ ਅμਤਰਮ ਸਰਕਾਰ ਵਿਚ ਸ਼ਾਮਿਲ ਨਹੀਂ ਹੋਣਗੇ। ਗੁਰਮੁਖ ਸਿμਘ ਮੁਸਾਫ਼ਿਰ ਨੇ ਕਿਹਾ ਕਿ ‘‘ਸਿੱਖਾਂ ਨੂੰ ਨਜ਼ਰ-ਅμਦਾਜ਼ ਕੀਤਾ ਗਿਆ ਹੈ।’’ (ਟ੍ਰਿਬਿਊਨ, 22 ਮਈ 1946)।
ਮਾਸਟਰ ਤਾਰਾ ਸਿμਘ ਨੇ ‘ਕਾਂਗਰਸ, ਮੁਸਲਮ ਲੀਗ ਤੇ ਅμਗਰੇਜ਼ ਸਰਕਾਰ’, ਤਿμਨਾਂ ਮੁਹਾਜ਼ਾਂ ’ਤੇ ਮੋਰਚੇ ਦਾ ਐਲਾਨ ਕੀਤਾ। 23 ਮਈ 1946 ਨੂੰ ਅμਮ੍ਰਿਤਸਰ ਵਿਚ ਸਿੱਖ (ਪμਥਕ) ਐਮ.ਐਲ.ਏਜ਼ ਨੇ ਮμਗ ਕੀਤੀ ਕਿ ਬਲਦੇਵ ਸਿμਘ ਵਜ਼ਾਰਤ ਛਡ ਦੇਵੇ।

ਦੂਸਰੇ ਪਾਸੇ ਗਾਂਧੀ ਨੇ ਕਿਹਾ ਕਿ ਕੈਬਨਿਟ ਮਿਸ਼ਨ ਦੀ ਪਲਾਨ ਵਧੀਆ ਤੋਂ ਵਧੀਆ ਕਦਮ ਹੈ ਜੋ ਅμਗਰੇਜ਼ ਚੁਕ ਸਕਦੇ ਸਨ (ਟ੍ਰਿਬਿਊਨ, 27 ਮਈ 1946)। ਦਰਅਸਲ ਗਾਂਧੀ ਨੂੰ ਮੁਲਕ ਦੀ ਤਾਕਤ ਮਿਲ ਰਹੀ ਸੀ।

ਐਚ.ਐਮ.ਸੀਰਵਾਏ ਦਾ ਖ਼ਿਆਲ ਹੈ ਕਿ ਜਿਨਾਹ ਵੰਡ ਨਹੀਂ ਸੀ ਚਾਹੁੰਦਾ। ਉਹ ਚਾਹੁੰਦਾ ਸੀ ਕਿ ਸੈਂਟਰ ਵਿਚ ਹਿੰਦੂਆਂ ਤੇ ਮੁਲਸਮਾਨਾਂ ਨੂੰ ਬਰਾਬਰ ਦੇ ਹਕੂਕ (ਤਾਕਤ) ਮਿਲੇ। ਪਰ ਗਾਂਧੀ ਤੇ ਨਹਿਰੂ ਮੁਲਕ ਦੀ ਤਾਕਤ ਆਪ ਲੈਣ ਵਾਸਤੇ ਵੰਡ ਦੇ ਹਿਮਾਇਤੀ ਸਨ। (ਐਚ.ਐਮ.ਸੀਰਵਾਈ, ਪਾਰਟੀਸ਼ਨ ਆਫ਼ ਇੰਡੀਆ: ਲੀਜੰਡ ਐਂਡ ਰੀਐਲਿਟੀ, ਸਫ਼ਾ 123)।

ਮੁਸਲਮ ਲੀਗ ਨੇ ਵੀ 6 ਜੂਨ 1946 ਨੂੰ 13 ਦੇ ਮੁਕਾਬਲੇ 300 ਵੋਟਾਂ ਨਾਲ ਪਲਾਨ ਨੂੰ ਮਨਜ਼ੂਰ ਕਰ ਲਿਆ। ਇਸੇ ਦਿਨ ਮਾਸਟਰ ਤਾਰਾ ਸਿμਘ ਤੇ ਬਦਲੇਵ ਸਿμਘ ਨੇ ਕੈਬਨਿਟ ਤੇ ਵਾਇਸਰਾਏ ਨਾਲ ਦਿਲੀ ਵਿਚ ਗਲਬਾਤ ਕੀਤੀ ਪਰ ਨਾਕਾਮਯਾਬ ਹੋਣ ਦਾ ਐਲਾਨ ਕਰ ਕੇ ਮੋਰਚੇ ਦਾ ਫ਼ੈਸਲਾ ਕਰ ਲਿਆ। ਇਸ ਬਾਰੇ ਆਲ ਪਾਰਟੀਜ਼ ਸਿੱਖ ਕਾਨਫ਼ਰμਸ ਬੁਲਾ ਲਈ ਗਈ। ਇਸ ਵਿਚ ਹਰ ਪੱਖ ਦੇ ਆਗੂਆਂ ਨੂੰ ਸੱਦਾ ਭੇਜਿਆ।

9 ਤੇ 10 ਜੂਨ, 1946 ਦੇ ਦਿਨ ਅμਮ੍ਰਿਤਸਰ ਵਿਖੇ ਪμਥ ਦੇ 800 ਨੁਮਾਇμਦਿਆਂ ਦਾ ਇਕੱਠ ਹੋਇਆ। ਇਸ ਵਿਚ ਅਕਾਲੀ ਆਗੂਆਂ ਤੋਂ ਇਲਾਵਾ ਨਾਮਧਾਰੀ, ਨਿਹμਗ, ਚੀਫ਼ ਖਾਲਸਾ ਦੀਵਾਨ, ਸਿੱਖ ਸਟੂਡੈਂਟਜ਼ ਫ਼ੈਡਰੇਸ਼ਨ, ਸਿੱਖ ਯੂਥ ਲੀਗ, ਸਿμਘ ਸਭਾਵਾਂ ਦੇ ਆਗੂ ਤੇ ਸਾਬਕਾ ਜਰਨੈਲ ਮੋਹਨ ਸਿμਘ ਤੇ ਕਰਨਲ ਨਿਰμਜਨ ਸਿμਘ ਵੀ ਸ਼ਾਮਿਲ ਹੋਏ। ਕਾਨਫ਼ਰμਸ ਨੇ ਪਾਸ ਕੀਤਾ ਕਿ ਮਿਸ਼ਨ ਦੀ ਪਲਾਨ ਸਿੱਖਾਂ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ ਕਿਉਂ ਕਿ ਸਿੱਖ ਮμਗਾਂ ਨੂੰ ਮਨਜ਼ੂਰ ਨਹੀਂ ਕਰਦੀ ਤੇ ਸਿੱਖ ਇਸ ਦੀ ਹਿਮਾਇਤ ਨਹੀਂ ਕਰਦੇ। ਇਸ ਬਾਰੇ ਇਕ ‘ਪμਥਕ ਪ੍ਰਤੀਨਿਧੀ ਬੋਰਡ’ ਬਣਾਇਆ ਗਿਆ। (ਲੈਂਡਨ ਸੈਰਸਫ਼ੀਲਡ, ਬੈਟਰੇਅਲ ਆਫ਼ ਦ ਸਿੱਖਜ਼, ਸਫ਼ੇ 119-123)।
ਇਸ ਇਕੱਠ ਵਿਚ ਇਹ ਐਲਾਨ ਵੀ ਕੀਤਾ ਗਿਆ ਕਿ ਸਿੱਖ ਇਸ ਪਲਾਨ ਦੇ ਖ਼ਿਲਾਫ਼ ਲੜਦੇ ਆਪਣੇ ਆਖ਼ਰੀ ਖ਼ੂਨ ਦਾ ਕਤਰਾ ਤਕ ਵਹਾ ਦੇਣਗੇ। ਚਾਰ ਖ਼ਾਸ ਫ਼ੈਸਲੇ ਇμਞ ਸਨ: (1) ਸਾਰੇ ਗਰੁਪਾਂ ਵਿਚੋਂ ਨੁਮਾਇμਦੇ ਲੈ ਕੇ ਇਕ ‘ਕੌਂਸਲ ਆਫ਼ ਐਕਸ਼ਨ’ ਬਣਾਈ ਜਾਵੇ। ਊਧਮ ਸਿμਘ ਨਾਗੋਕੇ ਇਸ ਦੇ ਪ੍ਰਧਾਨ ਜਾਂ ਡਿਕਟੇਟਰ ਹੋਣਗੇ। (2) 2 ਲਖ ਵਾਲμਟੀਅਰਾਂ ਦੀ ਫ਼ੌਜ ਤਿਆਰ ਕੀਤੀ ਜਾਵੇ ਜੋ ਮੋਰਚੇ ਵਿਚ ਹਿੱਸਾ ਲੈਣ। ਇਹ ਗਿਣਤੀ ਜμਗ ਵਿਚ ਭਾਰਤੀ ਫ਼ੌਜ ਦੀ ਗਿਣਤੀ ਦੇ ਬਰਾਬਰ ਸੀ।

(3) ਸਿੱਖ ਸਰਕਾਰੀ ਮੁਲਾਜ਼ਮ ਤੇ ਦੂਜੇ ਵੀ ਇਕ ਮਹੀਨੇ ਦੀ ਤਨਖ਼ਾਹ ਐਕਸ਼ਨ ਕਮੇਟੀ ਨੂੰ ਦੇਣ। (4) ਮੋਰਚੇ ਵਿਚ ਹਿੱਸਾ ਲੈਣ ਵਾਲੇ ਕੁਰਬਾਨੀ ਦੇਣ ਵਾਸਤੇ ਅਕਾਲ ਤਖ਼ਤ ਸਾਹਿਬ ’ਤੇ ਪ੍ਰਣ ਕਰਨ।

ਇਸ ਕਾਨਫ਼ਰμਸ ਦੀ ਪ੍ਰਧਾਨਗੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਮੋਹਨ ਸਿμਘ ਨਾਗੋਕੇ ਨੇ ਕੀਤੀ। ਈਸ਼ਰ ਸਿμਘ ਮਝੈਲ ਨੇ ਅੱਖਾਂ ਵਿਚ ਅਥਰੂ ਭਰ ਕੇ ਕਿਹਾ ਕਿ ਕੈਬਨਿਟ ਮਿਸ਼ਨ ਨੇ ਸ਼ਾਨ ਵਾਲੀ ਸਿੱਖ ਕੌਮ ਨੂੰ ਨੀਵਾਂ ਕੀਤਾ ਹੈ। ਅਸੀਂ ਮੁਸਲਮਾਨਾਂ ਦੀ ਗ਼ੁਲਾਮੀ ਬਰਦਾਸ਼ਤ ਨਹੀਂ ਕਰਾਂਗੇ। ਬਾਬੂ ਲਾਭ ਸਿμਘ ਨੇ ਕਿਹਾ ਕਿ ਹੁਣ ਖ਼ੂਨ ਡੋਲ੍ਹ ਕੇ ਹੀ ਆਪਣੀ ਰਖਿਆ ਕੀਤਾ ਜਾ ਸਕਦੀ ਹੈ। ਮਾਸਟਰ ਤਾਰਾ ਸਿμਘ ਰੋਹ, ਗੁਸ ’ਤੇ ਜੋਸ਼ ਨਾਲ ਕμਬਦਿਆਂ ਬੋਲਿਆ ਕਿ, ‘‘ਹੁਣ ਮੁਖ਼ਾਲਫ਼ਤ ਤੇ ਗਰੁੱਪਬਾਜ਼ੀ ਦਾ ਵੇਲਾ ਨਹੀਂ ਹੈ। ਸੋਗ ਸਮੇਂ ਸੱਦਾ ਪੱਤਰ ਦੀ ਲੋੜ ਨਹੀਂ ਹੁμਦੀ। ਅμਗਰੇਜ਼ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਿੱਖ ਗੁੱਸੇ ਵਿਚ ਮੁਸਲਮਾਨਾਂ ਤੋਂ ਵਧੇਰੇ ਨੁਕਸਾਨ ਪੁਚਾ ਸਕਦੇ ਹਨ। ਹੁਣ ਜਾਂ ਅਸੀਂ ਅμਗਰੇਜ਼ਾਂ ਦਾ ਖਾਤਮਾ ਕਰਾਂਗੇ ਜਾਂ ਆਪ ਖਤਮ ਹੋ ਜਾਵਾਂਗੇ।’’ ਊਧਮ ਸਿμਘ ਨਾਗੋਕੇ ਨੇ ਕਿਹਾ ਕਿ ਜੇ ਅਸੀਂ ਅμਗਰੇਜ਼ਾਂ ਨੂੰ ਬਚਾਉਣ ਵਾਸਤੇ ਜμਗ ਵਿਚ 2 ਲੱਖ ਫ਼ੌਜੀ ਦੇ ਸਕਦੇ ਹਾਂ ਤਾਂ ਮੋਰਚੇ ਵਾਸਤੇ ਵੀ ਦੇ ਸਕਦੇ ਹਾਂ। ਅμਗਰੇਜ਼ਾਂ ਨੇ 1849 ਵਿਚ ਧੋਖੇ ਨਾਲ ਸਿੱਖ ਰਾਜ ਖੋਹਿਆ ਸੀ ਹੁਣ 1949 ਤਕ ਅਸੀਂ ਕੁਰਬਾਨੀਆਂ ਨਾਲ ਅμਗਰੇਜ਼ੀ ਰਾਜ ਖਤਮ ਕਰਾਂਗੇ।

ਨਿਰμਜਨ ਸਿμਘ ਗਿੱਲ ਨੇ ਕਿਹਾ ਕਿ 1942 ਦਾ ਮੌਕਾ ਹੁਣ ਫੇਰ ਆ ਗਿਆ। ਮੈਂ ਤੇ ਮੋਹਨ ਸਿμਘ ਆਪਣਾ ਪ੍ਰਣ ਫੇਰ ਦੋਹਰਾਵਾਂਗੇ। ਇਸ ਤੋਂ ਬਿਨਾਂ ਭਾਈ ਜੋਧ ਸਿμਘ, ਬਾਵਾ ਬਚਿੱਤਰ ਸਿμਘ, ਅਮਰ ਸਿμਘ ਅμਬਾਲਵੀ, ਜੋਗਿμਦਰ ਸਿμਘ ਮਾਨ, ਜਗਜੀਤ ਸਿμਘ ਮਾਨ, ਬਾਵਾ ਹਰਕਿਸ਼ਨ ਸਿμਘ ਤੋਂ ਬਿਨਾਂ ਹੋਰ ਕਈ ਨੁਮਾਇμਦਿਆਂ ਨੇ ਵੀ ਗਰਮ ਤਕਰੀਰਾਂ ਕੀਤੀਆਂ।

ਅਗਲੇ ਦਿਨ 10 ਜੂਨ ਨੂੰ ਕਾਂਗਰਸੀ ਸਿੱਖ ਵੀ ਦਰਸ਼ਨ ਸਿμਘ ਫੇਰੂਮਾਨ ਤੇ ਗੁਰਮੁਖ ਸਿμਘ ਮੁਸਾਫ਼ਿਰ ਦੀ ਅਗਵਾਈ ਹੇਠ ਸ਼ਾਮਿਲ ਹੋ ਗਏ। ਮੁਖ ਮਤਾ ਇਸ ਦਿਨ ਉੱਜਲ ਸਿμਘ ਤੇ ਗਿਆਨੀ ਕਰਤਾਰ ਸਿμਘ ਨੇ ਪਾਸ ਕਰਵਾਇਆ:
ਸਿੱਖਾਂ ਦਾ ਇਕ ਇਕੱਠ ਕੈਬਨਿਟ ਮਿਸ਼ਨ ਦੀਆਂ ਸਿਫ਼ਾਰਸ਼ਾਂ ਬਾਰੇ ਵਿਚਾਰ ਕਰਦਾ ਹੈ ਕਿ ਇਹ ਸਿਫ਼ਾਰਸ਼ਾਂ ਦੇਸ਼ ਦੀ ਆਜ਼ਾਦੀ ਦੀ ਥਾਂ ਗੁਲਾਮੀ ਵਿਚ ਵਾਧਾ ਕਰਦੀਆਂ ਹਨ। ਇਹ ਖ਼ਾਸ ਕਰ ਕੇ ਸਿੱਖਾਂ ਵਾਸਤੇ ਬੇਇਨਸਾਫ਼ੀ ਭਰੀਆਂ ਹਨ। ਪਾਕਿਸਤਾਨ ਦੀ ਕਾਇਮੀ ਸਿੱਖਾਂ ਵਾਸਤੇ ਬੇਹੱਦ ਨੁਕਸਾਨਦੇਹ ਹੋਵੇਗੀ। (2) ਜੋ ਖਤਰਾ ਮੁਸਲਮਾਨਾਂ ਨੂੰ ਹਿμਦੂ ਭਾਰਤ ਵਿਚ ਸੀ ਉਹੀ ਸਿੱਖਾਂ ਨੂੰ ਮੁਸਲਮ ਪਾਕਿਸਤਾਨ ਵਿਚ ਹੋਵੇਗਾ। (3) ਪμਜਾਬ ਸਿੱਖਾਂ ਦਾ ਹੋਮਲੈˆਡ ਹੈ। ਮਿਸ਼ਨ ਨੇ ਇਹ ਗੱਲ ਮμਨਣ ਦੇ ਬਾਵਜੂਦ ਸਿਫ਼ਾਰਸ਼ਾਂ ਵਿਚ ਸਿੱਖਾਂ ਦੀ ਹਾਲਤ ਆਪਣੇ ਹੋਮਲੈਂਡ ਵਿਚ ਹੀ ਘਟੀਆ ਕਰ ਦਿਤੀ ਹੈ। (4) ਮਿਸ਼ਨ ਦੀ ਪਲਾਨ ਦੇ ਪੈਰਾ 20 ਵਾਲੀ ਸਲਾਹਕਾਰ ਕਮੇਟੀ ਸਿੱਖਾਂ ਨੂੰ ਕੋਈ ਰੱਖਿਆ ਨਹੀਂ ਦੇਂਦੀ। (5) ਜਿੱਥੇ ਮਿਸ਼ਨ ਨੇ ਹਿμਦੂਆਂ ਤੇ ਮੁਸਲਮਾਨਾਂ ਵਾਸਤੇ ਸਿੱਖ ਫ਼ਿਰਕੂ ਮਸਲਿਆਂ ਬਾਰੇ ਸਿਫ਼ਾਰਸ਼ਾਂ ਕੀਤੀਆਂ ਹਨ ਉੱਥੇ ਸਿੱਖਾਂ ਵਾਸਤੇ ਅਜਿਹਾ ਕੁਝ ਵੀ ਨਹੀਂ ਕੀਤਾ।….ਇਸ ਕਰ ਕੇ ਇਹ ਪμਥਕ ਇਕੱਠ ਐਲਾਨ ਕਰਦਾ ਹੈ ਕਿ ਮਿਸ਼ਨ ਦੀਆਂ ਸਿਫ਼ਾਰਸ਼ਾਂ ਬਿਲਕੁਲ ਨਾ ਮਨਜ਼ੂਰ ਹਨ ਤੇ ਐਸਾ ਕੋਈ ਆਈਨ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ ਜਿਹੜਾ ਸਿੱਖ ਸਲਾਹ ਨਾਲ ਸਿੱਖਾਂ ਦੀਆਂ ਹੱਕੀ ਮμਗਾਂ ਨੂੰ ਮਨਜ਼ੂਰ ਨਹੀਂ ਕਰਦਾ।

ਦੂਜੇ ਮਤੇ ਰਾਹੀਂ ‘ਕੌਂਸਲ ਆਫ਼ ਐਕਸ਼ਨ’ ਕਾਇਮ ਕੀਤੀ ਗਈ। ਕਰਨਲ ਨਿਰμਜਨ ਸਿμਘ ਗਿਲ ਨੂੰ ‘‘ਡਿਕਟੇਟਰ’’ ਬਣਾਇਆ ਗਿਆ ਤੇ ਉਸ ਨੂੰ 6 ਹੋਰ ਮੈˆਬਰ ਨਾਮਜ਼ਦ ਕਰਨ ਦਾ ਹੱਕ ਦਿਤਾ ਗਿਆ। ਤੀਜੇ ਮਤੇ ਰਾਹੀਂ ‘ਪ੍ਰਤੀਨਿਧੀ ਪμਥਕ ਬੋਰਡ’ ਦੀ ਕਾਇਮੀ ਕੀਤੀ ਗਈ। ਇਸ ਵਿਚ ਮਾਸਟਰ ਤਾਰਾ ਸਿμਘ, ਨਿਰμਜਨ ਸਿμਘ ਗਿੱਲ, ਜੋਧ ਸਿμਘ, ਬਲਦੇਵ ਸਿμਘ, ਊਧਮ ਸਿμਘ ਨਾਗੋਕੇ, ਸਰਮੁਖ ਸਿμਘ ਚਮਕ, ਬਾਵਾ ਹਰਕਿਸ਼ਨ ਸਿμਘ, ਨਿਧਾਨ ਸਿμਘ ਆਲਮ, ਬਾਬੂ ਲਾਭ ਸਿμਘ, ਗੁਰਮੁਖ ਸਿμਘ ਮੁਸਾਫ਼ਿਰ, ਬਸμਤ ਸਿμਘ ਮੋਗਾ, ਕਰਨਲ ਰਘਬੀਰ ਸਿμਘ ਤੋਂ ਬਿਨਾਂ ਨਿਹμਗਾਂ, ਚੀਫ਼ ਖ਼ਾਲਸਾ ਦੀਵਾਨ ਤੇ ਨਿਰਮਲਿਆਂ ਦਾ ਇਕ-ਇਕ ਨੁμਮਾਇμਦਾ ਤੇ ਬਾਕੀ ਕੋ-ਆਪਟ ਕਰ ਕੇ ਕੁਲ 25 ਮੈਂਬਰੀ ਬੋਰਡ ਬਣਾਇਆ ਗਿਆ। 23 ਜੂਨ ਨੂੰ ਹਰ ਥਾਂ ਰੋਸ ਦੀਵਾਨ ਕਰਨ ਦਾ ਐਲਾਨ ਵੀ ਕੀਤਾ।

ਪਰ ਕੈਬਨਟ ਮਿਸ਼ਨ ਦਾ ਪਲਾਨ ਨਾ ਰੁਕਣਾ ਸੀ ਤੇ ਨਾ ਰੁਕਿਆ। ਮੁਸਲਮਾਨਾਂ ਨੂੰ ਆਪਣੀ ਖ਼ਾਹਿਸ਼ ਵਾਲਾ ਇਲਾਕਾ ਮਿਲ ਰਿਹਾ ਸੀ ਤੇ ਹਿμਦੂਆਂ ਨੂੰ (ਕਾਂਗਰਸ-ਗਾਂਧੀ ਨੂੰ) ਸਿੱਖ ਸਮੱਸਿਆ ਬਾਰੇ ਕੋਈ ਘਬਰਾਹਟ ਜਾਂ ਫ਼ਿਕਰ ਨਹੀਂ ਸੀ।

16 ਜੂਨ 1946 ਨੂੰ ਕੈਬਨਟ ਮਿਸ਼ਨ ਤੇ ਵਾਇਸਰਾਏ ਨੇ ਭਾਰਤ ਵਿਚ ਅμਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ। ਇਸ ਵਿਚ 6 ਕਾਂਗਰਸੀ, 5 ਮੁਸਲਮ ਲੀਗ, 1 ਸਿੱਖ, 1 ਪਾਰਸੀ ਤੇ 1 ਭਾਰਤੀ ਈਸਾਈ ਵਜ਼ੀਰ ਲੈਣ ਦਾ ਫ਼ੈਸਲਾ ਹੋਇਆ (ਟ੍ਰਿਬਿਊਨ, 17 ਜੂਨ 1946)। ਸਿੱਖਾਂ ਵਿਚੋਂ ਬਲਦੇਵ ਸਿਘ (ਅਕਾਲੀ) ਨੂੰ ਵਜ਼ਾਰਤ ਵਿਚ ਸ਼ਾਮਿਲ ਹੋਣ ਵਾਸਤੇ ਸੱਦਾ ਦਿੱਤਾ ਗਿਆ। ਪਰ 22 ਜੂਨ ਨੂੰ ਪμਥਕ ਪ੍ਰਤੀਨਿਧ ਬੋਰਡ ਦੀ ਮੀਟਿμਗ ਵਿਚ ਫ਼ੈਸਲੇ ਮੁਤਾਬਿਕ “ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਬੇਇਨਸਾਫ਼ੀ ਭਰੀ ਅਤੇ ਸਿੱਖ ਹੱਕਾਂ ਦੇ ਖ਼ਿਲਾਫ਼ ਹੈ”….ਤੇ ਇਸ ਹਾਲਤ ਨੂੰ ਮੁਖ ਰਖ ਕੇ ਅμਤਰਮ ਸਰਕਾਰ ਵਿਚ ਸ਼ਾਮਿਲ ਹੋਣ ਵਾਸਤੇ ਬੋਰਡ ਕਿਸੇ ਵੀ ਸਿੱਖ ਨੂੰ ਇਜਾਜ਼ਤ ਨਹੀਂ ਦੇ ਸਕਦਾ। (ਟ੍ਰਿਬਿਊਨ, 23 ਜੂਨ 1946)।
(ਵੀ.ਪੀ. ਮੈਨਨ, ਟਰਾਂਸਫ਼ਰ ਆਫ਼ ਪਾਵਰ ਇਨ ਇੰਡੀਆ, ਸਫ਼ੇ 294, 1968 ਦੀ ਐਡੀਸ਼ਨ)।

ਇਹੋ ਜਿਹੀ ਚਿੱਠੀ ਤੇ ਯਕੀਨ ਦੇ ਬਾਵਜੂਦ ਪ੍ਰਤਨਿਧ ਬੋਰਡ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਕਾਂਗਰਸੀ ਸਿੱਖਾਂ ਨੇ ਵੀ ਕਾਂਗਰਸ ਦੀ ਥਾਂ ਪμਥਕ ਬੋਰਡ ਦਾ ਫ਼ੈਸਲਾ ਕਬੂਲ ਕਰਨ ਦਾ ਐਲਾਨ ਕੀਤਾ। ਪμਥਕ ਬੋਰਡ ਦਾ ਵਿਚਾਰ ਸੀ ਕਿ ਕੈਬਨਿਟ ਮਿਸ਼ਨ ਨੇ ਖਾਲਸੇ ਦੀਆਂ ਸਿਆਸੀ ਖ਼ਾਹਿਸ਼ਾਂ ਨੂੰ ਨਜ਼ਰ-ਅμਦਾਜ਼ ਕੀਤਾ ਹੈ। ਜੇ ਸਿੱਖ ਆਪਣੇ ਹੱਕਾਂ ਵਾਸਤੇ ਆਈਨ ਅμਦਰ ਤੇ ਪੁਰਅਮਨ ਤਰੀਕਿਆਂ ਨਾਲ ਕਾਮਯਾਬ ਨਾ ਹੋ ਸਕੇ ਤਾਂ ਖ਼ੂਨ ਦੀਆਂ ਨਦੀਆਂ ਵੀ ਵਹਾ ਸਕਦੇ ਹਨ। ਕੈਬਨਿਟ ਮਿਸ਼ਨ ਦੀ ਵੱਡੀ ਗਲਤੀ ਇਸ ਗੱਲ ਵਿਚ ਹੈ ਕਿ ਮਿਸ਼ਨ ਨੇ ਸਿੱਖਾਂ ਨੂੰ ਤੀਜੀ ਕੌਮ ਨਹੀਂ ਸਗੋਂ ਪਾਰਸੀ ਤੇ ਐਂਗਲੋ ਇμਡੀਅਨ ਜਾਂ ਹਰੀਜਨਾਂ ਵਾਂਗ ਸਮਝ ਕੇ ਵਤੀਰਾ ਕੀਤਾ ਹੈ। (ਲੈਂਡਨ ਸੈਰਸਫ਼ੀਲਡ, ਬੈਟਰੇਅਲ ਆਫ਼ ਦ ਸਿੱਖਜ਼, ਸਫ਼ੇ 130-131)।

ਹਾਲਤ ਨੂੰ ਮੁੱਖ ਰਖ ਕੇ 24 ਜੂਨ ਨੂੰ ਕਾਂਗਰਸ ਨੇ ਅμਤਰਮ ਸਰਕਾਰ ਦੀ ਪਲਾਨ ਰੱਦ ਕਰ ਦਿੱਤੀ। 26 ਜੂਨ ਨੂੰ ਵਾਇਸਰਾਏ ਅਤੇ ਕੈਬਨਿਟ ਮਿਸ਼ਨ ਨੇ ਅμਤਰਮ ਸਰਕਾਰ ਦੀ ਤਜਵੀਜ਼ ਛਡ ਦੇਣ ਦਾ ਫ਼ੈਸਲਾ ਕੀਤਾ। 29 ਜੂਨ ਨੂੰ ਕੈਬਨਿਟ ਮਿਸ਼ਨ ਦਿਲੀ ਤੋਂ ਵਾਪਸ ਚਲਾ ਗਿਆ। ਇਸ ਤਰ੍ਹਾਂ ਇਕ ਚੈਪਟਰ ਕੈਬਨਿਟ ਦੀ ਵਾਪਸੀ ਨਾਲ ਖ਼ਤਮ ਹੋਇਆ ਤੇ ਉਸੇ ਦਾ ਦੂਜਾ ਹਿੱਸਾ ਸ਼ੁਰੂ ਹੋ ਗਿਆ ਇਹ ਚੈਪਟਰ ਵੀ ਸਿੱਖਾਂ ਵਾਸਤੇ ਉਹੋ ਜਿਹਾ ਤੇ ਸ਼ਾਇਦ ਕੁਝ ਵਧੇਰੇ ਘਾਟੇ-ਵμਦਾ ਸੀ।

ਕਾਂਗਰਸ ਤੇ ਅੰਗ੍ਰੇਜ਼ਾਂ ਦਾ ਸਿੱਖਾਂ ਨਾਲ ਫ਼ਰੇਬ, ਧੋਖਾ ਤੇ ਧੱਕਾ

1929 ਦੇ ਲਾਹੌਰ ਸੈਸ਼ਨ ਵਿਚ ਕਾਂਗਰਸ ਨੇ ਮਤਾ ਪਾਸ ਕੀਤਾ ਸੀ ਕਿ ‘ਕਾਂਗਰਸ ਕੋਈ ਐਸਾ ਕਾਨੂੰਨ ਮਨਜ਼ੂਰ ਨਹੀਂ ਕਰੇਗੀ ਜੋ ਸਿੱਖਾਂ (ਤੇ ਹੋਰ ਘਟ-ਗਿਣਤੀਆਂ) ਨੂੰ ਮਨਜ਼ੂਰ ਨਹੀਂ ਹੋਵੇਗਾ।’ 16 ਮਾਰਚ 1931 ਨੂੰ ਗਾਂਧੀ ਨੇ ਸੀਸ ਗμਜ ਦਿੱਲੀ ਵਿਚ ਕਿਹਾ ਕਿ ‘‘ਕਾਂਗਰਸ ਸਿੱਖਾਂ ਨਾਲ ਕਦੀ ਵਿਸਾਹਘਾਤ ਨਹੀਂ ਕਰੇਗੀ, ਤੇ ਲਾਹੌਰ ਦੇ ਮਤੇ ਅਨੁਸਾਰ ਕੋਈ ਅਜਿਹਾ ਆਈਨ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿਚ ਤਲਵਾਰ ਫੜ ਕੇ ਬਗਾਵਤ ਕਰਨ, ਵਾਹਿਗੁਰੂ ਤੇ ਮਨੁਖ ਜਾਤੀ ਉਨ੍ਹਾਂ ਦੀ ਮਦਦ ਕਰਨਗੇ।” (ਯੰਗ ਇੰਡੀਆ, 19 ਮਾਰਚ 1931)। ਇਹੀ ਵਾਇਦਾ ਮਗਰੋਂ 6 ਜੁਲਾਈ 1946 ਨੂੰ ਕਲਕੱਤਾ ਵਿਚ ਨਹਿਰੂ ਵਲੋਂ ਵੀ ਦੁਹਰਾਇਆ ਗਿਆ। ਨਹਿਰੂ ਦੇ ਲਫ਼ਜ਼ ਸਨ ‘‘ਪμਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹਕਦਾਰ ਹਨ। ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿμਦੂਸਤਾਨ ਦੇ ਉੱਤਰ ਵਿਚ ਇਕ ਅਜੇਹਾ ਇਲਾਕਾ ਵਖਰਾ ਕਰ ਦਿੱਤਾ ਜਾਵੇ ਜਿਸ ਵਿਚ ਆਜ਼ਾਦੀ ਦਾ ਨਿਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ।”

ਇਸ ਸਾਰਾ ਕੁਝ ਦੇ ਬਾਵਜੂਦ ਜਦੋਂ ਵੀ ਅμਗਰੇਜ਼ਾਂ ਨਾਲ ਜਾਂ ਮੁਸਲਮਾਨਾਂ ਨਾਲ ਸਮਝੌਤਾ ਹੁμਦਾ ਰਿਹਾ, ਉਦੋਂ ਹੀ ਕਾਂਗਰਸ ਨੇ ਸਿੱਖ ਹੱਕਾਂ ਨਜ਼ਰ ਅμਦਾਜ਼ ਕੀਤਾ। ਕੁਝ ਸਿੱਖ ਆਗੂਆਂ ਨੇ ਇਸ ਕਰ ਕੇ ਕੈਬਨਿਟ ਦੀ ਪੇਸ਼ਕਸ਼ ਅਤੇ ਲਾਰਡ ਐਟਲੀ ਦਾ ਯਕੀਨ ਵਗ਼ੈਰਾ ਸਭ ਠੁਕਰਾ ਦਿੱਤੇ। ਇਹ ਭਾਂਪ ਕੇ ਨਹਿਰੂ, ਗਾਂਧੀ ਤੇ ਕਾਂਗਰਸ ਨੇ ਸਿੱਖਾਂ ਨੂੰ ਭਰਮਾਉਣ ਵਾਸਤੇ ਪੁਰਾਣੇ ਬਿਆਨਾਂ ਦੀ ਤਾਈਦ ਕਰਨੀ ਤੇ ਉਨ੍ਹਾਂ ਨੂੰ ਦੋਹਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਅਕਾਲੀ ਆਗੂਆਂ ਨਾਲ ਮਿਲ ਕੇ ਕਾਂਗਰਸੀ ਸਿੱਖਾਂ ਨੇ ਵੀ ਆਈਨੀ ਅਸੈਂਬਲੀ ਦੇ ਬਾਈਕਾਟ ਦਾ ਐਲਾਨ ਕੀਤਾ ਤਾਂ ਨਹਿਰੂ ਨੇ ਪ੍ਰਤਾਪ ਸਿμਘ ਕੈਰੋਂ ਤੇ ਕਰਨਲ ਨਿਰμਜਨ ਸਿੰਘ ਗਿੱਲ ਨੂੰ ਤਾਰ ਦਿੱਤੀ ਤੇ ਕਿਹਾ ਕਿ ਆਈਨੀ ਅਸੈਂਬਲੀ ਦੇ ਬਾਈਕਾਟ ਦੇ ਡੂμਘੇ ਨਤੀਜੇ ਨਿਕਲ ਸਕਦੇ ਹਨ ਇਸ ਕਰ ਕੇ ਬਾਈਕਾਟ ਦੇ ਸਵਾਲ ’ਤੇ ਮੁੜ ਵਿਚਾਰ ਕੀਤੀ ਜਾਵੇ। ਚੋਣਾਂ ਤੋਂ ਮਗਰੋਂ ਵੀ ਅਸੀਂ ਅਸੈਂਬਲੀ ਦੇ ਮਿਲਵਰਤਣ ਜਾਂ ਬਾਈਕਾਟ ਬਾਰੇ ਸੋਚ ਸਕਦੇ ਹਾਂ (ਟ੍ਰਿਬਿਊਨ, 11 ਜੁਲਾਈ 1946)। ਇਹ ਤਾਰ ਮਿਲਣ ’ਤੇ ਕੈਰੋਂ ਨੇ ਕਰਨਲ ਗਿੱਲ ਤੇ ਬਲਦੇਵ ਸਿμਘ ਨਾਲ ਵਿਚਾਰ ਕੀਤੀ। ਫਿਰ ਮਾਸਟਰ ਤਾਰਾ ਸਿμਘ ਤੇ ਅਕਾਲੀ ਦਲ ਦੇ ਪ੍ਰਧਾਨ ਬਾਬੂ ਲਾਭ ਸਿμਘ ਦੀ ਇਜਾਜ਼ਤ ਨਾਲ ਪਹਿਲੇ ਫ਼ੈਸਲੇ ਵਿਚ ਤਬਦੀਲੀ ਲਿਆ ਕੇ ਚੋਣਾਂ ਲੜਣ ਦਾ ਫ਼ੈਸਲਾ ਕੀਤਾ ਅਤੇ ਆਖ਼ਰੀ ਮੌਕੇ ’ਤੇ ਨਾਮਜ਼ਦਗੀ ਕਾਗ਼ਜ਼ ਭਰ ਦਿੱਤੇ ਗਏ। ਅਕਾਲੀ ਦਲ ਵਲੋਂ ਬਲਦੇਵ ਸਿμਘ, ਉੱਜਲ ਸਿμਘ, ਨਰੋਤਮ ਸਿμਘ ਤੇ ਬਾਵਾ ਹਰਕਿਸ਼ਨ ਸਿμਘ ਨੇ ਕਾਗ਼ਜ਼ ਦਾਖ਼ਿਲ ਕੀਤੇ (ਟ੍ਰਿਬਿਊਨ, 12 ਜੁਲਾਈ 1946)। ਕਾਂਗਰਸ ਵਲੋਂ ਕੈਰੋਂ, ਕਪੂਰ ਸਿμਘ, ਬਾਬੂ ਬਚਨ ਸਿμਘ ਤੇ ਸ਼ਿਵ ਸਿμਘ ਨੇ ਨਾਮਜ਼ਦਗੀ ਕਾਗ਼ਜ਼ ਭਰ ਦਿੱਤੇ। ਪਰ 14 ਜੁਲਾਈ ਨੂੰ ਪμਥਕ ਪ੍ਰਤੀਨਿਧੀ ਬੋਰਡ ਨੇ ਫ਼ੈਸਲਾ ਕੀਤਾ ਕਿ ਨਾਮਜ਼ਦਗੀਆਂ ਵਾਪਸ ਲੈ ਲਈਆਂ ਜਾਣ ਤੇ ਬਾਈਕਾਟ ਜਾਰੀ ਰਖਿਆ ਜਾਵੇ। ਇਸ ’ਤੇ 8 ਦੇ 8 ਮੈˆਬਰਾਂ ਅਪਣੇ ਨਾਂ ਵਾਪਸ ਲੈ ਲਏ। (ਰੋਜ਼ਾਨਾ ਅਕਾਲੀ, 16 ਜੁਲਾਈ, 1946, ਟ੍ਰਿਬਿਊਨ, 15 ਜੁਲਾਈ 1946)।

ਉਧਰ ਕਾਂਗਰਸ ਤੇ ਪμਥਕ ਪ੍ਰਤੀਨਿਧੀ ਬੋਰਡ ਵਿਚ ਗਲਬਾਤ ਸ਼ੁਰੂ ਹੋ ਗਈ ਬੋਰਡ ਦੀ ਕਮੇਟੀ ਵਿਚ ਕਰਨਲ ਨਿਰμਜਨ ਸਿμਘ ਗਿੱਲ, ਨਾਮਧਾਰੀ ਪਰਤਾਪ ਸਿμਘ, ਬਲਦੇਵ ਸਿμਘ, ਸਰਮੁਖ ਸਿμਘ ਚਮਕ, ਮਾ: ਮੋਤਾ ਸਿμਘ, ਸμਪੂਰਨ ਸਿμਘ, ਅਮਰ ਸਿμਘ, ਊਧਮ ਸਿμਘ ਨਾਗੋਕੇ ਤੇ ਗਿਆਨੀ ਕਰਤਾਰ ਸਿμਘ ਸ਼ਾਮਿਲ ਸਨ। 14 ਅਗਸਤ 1946 ਨੂੰ ਬੋਰਡ ਨੇ ਅਪਣਾ ਫ਼ੈਸਲਾ ਬਦਲ ਲਿਆ ਅਤੇ ਸਿੱਖਾਂ ਨੂੰ ਆਈਨੀ ਅਸੈਂਬਲੀ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ। (ਰੋਜ਼ਾਨਾ ਅਕਾਲੀ, 16 ਅਗਸਤ, 1946)।

ਮਾਸਟਰ ਤਾਰਾ ਸਿμਘ ਇਸ ਫ਼ੈਸਲੇ ਤੇ ਨਾ-ਖ਼ੁਸ਼ ਸਨ। ਉਨ੍ਹਾਂ ਮਹਿਸੂਸ ਕੀਤਾ ਕਿ ਇਹ ਫ਼ੈਸਲਾ ਸਿੱਖ ਹਿੱਤਾਂ ਦੇ ਖ਼ਿਲਾਫ਼ ਹੈ। ਕਾਂਗਰਸ ਸਿੱਖਾਂ ਨਾਲ ਵਿਸਾਹਘਾਤ ਕਰਦੀ ਆਈ ਹੈ ਤੇ ਕਰੇਗੀ। ਮਾਸਟਰ ਤਾਰਾ ਸਿμਘ ਨੇ ਅμਗਰਜ਼ਾਂ ਤੇ ਕਾਂਗਰਸ ਦੇ ਖ਼ਿਲਾਫ਼ ਮੋਰਚੇ ਦਾ ਐਲਾਨ ਕਰ ਦਿੱਤਾ। ਇਸ ਤੇ ਸਤμਬਰ ਦੇ ਪਹਿਲੇ ਹਫ਼ਤੇ ਕਰਨਲ ਨਿਰμਜਨ ਸਿμਘ ਨੇ ਪμਥਕ ਪ੍ਰਤੀਨਿਧੀ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ। ਨਾਮਧਾਰੀਆਂ ਨੇ ਵੀ ਅਜਿਹਾ ਹੀ ਫ਼ੈਸਲਾ ਕੀਤਾ। ਕੁਝ ਦੇਰ ਤਾਂ ਅਕਾਲੀ ਆਗੂ ਇਸ ਬੋਰਡ ਦੀ ਕਾਰਵਾਈ ਚਲਾਉਂਦੇ ਰਹੇ ਪਰ ਛੇਤੀ ਹੀ ਇਸ ਬੋਰਡ ਦਾ ਭੋਗ ਪੈ ਗਿਆ। ਸਿੱਖ ਆਗੂ ਫਿਰ ਵੱਖ-ਵੱਖ ਬੋਲੀ ਬੋਲਣ ਲਗ ਪਏ। ਕਾਂਗਰਸੀ, ਨਾਮਧਾਰੀ, ਬਲਦੇਵ ਸਿμਘ ਵਗ਼ੈਰਾ ਪμਥਕ ਸੋਚ ਜਾਂ ਨਿਰੋਲ ਸਿੱਖ ਹਿੱਤਾਂ ਤੋਂ ਵੱਖਰੇ ਵਿਚਾਰ ਪੇਸ਼ ਰਹੇ ਸਨ।

ਅμਗਰੇਜ਼ ਸਰਕਾਰ ਨੇ ਕੈਬਨਟ ਮਿਸ਼ਨ ਦੇ ਫ਼ੈਸਲਿਆਂ ਬਾਰੇ ਫ਼ਰਕਾਂ ਨੂੰ ਹੱਲ ਕਰਨ ਵਾਸਤੇ ਭਾਰਤ ’ਚੋਂ ਹਿμਦੂ, ਸਿੱਖ ਤੇ ਮੁਸਲਮਾਨ ਵਜ਼ੀਰਾਂ (ਅμਤਰਮ ਸਰਕਾਰ ਦੇ ਵਜ਼ੀਰਾਂ) ਨੂੰ ਬੁਲਾ ਲਿਆ। ਇਨ੍ਹਾਂ ਵਿਚ ਨਹਿਰੂ ਤੇ ਪਟੇਲ (ਹਿμਦੂ), ਬਲਦੇਵ ਸਿμਘ (ਸਿੱਖ) ਤੇ ਲਿਆਕਤ ਅਲੀ ਖ਼ਾਨ ਤੇ ਜਿਨਾਹ (ਮੁਸਲਮਾਨ) ਪμਜ ਵਜ਼ੀਰ ਸਨ। ਪਟੇਲ ਤੋਂ ਸਿਵਾ ਬਾਕੀ ਚਾਰ ਮੈਂਬਰਾਂ ਨੇ ਲਾਰਡ ਵੇਵਲ ਤੇ ਅμਗਰੇਜ਼ ਸਰਕਾਰ ਦੇ ਵਜ਼ੀਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੁਸਲਮ ਲੀਗ ਨੇ ਕੈਬਨਟ ਮਿਸ਼ਨ ਦੀ ਸੂਬਿਆਂ ਦੀ ਗਰੁਪਬμਦੀ ਨੂੰ ਮਨਜ਼ੂਰ ਕਰਨ ਦੀ ਮμਗ ਕੀਤੀ ਪਰ ਕਾਂਗਰਸ ਅਤੇ ਸਿੱਖਾਂ ਨੇ ਮਨਜ਼ੂਰ ਨਾ ਕੀਤੀ। ਸਿੱਖਾਂ ਵਾਸਤੇ ਇਹ ਸਭ ਤੋਂ ਵਧੇਰੇ ਖ਼ਤਰਨਾਕ ਸੀ। ਇਸ ਹੇਠ ਸਿੱਖ ਮੁਸਲਮ ਦੇਸ਼, ਪਾਕਿਸਤਾਨ ਦਾ ਹਿੱਸਾ ਬਣਦੇ ਸਨ।

ਕਾਂਗਰਸ ਪਹਿਲੋਂ ਤਾਂ ਨਾਂਹ ਕਰਦੀ ਰਹੀ ਤੇ ਅਪਣਾ ਵਖਰਾ ਪੱਖ ਪੇਸ਼ ਕੀਤਾ।ਪਰ ਹੱਥ ਵਿਚ ‘ਇਕ ਦੇਸ਼ ਦੀ ਤਾਕਤ’ ਆਉਂਦੀ ਵੇਖ ਕੇ ਕਾਂਗਰਸ ਨੇ ਇਹ ਮਨਜ਼ੂਰ ਕਰ ਲਿਆ ਅਤੇ ਸਿੱਖਾਂ ਨਾਲ ਵਿਸਾਹਘਾਤ ਕਰਨ ਦਾ ਫ਼ੈਸਲਾ ਕਰ ਲਿਆ। ਸਿਰਫ਼ ਗਰੁਪਬμਦੀ ਹੀ ਨਹੀਂ ਸਗੋਂ ਸਾਦੀ ਬਹੁ ਗਿਣਤੀ ਨਾਲ ਫ਼ੈਸਲੇ ਕਰਨ ਦੀ ਗੱਲ ਵੀ ਮਨਜ਼ੂਰ ਕਰ ਲਈ ਗਈ।

ਜਦੋਂ ਚੋਣਾਂ ਮਗਰੋਂ ਆਈਨੀ ਅਸੈਂਬਲੀ ਨੇ ਕμਮ ਕਰਨਾ ਸ਼ੁਰੂ ਕੀਤਾ ਤਾਂ (ਹਿੰਦੂ) ਕਾਂਗਰਸ ਦੀ ਅਕਸਰੀਅਤ ਹੋਣ ਕਰ ਕੇ ਕਾਂਗਰਸ ਨੇ ਅਪਣੀ ਮਰਜ਼ੀ ਨਾਲ ਅਸੈਂਬਲੀ ਚਲਾਉਣ ਦਾ ਫ਼ੈਸਲਾ ਕੀਤਾ। ਇਸ ’ਤੇ ਮੁਸਲਮ ਲੀਗ ਨੇ ਪਹਿਲੇ ਦਿਨ, 9 ਦਸμਬਰ 1946 ਨੂੰ, ਹੀ ਇਸ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। (ਟ੍ਰਿਬਿਊਨ, 10 ਦਸੰਬਰ 1946)। ਸਿੱਖਾਂ ਨੇ ਪਹਿਲੋਂ ਹੀ ਇਸ ’ਤੇ ਰੋਸ ਜ਼ਾਹਿਰ ਕੀਤਾ ਸੀ ਇਸ ਦੇ ਨਾਲ ਹੀ ਮਾਸਟਰ ਤਾਰਾ ਸਿμਘ ਤੇ ਗਿਆਨੀ ਕਰਤਾਰ ਸਿμਘ ਨੇ ਸਿੱਖਾਂ ਨੂੰ ਮੁਸਲਮ ਇਲਾਕੇ ਵਿਚ ਸੁੱਟੇ ਜਾਣ ਨੂੰ ‘ਸਿੱਖਾਂ ਨਾਲ ਵਿਸਾਹਘਾਤ’ ਕਿਹਾ। ਇਥੋਂ ਤਕ ਕਿ ਕੱਟੜ ਕਾਂਗਰਸੀ ਜਾਣੇ ਜਾਂਦੇ ਮμਗਲ ਸਿμਘ ਨੇ ਵੀ ਇਸ ਦੀ ਨਿμਦਾ ਕਰਦਿਆ ਕਿਹਾ ਕਿ ‘‘ਸਿਖਾਂ ਨੂੰ ਮੁਸਲਮ ਲੀਗ ਵਾਸਤੇ ਕੁਰਬਾਨ ਕੀਤਾ ਗਿਆ ਹੈ ਤੇ ਹੁਣ ਇਕੋ ਇਕ ਢμਗ ਹੈ ਰਾਵੀ ਨੂੰ ਸਰਹੱਦ ਮμਨ ਕੇ ਪμਜਾਬ ਦੀ ਵμਡ ਕੀਤੀ ਜਾਵੇ।’’ (ਟ੍ਰਿਬਿਊਨ, 9 ਜਨਵਰੀ 1947)।

ਇਸ ਮੌਕੇ ’ਤੇ ਸਿੱਖ ਆਗੂ ਫਿਰ ਪੁਰਾਣੀ ਗਲਤੀ ਦੋਹਰਾ ਰਹੇ ਸਨ ਕਿਉਂਕਿ ਕਾਂਗਰਸ ਤੇ ਵਾਰ-ਵਾਰ ਇਤਬਾਰ ਕਰਨਾ ਗ਼ਲਤ ਸੀ। ਸਿੱਖ ਆਗੂਆਂ ਨੂੰ ਖਾਲਿਸਤਾਨ ਦੀ ਹਦਬμਦੀ ਦਾ ਫ਼ੈਸਲਾ ਕਰ ਕੇ ਐਜੀਟੇਸ਼ਨ ਜਾਂ ਅμਗਰੇਜ਼ੀ ਹਾਕਮਾਂ ਨਾਲ ਗਲਬਾਤ ਸ਼ੁਰੂ ਕਰ ਦੇਣੀ ਚਾਹੀਦੀ ਸੀ। ਆਗੂ ਭਾਵੇਂ ਕਿਸੇ ਨੂੰ ਵੀ ਮμਨਿਆ ਜਾਂਦਾ ਪਰ ਐਕਸ਼ਨ ਜ਼ਰੂਰੀ ਸੀ।

ਉਧਰ ਮੁਸਲਮ ਲੀਗ ਨੇ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ। 16 ਅਗਸਤ 1946 ਨੂੰ ਕਲਕਤਾ ਵਿਚ ‘ਡਾਇਰੈਕਟ ਐਕਸ਼ਨ’ ਦਿਨ ਮਨਾਇਆ ਗਿਆ। ਬμਗਾਲ ਦੀ ਲੀਗ ਸਰਕਾਰ ਨੇ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ। ਇਕ ਹਫ਼ਤੇ ਦੇ ਅμਦਰ-ਅμਦਰ 6000 ਬμਦੇ ਕਤਲ ਹੋਏ ਅਤੇ ਤਕਰੀਬਨ 950 ਅੱਗ ਲਗਣ ਦੀਆਂ ਵਾਰਦਾਤਾਂ ਹੋਈਆਂ। ਸਭ ਤੋਂ ਵਧੇਰੇ ਵਾਰਦਾਤਾਂ ਤਿਰਪੁਰਾ ਤੇ ਨੋਆਖਲੀ ਵਿਚ ਹੋਈਆਂ। 11 ਸਤμਬਰ 1946 ਨੂੰ ਜਿਨਾਹ ਨੇ ਹਿμਦੂਆਂ ਨੂੰ ‘ਪਾਕਿਸਤਾਨ ਜਾਂ ਸਿਵਲ ਵਾਰ’ ਦੋਹਾਂ ਵਿਚੋਂ ਇਕ ਚੁਨਣ ਵਾਸਤੇ ਕਿਹਾ। ਜਿਨਾਹ ਨੇ ਇਹ ਵੀ ਕਿਹਾ ਕਿ “ਪਾਕਿਸਤਾਨ ਦੇ ਇਲਾਕੇ ਵਿਚੋਂ ਹਿμਦੂ-ਸਿੱਖ ਤੇ ਇਸ ਪਾਸੇ ਵਲੋਂ ਮੁਸਲਮਾਨਾਂ ਨੂੰ ਇਕ ਦਮ ਬਦਲ ਕੇ ਆਉਣ ਵਾਲੀ ਹਾਲਤ ਤੋਂ ਬਚਾਉਣ ਵਾਸਤੇ ਪਰੋਗਰਾਮ ਬਣ ਸਕਦਾ ਹੈ।” ਪਰ ਜਿਨਾਹ ਦੀ ਗੱਲ ਦੀ ਕਿਸੇ ਨੇ ਵੀ ਨਾ ਪਰਵਾਹ ਕੀਤੀ। ਪੰਜਾਬੀਆਂ ਅਤੇ ਬੰਗਾਲੀਆਂ ਦੇ ਹੋਣ ਵਾਲੇ ਕਤਲੇਆਮ ਦੀ ਹਿੰਦੀ ਬੈਲਟ ਦੇ ਕਾਂਗਰਸੀਆਂ ਨੂੰ ਕੋਈ ਪਰਵਾਹ ਨਹੀਂ ਸੀ।

ਜਨਵਰੀ 1947 ਵਿਚ ਅਜਿਹੀ ਹਾਲਤ ਪμਜਾਬ ਵਿਚ ਵੀ ਸ਼ੁਰੂ ਹੋ ਗਈ। 24 ਜਨਵਰੀ 1947 ਨੂੰ ਸਰਕਾਰ ਨੇ ਮੁਸਲਿਮ ਨੈਸ਼ਨਲ ਗਾਰਡਜ਼ ਅਤੇ ਰਾਸ਼ਟਰ ਸੋਇਮ ਸੇਵਕ ਸμਘ ’ਤੇ ਪਾਬੰਦੀ ਲਾ ਦਿਤੀ। ਛਾਪੇ ਮਾਰ ਕੇ ਪੁਲਿਸ ਨੇ ਹਜ਼ਾਰਾਂ ਕ੍ਰਿਪਾਨਾਂ, ਪਿਸਤੌਲਾਂ ਤੇ ਛੁਰੇ ਬਰਾਮਦ ਕੀਤੇ। ਛਾਪਿਆਂ ਦਾ ਵਿਰੋਧ ਕਰਨ ’ਤੇ ਫ਼ੀਰੋਜ਼ ਖ਼ਾਨ ਨੂਨ, ਮੁਮਤਾਜ਼ ਦੌਲਤਾਨਾ, ਸ਼ੌਕਤ ਹਯਾਤ ਖਾਨ ਤੇ ਨਵਾਬ ਮਮਦੋਟ ਗ੍ਰਿਫ਼ਤਾਰ ਕਰ ਲਏ ਗਏ। (ਰੋਜ਼ਾਨਾ ਅਕਾਲੀ, 26 ਜਨਵਰੀ, 1947)।

26 ਜਨਵਰੀ ਨੂੰ ਲੀਗ ਦੇ 16 ਐਮ.ਐਲ.ਏਜ਼ ਨੇ ਸ਼ਹਿਰੀ ਹੱਕ ਬਹਾਲ ਕਰਨ ਵਾਸਤੇ ਗ੍ਰਿਫ਼ਤਾਰੀ ਦਿਤੀ। ਇਸ ਦੇ ਨਾਲ ਹੀ ਗੜਬੜ ਸ਼ੁਰੂ ਹੋ ਗਈ। ਉਸ ਵੇਲੇ ਪμਜਾਬ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਮਿਲਵਰਤਣ ਨਾਲ ਖ਼ਿਜਰ ਸਰਕਾਰ ਸੀ। ਪੰਜਾਬ ਵਿਚ ਮੁਸਲਮਾਨ ਵਧੇਰੇ ਗੜਬੜ ਫੈਲਾ ਰਹੇ ਸਨ। ਗੁੱਜਰਾਂਵਾਲੇ ਤੇ ਲੁਧਿਆਣੇ ਵਿਚ ਗੱਡੀਆਂ ਉਲਟਾ ਦਿੱਤੀਆਂ ਗਈਆਂ? 24 ਫ਼ਰਵਰੀ ਨੂੰ ਮੁਸਲਮਾਨਾਂ ਨੇ ਇਕ ਸਿੱਖ ਸਿਪਾਹੀ ਨੂੰ ਮਾਰ ਦਿੱਤਾ।

ਹਾਲਤ ਨੂੰ ਵਿਗੜਦਿਆਂ ਵੇਖ ਕੇ ਲਾਰਡ ਐਟਲੀ ਨੇ 20 ਜਨਵਰੀ 1947 ਨੂੰ ਐਲਾਨ ਕੀਤਾ ਕਿ ਜੂਨ 1948 ਤੋਂ ਪਹਿਲਾਂ ਪਹਿਲਾਂ ਭਾਰਤ ਦਾ ਇμਤਜ਼ਾਮ ਦੇਸ਼ ਦੇ ਲੋਕਾਂ ਦੇ ਹੱਥ ਸੌਂਪ ਦਿਤਾ ਜਾਏਗਾ। ਇਸ ਤੇ ਜਿਨਾਹ ਨੇ ਪੰਜਾਬ ਵਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਸਰਕਾਰ ਨੇ 26 ਜਨਵਰੀ 1947 ਨੂੰ ਮੁਸਲਮ ਗਾਰਡ ਤੇ ਰਾਸ਼ਟਰ ਸੋਇਮ ਸੇਵਕ ਸμਘ ਤੋਂ ਪਾਬμਦੀ ਚੁਕ ਲਈ। ਇਸ ’ਤੇ ਲੀਗ ਨੇ ਪμਜਾਬ ਵਿਚ ਐਜੀਟੇਸ਼ਨ ਬμਦ ਕਰ ਦਿਤੀ। ਅਕਾਲੀ ਦਲ ਨੇ ਪμਜਾਬ ਸਰਕਾਰ ਨੂੰ ਗੜਬੜ ਫੈਲਾਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦੀ ਮμਗ ਕੀਤੀ ਤੇ ਨਾਲ ਹੀ ਲੀਗ ਨੂੰ ਪμਜਾਬ ਦਾ ਮਾਹੌਲ ਨਾ ਵਿਗਾੜਣ ਵਾਸਤੇ ਅਪੀਲ ਕੀਤੀ। ਮੁਸਲਮ ਨੈਸ਼ਨਲ ਗਾਰਡ ਤੋਂ ਪਾਬμਦੀ ਚੁਕੇ ਜਾਣ ਮਗਰੋਂ ਡੇਢ ਹਜ਼ਾਰ ਲੀਗੀ ਵਰਕਰ ਰਿਹਾ ਕਰ ਦਿਤੇ ਗਏ। ਲੀਗ ਨੇ 2 ਮਾਰਚ 1947 ਨੂੰ ‘‘ਜਿੱਤ ਦਿਨ” ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਹਰ ਪਾਸ ਜਲਸੇ ਹੋਏ ਤੇ ਮੁਸਲਮਾਨ ਆਗੂਆਂ ਨੇ ਤਕਰੀਰਾਂ ਵਿਚ ਇਸ ਦੌਰ ਨੂੰ ਪਾਕਿਸਤਾਨ ਦੀ ਕਾਇਮੀ ਵਲ ਪਹਿਲਾ ਕਦਮ ਕਿਹਾ।

ਪμਜਾਬ ਵਿਚ ਇਸ ਵੇਲੇ ਤਕ ਅਕਾਲੀ, ਕਾਂਗਰਸ ਤੇ ਯੂਨਿਅਨਿਸਟ ਪਾਰਟੀ ਦੀ ਸਾਂਝੀ ਸਰਕਾਰ ਚਲ ਰਹੀ ਸੀ। ਪਰ ਚੀਫ਼ ਮਨਿਸਟਰ ਖ਼ਿਜਰ ਹਯਾਤ ਖਾਨ ਮੁਸਲਿਮ ਲੀਗ ਦੀ ਸਿਆਸਤ ਦੀ ਲਪੇਟ ਵਿਚ ਆ ਗਿਆ ਤੇ ਦਬਾਅ ਹੇਠਾਂ ਆ ਕੇ ਉਸ ਨੇ 2 ਮਾਰਚ 1947 ਦੇ ਦਿਨ ਅਸਤੀਫ਼ਾ ਦੇ ਦਿੱਤਾ। ਖ਼ਿਜਰ ਨੇ ਅਸਤੀਫ਼ੇ ਵਿਚ ਕਿਹਾ ਕਿ ਪμਜਾਬ ਵਿਚ ਸਮਝੌਤੇ ਦੀ ਹਾਲਤ ਪੈਦਾ ਕਰਨ ਵਾਸਤੇ ਮੇਰਾ ਅਸਤੀਫ਼ਾ ਜ਼ਰੂਰੀ ਹੈ। ਪμਜਾਬ ਵਿਚ ਮੁਸਲਮ ਲੀਗ ਹੀ ਮੁਸਲਮਾਨਾਂ ਵਾਸਤੇ ਬੋਲ ਸਕਦੀ ਹੈ ਤੇ ਅਜੇਹੀ ਕੋਈ ਵਜ਼ਾਰਤ ਨੁਮਾਇμਦਾ ਨਹੀਂ ਹੋ ਸਕਦੀ ਜਿਸ ਵਿਚ ਮੁਸਲਮ ਲੀਗ ਸ਼ਾਮਲ ਨਾ ਹੋਵੇ ਪਰ ਅਸਲੀਅਤ ਇਹ ਸੀ ਕਿ ਖ਼ਿਜਰ ਮੁਸਲਮ ਲੀਗ ਦੇ ਅਸਰ ਹੇਠਾਂ ਆ ਗਿਆ ਸੀ ਅਤੇ ਹਿμਦੂਆਂ ਤੇ ਸਿੱਖਾਂ ਦੀ ਮਦਦ ਤੇ ਯਕੀਨ ਨਹੀਂ ਸੀ ਕਰ ਸਕਦਾ। ਇਸ ਤੋਂ ਇਲਾਵਾ ਮੁਸਲਮ ਐਜੀਟੇਸ਼ਨ ਤੋਂ ਡਰ ਕੇ ਵੀ ਖ਼ਿਜਰ ਨੇ ਲੀਗ ਦਾ ਸਾਥ ਦੇਣ ਦਾ ਫ਼ੈਸਲਾ ਕਰ ਲਿਆ ਸੀ। ਟ੍ਰਿਬਿਊਨ, 3 ਮਾਰਚ 1947)।

ਮਾਸਟਰ ਤਾਰਾ ਸਿੰਘ ਵੱਲੋਂ ਪਾਕਿਸਤਾਨ ਦਾ ਝੰਡਾ ਪਾੜਨ ਦੀ ਅਸਲੀਅਤ
ਗਵਰਨਰ ਪμਜਾਬ ਨੇ 3 ਮਾਰਚ 1947 ਦੇ ਦਿਨ ਮੁਸਲਿਮ ਲੀਗ ਨੂੰ ਪμਜਾਬ ਵਿਚ ਵਜ਼ਾਰਤ ਬਣਉਣ ਦਾ ਸੱਦਾ ਭੇਜਿਆ ਕਿਉਂਕਿ ਸਭ ਤੋਂ ਵੱਡੀ ਇਕੱਲੀ ਪਾਰਟੀ, ਮੁਸਲਮ ਲੀਗ ਹੀ ਸੀ। ਲੀਗ ਦੇ ਆਗੂ ਨਵਾਬ ਮਮਦੋਟ ਨੇ ਇਹ ਸੱਦਾ ਕਬੂਲ ਕਰ ਲਿਆ। ਇਸ ’ਤੇ ਅਕਾਲੀ ਦਲ ਅਤੇ ਕਾਂਗਰਸ ਵਿਚ ਰੋਸ ਤੇ ਗੁੱਸੇ ਦੀ ਲਹਿਰ ਦੌੜ ਗਈ। 3 ਮਾਰਚ ਨੂੰ ਅਸੈਂਬਲੀ ਚੈਂਬਰ ਲਾਹੌਰ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਇਕ ਸਾਂਝੀ ਮੀਟਿμਗ ਹੋਈ। ਜਿਸ ਵੇਲੇ ਮੀਟਿμਗ ਹੋ ਰਹੀ ਸੀ ਬਾਹਰ ਮੁਸਲਮਾਨਾਂ ਦੀ ਇਕ ਵੱਡੀ ਭੀੜ ਇਕੱਠੀ ਹੋ ਰਹੀ ਸੀ। ਭੀੜ ਲਗਾਤਾਰ ਨਾਅਰੇ ਲਾਅ ਰਹੀ ਸੀ, ‘‘ਲੈ ਕੇ ਰਹਾਂਗੇ ਪਾਕਿਸਤਾਨ” ਮਾਸਟਰ ਤਾਰਾ ਸਿμਘ ਗੁੱਸੇ ਵਿਚ ਬਾਹਰ ਆ ਗਏ (ਅਤੇ ਕ੍ਰਿਪਾਨ ਮਿਆਣ ਵਿਚੋਂ ਕੱਢ ਕੇ) ਕਿਹਾ: ‘‘ਕਾਟ ਕੇ ਦੇਂਗੇ ਆਪਣੀ ਜਾਨ ਮਗਰ ਨਾ ਦੇਂਗੇ ਪਾਕਿਸਤਾਨ।” ਇਤਨੀ ਵੱਡੀ ਭੀੜ ਸਾਹਮਣੇ ਇਕੱਲਾ ਮਾਸਟਰ ਤਾਰਾ ਸਿμਘ ਜ਼ਿμਦਾ ਨਾ ਬਚਦਾ, ਜੇ ਪੁਲੀਸ ਭੀੜ ਨੂੰ ਖਿμਡਾਅ ਨਾ ਦੇਂਦੀ। (ਰੋਜ਼ਾਨਾ ਅਕਾਲੀ, 4 ਮਾਰਚ, 1947)।

ਦਰਅਸਲ ਇਸ ਵੇਲੇ ਸਾਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਬਣ ਰਿਹਾ ਸੀ ਪਰ ਇਸ ਘਟਨਾ ਤੋਂ ਬਾਅਦ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਫੈਸਲਾ ਹੋ ਗਿਆ ਜਿਸ ਤੋਂ ਜਿਸ ਤੋਂ ਮਾਸਟਰ ਤਾਰਾ ਸਿੰਘ ਵੱਲੋਂ ਪਾਕਿਸਤਾਨ ਨੂੰ ਲੰਗੜਾ ਕਰਨ ਅਤੇ ਇਸ ਦਾ ‘ਝੰਡਾ ਵੱਢਣ’ ਦੀ ਕਹਾਣੀ ਚਲ ਪਈ।

ਇਸੇ ਦਿਨ ਸ਼ਾਮ ਨੂੰ ਲਾਹੌਰ ਵਿਚ ਇਕ ਬਹੁਤ ਵੱਡਾ ਜਲਸਾ ਹੋਇਆ ਜਿਸ ਵਿਚ ਕਾਂਗਰਸੀ ਆਗੂਆਂ ਨੇ ਠμਡੀਆਂ ਤਕਰੀਰਾਂ ਅਤੇ ਮਾਸਟਰ ਤਾਰਾ ਸਿμਘ ਤੇ ਗਿਆਨੀ ਕਰਤਾਰ ਸਿμਘ ਨੇ ਜ਼ੋਸ਼ ਨਾਲ ਭਰੀਆਂ ਤਕਰੀਰਾਂ ਕੀਤੀਆਂ ਤੇ ਲੋਕਾਂ ਨੂੰ ਸ਼ਹੀਦੀਆਂ ਦੇਣ ਵਾਸਤੇ ਤਿਆਰ ਹੋਣ ਲਈ ਕਿਹਾ। ਮਾਸਟਰ ਜੀ ਨੇ ਕਿਹਾ: ‘‘ਹਿμਦੂ ਤੇ ਸਿੱਖੋ, ਨਾਜ਼ੀਆਂ ਤੇ ਜਪਾਨੀਆਂ ਵਾਂਗ ਸ਼ਹੀਦੀਆਂ ਦੇਣ ਵਾਸਤੇ ਤਿਆਰ ਹੋ ਜਾਓ। ਸਾਡੀ ਧਰਤੀ ਸਾਡਾ ਲਹੂ ਮμਗ ਰਹੀ ਹੈ ਅਤੇ ਅਸੀਂ ਅਪਣੇ ਲਹੂ ਨਾਲ ਇਸ ਦੀ ਪਿਆਸ ਬੁਝਾਵਾਂਗੇ। ਮੈਂ ਕਾਫ਼ੀ ਸਮੇਂ ਪμਜਾਬ ਵਿਚ ਸ਼ਰਾਰਤ ਦੇਖ ਰਿਹਾ ਹਾਂ ਅਤੇ ਇਸ ਕਰ ਕੇ ਮੈਂ ਅਕਾਲੀ ਦਲ ਨੂੰ ਜਥੇਬμਦ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜੇ ਅਸੀਂ ਅμਗਰੇਜ਼ਾਂ ਤੋਂ ਆਜ਼ਾਦੀ ਲੈ ਸਕਦੇ ਹਾਂ ਤਾਂ ਇਹ ਮੁਸਲਮਾਨ ਕੀ ਸ਼ੈਅ ਹਨ। ਇੱਥੋਂ ਜਾਣ ਤੋਂ ਪਹਿਲੋਂ ਪ੍ਰਣ ਕਰੋ ਕਿ ਅਸੀਂ ਲੀਗ ਨੂੰ ਖ਼ਤਮ ਕਰ ਕੇ ਸਾਹ ਲਵਾਂਗੇ। ਮੁਸਲਮਾਨ ਨੇ ਹਿμਦੂਆਂ ਤੋਂ ਰਾਜ ਖੋਹਿਆ, ਸਿੱਖਾਂ ਨੇ ਮੁਸਲਮਾਨਾਂ ਤੋਂ, ਤੇ ਹੁਣ ਵੀ ਅਸੀਂ ਰਾਜ ਕਰਾਂਗੇ। ਮੈˆ ਬਿਗਲ ਵਜਾ ਦਿੱਤਾ ਹੈ। ਮੁਸਲਮ ਲੀਗ ਨੂੰ ਖ਼ਤਮ ਕਰ ਦਿਓ।”

ਗਿਆਨੀ ਕਰਤਾਰ ਸਿμਘ ਨੇ ਕਿਹਾ ਕਿ ਲਾਹੌਰ ਕਿਲੇ ਤੇ ਸਿੱਖਾਂ ਦਾ ਨੀਲਾ ਨਿਸ਼ਾਨ ਝੁਲਦਾ ਰਿਹਾ ਹੈ ਅਤੇ ਹੁਣ ਵੀ ਝੁਲੇਗਾ। ਅਗਲੇ ਦਿਨ 4 ਮਾਰਚ 1947 ਨੂੰ ਹਿੰਦੂ ਤੇ ਸਿੱਖ ਪਾੜ੍ਹਿਆਂ (ਵਿਦਿਆਰਥੀਆਂ) ਨੇ ਲਾਹੌਰ ਵਿਚ ਇਕ ਵੱਡਾ ਜਲੂਸ ਜਥੇਬμਦ ਕੀਤਾ ਤੇ ਲੀਗ ਵਜ਼ਾਰਤ ਦੀ ਕਾਇਮੀ ਦੀ ਮੁਖ਼ਾਲਫ਼ਤ ਕੀਤੀ। ਇਸ ਜਲੂਸ ’ਤੇ ਪੁਲੀਸ ਨੇ ਗੋਲੀ ਚਲਾਈ ਅਤੇ ਮੁਸਲਮਾਨਾਂ ਨੇ ਪਥਰਾਓ ਵੀ ਕੀਤਾ ਜਿਸ ਨਾਲ 13 ਜਣੇ ਮਾਰੇ ਗਏ ਤੇ 103 ਜ਼ਖ਼ਮੀ ਹੋਏ। ਇਹ, ਸੂਬੇ ਵਿਚ ਹੋਣ ਵਾਲੇ ਵੱਡੇ ਕਤਲੇਆਮ ਦਾ ਆਗ਼ਾਜ਼ ਸੀ। (ਰੋਜ਼ਾਨਾ ਅਕਾਲੀ, 5 ਮਾਰਚ, 1947)।

ਗੜਬੜ ਵੇਖ ਕੇ ਗਵਰਨਰ ਨੇ ਲੀਗ ਨੂੰ ਵਜ਼ਾਰਤ ਬਣਾਉਣ ਦਾ ਸੱਦਾ ਵਾਪਿਸ ਲੈ ਲਿਆ ਅਤੇ 5 ਮਾਰਚ ਨੂੰ ਭਾਰਤੀ ਆਈਨ ਦੀ ਦਫ਼ਾ 95 ਹੇਠ ਸਾਰੀਆਂ ਤਾਕਤਾਂ ਆਪਣੇ ਹੱਥ ਵਿਚ ਲੈ ਲਈਆਂ। ਪਰ ਇਸ ਦੇ ਬਾਵਜੂਦ ਸੂਬੇ ਵਿਚ ਅਮਨ ਕਾਇਮ ਨਾ ਹੋ ਸਕਿਆ ਤੇ ਹਰ ਪਾਸੇ ਅੱਗ, ਡਾਕਾ, ਚੋਰੀ, ਕਤਲ, ਰੇਪ, ਅਗਵਾ ਦੀਆਂ ਘਟਨਾਵਾਂ ਆਮ ਹੋਣ ਲਗ ਪਈਆਂ। ਖਾਸ ਕਰ ਕੇ ਮੁਲਤਾਨ, ਜੇਹਲਮ, ਰਾਵਲਪਿμਡੀ, ਲਾਹੌਰ ਤੇ ਮੁਸਲਮ ਅਕਸਰੀਅਤ ਵਾਲੇ ਇਲਾਕੇ ਵਿਚ ਅਜਿਹਾ ਨੁਕਸਾਨ ਵਧੇਰੇ ਹੋਇਆ। ਇਹ ਗੜਬੜ ਘਟ ਸਕਦੀ ਸੀ ਪਰ ਪੁਲਿਸ ਦਾ ਵਤੀਰਾ ਠੀਕ ਨਹੀਂ ਸੀ ਕਿਉਂਕਿ ਪੁਲਿਸ ਵਿਚ ਵਧੇਰੇ ਗਿਣਤੀ ਮੁਸਲਮਾਨਾਂ ਦੀ ਸੀ। ਇਸ ਦਾ ਜਵਾਬ ਸਿੱਖਾਂ ਨੇ ਲੁਧਿਆਣਾ, ਅμਮ੍ਰਿਤਸਰ ਅਤੇ ਸਿੱਖ ਰਿਆਸਤਾਂ ਵਿਚ ਦਿੱਤਾ। ਪਰ ਮੁਸਲਮਾਨ ਆਗੂ ਜਿੱਥੇ ਅਜਿਹੇ ਅμਸਰ ਨੂੰ ਸ਼ਹਿ ਦੇਂਦੇ ਸਨ ਉੱਥੇ ਇਹ ਵੀ ਚਾਹੁμਦੇ ਸਨ ਕਿ ਮੁਸਲਮਾਨਾਂ ਦਾ ਕਤਲੇਆਮ ਰੋਕਿਆ ਜਾਵੇ। ਤਕਰੀਬਨ 15 ਦਿਨਾਂ ਵਿਚ, ਪμਜਾਬ ਦੇ ਹੋਮ ਸੈਕਟਰੀ ਮੈਕਡੌਨਲਡ ਮੁਤਾਬਿਕ (19 ਮਾਰਚ 1947 ਦਾ ਬਿਆਨ), ਕੋਈ 2049 ਹਿμਦੂ ਤੇ ਸਿੱਖ ਮਰੇ ਜਾਂ ਸਖ਼ਤ ਜ਼ਖ਼ਮੀ ਹੋਏ ਸਨ। ਲੋਕਾਂ ਮੁਤਾਬਿਕ ਇਹ ਇਹ ਗਿਣਤੀ ਬਹੁਤ ਹੀ ਘਟ ਦਸੀ ਗਈ ਸੀ।

ਇਸ ਸਾਰੇ ਕਤਲੇਆਮ ਦੇ ਜ਼ਿμਮੇਦਾਰ ਉਹ ਵੀ ਸਨ ਜਿਨ੍ਹਾਂ ਨੇ ‘‘ਆਜ਼ਾਦ ਪμਜਾਬ” ਦੀ ਮੁਖ਼ਾਲਫ਼ਤ ਕੀਤੀ ਸੀ ਜਾਂ ਪਹਿਲੋਂ ਮμਗੀ ਪμਜਾਬ ਦੀ ‘‘ਮੁਸਲਿਮ ਤੇ ਗ਼ੈਰਮੁਸਲਿਮ ਵμਡ,” ਦੀ ਮੁਖ਼ਾਲਫ਼ਤ ਕੀਤੀ ਸੀ; ਤੇ ਜਾਂ ਫਿਰ ਨਹਿਰੂ, ਗਾਂਧੀ ਅਤੇ ਹੋਰ ਕਾਂਗਰਸੀ ਆਗੂ, ਜਿਹੜੇ ਮੁਸਲਮਾਨਾਂ ਨੂੰ ਨਜ਼ਰ-ਅμਦਾਜ਼ ਕਰਦੇ ਰਹੇ ਸਨ। ਜਦੋਂ ਕਿ ਸਾਰੇ ਜਾਣਦੇ ਸਨ ਕਿ ਪਾਕਿਸਤਾਨ ਰੁਕ ਨਹੀਂ ਸਕਦਾ ਤੇ ਸਿੱਖ ਜਾਂ ਤਾਂ ਸਾਰੇ ਹੀ ਪਾਕਿਸਤਾਨ ਵਿਚ ਆ ਜਾਣਗੇ ਜਾਂ ਫਿਰ ਪਾਕਿਸਤਾਨ ਤੇ ਭਾਰਤ ਵਿਚ ਅੱਧੋ-ਅੱਧ ਵμਡ ਜਾਣਗੇ ਤੇ ਜਾਨ, ਮਾਲ ਤੇ ਤਾਕਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਇਸ ਦੇ ਬਾਵਜੂਦ ਇਸ ਸਾਰਾ ਕੁਝ ਨੂੰ ਨਜ਼ਰ ਅμਦਾਜ਼ ਕਰਨਾ ਸਿੱਖਾਂ ਹੀ ਨਹੀਂ ਬਲਕਿ ਪμਜਾਬੀ ਹਿμਦੂਆਂ ਨਾਲ ਵੀ ਗ਼ਦਾਰੀ ਸੀ।

ਇਸ ਹਾਲਤ ਵਿਚ, ਜਦੋਂ ਕਤਲੇਆਮ ਤੇ ਅਗਜ਼ਨੀ ਸਿਖਰ ਤੇ ਆ ਪੁੱਜੀ ਤਾਂ ਸਿੱਖਾਂ ਦੇ ਇਕ ਵੱਡੇ ਇੱਕਠ ਨੇ 3 ਅਪਰੈਲ 1947 ਦੇ ਦਿਨ ਪμਜਾਬ ਦੀ ਮੁਸਲਮ ਅਤੇ ਗ਼ੈਰ-ਮੁਸਲਮ ਅਕਸਰੀਅਤ ਵਾਲੇ ਇਲਾਕਿਆਂ ਵਿਚ ਵμਡ ਦੀ ਮμਗ ਦਾ ਮਤਾ ਪਾਸ ਕਰ ਦਿਤਾ। ਇਸ ਮੀਟਿμਗ ਵਿਚ ਮਾਸਟਰ ਤਾਰਾ ਸਿμਘ, ਬਾਵਾ ਹਰਕਿਸ਼ਨ ਸਿμਘ, ਅਮਰ ਸਿμਘ, ਸਿੱਖ ਐਮ.ਐਲ.ਏਜ਼ ਤੇ ਕਈ ਹੋਰ ਆਗੂ ਸ਼ਾਮਲ ਸਨ। 8 ਅਪਰੈਲ ਨੂੰ ਕਾਂਗ੍ਰਸ ਨੇ ਵੀ ਅਜੇਹਾ ਮਤਾ ਪਾਸ ਕੀਤਾ। (ਰੋਜ਼ਾਨਾ ਅਕਾਲੀ, 5 ਅਪ੍ਰੈਲ, 1947)।

17 ਅਪਰੈਲ ਨੂੰ ਅਕਾਲੀ ਦਲ ਦੀ ਮੀਟਿμਗ ਨੇ ਵੀ ਪμਜਾਬ ਦੀ ਵμਡ ਦੀ ਮμਗ ਕੀਤੀ। 18 ਅਪਰੈਲ ਨੂੰ ਮਾਸਟਰ ਤਾਰਾ ਸਿμਘ, ਗਿਆਨੀ ਕਰਤਾਰ ਸਿμਘ ਤੇ ਬਲਦੇਵ ਸਿμਘ ਨੇ ਵਾਇਸਰਾਏ ਨੂੰ ਮਿਲ ਕੇ ਮμਗ ਕੀਤੀ ਕਿ ਪμਜਾਬ ਦੇ ਵμਡ ਕਰ ਕੇ ਫ਼ਿਰਕੂ ਫ਼ਸਾਦ ਰੋਕਿਆ ਜਾਵੇ।

21 ਅਪ੍ਰੈਲ ਨੂੰ ਸਵਰਨ ਸਿੰਘ ਤੇ ਭੀਮ ਸੈਨ ਸੱਚਰ ਨੇ ਪੰਜਾਬ ਦੀ ਦੋ ਜਾਂ ਤਿੰਨ ਹਿੱਸਿਆਂ ਵਿਚ ਵੰਡ ਕਰਨ ਦੀ ਮੰਗ ਕੀਤੀ। ਇਸ ਵਿਚ ਪੱਛਮੀ ਪੰਜਾਬ, ਪੂਰਬੀ ਪੰਜਾਬ ਤੇ ਹਰਿਆਣਾ ਤਿੰਨ ਹਿੱਸੇ ਬਣਦੇ ਸਨ। ਇਸ ਨਾਲ ਮੁਸਲਮ ਲੀਗ ਦਾ ਕਬਜ਼ਾ ਸਾਰੇ ਪੰਜਾਬ ’ਤੇ ਨਹੀਂ ਸੀ ਹੋ ਸਕਦਾ (ਦੁਰਗਾ ਦਾਸ, ਸਰਦਾਰ ਪਟੇਲਜ਼ ਕਾਰਸਪੌਂਡੈਂਸ, ਜਿਲਦ 5, ਸਫ਼ੇ 1292-93)।

2 ਮਈ ਨੂੰ ਦਿੱਲੀ ਵਿਚ ਪμਜਾਬ ਦੇ ਹਿμਦੂ ਤੇ ਸਿੱਖ ਐਮ.ਐਲ.ਏ. ਅਤੇ ਆਈਨੀ ਅਸੈˆਬਲੀ ਦੇ ਮੈˆਬਰਾਂ ਨੇ ਚੌਧਰੀ ਲਹਿਰੀ ਸਿμਹ ਦੀ ਪ੍ਰਧਾਨਗੀ ਹੇਠ ਪμਜਾਬ ਦੀ ਵੰਡ ਦੀ ਮμਗ ਕੀਤੀ। ਕਾਨਫ਼ਰμਸ ਨੇ ਝਨਾਂ ਨੂੰ ਹੱਦ ਮμਨ ਕੇ ਇਸ ਪਾਸੇ ਵਲ ਅμਬਾਲਾ, ਜਲμਧਰ, ਲਾਹੌਰ ਡਵੀਜ਼ਨ ਤੇ ਲਾਇਲਪੁਰ ਜ਼ਿਲੇ ਦੇ ਕੈਨਾਲ ਕਲੋਨੀ ਦੇ ਜ਼ਿਲੇ ਅਤੇ ਮਿμਟਗੁਮਰੀ ਜ਼ਿਲੇ ਸ਼ਾਮਿਲ ਕਰ ਕੇ ਸੂਬਾ ਬਣਾਉਣ ਦੀ ਮμਗ ਕੀਤੀ। (ਇਸ ਨਾਲ ਬਹੁਤੇ ਸਿੱਖ ਇਕ ਇਲਾਕੇ ਵਿਚ ਇਕੱਠੇ ਹੋ ਜਾਂਦੇ ਸਨ)। (ਰੋਜ਼ਾਨਾ ਅਕਾਲੀ, 4 ਮਈ 1947, ਏ.ਐਨ. ਬਾਲੀ, ਨਾਓ ਇਟ ਕੈਨ ਬੀ ਟੋਲਡ, ਸਫ਼ੇ 54-55)।

ਮਾਊਂਟਬੈਟਨ ਪਲਾਨ
24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਵਾਇਸਰਾਏ ਬਣ ਕੇ ਆ ਚੁਕਾ ਸੀ ਤੇ ਉਸ ਨੇ ਪμਜਾਬ ਵਲ ਵਧੇਰੇ ਖਿਆਲ ਦੇਣਾ ਸ਼ੁਰੂ ਕੀਤਾ ਹੋਇਆ ਸੀ। ਕੁਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇਕ ਪਲਾਨ ਦਾ ਐਲਾਨ ਕੀਤਾ, ਜੋ ਬਾਅਦ ਵਿਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਮੁਤਾਬਿਕ ਪμਜਾਬ ਦੀ ਵμਡ ਦਾ ਫ਼ੈਸਲਾ ਕਰ ਦਿੱਤਾ ਗਿਆ। ਇਹ ਐਲਾਨ 3 ਜੂਨ 1947 ਨੂੰ ਹੋਇਆ। ਇਸ ਅਨੁਸਾਰ (1) ਪμਜਾਬ ਤੇ ਬμਗਾਲ ਦੀਆਂ ਅਸੈਂਬਲੀਆਂ ਦੇ ਮੈਂਬਰ ਦੋ ਹਿੱਸਿਆਂ ਵਿਚ ਮਿਲਣਗੇ: ਇਕ ਮੁਸਲਮ ਅਕਸਰੀਅਤ ਤੇ ਦੂਜਾ ਗ਼ੈਰ-ਮੁਸਲਮਾਨਾਂ ਦਾ। ਇਸ ਵਾਸਤੇ 1941 ਦੀ ਮਰਦਮ ਸ਼ੁਮਾਰੀ ਨੂੰ ਆਧਾਰ ਮμਨਿਆ ਜਾਵੇਗਾ। ਇਹ ਮੈਂਬਰ ਵμਡ ਦੇ ਹੱਕ ਵਿਚ ਜਾਂ ਖ਼ਿਲਾਫ਼ ਵੋਟ ਪਾਉਣਗੇ। ਜੋ ਵμਡ ਦੇ ਹੱਕ ਵਿਚ ਫ਼ੈਸਲਾ ਹੋਇਆ ਤਾਂ ਗਵਰਨਰ ਜਨਰਲ ਬਾਊਂਡਰੀ ਕਮਿਸ਼ਨ ਨਾਮਜ਼ਦ ਕਰੇਗਾ ਜੋ ਇਲਾਕਿਆਂ ਦੀ ਵμਡ ਦਾ ਫ਼ੈਸਲਾ ਕਰੇਗਾ। ਪμਜਾਬ ਵਿਚ ਇਸ ਬਾਰੇ ਮੁਸਲਮ ਅਕਸਰੀਅਤ ਹੇਠ ਲਿਖੇ ਇਲਾਕੇ ਵਿਚ ਮμਨੀ ਗਈ। (1) ਲਾਹੌਰ ਡਵੀਜ਼ਨ: ਗੁੱਜਰਾਂਵਾਲਾ, ਗੁਰਦਾਸਪੁਰ, ਸ਼ੇਖੂਪੁਰਾ, ਸਿਆਲਕੋਟ, ਲਾਹੌਰ (2) ਰਾਵਲਪਿμਡੀ ਡਵੀਜ਼ਨ: ਰਾਵਲਪਿμਡੀ, ਅਟਕ, ਗੁਜਰਾਤ, ਜਿਹਲਮ, ਮੀਆਂਵਾਲੀ, ਸ਼ਾਹਪੁਰ (3) ਮੁਲਤਾਨ ਡਵੀਜ਼ਨ: ਡੇਰਾ ਗ਼ਾਜ਼ੀ ਖ਼ਾਨ, ਝμਗ, ਲਾਇਲਪੁਰ ਮਿμਟਗੁਮਰੀ, ਮੁਲਤਾਨ, ਤੇ ਮੁਜ਼ੱਫ਼ਰਗੜ੍ਹ।

9 ਜੂਨ ਨੂੰ ਮੁਸਲਮ ਲੀਗ ਨੇ ਇਸ ਪਲਾਨ ਨੂੰ ਮਨਜ਼ੂਰ ਕਰ ਲਿਆ। 14-15 ਜੂਨ ਨੂੰ ਕਾਂਗਰਸ ਨੇ ਵੀ ਇਸ ’ਤੇ ਕਾਫ਼ੀ ਬਹਿਸ ਮਗਰੋਂ ਅਖੀਰ ਹਾਂ ਕਰ ਦਿੱਤੀ। (ਸਿੱਖਾਂ ਨਾਲ ਵਿਸਾਹਘਾਤ ਅਜੇ ਵੀ ਹੋ ਰਿਹਾ ਸੀ ਤੇ ਕਾਂਗਰਸ ਅਜੇ ਵੀ ਪੂਰੀ ਤਰ੍ਹਾਂ ਵμਡ ਦੀ ਹਿਮਾਇਤ ਕਰਨਾ ਨਹੀਂ ਚਾਹੁμਦੀ ਸੀ)

ਸ਼੍ਰੋਮਣੀ ਅਕਾਲੀ ਦਲ ਤੇ ਪμਥਕ ਪ੍ਰਤੀਨਿਧ ਬੋਰਡ ਦੀ ਸਾਂਝੀ ਬੈਠਕ ਨੇ 14 ਜੂਨ 1947 ਨੂੰ ਪਾਸ ਕੀਤਾ ਕਿ ‘‘ਆਬਾਦੀ ਅਤੇ ਜਾਇਦਾਦ ਦੀ ਤਬਦੀਲੀ ਬਾਰੇ ਫ਼ੈਸਲਾ ਕੀਤੇ ਬਿਨਾਂ ਵμਡ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ।” ਗਿਆਨੀ ਕਰਤਾਰ ਸਿμਘ ਨੇ 16 ਜੁਲਾਈ ਨੂੰ ਕਿਹਾ ਕਿ ‘‘ਜਦੋਂ ਤੱਕ ਉਨ੍ਹਾਂ ਦੀ 85 ਫ਼ੀ ਸਦੀ ਆਬਾਦੀ ਦਾ ਇਲਾਕਾ ਸਿੱਖਾਂ ਨੂੰ ਭਾਰਤ ਵਿਚ ਨਹੀਂ ਮਿਲਦਾ ਅਤੇ ਬਾਕੀ 15 ਫ਼ੀਸਦੀ ਦੀ ਤਬਦੀਲੀ ਵਾਸਤੇ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਫ਼ੈਸਲਾ ਨਹੀਂ ਕਰਦੀਆਂ, ਉਦੋਂ ਤੱਕ ਸਿੱਖ ਆਰਾਮ ਨਹੀਂ ਕਰਨਗੇ।” ਇਸ ਪਲਾਨ ਬੜੀਆਂ ਕਮੀਆਂ ਸਨ। ਇਹ ਲਾਰਡ ਮਾਊਂਟਬੈਟਨ ਨੇ ਆਪ ਵੀ ਮμਨਿਆ ਤੇ ਕਿਹਾ ਕਿ ‘‘ਸਾਰੀ ਪਲਾਨ ਮੁਕμਮਲ ਨਹੀਂ ਹੈ ਪਰ ਬਾਕੀ ਪਲਾਨਾਂ ਵਾਂਗ ਇਸ ਦੀ ਕਾਮਯਾਬੀ ਇਸ ਗੱਲ ਤੇ ਆਵੇਗੀ ਕਿ ਕਿਸ ਰੂਹ ਨਾਲ ਇਸ ਨੂੰ ਕਬੂਲ ਕੀਤਾ ਜਾਂਦਾ ਹੈ।”

ਸਿੱਖ ਇਸ ਤੇ ਨਾ-ਖੁਸ਼ ਸਨ ਪਰ ਫਿਰ ਵੀ ਬਲਦੇਵ ਸਿμਘ ਨੇ ਇਸ ਨੂੰ ਚੁਪ-ਚਾਪ ਬਿਨਾਂ ਕਿਸੇ ਕਿμਤੂ ਦੇ ਕਬੂਲ ਕਰ ਲਿਆ ਕਿਉਂਕਿ ਉਸ ਮੁਤਾਬਿਕ (1) ਪਾਕਿਸਤਾਨ ਵਿਚ ਪੂਰੀ ਤਰ੍ਹਾਂ ਜਾਣਾ ਜਾਂ (2) ਦੋਹਾਂ ਹਿੱਸਿਆਂ ਵਿਚ ਵμਡੇ ਜਾਣ ਦੀ ਸੂਰਤ ਵਿਚ ਭਾਰਤ ਵਿਚ ਰਹਿਣਾ; ਵਿਚੋਂ ਦੂਜਾ ਹੀ ਬੇਹਤਰ ਸੀ। ਪਰ ਇਸ ਨਾਲ ਫਿਰ ਵੀ ਕੋਈ 20 ਲਖ ਸਿੱਖ ਪਾਕਿਸਤਾਨ ਦੇ ਇਲਾਕੇ ਵਿਚ ਰਹਿ ਜਾਂਦੇ ਸਨ ਜਿਨ੍ਹ੍ਹਾਂ ਦੀ ਤਬਦੀਲੀ ਬਾਰੇ ਕੋਈ ਫ਼ੈਸਲਾ ਨਹੀਂ ਸੀ ਹੋਇਆ।

ਇਸ ਹਾਲਤ ਤੋਂ ਬਚਣ ਵਾਸਤੇ ਕੁਝ ਸਿੱਖ ਤੇ ਮੁਸਲਮਾਨ ਆਗੂ ਕੋਸ਼ਿਸਾਂ ਕਰਦੇ ਰਹੇ। ਮੁਸ਼ਤਾਕ ਅਹਿਮਦ ਗ਼ੁਰਮਾਨੀ ਤੇ ਸμਤ ਸਿμਘ ਵੀ ਮਿਲ ਕੇ ਪਾਕਿਸਤਾਨ ਦੇ ਅμਦਰ ਸਿੱਖਾਂ ਵਾਸਤੇ ਇਕ ਖਾਲਿਸਤਾਨ ਬਾਰੇ ਕੋਸ਼ਿਸ਼ਾਂ ਕਰਦੇ ਰਹੇ ਪਰ ਕਾਮਯਾਬੀ ਨਾ ਮਿਲੀ। ਉਂਞ ਪਹਿਲੋਂ ਅਪਰੈਲ 1947 ਵਿਚ ਗਿਆਨੀ ਕਰਤਾਰ ਸਿμਘ ਨੇ ਦਿਲੀ ਵਿਚ ਮੁਸਲਮ ਲੀਗ ਦੇ ਐਮ.ਐਲ.ਏਜ਼ ਦੀ ਕਾਨਫ਼ਰμਸ ਵਿਚ ਵੀ ਹਿੱਸਾ ਲਿਆ ਪਰ ਉਸ ਨੂੰ ਸਿੱਖਾਂ ਨਾਲ ਚμਗੇ ਵਤੀਰੇ ਤੋਂ ਵਧੇਰੇ ਕੋਈ ਯਕੀਨ ਨਾ ਦਿਤਾ ਗਿਆ (ਸਟੀਫ਼ਨ ਈਆਨ, ਪਾਕਿਸਤਾਨ, ਸਫ਼ਾ 40, 1963 ਦੀ ਐਡੀਸ਼ਨ)। ਕਿਉਂਕਿ ਜਿਨਾਹ ਸਿੱਖਾਂ ਨੂੰ ਕੁਝ ਨਹੀਂ ਦੇਣਾ ਚਾਹੁμਦਾ ਸੀ ਤੇ ਮੁਸਲਮਾਨਾਂ ਵਾਸਤੇ ਸਭ ਕੁਝ ਚਾਹੁμਦਾ ਸੀ। ਇਕ ਵਿਦਵਾਨ ਮੁਤਾਬਿਕ ਜਿਨਾਹ ਪμਜਾਬ ਬਾਰੇ ਏਨਾ ਹੀ ਜਾਣਦਾ ਸੀ ਜਿμਨਾ ਚੈਂਬਰਲੈਨ ਚੈਕੋਸਲਵਾਕੀਆ ਬਾਰੇ।”(ਪੈਂਡਰਲ ਮੂਨ, ਡਿਵਾਈਡ ਐਂਡ ਕੁਇੱਟ, ਸਫ਼ਾ 37, 1961 ਦੀ ਐਡੀਸ਼ਨ)। ਇਸ ਕਰ ਕੇ ਸਿੱਖ-ਮੁਸਲਮ ਗੱਲਬਾਤ ਫੇਲ੍ਹ ਹੋ ਗਈ।

ਅਖ਼ੀਰ ਵμਡ ਬਾਰੇ ਵੋਟਾਂ ਪਈਆਂ। ਗ਼ੈਰ-ਮੁਸਲਿਮ ਇਲਾਕੇ ਨੇ 22 ਦੇ ਮੁਕਾਬਲੇ 50 ਵੋਟਾਂ ਨਾਲ ਵμਡ ਦੀ ਹਿਮਾਇਤ ਕੀਤੀ। ਮੁਸਲਿਮ ਇਲਾਕੇ ਨੇ 27 ਦੇ ਮੁਕਾਬਲੇ 69 ਵੋਟਾਂ ਨਾਲ ਵμਡ ਦੀ ਹਿਮਾਇਤ ਕੀਤੀ। ਸਾਂਝੇ ਸੈਸ਼ਨ ਨੇ ਪਾਕਿਸਤਾਨ ਵਾਸਤੇ ਵਖਰੀ ਆਈਨੀ ਅਸੈਂਬਲੀ ਬਾਰੇ ਮਤਾ 77 ਦੇ ਮੁਕਾਬਲੇ 91 ਵੋਟਾਂ ਨਾਲ ਪਾਸ ਕੀਤਾ। ਇਹ 77 ਸਾਰੇ ਸਿੱਖ ਤੇ ਹਿੰਦੂ ਸਨ। ਹੁਣ ਵμਡ ਦਾ ਫ਼ੈਸਲਾ ਪੱਕਾ ਹੋ ਗਿਆ ਸੀ ਤੇ ਬਸ ਮਸ਼ੀਨਰੀ ਨੂੰ ਕμਮ ਦੇਣਾ ਹੀ ਬਾਕੀ ਰਹਿ ਗਿਆ ਸੀ।

ਹੱਦਾਂ ਦੀ ਵμਡ ਵਾਸਤੇ ਬਾਊਂਡਰੀਆਂ ਦੇ ਮਾਹਿਰ ਸਿਰਲ ਰੈਕਲਿਫ਼ ਨੂੰ ਨੀਅਤ ਕੀਤਾ ਗਿਆ। ਰੈਕਲਿਫ਼ 8 ਜੁਲਾਈ 1947 ਨੂੰ ਦਿੱਲੀ ਵਿਚ ਪੁੱਜ ਗਿਆ। ਪਹਿਲੋਂ 30 ਜੂਨ ਨੂੰ ਜਸਟਿਸ ਤੇਜਾ ਸਿμਘ, ਜਸਟਿਸ ਮੁਹμਮਦ ਮੁਨੀਰ ਵਗ਼ੈਰਾ ਚਾਰ ਮੈਂਬਰਾਂ ਨੂੰ ਬਾਊਂਡਰੀ ਕਮਿਸ਼ਨ ਵਿਚ ਮੈਂਬਰ ਨਾਮਜ਼ਦ ਦਰ ਦਿੱਤਾ ਗਿਆ ਸੀ। ਕਮਿਸ਼ਨ ਦੀ ਪਹਿਲੀ ਬੈਠਕ 14 ਜੁਲਾਈ ਨੂੰ ਹੋਈ ਅਤੇ ਇਸ ਨੇ ਸਾਰੀਆਂ ਪਾਰਟੀਆਂ ਤੋਂ 18 ਜੁਲਾਈ ਤਕ ਮੈਮੋਰੰਡਮ ਮμਗ ਲਏ ਗਏ। ਫਿਰ 21 ਜੁਲਾਈ ਤੋਂ 31 ਜੁਲਾਈ ਤਕ ਬੈਠਕਾਂ ਹੋਈਆਂ ਜਿਨ੍ਹਾਂ ਵਿਚ ਬੜੇ-ਬੜੇ ਮਸ਼ਹੂਰ ਵਕੀਲ ਤੇ ਆਗੂ ਪੇਸ਼ ਹੋ ਕੇ ਆਪਣਾ-ਆਪਣਾ ਪੱਖ ਪੇਸ਼ ਕਰਦੇ ਰਹੇ। ਅਕਾਲੀ ਦਲ ਵਲੋਂ ਹਰਨਾਮ ਸਿμਘ, ਹਿμਦੂਆਂ ਵਲੋਂ ਸੀਤਲਵਾਡ, ਮੁਸਲਮਾਨਾਂ ਵਲੋਂ ਮੁਹμਮਦ ਜ਼ਫ਼ਰ ਉੱਲਾ ਖ਼ਾਨ ਨੇ ਕੇਸ ਪੇਸ਼ ਕੀਤਾ। ਅਹਿਮਦੀਆਂ ਵਲੋਂ ਡਾਕਟਰ ਓ.ਐਚ.ਕੇ. ਸਪੇਟ ਪੇਸ਼ ਹੋਏ।

ਮੁਸਲਮਾਨਾਂ ਨੇ ਲਾਹੌਰ (ਮੁਸਲਿਮ ਅਬਾਦੀ ਦੀ ਫ਼ੀ ਸਦੀ 60.6), ਗੁਜਰਾਂਵਾਲਾ (70), ਸਿਆਲਕੋਟ (62), ਸ਼ੇਖੂਪੁਰਾ (63), ਲਾਇਲਪੁਰ (62), ਮਿμਟਗੁਮਰੀ (69), ਮੁਲਤਾਨ (78 ਫ਼ੀ ਸਦੀ) ਜ਼ਿਲ੍ਹੇ ਅਤੇ ਫ਼ੀਰੋਜ਼ਪੁਰ ਤਹਿਸੀਲ (55), ਜ਼ੀਰਾ ਤਹਿਸੀਲ (65), ਨਕੋਦਰ ਤਹਿਸੀਲ (59), ਜਲੰਧਰ ਤਹਿਸੀਲ (51), ਅਜਨਾਲਾ ਤਹਿਸੀਲ (59 ਫ਼ੀ ਸਦੀ) ਦੇ ਇਲਾਕੇ ਅਤੇ ਗੁਰਦਾਸਪੁਰ ਜ਼ਿਲੇ ਵਿਚੋਂ ਸ਼ਕਰਗੜ੍ਹ (51), ਬਟਾਲਾ (55), ਗੁਰਦਾਸਪੁਰ (51) ਇਲਾਕੇ ਮμਗੇ। ਇਸ ਹਿਸਾਬ ਨਾਲ ਪੱਛਮੀ ਪμਜਾਬ ਤੋਂ ਬਿਨਾਂ ਪੂਰਬੀ ਪμਜਾਬ ਵਿਚ ਜਲμਧਰ, ਜ਼ੀਰਾ, ਅਜਨਾਲਾ ਤੇ ਬਟਾਲਾ ਵਲ ਕੁਝ ਇਲਾਕੇ ਵਖਰੇ ਤੇ ਸਰਹੱਦ ਤੋਂ ਦੂਰ, ਭਾਰਤ ਦੇ ਇਲਾਕੇ ਦੇ ਅμਦਰਵਾਰ ਹੋਣ ਕਰ ਕੇ, ਕਈ ਪਾਕਿਸਤਾਨ ਬਣਦੇ ਸਨ।

ਹਿμਦੂ ਰਿਪੋਰਟ ਮੁਤਾਬਿਕ (ਮਿਹਰ ਚμਦ ਮਹਾਜਨ ਦੀ ਸਿਫ਼ਾਰਸ਼) ਰਾਵੀ ਨੂੰ ਹੱਦ ਮੱਨ ਕੇ ਵμਡ ਦੀ ਸਿਫ਼ਾਰਸ਼ ਸੀ ਤੇ ਲਾਹੌਰ ਪੂਰਬੀ ਪμਜਾਬ ਵਿਚ ਸ਼ਾਮਿਲ ਕੀਤਾ ਗਿਆ ਸੀ। ਸਿੱਖ ਪੱਖ ਮੁਤਾਬਿਕ (ਤੇਜਾ ਸਿμਘ ਦੀ ਸਿਫ਼ਾਰਸ਼) ਸੀ ਕਿ ਝਨਾਂ ਨੂੰ ਹੱਦ ਮμਨ ਕੇ ਵμਡ ਕੀਤੀ ਜਾਵੇ। ਸ਼ੇਖੂਪੁਰਾ, ਗੁਜਰਾਂਵਾਲਾ, ਮਿμਟਗੁਮਰੀ ਤੇ ਲਾਇਲਪੁਰ ਪੂਰਬੀ ਪμਜਾਬ ਵਿਚ ਰੱਖੇ ਜਾਣ। ਕਿਉਂਕਿ ਸ਼ੇਖ਼ੂਪੁਰਾ, ਗੁਜਰਾਂਵਾਲਾ ਤੇ ਲਾਇਲਪੁਰ ਵਿਚ ਸਿੱਖ ਜ਼ਿਮੀਦਾਰ ਮੁਸਲਮਾਨਾਂ ਤੋਂ ਦੂਣਾ ਮਾਲੀਆ ਦੇਂਦੇ ਸਨ ਤੇ ਵਧੇਰੇ ਜ਼ਮੀਨਾਂ ਦੇ ਮਾਲਕ ਸਨ। ਫਿਰ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਾਨਕਾਣਾ ਸਾਹਿਬ ਵੀ ਸ਼ੇਖੂਪੁਰਾ ਵਿਚ ਸੀ।

ਰੈਕਲਿਫ਼ ਨੇ ਐਵਾਰਡ ਤਿਆਰ ਕਰ ਲਿਆ ਪਰ ਇਸ ਨੂੰ 16 ਅਗਸਤ 1947 ਦੀ ਸ਼ਾਮ ਨੂੰ ਹੀ ਰੀਲੀਜ਼ ਕੀਤਾ। ਮੀਡੀਆ ਵਿਚ ਇਹ ਐਵਾਰਡ 17 ਅਗਸਤ ਦੀ ਸਵੇਰ ਨੂੰ ਪੇਸ਼ ਹੋਇਆ। ਇਸ ਹੇਠ 3 ਜੂਨ ਦੀ ਪਲਾਨ ਤੇ ਹੀ ਵμਡ ਕਰ ਦਿੱਤੀ ਗਈ। ਸਿਰਫ਼ 2 ਤਬਦੀਲੀਆਂ ਸਨ: (1) ਕਸੂਰ ਦੇ ਚਾਰ ਪੁਲੀਸ ਥਾਨੇ ਪੂਰਬੀ ਪμਜਾਬ ਨੂੰ (2) ਗੁਰਦਾਸਪੁਰ ਜ਼ਿਲਾ ਪੂਰਬੀ ਪੰਜਾਬ ਨੂੰ ਤੇ ਇਸ ਵਿਚੋਂ ਸ਼ਕਰਗੜ੍ਹ ਤਹਿਸੀਲ ਪੱਛਮੀ ਪμਜਾਬ ਨੂੰ ਦੇ ਦਿੱਤੀ ਗਈ।

ਫ਼ੀਰੋਜ਼ਪੁਰ, ਜ਼ੀਰਾ, ਮਖੂ ਤੇ ਗੁਰਦਾਸਪੁਰ ਐਨ ਆਖ਼ਰੀ ਮੌਕੇ ‘ਤੇ ਪਾਕਿਸਤਾਨ ਵਿਚ ਜਾਂਦੇ-ਜਾਂਦੇ ਬਚੇ। ਰੈਕਲਿਫ਼ ਨੇ ਮੁਖ ਅਧਾਰ ਰਾਵੀ ਤੇ ਸਤਲੁਜ ਦਰਿਆ ਹੀ ਰੱਖਿਆ। ਉਸ ਨੇ ਸਿਰਫ਼ ਇਨ੍ਹਾਂ ਦਰਿਆਵਾਂ ਵਿਚਲੀ ਵਿੱਥ ਵਾਲੀ ਜ਼ਮੀਨ ਦੇ ਪਿੰਡਾਂ ਦਾ ਹੀ ਮਸਲਾ ਹੱਲ ਕੀਤਾ।

ਜੇ ਕਿਤੇ ਇਸ ਐਵਾਰਡ ਦਾ ਪਹਿਲਾਂ ਐਲਾਨ ਹੋ ਜਾਂਦਾ ਤਾਂ ਇਤਨੀ ਵੱਢ-ਟੁੱਕ ਨਾ ਹੁμਦੀ ਜਿμਨੀ ਹੁਣ ਹੋਈ। ਲੱਖਾਂ ਘਰ ਸੜ ਗਏ, ਲੱਖਾਂ ਲੋਕ ਕਤਲ ਹੋਏ ਜ਼ਮੀਨਾਂ ਤੇ ਸਾਮਾਨ ਲੁੱਟੇ ਗਏ। ਔਰਤਾਂ ਅਗਵਾ ਤੇ ਰੇਪ ਕੀਤੀਆਂ ਗਈਆਂ। ਸਿੱਖਾਂ ਦੀ 20 ਲੱਖ ਅਬਾਦੀ ਬੇਘਰੀ ਹੋ ਗਈ। ਸਿੱਖ, ਹਿμਦੂ ਕਾਂਗਰਸ, ਮੁਸਲਮ ਲੀਗ ਤੇ ਅμਗਰੇਜ਼ ਦੇ ਜ਼ੁਲਮ ਦਾ ਸ਼ਿਕਾਰ ਹੋਏ। ਦਿਲੀ ਤੋਂ ਪਿਸ਼ਾਵਰ ਤਕ ਕਤਲ ਹੋਏ, ਲੁੱਟ ਮਾਰ ਹੋਈ ਤੇ ਸਿੱਖ ਇਕ ਉੱਜੜੀ ਹੋਈ ਕੌਮ ਬਣ ਗਈ ਜਿਸ ਨੂੰ ਬਾਅਦ ਵਿਚ ਕੁਰਬਾਨੀਆਂ ਅਤੇ ਉਜਾੜੇ ਦੇ ਨਾਲ-ਨਾਲ ਹੋਰ ਧੱਕੇ ਦਾ ਸ਼ਿਕਾਰ ਹੋਣਾ ਪਿਆ ਅਤੇ ਦੂਜੇ-ਤੀਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਗਿਆ। ਇਸ ਦੇ ਖ਼ਿਲਾਫ਼ ਮਾਸਟਰ ਤਾਰਾ ਸਿμਘ ਨੇ ਡਟ ਕੇ ਲੜਾਈ ਕੀਤੀ।

ਸਿੱਖਾਂ ਵਲੋਂ ਆਜ਼ਾਦੀ ਹਸਿਲ ਨਾ ਕਰ ਸਕਣ, ਲੱਖਾਂ ਲੋਕਾਂ ਦੇ ਕਤਲੇਆਮ, ਕਰੋੜਾਂ-ਅਰਬਾਂ ਦੀ ਜਾਇਦਾਦ ਦੇ ਨੁਕਸਾਨ, ਲੱਖਾਂ ਦੇ ਬੇ-ਘਰੇ ਹੋਣ, ਅਗਵਾ, ਜਬਰ-ਜਿਨਾਹ, ਜ਼ਿμਮੇਦਾਰੀ ਕਿਸੇ ਇਕ ’ਤੇ ਨਹੀਂ ਪਾਈ ਜਾ ਸਕਦੀ। ਅμਗਰੇਜ਼ਾਂ ਦੀ ਬੇਵਫ਼ਾਈ ਤੇ ਸਿੱਖਾਂ ਬਾਰੇ ਲਾਪਰਵਾਹੀ, ਮੁਸਲਮਾਨ ਦੀ ਨਫ਼ਰਤ ਅਤੇ ਖ਼ੁਦਗਰਜ਼ੀ, ਹਿμਦੂਆਂ ਅਤੇ ਕਾਂਗਰਸ ਵਲੋਂ ਫ਼ਰੇਬ ਭਰਿਆ ਧੋਖਾ ਤੇ ਯਕੀਨ ਦਹਾਨੀ ਦੇ ਨਾਲ-ਨਾਲ ਸਿੱਖ ਆਗੂਆਂ ਦੀ ਬੂਝੜ ਸੋਚ, ਘਟ-ਇਲਮੀ, ਕਾਹਲਾਪਣ, ਡਾਵਾਂਡੋਲ ਮਨ, ਚਾਪਲੂਸੀ ਅਤੇ ਮੋਮੋਠਗਣੀਆਂ ਗੱਲਾਂ ਅਗੇ ਝੁਕ ਜਾਣਾ ਤੇ ਸ਼ਖਸੀਅਤਾਂ ਦੇ ਟਕਰਾਅ ’ਚ ਗ਼ਦਾਰੀ ਦੀ ਹੱਦ ਤਕ ਪੁਜ ਜਾਣਾ, ਇਹ ਸਾਰਾ ਕੁਝ ਬਰਾਬਰ ਦਾ ਜ਼ਿμਮੇਦਾਰ ਸੀ। ਪਰ ਅਸਲ ਜ਼ਿμਮੇਦਾਰ ਉਹ ਸਿੱਖ ਆਗੂ ਸਨ ਜੋ ਦੂਜਿਆਂ ਦੀ ਸਾਜਿਸ਼ ਨੂੰ ਸਮਝ ਨਾ ਸਕੇ ਕੌਮ ਨੂੰ ਇਸ ਹਾਲਤ ਵਿਚ ਲੈ ਗਏ।

ਮਾਸਟਰ ਤਾਰਾ ਸਿμਘ ਤੇ ਹੋਰ ਸਿੱਖ ਆਗੂਆਂ ਨੂੰ 1946 ਵਿਚ ਤਾਂ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਹਿμਦੂ ਆਪਣੇ ਮੁਫ਼ਾਦ ਵਾਸਤੇ ਮੁਸਲਮਾਨਾਂ ਅੱਗੇ ਸਿੱਖਾਂ ਦੀ ਕੁਰਬਾਨੀ ਦੇ ਰਹੇ ਹਨ ਪਰ ਸਿੱਖ ਆਗੂਆਂ ਵਿਚ ਅਜੇ ਵੀ ਯ੍ਹਭਲੀਆਂ ਮਾਰ ਕੇ ਜਾਂ ਜਾਣ ਬੁਝ ਕੇ ਧੜੇਬμਦੀ ਜਾਂ ਸ਼ਖ਼ਸੀਅਤਾਂ ਦੀ ਮੁਖ਼ਾਲਫ਼ਤ ਕਾਰਨ ਕੌਮ ਨੂੰ ਅμਨ੍ਹੀਂ ਖੱਡ ਵਿਚ ਸੁੱਟਿਆ ਜਾ ਰਿਹਾ ਸੀ। ਇਹ ਸਾਰੀਆਂ ਗੱਲਾਂ ਬਹੁਤੇ ਆਗੂ ਮਰਨ ਤੋਂ ਪਹਿਲਾਂ ਮμਨ ਗਏ ਸਨ। ਪਰ ਮਿਰਜ਼ਾ ਗ਼ਾਲਿਬ ਦੇ ਬੋਲਾਂ ਮੁਤਾਬਿਕ:
ਕੀ ਮੇਰੇ ਕਤਲ ਕੇ ਬਾਅਦ ਉਸ ਨੇ ਜ਼ਫ਼ਾ ਸੇ ਤੌਬਾ
ਹਾਏ ਉਸ ਜ਼ੂਦ-ਪਸ਼ੇਮਾਂ ਕਾ ਪਸ਼ੇਮਾਂ ਹੋਣਾ।

‘ਸਾਚੀ ਸਾਖੀ’ ਦੇ ਲੇਖਕ ਸਿਰਦਾਰ ਕਪੂਰ ਸਿμਘ ਨੇ ਦੋ ਗੱਲਾਂ ਦਾ ਦਾਅਵਾ ਕੀਤਾ ਹੈ ਕਿ ਅμਗਰੇਜ਼ ਸਿੱਖਾਂ ਨੂੰ ਸਿੱਖ ਸਟੇਟ ਦੇਂਦੇ ਸਨ ਪਰ ਮਾਸਟਰ ਤਾਰਾ ਸਿμਘ ਅਤੇ ਬਲਦੇਵ ਸਿμਘ ਨੇ ਨਹੀਂ ਲਈ। ਦੂਜਾ, ਸਿੱਖ-ਮੁਸਲਿਮ ਇਕਠਾ ਰਹਿਣਾ ਮμਨ ਜਾਂਦੇ ਤਾਂ ਪਾਕਿਸਤਾਨ ’ਚ ਸਿੱਖ ਵਧੇਰੇ ਸੌਖੇ ਰਹਿμਦੇ। ਦੋਵੇਂ ਗੱਲਾਂ ਤ੍ਵਾਰੀਖ਼ ਪੱਖੋਂ ਗ਼ਲਤ ਹਨ। ਇਹ ਗ਼ਲਤ ਹੈ ਕਿ ਅμਗਰੇਜ਼ ਸਿੱਖਾਂ ਨੂੰ ਖਾਲਿਸਤਾਨ ਦੇਂਦੇ ਸਨ। ਅμਗਰੇਜ਼ ਹਾਕਮਾਂ ਨੇ ਤਾਂ ਸਿੱਖਾਂ ਦੀ ਜ਼ਰਾ ਵੀਪਰਵਾਹ ਹੀ ਨਹੀਂ ਕੀਤੀ ਸੀ। ਸਿਰਫ਼ 1946 ਦੇ ਆਖ਼ਰੀ ਦਿਨਾਂ ਵਿਚ ਇਕ ਵਾਰ ਲμਡਨ ’ਚ ਹੋਈ ਇਕ ਮੀਟਿμਗ ਵਿਚ ਅμਗਰੇਜ਼ਾਂ ਨੇ ਬਲਦੇਵ ਸਿμਘ ਨਾਲ ਇਸ ਸਬμਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਨਹਿਰੂ, ਪਟੇਲ, ਬਲਦੇਵ ਸਿμਘ, ਜਿਨਾਹ ਤੇ ਲਿਆਕਤ ਅਲੀ ਖ਼ਾਨ (ਪμਜੇ) ਕੈਬਨਟ ਮਿਸ਼ਨ ਦੀ ਰਿਪੋਰਟ ਬਾਰੇ ਵਿਚਾਰ ਕਰਨ ਵਾਸਤੇ ਲμਡਨ ਬੁਲਾਏ ਹੋਏ ਸਨ। ਇਸ ਮੌਕੇ ’ਤੇ ਨਹਿਰੂ ਨੇ ਬਲਦੇਵ ਸਿμਘ ਨੂੰ ਭਰਮਾ ਲਿਆ ਅਤੇ ਅμਗਰੇਜ਼ ਸਰਕਾਰ ਨਾਲ ਇਕੱਲਿਆਂ ਮਿਲਣ ਨਾ ਦਿੱਤਾ। ਉਂਞ ਇਹ ਵੀ ਕੋਈ ਗਾਰμਟੀ ਨਹੀਂ ਕਿ ਇਸ ਮੀਟਿμਗ ਵਿਚ ਖਾਲਿਸਤਾਨ ਵਜੂਦ ਵਿਚ ਆ ਜਾਣਾ ਸੀ। ਜਿੱਥੋਂ ਤਕ ਮਾਸਟਰ ਤਾਰਾ ਸਿμਘ ਦਾ ਸਵਾਲ ਹੈ ਉਸ ਨੇ ਤਾਂ ਹਮੇਸ਼ਾ ਸਿੱਖ ਸਟੇਟ ਦੀ ਮμਗ ਕੀਤੀ ਸੀ। ਉਸ ਨੇ ਤਾਂ ‘ਸਿੱਖਾਂ ਦੀ ਕਿਸੇ ਜ਼ਿਲ੍ਹੇ ਵਿਚ ਅਕਸਰੀਅਤ ਨਹੀਂ” ਦੇ ਬਹਾਨੇ ਦੇ ਖਿਲਾਫ਼ ਇਸਰਾਈਲ ਬਣਾਉਣ ਦੀ ਮਿਸਾਲ ਨੂੰ ਦਲੀਲ ਵਜੋਂ ਪੇਸ਼ ਕਰ ਕੇ ਖਾਲਿਸਤਾਨ ਦੀ ਮμਗ ਵੀ ਕੀਤੀ ਸੀ (ਜੁਲਾਈ 1945) ਦੂਜਾ, ਪਾਕਿਸਤਾਨ ਨਾਲ ਰਹਿਣ ਦੀ ਹਾਲਤ ਵਿਚ ਸਿੱਖਾਂ ਦੇ ਸੌਖੇ ਰਹਿਣ ਦੀ ਗੱਲ ਵੀ ਬੇਸਮਝੀ ਵਾਲੀ ਹੈ! ਪਾਕਿਸਤਾਨ ਵਿਚ ਮੁਸਲਿਮ ਅਕਸਰੀਅਤ ਹੀ ਹੋਣੀ ਸੀ ਤੇ ਜੇ ਉਧਰ ਰਹਿ ਗਏ ਸਾਰੇ ਹਿμਦੂ ਸਿੱਖ ਵੀ ਬਣ ਜਾਂਦੇ ਤਾਂ ਵੀ ਉਹ 10 ਫ਼ੀ ਸਦੀ ਵੀ ਨਹੀਂ ਸਨ ਹੋਣੇ, ਇਸ ਕਰ ਕੇ ਸਿੱਖਾਂ ਦੀ ਹਾਲਤ ਤਾਂ ਗ਼ੁਲਾਮਾਂ ਤੋਂ ਵੀ ਮਾੜੀ ਹੋਣੀ ਸੀ।

ਸਿਰਦਾਰ ਕਪੂਰ ਸਿμਘ ਮਾਸਟਰ ਤਾਰਾ ਸਿμਘ ਨਾਲ ਕਿਸੇ ਗੱਲੋਂ ਗੁੱਸੇ ਵਿਚ ਹੋਣ ਕਰ ਕੇ ਅਜਿਹੀਆਂ ਗ਼ਲਤ ਗੱਲਾਂ ਕਰ ਗਿਆ ਹੈ। ਇਹ ਸਹੀ ਹੈ ਕਿ ਜμਗ ਵਿਚ ਹੋਈ ਹਾਰ ਦੀ ਜ਼ਿμਮੇਦਾਰੀ, ਆਮ ਤੌਰ ’ਤੇ, ਆਗੂਆਂ ’ਤੇ ਹੀ ਪਾਈ ਜਾਂਦੀ ਹੈ। ਇਸ ਪੱਖੋਂ ਸਾਰੇ ਸਿੱਖ ਆਗੂ ਇਕੋ ਜਿਹੇ ਜ਼ਿμਮੇਦਾਰ ਸਨ। ਇਨ੍ਹਾਂ ਵਿਚ ਮਾਸਟਰ ਤਾਰਾ ਸਿμਘ, ਬਲਦੇਵ ਸਿμਘ, ਗਿਆਨੀ ਕਰਤਾਰ ਸਿμਘ, ਉੱਜਲ ਸਿμਘ, ਖੜਕ ਸਿμਘ, ਮμਗਲ ਸਿμਘ, ਊਧਮ ਸਿμਘ ਨਾਗੋਕੇ, ਪ੍ਰਤਾਪ ਸਿμਘ ਕੈਰੋਂ, ਕਰਨਲ ਨਿਰμਜਨ ਸਿμਘ, ਸਰਦੂਲ ਸਿμਘ ਕਵੀਸ਼ਰ, ਗੋਪਾਲ ਸਿμਘ ਕੌਮੀ, ਗੁਰਮੁਖ ਸਿμਘ ਮੁਸਾਫ਼ਿਰ, ਅਮਰ ਸਿμਘ (ਸ਼ੇਰੇ ਪμਜਾਬ) ਤੇ ਬਾਕੀ ਵੀ ਬਰਾਬਰ ਦੇ ਜ਼ਿμਮੇਦਾਰ ਸਨ। ਪਰ ਵਧੇਰੇ ਜ਼ਿμਮੇਦਾਰ ਉਹ ਸਨ ਜੋ 15 ਅਗਸਤ 1947 ਤੋਂ ਮਗਰੋਂ ਸਿੱਖਾਂ ਨਾਲ ਹੋ ਰਹੋ ਬੇਹੱਦ ਧੱਕੇ ਤੇ ਜ਼ੁਲਮ ਦੇ ਬਾਵਜੂਦ, ਵਜ਼ੀਰੀਆਂ ਤੇ ਹੋਰ ਨਿੱਕੇ-ਮੋਟੇ ਫ਼ਾਇਦਿਆਂ ਵਾਸਤੇ ਪμਥ ਨਾਲ ਗ਼ਦਾਰੀ ਕਰਨ ਵਾਸਤੇ ਪੇਸ਼-ਪੇਸ਼ ਸਨ।

ਉੱਤੇ ਜ਼ਿਕਰ ਕੀਤੇ ਆਗੂਆਂ ਵਿਚੋਂ ਬਹੁਤਿਆਂ ਨੇ ਪμਥ ਨਾਲ ਗ਼ਦਾਰੀ ਕੀਤੀ ਪਰ ਮਾਸਟਰ ਤਾਰਾ ਸਿμਘ 1947 ਤੋਂ ਮਗਰੋਂ ਵੀ ਕੌਮ ਦੇ ਵਜੂਦ, ਖ਼ੁਦਮੁਖਤਿਆਰੀ ਅਤੇ ਭਲੇ ਵਾਸਤੇ ਜੁਝਦਾ ਰਿਹਾ। ਮਾਸਟਰ ਤਾਰਾ ਸਿμਘ ਨੇ ਸਾਰੀ ਉਮਰ ਪμਥ ਦੇ ਲੇਖੇ ਲਾਈ ਤੇ ਨਿਜ ਜਾਂ ਔਲਾਦ ਵਾਸਤ ਕੁਝ ਨਹੀਂ ਬਣਾਇਆ। ਉਸ ’ਤੇ ‘‘ਗ਼ਦਾਰੀ” ਜਾਂ ਪμਥ ਦੀ ਬਿਖੜੀ ਹਾਲਤ ਦਾ ਦੋਸ਼ ਲਾਉਣਾ ਸਿਰਫ਼ ਜ਼ਿਆਦਤੀ ਹੀ ਨਹੀਂ ਸਗੋਂ ਅਹਿਸਾਨ-ਫ਼ਰਾਮੋਸ਼ੀ ਹੈ। ਮਾਸਟਰ ਤਾਰਾ ਸਿμਘ ਦੇ ਨਿਜੀ ਮੁਖ਼ਾਲਿਫ ਵਲੋਂ ਅਜਿਹਾ ਕਰਨਾ ਤਾਂ ਸਾੜਾ ਹੋ ਸਕਦਾ ਹੈ ਪਰ ਜਿਸ ਸਿਰਦਾਰ ਕਪੂਰ ਸਿμਘ ਵਾਸਤੇ ਮਾਸਟਰ ਤਾਰਾ ਸਿμਘ ਡੱਟ ਕੇ ਲੜਿਆ ਹੋਵੇ, ਉਸ ਮਾਸਟਰ ਤਾਰਾ ਸਿμਘ ਨਾਲ ਅਜਿਹੀ ਧੱਕੇਸ਼ਾਹੀ ਇਕ ਵੱਡੀ ਅਹਿਸਾਨ-ਫ਼ਰਾਮੋਸ਼ੀ ਤੋਂ ਸਿਵਾ ਕੁਝ ਵੀ ਨਹੀਂ ਸੀ।

ਮਾਸਟਰ ਤਾਰਾ ਸਿμਘ ਵੀਹਵੀਂ ਸਦੀ ਦਾ, ਜਰਨੈਲ ਸਿμਘ ਭਿμਡਰਾਂਵਾਲਿਆਂ ਤੋਂ ਸਿਵਾ, ਸਭ ਤੋਂ ਵੱਡਾ ਸਿੱਖ ਆਗੂ ਸੀ। ਉਹ ਪμਥ ਵਾਸਤੇ ਜੀਵੀਆ ਤੇ ਪμਥ ਵਾਸਤੇ ਮਰਿਆ। ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਉਸ ਦੀਆਂ ਕਮਜ਼ੋਰੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ। ਉਹ ਇਕ ਜਜ਼ਬਾਤੀ ਤੇ ਦੁਬਿਧਾ ਦਾ ਮਾਰਿਆ ਸੀ; ਕਈ ਵਾਰ ਡਰਿਆ ਵੀ ਤੇ ਖ਼ੁਸ਼ਾਮਦ ਨਾਲ ਦੂਜਿਆਂ ਦੀ ਚੁੰਗਲ ਵਿਚ ਫਸਿਆ ਵੀ। ਉਹ ਬਹੁਤਾ ਦੂਰ-ਅੰਦੇਸ਼ ਵੀ ਨਹੀਂ ਸੀ, ਪਰ ਉਹ ਗ਼ਦਾਰ ਨਹੀਂ ਸੀ। ਉਸ ਦੇ ਫ਼ੈਸਲਿਆਂ ਵਿਚ ਗ਼ਲਤੀਆਂ ਉਸ ਦੇ ਹਿੰਦੂ ਘਰ ਵਿਚ ਜੰਮੇ ਹੋਣ ਕਰ ਕੇ ਨਹੀਂ ਹੋਈਆਂ ਸਨ, ਬਲਕਿ ਜਜ਼ਬਾਤੀ ਹੋਣ ਕਰ ਕੇ, ਖ਼ੁਸ਼ਾਮਦਾਂ ਦੇ ਘੇਰੇ ਵਿਚ ਆਉਣ ਕਰ ਕੇ ਅਤੇ ਦੂਰ-ਅੰਦੇਸ਼ ਨਾ ਹੋਣ ਕਰ ਕੇ ਹੋਈਆਂ ਸਨ।

1940-47 ਦੀ ਸਿੱਖ ਸਿਆਸਤ ਦਾ ਲੇਖਾ ਜੋਖਾ
1920 ਵਿਚ ਜਿਨ੍ਹਾਂ ਹਾਲਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਹੋਈ ਉਹ ਵੇਖਣ ਨੂੰ ਤਾਂ ਸਿਰਫ਼ ਧਾਰਮਿਕ ਸਨ ਪਰ ਇਸ ਨਾਲ-ਨਾਲ ਸਿੱਖ ਆਗੂਆਂ ਵਿਚ ਇਹ ਸੋਚ ਵੀ ਚਲ ਪਈ ਸੀ ਕਿ ਸਿੱਖਾਂ ਦਾ ਰਾਜ, ਜੋ ਅμਗਰੇਜ਼ਾਂ ਨੇ ਇਕ ਟਰਸਟੀ ਦੇ ਰੂਪ ਵਿਚ ਮਹਾਰਾਜਾ ਦਲੀਪ ਸਿμਘ ਤੋਂ ਲਿਆ ਸੀ, ਵਾਪਸ ਮਿਲਣਾ ਚਾਹੀਦਾ ਹੈ। ਅਜਿਹੀ ਸੋਚ ਭਾਵੇਂ ਸਿੱਧੀ ਐਲਾਨੀਆ ਨਹੀਂ ਸੀ ਪਰ ਫਿਰ ਵੀ ਅμਦਰੋਂ-ਅμਦਰੀਂ ਇਸ ਦਾ ਚਰਚਾ ਹੋਣ ਲਗ ਪਿਆ ਸੀ। ਸ਼ਾਇਦ ਇਸ ਸੋਚ ਨੇ ਹੀ ਅਕਾਲੀ ਦਲ ਨੂੰ ਸਿਆਸੀ ਜਥੇਬੰਦੀ ਬਣਾਇਆ। ਭਾਵੇਂ ਜੈਤੋ ਦਾ ਮੋਰਚਾ, ਸਿਆਸੀ ਹੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਵੱਡਾ ਕਦਮ ਸੀ: 1928 ਵਿਚ ਸਾਈਮਨ ਕਮਿਸ਼ਨ ਦੀ ਮੁਖ਼ਾਲਫ਼ਤ। ਬੱਸ ਇਸ ਮਗਰੋਂ ਤਾਂ ਅਕਾਲੀ ਦਲ ਪੂਰੀ ਤਰ੍ਹਾਂ ਸਿਆਸੀ ਜਥਬμਦੀ ਬਣ ਗਿਆ।
ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਕੁਝ ਗੱਲਾਂ ਖ਼ਾਸ ਤੌਰ ਤੇ ਸਾਹਮਣੇ ਆਈਆਂ, ਜਿਵੇਂ ਕਿ ਗਾਂਧੀ, ਲਾਜਪਤ ਰਾਏ ਤੇ ਕਈ ਹੋਰ ਕਾਂਗਰਸੀ, ਆਰੀਆ ਸਮਾਜੀ ਤੇ ਹੋਰ ਹਿμਦੂ ਆਗੂਆਂ ਨੇ ਮਹμਤਾਂ ਨਾਲ ਸਿੱਧੀ ਜਾਂ ਅਸਿੱਧੀ ਹਮਦਰਦੀ ਤੇ ਸਿੱਖਾਂ ਦੀ ਮੁਖ਼ਾਲਫ਼ਤ ਕੀਤੀ। ਦੂਜੇ ਪਾਸੇ ਮੁਸਲਮਾਨਾਂ ਵਲੋਂ ਮਹμਤਾਂ ਦੀ ਮੁਖ਼ਾਲਫ਼ਤ ਕੀਤੀ ਗਈ, ਜਿਸ ਪਿੱਛੇ ਮੁਸਲਮਾਨਾਂ ਦੀਆਂ ਦੋ ਨੀਅਤਾਂ ਸਾਫ਼ ਸਨ ਕਿ ਸਿੱਖਾਂ ਦੀ ਹਿਮਾਇਤ ਕਰਨਾ ਅਤੇ ਹਿμਦੂਆਂ ਦੇ ਖ਼ਿਲਾਫ਼ ਖੜ੍ਹਨਾ ਅਤੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕਰ ਕੇ ਹਿμਦੂਆਂ ਦੇ ਖ਼ਿਲਾਫ਼ ਸਿੱਖ-ਹਿਮਾਇਤ ਹਾਸਿਲ ਕਰਨ ਦਾ ਮਾਹੌਲ ਉਸਾਰਨਾ।

ਇਸ ਸਾਰਾ ਕੁਝ ਨੂੰ ਅਕਾਲੀ ਬ-ਖ਼ੂਬੀ ਸਮਝਦੇ ਸਨ ਪਰ ਇਸ ਸਾਰੇ ਮਾਹੌਲ ਨੂੰ ਸਮਝਦੇ ਹੋਏ ਵੀ ਅਕਾਲੀ ਆਗੂ ਕਾਂਗਰਸੀਆਂ ਨਾਲ ਮਿਲ ਕੇ ਚਲ ਰਹੇ ਸਨ ਨਾ ਕਿ ਆਪਣੀ ਆਜ਼ਾਦੀ ਵਾਸਤੇ ਜਾਂ ਪμਜਾਬ ਦੀ ਹਕੂਮਤ ਦੀ ਵਾਪਸੀ ਵਾਸਤੇ ਮੋਰਚਾ ਲਾਉਂਦੇ ਸਨ। ਜਾਪਦਾ ਹੈ ਕਿ ਅਕਾਲੀਆਂ ਨੂੰ ਆਪਣੀ ਤਾਕਤ ਦਾ ਯਕੀਨ ਨਹੀਂ ਸੀ ਕਿ ਪμਜਾਬ ਵਾਪਸ ਮਿਲੇਗਾ ਵੀ ਕਿ ਨਹੀਂ ਜਾਂ ਮੋਰਚਾ ਕਾਮਯਾਬ ਹੋਵੇਗਾ ਵੀ ਕਿ ਨਹੀਂ। ਪμਜਾਬ ਵਿਚ ਬਾਕੀ ਕੌਮਾਂ ਦਾ ਨੁਕਤਾ ਰੁਕਾਵਟ ਨਹੀਂ ਸੀ ਬਣ ਸਕਦਾ। ਅਕਸਰੀਅਤ ਜਾਂ ਘਟ-ਗਿਣਤੀ ਕੌਮਾਂ ਦਾ ਸਵਾਲ ਰੁਕਾਵਟ ਨਹੀਂ ਸੀ ਬਣ ਸਕਦਾ। ਅਕਸਰੀਅਤ ਜਾਂ ਘਟ-ਗਿਣਤੀ ਕੌਮਾਂ ਜੇ ਪਾਕਿਸਤਾਨ ਦੇ ਰਾਹ ਵਿਚ ਰੋੜਾ ਨਹੀਂ ਬਣੀਆਂ ਤਾਂ ਸਿੱਖਾਂ ਨੂੰ ਮੁਲਕ ਲੈਣ ਤੋਂ ਕਿਸ ਨੇ ਰੋਕ ਸਕਣਾ ਸੀ! ਵੱਡੀ ਗਲ ਤਾਂ ਇਹ ਹੈ ਕਿ ਸਿੱਖਾਂ ਦੀ ਮੋਰਚਾ ਤਾਕਤ ਹਿμਦੂਆਂ ਅਤੇ ਮੁਸਲਮਾਨਾਂ ਦੀ ਤਾਕਤ ਤੋਂ ਕਈ ਗੁਣਾਂ ਵਧੇਰੇ ਸੀ। ਇਸ ਦਾ ਸਬੂਤ ਪਿਛਲੇ ਮੋਰਚਿਆਂ ਵਿਚ ਮਿਲ ਚੁਕਿਆ ਸੀ। ਅਕਾਲੀ ਮੋਰਚਿਆਂ ਵਿਚ ਬਾਕੀ ਕੌਮਾਂ ਦੇ ਮੋਰਚਿਆਂ ਨਾਲੋਂ ਜ਼ਿਆਦਾ ਸ਼ਾਨ ਨਾਲ ਕਾਮਯਾਬੀ ਹੋਈ-ਜਦੋਂ ਕਿ ਗ਼ੈਰ-ਸਿੱਖ ਮੋਰਚੇ ਜ਼ਿਆਦਾਤਰ ਨਾਕਾਮਯਾਬ ਹੋਏ ਜਾਂ ਅਧੂਰੇ ਰਹੇ ਜਾਂ ਵਿਚੇ ਛੱਡਣੇ ਪਏ।

ਹਿμਦੂ ਆਗੂਆਂ, ਕਾਂਗਰਸ ਤੇ ਆਰੀਆ ਸਮਾਜੀ ਮਹਾਸ਼ਿਆਂ (ਕ੍ਰਿਸ਼ਨ, ਖ਼ੁਸ਼ਹਾਲ ਚμਦ), ਰਾਜਾ ਨਰਿμਦਰ ਨਾਥ, ਮਦਨ ਮੋਹਨ ਮਾਲਵੀਆ ਨਾਲ ਮੇਲ ਦਾ ਸਿੱਖਾਂ ਨੂੰ ਸਮੁੱਚੇ ਤੌਰ ’ਤੇ ਘਾਟਾ ਹੀ ਰਿਹਾ। ਉਹ ਸਿੱਖਾਂ ਨੂੰ ਭਰਮਾ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ। ਕੁਰਬਾਨੀ, ਰੌਲਾ, ਮੋਰਚਾ, ਪਰਚਾਰ, ਮੁਖ਼ਾਲਫ਼ਤ ਸਿੱਖਾਂ ਤੋਂ ਕਰਵਾਉਣੀ ਪਰ ਫ਼ਾਇਦਾ ਜਾਂ ਕਾਮਯਾਬੀ ਵੇਲੇ ਆਪ ਸਭ ਕੁਝ ਲੈ ਲੈਣਾ ਜਾਂ ਦੂਜਿਆਂ ਨਾਲ ਸੌਦੇਬਾਜ਼ੀ ਕਰ ਲੈਣੀ ਤੇ ਸਿੱਖਾਂ ਦੇ ਹੱਕਾਂ ਨੂੰ ਨਜ਼ਰ-ਅμਦਾਜ਼ ਕਰ ਦੇਣਾ। ਇਸ ਤਰ੍ਹਾਂ ਹਿμਦੂ ਮੁਫ਼ਾਦ ਵਾਸਤੇ ਸਿੱਖਾਂ ਦੇ ਮੋਢਿਆਂ ਤੇ ਬμਦੂਕ ਰਖ ਕੇ ਚਲਾਈ ਜਾਂਦੀ ਰਹੀ। ਸਿੱਖ ਸਿਰਫ਼ ਡੰਡੇ ਖਾਣ ਵਾਸਤੇ ਹੀ ਸਨ।

ਬਹੁਤ ਸਾਰੇ ਅਕਾਲੀ ਆਗੂ ਇਸ ਨੂੰ ਸਮਝਦੇ ਵੀ ਸਨ ਤੇ ਉਨ੍ਹਾਂ ਦੇ ਬਿਆਨ ਇਸ ਗੱਲ ਨੂੰ ਜ਼ਾਹਿਰ ਵੀ ਕਰਦੇ ਹਨ। ਲਖਨਊ ਦਾ ਕਾਂਗਰਸ ਲੀਗ ਪੈਕਟ, ਨਹਿਰੂ ਰਿਪੋਰਟ, ਦੋ ਗੋਲਮੇਜ਼ ਕਾਨਫ਼ਰμਸਾਂ, ਗਾਂਧੀ-ਇਰਵਨ ਸਮਝੌਤਾ, ਫ਼ਿਰਕੂ ਫ਼ੈਸਲਾ, ਕ੍ਰਿਪਸ ਮਿਸ਼ਨ, ਕੈਬਨਟ ਮਿਸ਼ਨ, ਰੈਕਲਿਫ਼ ਐਵਾਰਡ (ਪμਜਾਬ ਬਾਊਂਡਰੀ ਕਮਿਸ਼ਨ) ਵਿਚ ਸਿੱਖਾਂ ਨਾਲ ਕੀਤੀ ਗਈ ਬੇਇਨਸਾਫ਼ੀ ਤੇ ਇਸ ਵਿਚ ਕਾਂਗਰਸ ਦਾ ਤੇ ਹਿμਦੂਆਂ ਰੋਲ ਕੋਈ ਲੁਕੀ ਗਲ ਨਹੀਂ। ਇਹ ਹਿμਦੂ ਫ਼ਿਰਕਾਪ੍ਰਸਤੀ ਤੇ ਹਿμਦੂ ਆਗੂਆਂ ਦੀ ਸਿੱਖਾਂ ਨਾਲ ਬੇਵਫ਼ਾਈ ਦੀ ਮੂμਹ ਬੋਲਦੀ ਤਸਵੀਰ ਹੈ।

ਕਾਂਗਰਸ ਨੇ ਜਦੋਂ ਮੁਸਲਮਾਨਾਂ ਨਾਲ ਸਮਝੌਤਾ ਕਰਨਾ ਹੁμਦਾ ਸੀ ਤਾਂ ਸਿੱਖਾਂ ਦੀ ਕੀਮਤ ’ਤੇ ਕੀਤਾ ਜਾਂਦਾ ਰਿਹਾ ਸੀ। ਇਸ ਤੋਂ ਇਲਾਵਾ 1942 ਵਿਚ ਗਾਂਧੀ ਤੇ ਤਾਰਾ ਸਿμਘ ਵਿਚਕਾਰ ਚਿੱਠੀਆਂ, ਗਾਂਧੀ ਦੀ ਸਿੱਖ ਧਰਮ ਨਾਲ ਨਫ਼ਰਤ, ਉਸ ਦੇ ਦਿਲ ਵਿਚ ਭਰੀ ਹੋਈ ਜ਼ਹਿਰ ਦਾ ਸ਼ੀਸ਼ਾ ਹਨ। ਪਰ ਹਿμਦੂ ਆਗੂ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਇਨ੍ਹਾਂ ਬੁਜ਼ਦਿਲ, ਕਮਜ਼ੋਰ, ਬੇ-ਸਮਝ ਸਿੱਖ ਆਗੂਆਂ ਨੂੰ ਭਰਮਾ ਲੈਂਦੇ ਸਨ। ਸਿੱਖ ਆਗੂ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਫਸ ਜਾਂਦੇ ਸਨ ਤੇ ਪμਥ ਦਾ ਮੁਫ਼ਾਦ ਭੁੱਲ ਜਾਂਦੇ ਸਨ। ਇਹੋ ਜਹੀਆਂ ਹਰਕਤਾਂ ਨੇ ਸਿੱਖਾਂ ਦੀ ਹਾਲਤ ਕਮਜ਼ੋਰ ਕੀਤੀ। ਇਸ ਮਾਰਸ਼ਲ ਕੌਮ ਨੂੰ, ਕੁਰਬਾਨੀਆਂ ਦੇਣ ਵਾਲੀ ਕੌਮ ਨੂੰ, 1929 ਤੋਂ 1947 ਤਕ ਗਿੜਗਿੜਾ ਕੇ ਹਿμਦੂਆਂ ਰਾਹੀਂ ਅμਗਰੇਜ਼ਾਂ ਤੋਂ ਫ਼ਾਇਦੇ ਤੇ ਰਿਆਇਤਾਂ ਮμਗਣੀਆਂ ਪਈਆਂ। 1947 ਵਿਚ ਸੌ ਤੋਂ ਵਧ ਇਤਿਹਾਸਕ ਗੁਰਦੁਆਰੇ ਛੱਡਣੇ ਪਏ, ਕਰੋੜਾਂ ਰੁਪਿਆਂ ਦੀਆਂ ਜਾਇਦਾਦਾਂ ਤਬਾਹ ਕਰਵਾਈਆਂ, ਹਜ਼ਾਰਾਂ ਔਰਤਾਂ ਅਗਵਾ ਹੋਈਆਂ ਤੇ ਬਦਲੇ ਵਿਚ ਮਿਲੀ ਨਫ਼ਰਤ, ਬੇਇਜ਼ਤੀ, ਜ਼ਲਾਲਤ ਅਤੇ ਨਵੀਂ ਗ਼ੁਲਾਮੀ।

…ਤੇ ਇੱਥੇ ਹੀ ਬਸ ਨਹੀਂ, 1947 ਤੋਂ ਮਗਰੋਂ ਵੀ, ਇਸ ਤੋਂ ਵੀ ਮਾੜੀ ਹਾਲਤ ਵੇਖਣੀ ਪਈ। ਸਿੱਖਾਂ ਨੂੰ ਦੂਜੇ-ਤੀਜੇ ਦਰਜੇ ਦੀ ਕੌਮ ਬਣ ਕੇ ਰਹਿਣਾ ਪਿਆ। ਛੋਟੀਆਂ-ਛੋਟੀਆਂ ਹੱਕੀ ਮμਗਾਂ ਲਈ ਲμਮੀ ਜੱਦੋਜਹਿਦ ਕਰਨੀ ਪਈ। ਸਿੱਖ ਪੱਛੜੀਆਂ ਜ਼ਾਤਾਂ ਨੂੰ ਰਿਆਇਤਾਂ ਦਿਵਾਉਣ ਵਾਸਤੇ ਮੋਰਚੇ ਦਾ ਐਲਾਨ ਕਰਨਾ ਪਿਆ ਤੇ ਪμਜਾਬੀ ਬੋਲੀ ਦਾ ਸੂਬਾ ਬਣਵਾਉਣ ਵਾਸਤੇ 19 ਸਾਲ ਜੇਲ੍ਹਾਂ ਭਰਨੀਆਂ ਪਈਆਂ। ਇਸ ਮੋਰਚੇ ਵਿਚ ਕਈ ਸਿੱਖ ਸ਼ਹੀਦ ਹੋਏ, ਜਾਇਦਾਦਾਂ ਦਾ ਨੁਕਸਾਨ ਹੋਇਆ। ਕੌਮ ਦੀ ਇਤਨੀ ਤਾਕਤ ਦੇ ਨੁਕਸਾਨ ਦੀ ਜ਼ਿμਮੇਦਾਰੀ ਦਾ ਇਲਜ਼ਾਮ ਸਿਰਫ਼ ਕਾਂਗਰਸ ਪਾਰਟੀ, ਬਲਦੇਵ ਸਿੰਘ, ਪ੍ਰਤਾਪ ਸਿμਘ ਕੈਰੋਂ, ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਸੋਹਣ ਸਿੰਘ ਜਲਾਲ ਉਸਮਾਂ, ਗਿਆਨੀ ਕਰਤਾਰ ਸਿμਘ, ਹੁਕਮ ਸਿμਘ, ਗੁਰਦਿਆਲ ਸਿੰਘ ਢਿੱਲੋਂ, ਮੰਗਲ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਸਵਰਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਿਰ ਹੀ ਨਹੀਂ ਬਲਕਿ ਉਨ੍ਹਾਂ ਸਿੱਖ ਆਗੂਆਂ ਦੀ ਵੀ ਹੈ ਜਿਹੜੇ ਹਾਲਤ ਨੂੰ ਸਮਝਣ ਦੇ ਬਾਵਜੂਦ ਸਿੱਖ ਮੁਫ਼ਾਦ ਬਾਰੇ ਸੋਚ ਨਾ ਸਕੇ। ਸਿਰਫ਼ ਏਨਾ ਹੀ ਨਹੀਂ ਬਾਅਦ ਵਿਚ ਵੀ (ਅਜੇ ਤਕ ਵੀ) ਅਕਾਲੀ ਆਗੂ ਉੱਥੇ ਹੀ ਖੜੇ ਹਨ ਤੇ ਕਦੇ ਜਨਤਾ ਪਾਰਟੀ, ਕਦੇ ਭਾਜਪਾ ਤੇ ਕਦੇ ਕੋਈ ਤੇ ਕਦੇ ਕੋਈ-ਪਰ ਸਿੱਖ ਬੇਹਤਰੀ ਦਾ ਕੋਈ ਵੀ ਨਹੀਂ ਸੋਚ ਰਿਹਾ। ਜਦੋਂ ਕਿ ਅਕਾਲੀ ਦਲ ਨੂੰ ਤਾਂ ਸਿਰਫ਼ ਤੇ ਸਿਰਫ਼ ਪμਥ ਦੀ ਬੇਹਤਰੀ ਵਾਸਤੇ ਹਰ ਕਦਮ ਚੁਕਣਾ ਚਾਹੀਦਾ ਸੀ ਅਤੇ ਹਰ ਮੁਆਹਿਦਾ ਕਰਨਾ ਚਾਹੀਦਾ ਹੈ। ਇਹ ਗੱਲ, ਪਤਾ ਨਹੀਂ ਕਦੇ ਸਿੱਖ ਆਗੂ ਸਮਝਣਗੇ ਜਾਂ ਨਹੀਂ। ਇਹ ਅਤੇ ਪμਥ ਦਾ ਭਵਿੱਖ ਵਾਹਿਗੁਰੂ ਜਾਣੇ…।

ਕੁਝ ਲੇਖਕਾਂ ਤੇ ਸਿਆਸੀ ਆਗੂਆਂ ਵੱਲੋਂ
ਮਾਸਟਰ ਤਾਰਾ ਸਿੰਘ ਨਾਲ ਜ਼ਿਆਦਤੀ
ਮਾਸਟਰ ਤਾਰਾ ਸਿੰਘ ਨੂੰ ਹਿੰਦੂ ਧਰਮ ਮਨਜ਼ੂਰ ਨਹੀਂ ਸੀ; ਇਸ ਕਰ ਕੇ ਉਹ ਹਿੰਦੂ ਧਰਮ ਤਿਆਗ ਕੇ ਸਿੱਖ ਬਣਿਆ ਸੀ। ਗੁਰੂ ਨਾਨਕ ਨੇ ਵੀ ਹਿੰਦੂ ਮੱਤ ਨੂੰ ਰੱਦ ਕੀਤਾ ਤੇ ਤਿਆਗਿਆ ਸੀ ਤੇ ਸਿੱਖ ਧਰਮ ਸ਼ੁਰੂ ਕੀਤਾ ਸੀ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਨੂੰ ਤਿਆਗ ਕੇ ਹਿੰਦੂ ਧਰਮ ਨੂੰ ਛੱਡਿਆ ਸੀ ਬ੍ਰਾਹਮਣ ਨੇ ਉਸ ਦਿਨ ਤੋਂ ਹੀ ਉਸ ਨੂੰ ‘ਸੁਧਾਰਵਾਦੀ ਹਿੰਦੂ’ ਕਹਿਣ ਦੀ ਲਹਿਰ ਚਲਾਈ। ਜਦ ਗੱਲ ਨਾ ਬਣੀ ਤਾਂ ਉਸ ਨੇ ਸਿੱਖ ਧਰਮ ਨੂੰ ‘ਹਿੰਦੂ ਮੱਤ ਤੇ ਇਸਲਾਮ ਦਾ ਸਾਂਝਾ ਧਰਮ’ ਬਣਾਉਣ ਦੀ ਕੋਸ਼ਿਸ਼ ਕੀਤੀ; ਪਰ ਗੱਲ ਇਹ ਵੀ ਨਾ ਚੱਲੀ ਤਾਂ ਅਖ਼ੀਰ ਬ੍ਰਾਹਮਣ ਨੇ ਸਿੱਖਾਂ ਨਾਲ ਨਫ਼ਰਤ ਦੀ ਲਹਿਰ ਚਲਾਈ ਜੋ ਅੱਜ ਤਕ ਚਲ ਰਹੀ ਹੈ।

ਖ਼ੈਰ ਬ੍ਰਾਹਮਣ ਸਿੱਖ ਧਰਮ ਨੂੰ ਨਾ ਤਾਂ ਖ਼ਤਮ ਕਰ ਸਕਿਆ ਅਤੇ ਨਾ ਆਪਣਾ ਹਿੱਸਾ ਬਣਾ ਸਕਿਆ, ਪਰ ਇਸ ਨੇ ਸਿੱਖਾਂ ਵਿਚੋਂ ਗ਼ਦਾਰ ਜ਼ਰੂਰ ਲੱਭ ਲਏ। ਉਨ੍ਹਾਂ ਰਾਹੀਂ ਪੈਰ-ਪੈਰ ‘ਤੇ ਗ਼ਦਾਰੀ ਕਰਵਾ ਕੇ ਸਿੱਖਾਂ ਦਾ ਨੁਕਸਾਨ ਕੀਤਾ। ਸਿਆਸੀ ਪੱਖੋਂ, ਧਾਰਮਿਕ ਪੱਖੋਂ ਅਤੇ ਮਾਲੀ ਪੱਖੋਂ ਸਿੱਖਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਪ੍ਰਵਾਰਾਂ ਵਿਚ ਸ੍ਰੀ ਚੰਦ, ਦਾਤੂ, ਮੋਹਨ, ਪ੍ਰਿਥੀਚੰਦ, ਗੁਰਦਿੱਤਾ, ਧੀਰ ਮੱਲ, ਰਾਮ ਰਾਏ ਪੈਦਾ ਕੀਤੇ। ਜਦ ਇਸ ਨਾਲ ਵੀ ਸਿੱਖੀ ਖ਼ਤਮ ਨਾ ਹੋਈ ਤੇ ਸਿਖਾਂ ਨੇ ਰਾਜ ਵੀ ਕਾਇਮ ਕਰ ਲਿਆ ਤਾਂ ਯੂ.ਪੀ. ਦੇ ਮਿਸਰ ਤੇ ਜੰਮੂ ਦੇ ਡੋਗਰੇ ਸਿੱਖਾਂ ਵਿਚ ਵਾੜ ਕੇ ਉਨ੍ਹਾਂ ਦਾ ਰਾਜ ਖ਼ਤਮ ਕਰਵਾ ਦਿੱਤਾ ਗਿਆ। ਸਿੱਖਾਂ ਦਾ ਮੁਲਕ ਤਾਂ ਖੁਸ ਗਿਆ ਪਰ ਸਿੱਖ ਫੇਰ ਵੀ ਨਾ ਮੁੱਕੇ ਤਾਂ ਆਰੀਆ ਸਮਾਜ ਰਾਹੀਂ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਬ੍ਰਾਹਮਣ ਨੂੰ ਹੁਣ ਫੇਰ ਗ਼ਦਾਰ ਮਿਲ ਗਏ ਸਨ; ਖੇਮ ਸਿੰਘ ਬੇਦੀ ਤੇ ਅਵਤਾਰ ਸਿੰਘ ਵਹੀਰਿਆ ਵਰਗੇ ਸਸਤੇ ਵਿਕਾਊ ਮਾਲ ਮਿਲ ਗਏ। ਪਰ ਵਾਹਿਗੁਰੂ ਨੇ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਠਾਕਰ ਸਿੰਘ ਸੰਧਾਵਾਲੀਆਂ, ਕੰਵਰ ਬਿਕਰਮ ਸਿੰਘ ਕਪੂਰਥਲਾ, ਭਾਈ ਕਾਨ੍ਹ ਸਿੰਘ ਨਾਭਾ ਵਰਗੀਆਂ ਹਸਤੀਆਂ ਭੇਜ ਕੇ ਇਹ ਹਥਿਆਰ ਵੀ ਖੁੰਡਾ ਕਰ ਦਿੱਤਾ।

ਇਸ ਮਗਰੋਂ 1907 ਵਿਚ ਸਿੱਖਾਂ ਵਿਚ ਕਿਰਸਾਨ ਜਾਗਰਤੀ ਆਈ ਤਾਂ ਆਰੀਆ ਸਮਾਜ ਨੇ ਇਸ ਨੂੰ ਹਾਈਜੈਕ ਕਰਨ ਦੀ ਸਾਜ਼ਿਸ਼ ਰਚੀ। ਪਰ ਡਰੂ ਬਾਣੀਆਂ ਕੋਲੋਂ ਜੇਲ੍ਹਾਂ ਅਤੇ ਜਲਾਵਤਨੀ ਦੀਆਂ ਤਕਲੀਫ਼ਾਂ ਨਾ ਝੱਲੀਆਂ ਗਈਆਂ ਤੇ ਉਹ ਜੇਲ੍ਹਾਂ ਚੋਂ ਤੇ ਮਾਂਡਲਾ ਚੋਂ ਜਲਾਵਤਨ ਹੋਣ ਮਗਰੋਂ ਮੁਆਫ਼ੀਆਂ ਮੰਗ ਕੇ ਆ ਗਏ।

ਫਿਰ 1913-14 ਵਿਚ ਜਦ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਮੁਲਕ ਨੂੰ ਅਜ਼ਾਦ ਕਰਵਾਉਣ ਦਾ ਇਰਾਦਾ ਕੀਤਾ ਤਾਂ ਆਰੀਆ ਸਮਾਜ ਨੇ ਫਿਰ ਇਸ ਲਹਿਰ ਵਿਚ ਵੜ ਕੇ ਸਾਜ਼ਸ਼ ਰਚੀ ਤੇ ਇਸ ਨੂੰ ਕਈ ਤਰੀਕਿਆਂ ਨਾਲ ਤਰਪੀਡੋ ਕੀਤਾ। ਬ੍ਰਾਹਮਣ ਨੇ ਆਪਣੇ ਟਾਊਟਾਂ ਰਾਹੀਂ ਆਜ਼ਾਦੀ ਦੀ ਇਸ ਲਹਿਰ ਨੂੰ ‘ਗ਼ਦਰ’ ਬਣਾ ਦਿੱਤਾ। ਉਹ ਗ਼ਦਾਰ ਆਪ ਤਾਂ ਸਵਿਟਜ਼ਰਲੈਂਡ ਵਿਚ ਜਾ ਕੋ ਗੋਰਿਆਂ ਦੇ ਸੁੱਖ ਭੋਗਣ ਲਗ ਪਿਆ ਪਰ ਹਜ਼ਾਰਾਂ ਸਿੱਖ ਅੰਡੇਮਾਨ-ਨਿਕੋਬਾਰ ਅਤੇ ਹੋਰ ਜੇਲ੍ਹਾਂ ਵਿਚ ਸੜਦੇ ਰਹੇ। ਪਰ ਸਿੱਖ ਫੇਰ ਵੀ ਨਾ ਮੁੱਕੇ ਨਾ ਹੰਭੇ।

ਹੁਣ ਜਦ ਅੰਗਰੇਜ਼ਾਂ ਵਾਸਤੇ ਏਸ਼ੀਆ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਤੇ ਉਨ੍ਹਾਂ ਨੇ ਇਸ ਨੂੰ ਤਿੰਨ ਕੌਮਾਂ ਦਾ ਮੁਲਕ ਮੰਨ ਕੇ ਛੱਡਣ ਦਾ ਫ਼ੈਸਲਾ ਕੀਤਾ ਤਾਂ ਬ੍ਰਾਹਮਣ ਨੇ ਫੇਰ ਸਿੱਖਾਂ ਵਿਚੋਂ ਗ਼ਦਾਰ ਭਾਲਣੇ ਸ਼ੁਰੂ ਕਰ ਦਿੱਤੇ। ਕੁਝ ਗ਼ਦਾਰ ਤਾਂ ਸੌਖਿਆਂ ਹੀ ਮਿਲ ਗਏ ਤੇ ਕੁਝ ਨੂੰ ‘ਮਹਾਨ ਭਾਰਤੀ/ਕੌਮੀ ਆਗੂ’ ਕਹਿ ਕੇ, ਚਾਪਲੂਸੀ ਕਰ ਕੇ, ਮੂਰਖ ਬਣਾ ਕੇ, ਅਖੌਤੀ ਨੈਸ਼ਨਲਿਸਟ ਬਣਾ ਕੇ ਗ਼ਦਾਰੀ ਵਾਸਤੇ ਤਿਆਰ ਕਰ ਲਿਆ ਗਿਆ। 1929 ਤੋਂ ਮਗਰੋਂ ਵਿਚ ਜਦ ਮੁਸਲਿਮ ਲੀਗ ਨੇ ਬ੍ਰਾਹਮਣ ਤੋਂ ਬਚਣ ਵਾਸਤੇ ਪਾਕਿਸਤਾਨ ਦੀ ਲਹਿਰ ਚਲਾਈ (ਭਾਵੇਂ ਉਨ੍ਹਾਂ ਨੇ ਪਾਕਿਸਤਾਨ ਦਾ ਮਤਾ ਮਾਰਚ 1940 ਵਿਚ ਪਾਸ ਕੀਤਾ ਸੀ) ਤਾਂ ਸੰਜੀਦਾ ਸਿੱਖ ਆਗੂਆਂ ਨੇ ਵੀ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਵੀ ਬ੍ਰਾਹਮ ਦੇ ਜਾਲ ਵਿਚੋਂ ਨਿਕਲਣਾ ਚਾਹੀਦਾ ਹੈ। ਅਕਾਲੀ ਆਗੂਆਂ ਨੇ ਵੀ ਪਹਿਲਾਂ ਸਿੱਖਾਂ ਦੇ ਨਿਆਰਾਪਣ ਅਤੇ ਵੱਖਰੇ ਹੱਕਾਂ ਤੇ ਫਿਰ ਸਿੱਖ ਸਟੇਟ, ਸਿੱਖ ਹੋਮਲੈਂਡ, ਖਾਲਿਸਤਾਨ ਦੀ ਲਹਿਰ ਸ਼ੁਰੂ ਕੀਤੀ।

ਇਕ ਮੌਕੇ ‘ਤੇ ਬ੍ਰਾਹਮਣ ਨੇ ਅਖੌਤੀ ਨੈਸ਼ਨਲਿਜ਼ਮ ਦੇ ਨਾਂ ਹੇਠ ਜਜ਼ਬਾਤੀ ਬਣਾ ਕੇ ਆਪਣੇ ਜਾਲ ਵਿਚ ਫਸਾ ਲਿਆ। ਅਨਪੜ੍ਹ (ਜੱਟ-ਬੂਟ) ਤਾਂ ਉਹ ਸਨ ਹੀ ਤੇ ਉਨ੍ਹਾਂ ਦੀ ਦਿਖਾਵੇ ਦੀ ਚਾਪਲੂਸੀ ਕਰ ਕੇ ਉਨ੍ਹਾਂ ਦੀ ਮੱਤ ‘ਤੇ ਪਰਦਾ ਪਾ ਦਿੱਤਾ। ਇੰਞ ਹੀ ਕੁਝ ਕਮਜ਼ੋਰ ਲੋਕਾਂ ਨੂੰ ਨਿੱਕੇ-ਨਿੱਕੇ ਲਾਲਚ ਦੇ ਕੇ ਭਰਮਾ ਲਿਆ। ਇਨ੍ਹਾਂ ਚ ਮੁਖ ਸਨ ਊਧਮ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ, ਪ੍ਰਤਾਪ ਸਿੰਘ ਕੈਰੋਂ, ਅਮਰ ਸਿੰਘ ਸ਼ੇਰੇ-ਪੰਜਾਬ, ਸਰਦੂਲ ਸਿੰਘ ਕਵੀਸ਼ਰ ਵਗ਼ੈਰਾ। ਇਹ ਅਜਿਹੇ ਗਾਂਧੀ ਭਗਤ ਬਣੇ ਕਿ ਗੁਰੂਆਂ ਨੂੰ ਵੀ ਭੱਲ ਗਏ ਤੇ ਬਾਣੀਆ-ਹਿੰਦੂ ਆਗੂ ਗਾਂਧੀ ਦੇ ਸਿੱਖ ਬਣ ਗਏ।
ਪਰ ਕੁਝ ਪੜ੍ਹੇ ਲਿਖੇ ਆਗੂ ਅਜਿਹੇ ਵੀ ਸਨ ਜੋ ਇਨ੍ਹਾਂ ਚਾਲਾਂ ਨੂੰ ਖ਼ੂਬ ਸਮਝਦੇ ਸਨ। ਸ.ਬ. ਮਹਿਤਾਬ ਸਿੰਘ (ਜੋ 1938 ਵਿਚ ਚੜ੍ਹਾਈ ਕਰ ਗਏ ਸਨ), ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਉਜਲ ਸਿੰਘ, ਬਾਬੂ ਲਾਭ ਸਿੰਘ, ਗੁਰਬਖ਼ਸ਼ ਸਿੰਘ ਗੁਰਦਾਸਪੁਰ, ਹਰਨਾਮ ਸਿੰਘ ਵਕੀਲ, ਭੂਪਿੰਦਰ ਸਿੰਘ ਮਾਨ, ਜੋਗਿੰਦਰ ਸਿੰਘ ਮਾਨ (ਪਿਤਾ ਸਿਮਰਨਜੀਤ ਸਿੰਘ ਮਾਨ), ਜਸਵੰਤ ਸਿੰਘ ਦੁੱਗਲ ਅਜਿਹੇ ਆਗੂ ਸਨ। ਗਿਆਨੀ ਸ਼ੇਰ ਸਿੰਘ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਇਨ੍ਹਾਂ ਦਾਨਿਸ਼ਵਰ ਆਗੂਆਂ ਦਾ ਹਿੱਸਾ ਸਨ (ਪਰ ਉਹ 1943 ਵਿਚ ਚੜ੍ਹਾਈ ਕਰ ਗਏ)। ਬਾਬਾ ਖੜਕ ਸਿੰਘ ਵੀ ਇਸ ਸੋਚ ਦੇ ਸਨ ਪਰ ਉਹ ਧੜੇਬੰਦੀ ਵਿਚ ਅਕਸਰ ‘ਗਾਂਧੀ ਦੇ ਸਿੱਖਾਂ’ ਦਾ ਸਾਥ ਦੇ ਕੇ ਨੁਕਸਾਨ ਕਰ ਜਾਂਦੇ ਸਨ। (ਉਂਞ 1947 ਤੋਂ ਮਗਰੋਂ ਉਜਲ ਸਿੰਘ, ਹੁਕਮ ਸਿੰਘ ਤੇ ਗਿਆਨੀ ਕਰਤਾਰ ਸਿੰਘ ਵੀ ਵਜ਼ੀਰੀਆਂ ਤੇ ਹੋਰ ਲਾਲਚਾਂ ਕਾਰਨ ਵਿਕ ਗਏ ਸਨ)

1943 ਤੋਂ 1947 ਤਕ ਸੰਜੀਦਾ ਅਕਾਲੀ ਆਗੂਆਂ ਨੇ ਤਾਂ ਸਿੱਖ ਸਟੇਟ ਦੀ ਲਹਿਰ ਚਲਾਈ। ਪਰ, ਦੂਜੇ ਪਾਸੇ ਗਾਂਧੀ ਦੇ ਸਿੱਖਾਂ ਨੇ ਸਿੱਖ ਸਟੇਟ ਦੀ ਇਸ ਲਹਿਰ ਦੇ ਖ਼ਿਲਾਫ਼ ਜੰਗੀ ਪੱਧਰ ‘ਤੇ ਪਰਚਾਰ ਕੀਤਾ। ਇਸ ਐਂਟੀ-ਖਾਲਿਸਤਾਨ ਪਰਚਾਰ ਦੇ ਆਗੂ ਸਨ: ਊਧਮ ਸਿੰਘ ਨਾਗੋਕੇ, ਗੁਰਮੁਖ ਸਿੰਘ ਮੁਸਾਫ਼ਿਰ, ਦਰਸ਼ਨ ਸਿੰਘ ਫੇਰੂਮਾਨ, ਪ੍ਰਤਾਪ ਸਿੰਘ ਕੈਰੋਂ, ਅਮਰ ਸਿੰਘ ਸ਼ੇਰੇ ਪੰਜਾਬ, ਮੰਗਲ ਸਿੰਘ ਗਿੱਲ, ਸਰਦੂਲ ਸਿੰਘ ਕਵੀਸ਼ਰ, ਭਾਈ ਜੋਧ ਸਿੰਘ, ਗੋਪਾਲ ਸਿੰਘ ਕੌਮੀ, ਨਿਧਾਨ ਸਿੰਘ ਆਲਮ, ਸਰਮੁਖ ਸਿੰਘ ਚਮਕ, ਈਸ਼ਰ ਸਿੰਘ ਮਝੈਲ, ਸੋਹਣ ਸਿੰਘ ਜਲਾਲਾਉਸਮਾਂ ਵਗ਼ੈਰਾ। ਇਨ੍ਹਾਂ ਗ਼ਦਾਰਾਂ ਨੇ ਸਿੱਖ ਸਟੇਟ ਦੇ ਖ਼ਿਲਾਫ਼ ਰੱਜ ਕੇ ਪ੍ਰਚਾਰ ਕਤਿਾ, ਬਹੁਤ ਸਾਰੀਆਂ ਕਾਨਫ਼ਰੰਸਾਂ ਕੀਤੀਆਂ; ਗਾਂਧੀ ਤੇ ਬ੍ਰਾਹਮਣ ਦੇ ਹੱਥ ਮਜ਼ਬੂਤ ਕੀਤੇ ਅਤੇ ਸਿੱਖਾਂ ਵਿਚ ਦੁਬਿਧਾ ਖੜ੍ਹੀ ਕੀਤੀ।

ਬਲਦੇਵ ਸਿੰਘ ਤੇ ਨਹਿਰੂ ਦੀ ਇੰਗਲੈਂਡ ਫੇਰੀ ਦਾ ਕੁਫ਼ਰ ਪਰਚਾਰ
ਇਕ ਪਰਚਾਰ ਇਹ ਵੀ ਕੀਤਾ ਜਾਂਦਾ ਹੈ ਕਿ ਇਕ ਵਾਰ ਬਲਦੇਵ ਸਿੰਘ, ਨਹਿਰੂ ਤੇ ਹੋਰ ਆਗੂ ਇੰਗਲੈਂਡ ਵਿਚ ਇਕ ਕਾਨਫ਼ਰੰਸ ਵਿਚ ਗਏ। ਕਾਨਫ਼ਰੰਸ ਖ਼ਤਮ ਹੋਣ ਮਗਰੋਂ ਅੰਗਰੇਜ਼ਾਂ ਨੇ ਬਲਦੇਵ ਸਿੰਘ ਨੂੰ ਕਿਹਾ ਕਿ ਉਹ ਠਹਿਰ ਜਾਵੇ ਤਾਂ ਜੋ ਸਿੱਖਾਂ ਦੇ ਮੁਲਕ ਦਾ ਫ਼ੈਸਲਾ ਕੀਤਾ ਜਾ ਸਕੇ। ਪਰ ਬਲਦੇਵ ਸਿੰਘ ਨੇ ਇਹ ਗੱਲ ਨਹਿਰੂ ਨੂੰ ਦਸ ਦਿੱਤੀ ਅਤੇ ਨਹਿਰੂ ਨੇ ਉਸ ਨੂੰ ਭਰਮਾ ਲਿਆ ਤੇ ਬਲਦੇਵ ਸਿੰਘ ਨੇ ਅੰਗਰੇਜ਼ਾਂ ਨੂੰ ਕਹਿ ਦਿੱਤਾ ਕਿ ਅਸੀਂ ਹਿੰਦੂਆਂ ਦੇ ਨਾਲ ਰਹਾਂਗੇ।

ਇਹ ਨਿਰਾ ਝੂਠ ਤੇ ਕੁਫ਼ਰ ਹੈ। ਇਹ ਤਵਾਰੀਖ਼ ਦਾ ਰੇਪ ਹੈ। ਅਜਿਹੀ ਕੋਈ ਘਟਨਾ ਕਦੇ ਨਹੀਂ ਹੋਈ। ਉਸ ਵਕਤ ਤਾਂ ਅੰਗਰੇਜ਼ ਤੇ ਬ੍ਰਾਹਮਣ ਤਾਂ ਅੰਦਰੂਨੀ ਤੌਰ ‘ਤੇ ਇਕ ਸਨ। ਨਹਿਰੂ ਅਤੇ ਅੰਗਰੇਜ਼ ਹਾਕਮ ਰਲੇ ਹੋਏ ਸਨ ਤੇ ਉਹ ਅੰਗਰੇਜ਼ ਸਿੱਖਾਂ ਨੂੰ ਕੁਝ ਵੀ ਦੇਣ ਵਾਸਤੇ ਤਿਆਰ ਨਹੀਂ ਸਨ। ਹਾਲਾਤ ਤਾਂ ਏਥੌਂ ਤਕ ਨਾਜ਼ੁਕ ਸਨ ਕਿ ਬ੍ਰਿਟਿਸ਼ ਪ੍ਰਾਈਮ ਮਨਿਸਟਰ ਨੇ ਤਾਂ ਇੱਥੋਂ ਤਕ ਹੁਕਮ ਦੇ ਦਿੱਤਾ ਸੀ ਕਿ ਜੇ ਸਿੱਖਾਂ ਨੇ ਕੋਈ ਲਹਿਰ ਸ਼ੁਰੂ ਕੀਤੀ ਤਾਂ ਹੈਲੀਕਾਪਰਾਂ ਰਾਹੀਂ ਬੰਬਾਰੀ ਕਰ ਕੇ ਇਨ੍ਹਾਂ ਨੂੰ ਦਬਾ ਦਿੱਤਾ ਜਾਵੇਗਾ। ਅੰਗਰੇਜ਼ਾਂ ਨੇ ਤਾਂ ਮਾਸਟਰ ਤਾਰਾ ਸਿੰਘ ਨੂਮ ਗ੍ਰਿਫ਼ਤਾਰ ਰਕਨ ਦੀ ਤਿਆਰੀ ਵੀ ਕੀਤੀ ਹੋਈ ਸੀ। ਇਸ ਹਾਲਤ ਵਿਚ ਸਿੱਖਾਂ ਨੂੰ ਅਜਿਹੀ ਪੇਸ਼ਕਸ਼ ਕਰਨ ਦੀ ਗੱਪ ਨੂੰ ਕਬੂਲ ਕਰਨ ਵਾਲਾ ਕੋਈ ਮੂਰਖ ਤੇ ਬੂਝੜ ਹੀ ਹੋ ਸਕਦਾ ਹੈ।

ਮਾਸਟਰ ਤਾਰਾ ਸਿੰਘ ਤੇ ਜਿਨਾਹ ਦੀ ਮੁਲਾਕਾਤ ਬਾਰੇ ਝੂਠ ਪਰਚਾਰ
ਅਜਿਹਾ ਹੀ ਇਕ ਹੋਰ ਪਰਚਾਰ ਇਹ ਕੀਤਾ ਜਾਂਦਾ ਹੈ ਕਿ ਇਕ ਵਾਰ ਮਾਸਟਰ ਤਾਰਾ ਸਿੰਘ ਅਤੇ ਜਿਨਾਹ ਇਕੱਠੇ ਹੋਏ। ਜਿਨਾਹ ਨੇ ਮਾਸਟਰ ਜੀ ਨੂੰ ਕਿਹਾ ਕਿ “ਜੋ ਕੁਝ ਚਾਹੁੰਦੇ ਹੋ, ਇਸ ‘ਤੇ ਲਿਖ ਦਿਓ” ਤੇ ਮਾਸਟਰ ਜੀ ਨੇ ਕਿਹਾ ਕਿ ਸਿੱਖਾਂ ਦੀ ਕਿਸਮਤ ਕਾਂਗਰਸ ਨਾਲ ਸਾਂਝੀ ਹੋ ਚੁਕੀ ਹੈ। ਇਹ ਕਾਗ਼ਜ਼ ਦਾ ਟੁਕੜਾ ਇਕ ਤਰ੍ਹਾਂ ਦਾ ਕੋਰਾ ਚੈਕ ਸੀ।
ਇਹ ਵੀ ਨਿਰੀ ਗੱਪ ਤੇ ਕੋਰਾ ਝੂਠ ਹੈ। ਹਕੀਕਤ ਇਹ ਹੈ ਕਿ 4 ਅਪ੍ਰੈਲ 1946 ਨੂੰ ਮਾਸਟਰ ਤਾਰਾ ਸਿμਘ ਤੇ ਜਿਨਾਹ ਦਿੱਲੀ ਵਿਚ ਤੇਜਾ ਸਿμਘ ਮਲਿਕ ਦੀ ਕੋਠੀ ਤੇ ਇਕੱਠੇ ਹੋਏ ਸਨ। ਉਨ੍ਹਾਂ ਨਾਲ ਮਹਾਰਾਜਾ ਪਟਿਆਲਾ ਅਤੇ ਗਿਆਨੀ ਕਰਤਾਰ ਸਿμਘ ਵੀ ਹਾਜ਼ਰ ਸਨ। ਤਕਰੀਬਨ 90 ਮਿμਟ ਗਲਬਾਤ ਹੋਈ। ਪਰ ਕੋਈ ਨਤੀਜਾ ਨਾ ਨਿਕਲਿਆ। ਕਿਉਂ ਕਿ ਜਿਨਾਹ ਵਿਧਾਨ ਵਿਚ ਸਿੱਖਾਂ ਵਾਸਤੇ ਕੋਈ ਗਾਰੰਟੀ ਦੇਣ ਵਾਸਤੇ ਤਿਆਰ ਨਹੀਂ ਸੀ ਤੇ ਸਿਰਫ਼ ਇਹ ਵਾਅਦਾ ਕਰਦਾ ਸੀ ਕਿ ਅਸੀ ਪਾਕਿਸਤਾਨ ਮੁਲਕ ਬਣਨ ਮਗਰੋਂ ਸਿੱਖਾਂ ਨਾਲ ਇਨਸਾਫ਼ ਕਰਾਂਗੇ।
ਇੰਞ ਹੀ ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਬੜੀ ਹਾਸੋਹੀਣੀ ਗੱਲ ਕੀਤੀ ਹੈ ਕਿ ਜੇ ਸਿੱਖ ਪਾਕਿਸਤਾਨ ਵਿਚ ਸ਼ਾਮਿਲ ਹੋ ਜਾਂਦੇ ਤਾਂ ਉਧਰ ਦੇ ਸਾਰੇ ਹਿੰਦੂ ਸਿੱਖ ਬਣ ਜਾਣੇ ਸਨ ਤੇ ਉਨ੍ਹਾਂ ਦੀ ਤਾਕਤ ਵਧ ਜਾਣੀ ਸੀ ਤੇ ਸਿੱਖ ਜੋ ਮਰਜ਼ੀ ਚਾਹੁੰਦੇ ਕਰ ਸਕਦੇ ਸਨ।

ਹਾਂ, ਇਸ ਪਰਚਾਰ ਨਾਲ ਕੁਝ ਸਿੱਖਾਂ ਨੂੰ ਮੂਰਖ ਜ਼ਰੂਰ ਬਣਾ ਲਿਆ ਗਿਆ ਤੇ ਉਨ੍ਹਾਂ ਨੇ ਇਹ ਮੰਨ ਲਿਆ ਕਿ ਖਾਲਿਸਤਾਨ ਬਣਦਾ ਸੀ ਅਤੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਬਣਨ ਨਹੀਂ ਦਿੱਤਾ। ਜਦ ਕਿ ਹਕੀਕਤ ਇਹ ਹੈ ਕਿ ਮਾਸਟਰ ਤਾਰਾ ਸਿμਘ ਨੇ ਖਾਲਿਸਤਾਨ ਦੀ ਮμਗ ਕਰਦਿਆਂ ਤਾਂ ਇੱਥੋਂ ਤਕ ਕਿਹਾ ਸੀ ਕਿ ‘‘ਇਹ ਗੱਲ ਕਿ ਸਿੱਖ ਕਿਸੇ ਇਲਾਕੇ ਵਿਚ ਵੀ ਬਹੁ-ਗਿਣਤੀ ਵਿਚ ਨਹੀਂ ਹਨ ਗ਼ਲਤ ਹੈ। ਜੇ ਕਰ ਫ਼ਿਲਸਤੀਨ ਇਲਾਕੇ ਵਿਚ 10 ਫ਼ੀ ਸਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਹੈ ਤਾਂ ਪμਜਾਬ ਵਿਚ ਸਿੱਖਾਂ ਵਾਸਤੇ ਕਿਉਂ ਨਹੀਂ।’’ (ਚੇਤੇ ਰਹੇ ਕਿ 1945 ਵਿਚ ਫ਼ਿਲਸਤੀਨ ਵਿਚ 6 ਲੱਖ ਮੁਸਲਮਾਨ, 86 ਹਜ਼ਾਰ ਈਸਾਈ ਤੇ ਸਿਰਫ਼ 46 ਹਜ਼ਾਰ ਯਹੂਦੀ ਸਨ ਪਰ ਯਹੂਦੀਆਂ ਨੂੰ ਵਖਰਾ ਮੁਲਕ ਇਸਰਾਈਲ ਦਿੱਤਾ ਗਿਆ ਸੀ)। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸਿੱਖ ਹੋਮਲੈਂਡ ਪμਜਾਬ ਦੇ ਸੈਂਟਰ ਵਿਚ ਲਾਹੌਰ ਤੇ ਅμਮ੍ਰਿਤਸਰ ਸ਼ਾਮਿਲ ਕਰ ਕੇ, ਮੁਖ ਸਿੱਖ ਧਾਰਮਿਕ ਸ਼ਹਿਰਾਂ ਨੂੰ ਸ਼ਾਮਿਲ ਕਰ ਕੇ ਬਣਾਇਆ ਜਾਵੇ। ਇਸ ਵਿਚ ਸਿੱਖਾਂ ਦੀਆਂ ਖ਼ਾਸ-ਖ਼ਾਸ ਧਾਰਮਿਕ ਥਾਂਵਾਂ ਆ ਜਾਣ।’’

ਰਾਮ ਸਿੰਘ ਦੀ ਮਾਸਟਰ ਤਾਰਾ ਸਿੰਘ ਬਾਰੇ ਕਿਤਾਬ ਤੇ
ਜਸਵੰਤ ਸਿੰਘ ਕੰਵਲ ਦੀ ਲਿਖਤ ਦਾ ਝੂਠ

ਕੁਝ ਸਾਲ ਪਹਿਲਾਂ ਰਾਮ ਸਿੰਘ ਨਾਂ ਦੇ ਇਕ ਬੰਦੇ ਦੀ ਕਿਤਾਬ ਛਪੀ ਸੀ ਜਿਸ ਦਾ ਹੈਡਿੰਗ ਸੀ ‘ਮਾਸਟਰ ਤਾਰਾ ਸਿੰਘ ਵੱਲੋਂ ਸਿੱਖ ਕੌਮ ਨਾਲ ਵਿਸਾਹਘਾਤ’ (ਮਗਰੋਂ ਜਸਵੰਤ ਸਿੰਘ ਕੰਵਲ ਨੇ ਵੀ ਸਿਰਫ਼ ਇਸ ਕਿਤਾਬ ਨੂੰ ਆਧਾਰ ਬਣਾ ਕੇ ਸਿਰਫ਼ ਮੱਖੀ ਤੇ ਮੱਖੀ ਮਾਰ ਦਿੱਤੀ ਤੇ ਮਾਸਟਰ ਤਾਰਾ ਸਿੰਘ ਨਾਲ ਜ਼ੁਲਮ ਕੀਤਾ)।

ਰਾਮ ਸਿੰਘ ਦੀ ਕਿਤਾਬ ਵਿਚ ਇਕ ਵੀ ਨੁਕਤਾ ਅਜਿਹਾ ਨਹੀਂ ਜਿਸ ਤੋਂ ਮਾਸਟਰ ਤਾਰਾ ਸਿੰਘ ਦੇ ਖ਼ਿਲਾਫ਼ ਜ਼ਰਾ ਮਾਸਾ, ਇਕ ਫ਼ੀ ਸਦੀ, ਵੀ ਕੋਈ ਗੱਲ ਸਾਬਿਤ ਹੁੰਦੀ ਹੋਵੇ। ਉਸ ਕਿਤਾਬ ਵਿਚ ਸਿਰਫ਼ ਏਨਾ ਜ਼ਿਕਰ ਹੈ ਕਿ ਅੰਮ੍ਰਿਸਤਰ ਦੇ ਡਿਪਟੀ ਕਮਿਸ਼ਨਰ ਨੇ 10 ਮਾਰਚ 1947 ਦੇ ਦਿਨ ਇਕ ਮੀਟਿੰਗ ਬੁਲਾਈ ਸੀ ਜਿਸ ਵਿਚ ਸਾਰੇ ਧਰਮਾਂ ਦੇ ਆਗੂ ਸੱਦੇ ਹੋਏ ਸਨ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਵੀ ਸੀ ਪਰ ਮਾਸਟਰ ਤਾਰਾ ਸਿੰਘ ਨੇ ਉਸ ਮੀਟਿੰਗ ਵਿਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਮਾਸਟਰ ਜੀ ਨੇ ਕਾਰਨ ਇਹ ਦੱਸਿਆ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ (ਹੁਣ ਲੰਡਨ ਵਿਚ ਪਏ ਬ੍ਰਿਟਿਸ਼ ਸਰਕਾਰ ਦੇ ਖ਼ੁਫ਼ੀਆ ਰਿਕਾਰਡ ਸਾਫ਼ ਦਸਦੇ ਹਨ ਕਿ ਮੁਸਲਮਾਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਕਤਲ ਕਰਨ ਦੀ ਸਾਜ਼ਸ਼ ਰਚੀ ਹੋਈ ਸੀ। ਹੁਣ ਇਹ ਸਾਰੇ ਰਿਕਾਰਡ ਪਬਲਿਕ ਵੇਖ ਸਕਦੀ ਹੈ)। ਮਾਸਟਰ ਜੀ ਨੇ ਉਸ ਵਿਚ ਜਾਨ ਨੂੰ ਖ਼ਤਰੇ ਦਾ ਕਾਰਨ ਵੀ ਦੱਸਿਆ ਸੀ ਕਿਉਂ ਕਿ ਸਿਰਫ਼ ਇਕ ਦਿਨ ਪਹਿਲਾਂ 9 ਮਾਰਚ 1947 ਦੇ ਦਿਨ ਜਦ ਅਕਾਲੀ ਦਲ ਦੇ ਪ੍ਰਧਾਨ ਬਾਬੂ ਲਾਭ ਸਿੰਘ ਜਲੰਧਰ ਸ਼ਹਿਰ ਵਿਚ ਫ਼ਿਰਕੂ ਫ਼ਸਾਦਾਂ ਨੂੰ ਰੋਕਣ ਵਾਸਤੇ ਪ੍ਰਚਾਰ ਕਰ ਰਹੇ ਸਨ ਤਾਂ ਇਕ ਮੁਸਲਮਾਨ ਨੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਸੀ ਤੇ ਉਦੋਂ ਇਹ ਚਰਚਾ ਆਮ ਸੀ ਕਿ ਅਗਲਾ ਨਿਸ਼ਾਨਾ ਮਾਸਟਰ ਤਾਰਾ ਸਿੰਘ ਹੈ।

ਰਾਮ ਸਿੰਘ ਦੀ ਕਿਤਾਬ ਵਿਚ ਇਸ ਤੋਂ ਇਲਾਵਾ ਇਕ ਵੀ ਘਟਨਾ, ਇਕ ਵੀ ਫ਼ਿਕਰਾ ਅਜਿਹਾ ਨਹੀਂ ਜਿਸ ਦਾ ਮਾਸਟਰ ਤਾਰਾ ਸਿੰਘ ਨਾਲ ਸਬੰਧ ਹੋਵੇ। ਫਿਰ ਇਹ ਮੀਟਿੰਗ ਕੋਈ ਖਾਲਿਸਤਾਨ ਬਣਾਉਣ ਵਾਸਤੇ ਨਹੀਂ ਸੀ ਸੱਦੀ ਗਈ ਜਿਸ ਵਿਚ ਮਾਸਟਰ ਜੀ ਦੇ ਨਾ ਜਾਣ ਕਾਰਨ ਖਾਲਿਸਤਾਨ ਨਹੀਂ ਸੀ ਬਣਿਆ। ਇਹ ਮੀਟਿੰਗ ਤਾਂ ਇਕ ਜ਼ਿਲ੍ਹੇ ਦੇ ਡੀ.ਸੀ. ਵੱਲੋਂ ਫ਼ਸਾਦਾਂ ਨੂੰ ਰੋਕਣ ਵਾਸਤੇ ਵਿਚਾਰਾਂ ਕਰਨ ਵਾਸਤੇ ਸੱਦੀ ਗਈ ਸੀ।

ਇਕ ਹੋਰ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਅੰਗਰੇਜ਼ਾਂ ਦੇ ਸਾਰੇ ਰਿਕਾਰਡ, ਸਣੇ ਖ਼ੁਫ਼ੀਆ ਰਿਕਾਰਡ ਲੰਡਨ ਵਿਚ ਬਲੈਕ ਫ਼ਰਾਈਅਰ ਰੋਡ ‘ਤੇ ‘ਕਾਮਨਵੈਲਥ ਰਿਕਾਰਡ ਦਫ਼ਤਰ’ ਅਤੇ ਕਿਊ ਗਾਰਡਨ ਵਿਚ ‘ਪਬਲਿਕ ਰਿਕਾਰਡ ਦਫ਼ਤਰ’ ਵਿਚ ਮੌਜੂਦ ਹਨ। ਹੁਣ 50 ਸਾਲ ਬੀਤਣ ਮਗਰੋਂ ਇਹ ਖ਼ੁਫ਼ੀਆ ਰਿਕਾਰਡ ਵੇਖਣ ਦੀ ਇਜਾਜ਼ਤ ਹੈ ਅਤੇ ਤਵਾਰੀਖ਼ ‘ਤੇ ਕੰਮ ਕਰਨ ਵਾਲੇ ਬਹੁਤ ਸਾਰੇ ਭਾਰਤੀ ਤੇ ਪਾਕਸਤਾਨੀ ਖੋਜੀ ਇਨ੍ਹਾਂ ਨੂੰ ਵੇਖਦੇ ਵੀ ਹਨ; ਮੈਂ ਖ਼ੁਦ ਕਈ ਮਹੀਨੇ ਇਨ੍ਹਾਂ ਦਾ ਮੁਤਾਲੀਆ ਕੀਤਾ ਹੈ। ਇਨ੍ਹਾਂ ਵਿਚ ਅੰਗਰੇਜ਼ਾਂ ਦੀ ਪਲਾਨਿੰਗ, ਸਕੀਮਾਂ ਅਤੇ ਖ਼ੁਫ਼ੀਆ ਫ਼ੈਸਲਿਆਂ ਬਾਰੇ ਬਹੁਤ ਕੀਮਤੀ ਜਾਣਕਾਰੀ ਮਿਲਦੀ ਹੈ ਪਰ ਇਕ ਵੀ ਗੱਲ ਨਹੀਂ ਜਿਸ ਵਿਚ ਅੰਗਰੇਜ਼ਾਂ ਜਾਂ ਜਿਨਾਹ ਵੱਲੋਂ ਸਿੱਖਾਂ ਨੂੰ ਕਿਸੇ ਪੇਸ਼ਕਸ਼ ਦਾ ਜ਼ਰਾ-ਮਾਸਾ ਵੀ ਜ਼ਿਕਰ ਹੋਵੇ। ਜੇ ਅਜਿਹਾ ਕੋਈ ਰਿਕਾਰਡ ਹੁੰਦਾ ਤਾਂ ਅੰਗਰੇਜ਼ ਸਗੋਂ ਆਪਣੇ ਆਪ ਨੂੰ ਸੁਰਖਰੂ ਕਰਨ ਵਾਸਤੇ ਉਸ ਦਾ ਪ੍ਰਚਾਰ ਕਰਦੇ। ਦਰਅਸਕ ਅਜਿਹੀ ਕੋਈ ਗੱਲ ਨਹੀਂ ਸੀ। ਇਹ ਸਿਰਫ਼ ਝੂਠਾ ਪਰਚਾਰ ਹੀ ਸੀ।

ਰਾਮ ਸਿੰਘ ਨੇ ਇਹ ਕਿਉਂ ਕੀਤਾ ?
ਇਕ ਗੱਲ ਇਸ ਰਾਮ ਸਿੰਘ ਬਾਰੇ ਜਾਣਨੀ ਵੀ ਜ਼ਰੂਰੀ ਹੈ: 1. ਉਸ ਦੀ ਕਿਤਾਬ ਤੋਂ ਸਾਫ਼ ਦਿਸਦਾ ਹੈ ਕਿ ਉਸ ਨੇ ਉਹ ਕਿਤਾਬ ਅੰਗਰੇਜ਼ਾਂ ਦੀ ਚਾਪਲੂਸੀ ਤੇ ਟਾਊਟੀ ਕਰਨ ਵਾਸਤੇ ਲਿਖੀ ਸੀ; ਉਹ ਮੁਖ ਬੰਦ ਵਿਚ ਕਹਿੰਦਾ ਹੈ ਕਿ ਮੈਂ ਸਿੱਖਾਂ ਦੀ ਹਾਲਤ ਦਾ ਇਲਜ਼ਾਮ ਅੰਗਰੇਜ਼ਾਂ ਤੋਂ ਲਾਹੁਣਾ ਚਾਹੁੰਦਾ ਸੀ। 2. ਦੂਜਾ, ਰਾਮ ਸਿੰਘ ਪ੍ਰਤਾਪ ਸਿੰਘ ਕੈਰੋਂ ਤੇ ਊਧਮ ਸਿੰਘ ਨਾਗੋਕੇ ਦਾ ਸਾਥੀ ਸੀ ਜਿਹੜੇ 1947 ਵਿਚ ਖਾਲਿਸਤਾਨ ਦੇ ਖ਼ਿਲਾਫ਼ ਮੁਹਿੰਮ ਚਲਾ ਕੇ ਗਾਂਧੀ ਦਾ ਸਾਥ ਦੇਂਦੇ ਰਹੇ ਸਨ। ਉਸ ਦਾ ਨਿਸ਼ਾਨਾ ਇਹ ਸੀ ਕਿ ਲੋਕ ਅਸਲ ਕਾਂਗਰਸੀ ਗ਼ਦਾਰਾਂ ਦੀ ਗ਼ਦਾਰੀ ਨੂੰ ਭੁੱਲ ਜਾਣ ਅਤੇ ਮਾਸਟਰ ਤਾਰਾ ਸਿੰਘ ਦੇ ਖ਼ਿਲਾਫ਼ ਪਰਚਾਰ ਵਿਚ ਰੁਝ ਕੇ ਉਲਝ ਜਾਣ। ਰਾਮ ਸਿੰਘ ਦੇ ਪਰਚਾਰ ਦਾ ਅਕਲ ਵਾਲੇ ਸਿੱਖਾਂ ਤੇ ਕੋਈ ਅਸਰ ਨਾ ਹੋਇਆ। ਦੋ-ਚਾਰ ਬੇਸਮਝ ਤੇ ਜਜ਼ਬਾਤੀ ਸਿੱਖ ਜ਼ਰੂਰ ਉਸ ਦੇ ਪਰਚਾਰ ਸਦਕਾ ਮੂਰਖ ਜ਼ਰੂਰ ਬਣ ਗਏ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਸਿੱਖਾਂ ਨੂੰ ਮੂਰਖ ਬਣਾਉਣਾ ਕਿੰਨਾ ਸੌਖਾ ਹੈ ਕਿ ਉਹ ਗ਼ਦਾਰ ਨੂੰ ਆਗੂ, ਤੇ ਕੁਰਬਾਨੀ ਕਰਨ ਵਾਲੇ ਨੂੰ ਗ਼ਦਾਰ, ਮੰਨਣ ਵਾਸਤੇ ਵੀ ਤਿਆਰ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਬੇਸਮਝ ਲੋਕਾਂ ਨੇ ਰਾਮ ਸਿੰਘ ਦੀ ਕਿਤਾਬ ਛਾਪ ਕੇ ਮੁਫ਼ਤ ਵੀ ਵੱਡੀ ਹੈ। ਇਹ ਉਵੇਂ ਹੀ ਹੈ ਜਿਵੇਂ ਕੁਝ ਮੂਰਖ ਸਿੱਖਾਂ ਨੇ ਆਰੀਆ ਸਮਾਜੀ ਦੌਲਤ ਰਾਏ ਦੀ ਗੁਰੂ ਗੋਬਿੰਦ ਸਿੰਘ ਬਾਰੇ ਕਿਤਾਬ ‘ਸਾਹਿਬੇ ਕਮਾਲ’ ਛਾਪ ਕੇ ਮੁਫ਼ਤ ਵੱੰਡ ਕੇ ਗੁਰੂ ਜੀ ਨੂੰ ਮਹਾਨ ਹਿੰਦੂ ਸਾਬਿਤ ਕਰਨ ਵਾਸਤੇ ਰੋਲ ਅਦਾ ਕੀਤਾ ਸੀ।

ਡਾ: ਅੰਬੇਦਕਰ, ਦਲਿਤ ਤੇ ਮਾਸਟਰ ਤਾਰਾ ਸਿੰਘ
ਇੰਞ ਹੀ ਮਾਸਟਰ ਜੀ ‘ਤੇ ਇਕ ਹੋਰ ਘਟੀਆ ਇਲਜ਼ਾਮ ਵੀ ਲਾਇਆ ਜਾ ਰਿਹਾ ਹੈ। ਇਸ ਪ੍ਰਚਾਰ ਦਾ ਧੁਰਾ ਅਮਰ ਸਿੰਘ ਸ਼ੇਰੇ ਪੰਜਾਬ ਸੀ। ਜਿਵੇਂ ਦੱਸਿਆ ਹੈ ਕਿ 1945 ਤੋਂ 1947 ਤਲ ਮਾਸਟਰ ਤਾਰਾ ਸਿੰਘ ਨੇ ਖਾਲਿਸਤਾਨ ਵਾਸਤੇ ਮੁਹਿੰਮ ਚਲਾਈ ਸੀ ਤਾਂ ਜਿਨ੍ਹਾਂ ਨੇ ਗਾਂਧੀ ਦੇ ਸਿੱਖ ਬਣ ਕੇ ਇਸ ਦੀ ਰੱਜਵੀਂ ਮੁਖ਼ਾਲਫ਼ਤ ਕੀਤੀ ਸੀ ਅਮਰ ਸਿੰਘ ਸ਼ੇਰੇ ਪੰਜਾਬ ਉਨ੍ਹਾਂ ਵਿਚੋਂ ਮੁਖ ਸੀ। ਗਾਂਧੀ ਤੇ ਨਹਿਰੂ ਦਾ ਚੇਲਾ ਹੋਣ ਕਰ ਕੇ ਉਹ ਮਾਸਟਰ ਜੀ ਦੇ ਖ਼ਿਲਾਫ਼ ਝੂਠਾ ਪ੍ਰਚਾਰ ਕਰਦਾ ਰਹਿੰਦਾ ਸੀ। ਇਹ ਗੱਲ ਉਸ ਨੇ ਫੈਲਾਈ ਸੀ ਕਿ ਜਦ ਡਾ: ਅੰਬੇਦਕਰ ਨੇ ਸਿੱਖ ਬਣਨ ਵਾਸਤੇ ਗੱਲ ਚਲਾਈ ਤਾਂ ਮਾਸਟਰ ਤਾਰਾ ਸਿੰਘ ਨੇ ਇਸ ਦੀ ਮੁਖ਼ਾਲਫ਼ਤ ਕੀਤੀ ਸੀ। ਇਹ ਸ਼ਰਮਨਾਕ ਝੂਠ ਹੈ। ਦਰ ਅਸਲ, ਮਾਸਟਰ ਜੀ ਨੇ ਸਾਰੀਆਂ ਕੋਸ਼ਿਸ਼ਾਂ ਕਰ ਕੇ ਡਾ ਅੰਬੇਦਕਰ ਨਾਲ ਨੇੜਤਾ ਵਧਾਈ ਸੀ। ਉਨ੍ਹਾਂ ਨੇ ਅੰਬੇਦਰਕਰ ਦੇ ਕਹਿਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਲਿਤਾਂ ਵਾਸਤੇ ਬੰਬਈ ਵਿਚ ਖਾਲਸਾ ਕਾਲਜ ਖੋਲ੍ਹਣ ਦਾ ਮਤਾ ਪਾਸ ਕਰਵਾ ਕੇ ਬਿਲਡਿੰਗ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਸੀ (ਜਿਹੜੀ ਅੱਜ ਵੀ ਮੌਜੂਦ ਹੈ ਤੇ ਕਾਲਸਾ ਕਾਲਜ ਉਥੇ ਚਲ ਰਿਹਾ ਹੈ)। ਮਾਸਟਰ ਜੀ ਨੇ ਅੰਬਦੇਕਰ ਦੀਆਂ ਹੋਰ ਕਈ ਮੰਗਾਂ ਵੀ ਮੰਨ ਕੇ ਕੁਝ ਹੋਰ ਪ੍ਰਾਜੈਕਟ ਵੀ ਸ਼ੁਰੂ ਕੀਤੇ ਸਨ ਜਿਨ੍ਹਾਂ ਵਿਚ ਸਿੱਖ ਮਿਸ਼ਨ ਦੀ ਕਾਇਮੀ ਵੀ ਸੀ ਜੋ ਅਜ ਵੀ ਚਲ ਰਿਹਾ ਹੈ।

ਜਦ ਹਿੰਦੂ ਮਹਾਂ ਸਭਾ ਅਤੇ ਕਾਂਗਰਸ ਦੇ ਲੀਡਰਾਂ ਨੇ ਵੇਖਿਆ ਕਿ ਮਾਸਟਰ ਜੀ ਅੰਬੇਦਕਰ ਨੂੰ ਸਿੱਖ ਜਗਤ ਵਿਚ ਲੈ ਚੱਲੇ ਹਨ ਤਾਂ ਗਾਂਧੀ ਨੇ ਦਲਿਤਾਂ ਵਾਸਤੇ ਕਈ ਸਕੀਮਾਂ ਦਾ ਐਲਾਨ ਕਰ ਦਿੱਤਾ। ਗਾਂਧੀ ਨੇ ਤਾਂ ਦਲਿਤਾਂ ਨੂੰ ਭਰਮਾਉਣ ਵਾਸਤੇ ਆਪਣੇ ਪਰਚੇ ਦਾ ਨਾਂ ਇਸੇ ਕਰ ਕੇ ਹਰੀਜਨ ਰੱਖ ਦਿੱਤਾ। ਸੇਠ ਬਿਰਲਾ ਨੇ ਵੀ ਗਾਂਧੀ ਤੇ ਨਹਿਰੂ ਦਾ ਬਹੁਤ ਸਾਥ ਦਿੱਤਾ। ਇਹ ਸਭ ਡਰਾਮਾ ਹੀ ਸੀ ਜਿਸ ਦਾ ਮਕਸਦ ਸੀ ਕਿ ਦਲਿਤ ਸਿੱਖ ਨਾ ਬਣਨ ਅਤੇ ਹਿੰਦੂਆਂ ਵਿਚ ਨੀਚ ਜ਼ਾਤ ਵਜੋਂ ਕਾਇਮ ਰਹਿਣ। ਬਾਣੀਆ ਗਾਂਧੀ, ਪੰਡਤ ਨਹਿਰੂ ਅਤੇ ਸੇਠ ਬਿਰਲਾ ਕਿਉਂਕਿ ਅੰਗਰੇਜ਼ਾਂ ਨਾਲ ਰਲੇ ਹੋਏ ਸਨ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਕੋਲੋਂ ਦਲਿਤਾਂ ਵਾਸਤੇ ਰਾਖਵਾਂ ਦਰਜਾ ਕਾਇਮ ਕਰਵਾ ਲਿਆ
ਅਤੇ ਨਾਲ ਹੀ ਗਾਂਧੀ ਦੇ ਪੂਨਾ ਪੈਕਟ ਦਾ ਛੁਣਛੁਣਾ ਵੀ ਵਜਾਉਣਾ ਸ਼ੁਰੂ ਕਰ ਦਿੱਤਾ। ਗਾਂਧੀ ਨੇ ਤਾਂ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਣ ਵਾਸਤੇ ਇਕ ਵਾਰ ਭੁੱਖ ਹੜਤਾਲ ਵੀ ਕੀਤੀ। ਇੰਞ ਅੰਬੇਦਕਰ ਨੂੰ ਸਿੱਖੀ ਵਿਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਪਰ, ਇਹ ਵੀ ਖਿਆਲ ਰਹੇ ਕਿ ਜੇ ਅੰਬੇਦਕਰ ਸਿੱਖ ਧਰਮ ਵਿਚ ਸ਼ਾਮਿਲ ਹੋ ਵੀ ਜਾਂਦਾ ਤਾਂ ਸਾਰੇ 8 ਕਰੋੜ ਦਲਿਤ ਸਿੱਖ ਨਹੀਂ ਸਨ ਬਣ ਜਾਣੇ; ਕਿਉਂ ਕਿ ਜਦ ਉਹ ਬੋਧੀ ਬਣਿਆ ਸੀ ਤਾਂ ਸਿਰਫ਼ ਕੁਝ ਹਜ਼ਾਰ ਦਲਿਤ ਹੀ ਬੋਧੀ ਬਣੇ ਸਨ।

ਖ਼ੈਰ, ਮੈਂ ਗੱਲ ਤਾਂ ਇਹ ਕਰ ਰਿਹਾ ਸੀ ਕਿ ਇਹ ਮਹਾਂ ਝੂਠ ਹੈ ਕਿ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਣ ਵਾਲਾ ਮਾਸਟਰ ਤਾਰਾ ਸਿੰਘ ਸੀ। ਅੰਬੇਦਕਰ ਦੇ ਰਾਹ ਵਿਚ ਰੁਕਾਵਟ ਬਾਣੀਆ ਗਾਂਧੀ, ਪੰਡਤ ਨਹਿਰੂ ਅਤੇ ਸੇਠ ਬਿਰਲਾ ਸਨ ਤੇ ਉਨ੍ਹਾਂ ਨੂੰ ਬਚਾਉਣ ਵਾਸਤੇ ‘ਗਾਂਧੀ ਤੇ ਨਹਿਰੂ ਦੇ ਸਿੱਖ’ ਅਮਰ ਸਿੰਘ ਸ਼ੇਰੇ ਪੰਜਾਬ ਨੇ ਮਾਸਟਰ ਜੀ ‘ਤੇ ਝੂਠਾ ਤੇ ਘਟੀਆ ਇਲਜ਼ਾਮ ਲਾ ਦਿੱਤਾ ਤੇ ਉਹ ਵੀ 15 ਸਾਲ ਮਗਰੋਂ 1945-46 ਵਿਚ ਇਕ ਲੇਖ ਲਿਖ ਕੇ; ਇਹ ਲੇਖ ਉਦੋਂ ਲਿਖਿਆ ਗਿਆ ਸੀ ਜਦ ਮਾਸਟਰ ਜੀ ਨੇ ਖਾਲਿਸਤਾਨ ਦੀ ਲਹਿਰ ਚਲਾਈ ਹੋਈ ਸੀ ਤੇ ਅਮਰ ਸਿੰਘ ਸ਼ੇਰੇ ਪੰਜਾਬ ਉਨ੍ਹਾਂ ਨੂੰ ਬਦਨਾਮ ਕਰ ਕੇ ਦਲਿਤਾਂ ਨੂੰ ਮਾਸਟਰ ਜੀ ਦੇ ਖ਼ਿਲਾਫ਼ ਕਰਨਾ ਚਾਹੁੰਦਾ ਸੀ।

ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਨਾਲ ਇਕ ਹੋਰ ਪਾਪ ਇਹ ਵੀ ਕਮਾਇਆ ਗਿਆ ਕਿ ਰਾਸ਼ਟਰ ਸਿੱਖ ਸੰਗਤ ਨਾਲ ਸਬੰਧਤ ਕੁਝ ਦਸਤਾਰ-ਧਾਰੀਆਂ ਨੇ ਮਾਸਟਰ ਜੀ ਨੂੰ ‘ਵਿਸ਼ਵ ਹਿੰਦੂ ਪ੍ਰੀਸ਼ਦ’ ਦੇ ਮੋਢੀਆਂ ਵਿਚ ਵੀ ਸ਼ਾਮਿਲ ਕਰ ਦਿੱਤਾ। ਕੁਫ਼ਰ ਦੀ ਵੀ ਕੋਈ ਹੱਦ ਹੁੰਦੀ ਹੈ ਪਰ ਇਨ੍ਹਾਂ ਪਾਪੀਆਂ ਨੇ ਤਾਂ ਉਸ ਨਿਵਾਣ ਨੂੰ ਵੀ ਖ਼ਤਮ ਕਰ ਦਿੱਤਾ। ਫ਼ਿਰਕੂ ਜਮਾਤ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੀਂਹ 29 ਅਗਸਤ 1964 ਦੇ ਦਿਨ ਰੱਖੀ ਗਈ ਸੀ। ਇਨ੍ਹਾਂ ਪਾਪੀਆਂ ਨੇ ਉਸ ਦਿਨ ਦੀ ਮੀਟਿੰਗ ਵਿਚ ਮਾਸਟਰ ਜੀ ਨੂੰ ਵੀ ਸ਼ਾਮਿਲ ਦਿਖਾ ਦਿੱਤਾ ਹੈ। ਘਟੀਆਪਣ ਦੀ ਵੀ ਹੱਦ ਹੁੰਦੀ ਹੈ; ਪਰ ਇਹ ਪਾਪੀ ਉਹ ਹੱਦ ਵੀ ਪਾਰ ਕਰ ਗਏ ਹਨ। ਅਗਸਤ 1964 ਉਹ ਸਮਾਂ ਸੀ ਜਦ ਮਾਸਟਰ ਜੀ ਨੇ ਸਿੱਖ ਹੋਮਲੈਂਡ ਵਾਸਤੇ ਜੱਦੋਜਹਿਦ ਸ਼ੁਰੂ ਕੀਤੀ ਹਈ ਸੀ। ਕੁਫ਼ਰ ਤੋਲਣ ਵਾਲਿਆਂ ਨੇ ਤਵਾਰੀਖ਼ ਦਾ ਏਨਾ ਵੀ ਖ਼ਿਆਲ ਨਹੀਂ ਕੀਤਾ ਕਿ ਉਹ ਘਟੋ-ਘਟ ਉਨ੍ਹਾਂ ਦਿਨਾਂ ਦੀਆਂ ਅਖ਼ਬਾਰਾਂ ਤਾਂ ਵੇਖ ਲੈਂਦੇ। ਉਨ੍ਹਾਂ ਨੇ ਇਸ ਮਕਸਦ ਵਾਸਤੇ ਦਿੱਲੀ ਵਿਚ ਸਰਬ ਧਰਮ ਦੀ ਇਕ ਮੀਟਿੰਗ ਦੀ ਫ਼ੋਟੋ ਨੂੰ ਵਰਤਣ ਦਾ ਫ਼ਰਾਡ ਵੀ ਰਚਿਆ ਗਿਆ। ਸਵਾਲ ਹੈ ਕਿ ਜੇ ਮਾਸਟਰ ਜੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੋਢੀਆਂ ਵਿਚੋਂ ਇਕ ਸਨ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਉਨ੍ਹਾਂ ਦਾ ਨਾਂ ਕਿਉਂ ਨਹੀਂ ਵਰਤਦੇ। ਮਾਸਟਰ ਜੀ ਦਾ ਨਾਂ ਵਰਤਣ ਨਾਲ ਲੱਖਾਂ ਸਿੱਖ ਇਸ ਦੇ ਮੈਂਬਰ ਬਣ ਜਾਣਗੇ। ਦਰਅਸਲ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਮਾਸਟਰ ਜੀ ਦਾ ਨਾਂ ਸਭ ਤੋਂ ਵਧ ਚੁਭਦਾ ਹੈ ਕਿਉਂ ਕਿ ਉਹ ਸਿੱਖ ਹੋਮਲੈਂਡ ਅਤੇ ਖਾਲਿਸਤਾਨ ਲਹਿਰ ਦਾ ਮੁਖ ਆਗੂ ਸੀ ਤੇ ਝੂਠ ਤੇ ਕੁਫ਼ਰ ਦੇ ਪ੍ਰਚਾਰ ਨਾਲ ਇਹ ਉਸ ਦਾ ਨਾਂ ਬਦਨਾਮ ਕਰਨਾ ਚਾਹੁੰਦੇ ਹਨ ਤੇ ਇਸ ਮਕਸਦ ਵਾਸਤੇ ਬ੍ਰਾਹਮਣ ਨੂੰ ਸਿਖਾਂ ਵਿਚੋਂ ਗ਼ਦਾਰ ਲੱਭਣੇ ਕਦੇ ਵੀ ਮੁਸ਼ਕਿਲ ਨਹੀਂ ਹੋ ਸਕਦੇ। ਬ੍ਰਾਹਮਣ ਇਸ ਤਰੀਕੇ ਨਾਲ ਸਿੱਖਾਂ ਦੇ ਹੀਰੋ ਖ਼ਤਮ ਕਰਨ ‘ਤੇ ਤੁਲਿਆ ਹੋਇਆ ਹੈ। (ਅੱਜ-ਕਲ੍ਹ ਇਹੀ ਹਥਿਆਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਸਤੇ ਵੀ ਵਰਤਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਅਖੌਤੀ ਦਸਮਗ੍ਰੰਥ ਦੇ ਆਗੂ ਵਜੋਂ ਪਰਚਾਰਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਦਾ ਮਕਸਦ ਇਹ ਹੈ ਕਿ ਇੰਞ ਕਰਨ ਨਾਲ ਬਹੁਤ ਸਾਰੇ ਲੋਕ ਭਿੰਡਰਾਂਵਾਲਾ ਦੇ ਖ਼ਿਲਾਫ਼ ਵੀ ਬੋਲਣਗੇ ਤੇ ਉਸ ਦੀ ਹਸਤੀ ਨੂੰ ਡੇਗਿਆ ਜਾ ਸਕੇਗਾ)।

ਕੌਮ ਦੇ ਮਹਾਨ ਆਗੂ ਨਾਲ ਅਕ੍ਰਿਤਘਣਤਾ
ਜ਼ੁਲਮ ਦੀ ਹੱਦ ਹੈ ਕਿ ਜਿਸ ਮਾਸਟਰ ਤਾਰਾ ਸਿੰਘ ਨੇ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਉਸ ਨੂੰ ਗ਼ਦਾਰ ਸਾਬਿਤ ਕਰਨ ਦੀ ਨੀਚ ਹਰਕਤ ਕੀਤੀ ਗਈ ਹੈ। ਇਹ ਅਕ੍ਰਿਤਘਣਤਾ ਦੀ ਹੱਦ ਹੈ। ਭਾਈ ਗੁਰਦਾਸ ਨੇ ਕਿਹਾ ਹੈ: ‘ਭਾਰੇ ਭੁਈ ਅਕ੍ਰਿਤਘਣ ਮੰਦੀ ਹੂ ਮੰਦੇ’। ਪਰ ਇਹ ਪਾਪ, ਸ਼ਾਇਦ, ਸਿਰਫ਼ ਸਿੱਖ ਹੀ ਕਰ ਸਕਦੇ ਹਨ। ਕਿਸੇ ਹੋਰ ਕੌਮ ਨੇ ਕੁਰਬਾਨੀ ਕਰਨ ਵਾਲੇ ਸ਼ਖ਼ਸ ਨਾਲ ਕਦੇ ਇੰਞ ਨਹੀਂ ਕੀਤਾ। ਕੁਝ ਮੂਰਖ ਸਿੱਖਾਂ ਨੇ ਇਹ ਸਲੂਕ ਮਗਰੋਂ ਜਥੇਦਾਰ ਤਲਵਿੰਦਰ ਸਿੰਘ ਨਾਲ ਵੀ ਕੀਤਾ। ਉਸ ਦੇ ਖ਼ਿਲਾਫ਼ ਵੀ ਝੂਠੀਆਂ ਕਹਾਣੀਆਂ ਘੜ ਕੇ ਪਰਚਾਰੀਆਂ। ਕਮੀਨਗੀ ਅਤੇ ਨੀਚਤਾ ਦੀ ਹੱਦ ਤਾਂ ਇਹ ਹੈ ਕਿ ਉਸ ਨੂੰ ਭਾਰਤ ਸਰਕਾਰ ਦਾ ਏਜੰਟ ਤੱਕ ਸਾਬਿਤ ਕਰਨ ਦੀ ਸ਼ਰਮਨਾਕ ਹਰਕਤ ਕੀਤੀ ਗਈ। ਅਜਿਹਾ ਪ੍ਰਚਾਰ ਗਿਆਨੀ ਭਾਗ ਸਿੰਘ, ਮਹਿੰਦਰ ਸਿੰਘ ਜੋਸ਼, ਕਾਲ ਅਫ਼ਗ਼ਾਨਾ, ਜੋਗਿੰਦਰ ਸਿੰਘ ਸਪੋਕਸਮੈਨ ਦੇ ਖ਼ਿਲਾਫ਼ ਵੀ ਕੀਤਾ ਗਿਆ ਹੈ। ਮੈਂ ਖ਼ੁਦ ਅਜਿਹੇ ਕੁਫ਼ਰ ਪਰਚਾਰ ਨੂੰ ਸੁਣਨ ਦਾ ਮਾਣ ਹਾਸਿਲ ਕਰ ਚੁਕਾ ਹਾਂ। ਪਰ, ਮੇਰੇ ਖ਼ਿਲਾਫ਼ ਜੋ ਨੀਚ ਪ੍ਰਚਾਰ ਕਰਦੇ ਹਨ ਤੇ ਕੁਫ਼ਰ ਤੋਲਦੇ ਹਨ, ਮੈਨੂੰ ਇਨ੍ਹਾਂ ‘ਤੇ ਗੁੱਸਾ ਨਹੀਂ ਆਉਂਦਾ; ਹਾਂ, ਮੈਂ ਇਨ੍ਹਾਂ ਦੇ ਮੂੰਹ ‘ਤੇ ਪਾਨਾ (ਜੁੱਤੀ) ਜ਼ਰੂਰ ਮਾਰਦਾ ਹਾਂ ਤੇ ਨਾਲ ਹੀ ਹੱਸ ਕੇ ਕਹਿ ਦੇਂਦਾ ਹਾਂ ਕਿ “ਅਜਿਹਾ ਅਕ੍ਰਿਤਘਣਤਾ ਵਾਲਾ ਪਾਪ ਸ਼ਾਇਦ ਸਿਰਫ਼ ਸਿੱਖ ਹੀ ਕਰ ਸਕਦੇ ਹਨ!”

(All this material is copy right of Dr Harjinder Singh Dilgeer)
ਕਿਤਾਬਾਵਲੀ (ਬਿਬਲਿਓਗਰਾਫ਼ੀ)

1919 ਤੋਂ 1947 ਤਕ ਦੀ ਸਿੱਖ ਸਿਆਸਤ ਬਾਰੇ

ਦੁਰਲਭ ਸਿੰਘ ਦੀ ਵੇਲੀਅੰਟ ਫ਼ਾਈਟਰ: ਜੀਵਨ ਮਾਸਟਰ ਤਾਰਾ ਸਿੰਘ (1940), ਸਾਧੂ ਸਿੰਘ ਹਮਦਰਦ ਦੀ ਆਜ਼ਾਦ ਪੰਜਾਬ (1943), ਗੁਰਬਚਨ ਸਿੰਘ ਤਾਲਿਬ ਤੇ ਲਾਲ ਸਿੰਘ ਦ ਆਇਡੀਆ ਆਫ਼ ਸਿੱਖ ਸਟੇਟ (1946), ਸਾਧੂ ਸਰੂਪ ਸਿੰਘ ਦੀ ਦ ਸਿਖਜ਼ ਡਿਮਾਂਡ ਦੇਅਰ ਹੋਮਲੈਂਡ (1946), ਲੈਂਡਨ ਸਾਰਸਫ਼ੀਲਡ ਦੀ ਬਿਟਰੇਅਲ ਆਫ਼ ਦ ਸਿਖਜ਼ (1946), ਹਰਬੰਸ ਸਿੰਘ ਦੀ ਸਿੱਖ ਪੁਲੀਟੀਕਲ ਪਾਰਟੀਜ਼ (1948), ਗੁਰਚਰਨ ਸਿੰਘ ਦੀ ਅਣਖੀਲਾ ਸੂਰਮਾ: ਜੀਵਨ ਮਾਸਟਰ ਤਾਰਾ ਸਿੰਘ (1950), ਦੁਰਲਭ ਸਿੰਘ ਦੀ ਸਿੱਖ ਲੀਡਰਸ਼ਿਪ (1950), ਨਰਿੰਜਨ ਸਿੰਘ ਦੀ ਜੀਵਨ ਮਾਸਟਰ ਤਾਰਾ ਸਿੰਘ (1968), ਗੁਰਮੀਤ ਸਿੰਘ ਦੀ ਗਾਂਧੀ ਐਂਡ ਸਿਖਜ਼ (1969), ਕੈਲਾਸ਼ ਚੰਦਰ ਗੁਲਾਟੀ ਦੀ ਅਕਾਲੀਜ਼: ਪਾਸਟ ਐਂਡ ਪਰੈਜ਼ੰਟ (1974), ਗੁਰਰਤਨਪਾਲ ਸਿੰਘ ਦੀ ਦ ਇਲਸਟਰੇਟਡ ਹਿਸਟਰੀ ਆਫ਼ ਦ ਸਿੱਖਜ਼ 1947-78 (1978), ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਸ਼੍ਰੋਮਣੀ ਅਕਾਲੀ ਦਲ (1978, ਸੋਧੀ ਐਡੀਸ਼ਨ 2000), ਕੇ. ਐਲ. ਟੁਟੇਜਾ ਦੀ ਸਿੱਖ ਪਾਲਿਟਿਕਸ: 1920-40 (1984), ਸੁਖਮਨੀ ਬੱਲ ਦੀ ਪਾਲੇਟਕਸ ਆਫ਼ ਸੈਂਟਰਲ ਸਿੱਖ ਲੀਗ (1991) ਵਿਚ ਵੀ ਅਹਿਮ ਜਾਣਕਾਰੀ ਦਿੱਤੀ ਹੋਈ ਹੈ।

ਪੰਜਾਬ ਦੀ ਵੰਡ ਬਾਰੇ ਡਾ: ਅੰਬੇਦਕਰ ਦੀ ਪਾਕਿਸਤਾਨ ਐਂਡ ਪਾਰਟੀਸ਼ਨ ਆਫ਼ ਇੰਡੀਆ (1945), ਡਾ: ਰਾਜਿੰਦਰ ਪ੍ਰਸ਼ਾਦ ਦੀ ਇੰਡੀਆ ਡਿਵਾਈਡਡ (1947), ਏ. ਐਨ. ਬਾਲੀ ਦੀ ਨਾਓ ਇਟ ਕੈਨ ਬੀ ਟੋਲਡ (1949), ਮੌਲਾਨਾ ਆਜ਼ਾਦ ਦੀ ਇੰਡੀਆ ਵਿਨਜ਼ ਫ਼ਰੀਡਮ (1959), ਖ਼ਾਸ ਕਰ ਕੇ ਇਸ ਦੇ ਉਹ ਵੀਹ ਸਫ਼ੇ ਜੋ ਉਸ ਦੀ ਮੌਤ ਤੋਂ ਵੀਹ ਸਾਲ ਬਾਅਦ ਛਾਪੇ ਗਏ, ਪੈਂਡਰਲ ਮੂਨ ਦੀ ਡਿਵਾਈਡ ਐਂਡ ਕੁਇਟ (1961), ਸਤਿਆ ਐਮ. ਰਾਏ. ਦੀ ਪਾਰਟੀਸ਼ਨ ਆਫ਼ ਦ ਪੰਜਾਬ (1965) ਅਤੇ ਪੰਜਾਬ ਹੀਰੋਇਕ ਟਰੈਡੀਸ਼ਨ (1970), ਡਾ. ਕਿਰਪਾਲ ਸਿੰਘ ਦੀ ਪਾਰਟੀਸ਼ਨ ਆਫ਼ ਦ ਪੰਜਾਬ (1972) ਅਤੇ ਸਮ ਡਾਕੂਮੈਂਟਸ ਆਫ਼ ਦ ਪਾਰਟੀਸ਼ਨ ਆਫ਼ ਪੰਜਾਬ (1983) ਬੜੇ ਕੀਮਤੀ ਸੋਮੇ ਹਨ। ਇੰਞ ਹੀ ਕੈਂਪਬੈਲ ਦੀ ਮਿਸ਼ਨ ਵਿਦ ਮਾਊਂਟਬੈਟਨ (1951), ਈ.ਡਬਲਯੂ. ਆਰ. ਲੁੰਬੀ ਦੀ ਟਰਾਂਸਫ਼ਰ ਆਫ਼ ਪਾਵਰ ਇਨ ਇੰਡੀਆ (1956), ਦੁਰਗਾ ਦਾਸ ਦੀ ਇੰਡੀਆ ਫ਼ਰੌਮ ਕਰਜ਼ਨ ਟੂ ਨਹਿਰੂ ਐਂਡ ਆਫ਼ਟਰ (1970), ਲੈਂਪਾਇਅਰ ਦੀ ਫ਼ਰੀਡਮ ਐਟ ਮਿਡਨਾਈਟ (1975), ਵੀ.ਪੀ.ਮੈਨਨ ਦੀ ਟਰਾਂਸਫ਼ਰ ਆਫ਼ ਪਾਵਰ ਇਨ ਇੰਡੀਆ (1979), ਪਾਕਿਸਤਾਨ ਸਰਕਾਰ ਦੀ ਪਾਰਟੀਸ਼ਨ ਆਫ਼ ਪੰਜਾਬ: ਏ ਕੰਮਪਾਈਲੇਸ਼ਨ ਆਫ਼ ਆਫ਼ੀਸ਼ੀਅਲ ਡਾਕੂਮੈਂਟਸ (1983), ਵਿਚ ਅਹਿਮ ਜਾਣਕਾਰੀ ਮਿਲਦੀ ਹੈ।

ਭਾਰਤ ਵਿਚ ਬਰਤਾਨਵੀ ਰਾਜ ਬਾਰੇ

ਚਾਰਲਸ ਐਲਨਜ਼ ਦੀ ਟੇਲਜ਼ ਫ਼ਰਾਮ ਦ ਰਾਜ (1975), ਪੀਅਰਸ ਬਰੈਂਡਨ ਦੀ ਲਾਰੈਨਸ ਜੇਮਜ਼ ਦੀ ਰਾਜ: ਦ ਮੇਕਿੰਗ ਆਫ਼ ਬ੍ਰਿਟਿਸ਼ ਇੰਡੀਆ (1977), ਟਰੈਵਟ ਰੌਇਲ ਦੀ ਦ ਲਾਸਟ ਡੇਅਜ਼ ਆਫ਼ ਦ ਰਾਜ (1989), ਐਲਕਸ ਵਾੱਨ ਟੁਨਜ਼ੇਲਮਨ ਦੀ ਦ ਸੀਕਰਟ ਹਿਸਟਰੀ ਆਫ਼ ਦ ਐਂੱਡ ਆਫ਼ ਐਨ ਐਂਪਾਇਅਰ (2007), ਦ ਡੈਕਲਾਈਨ ਐਂਡ ਫ਼ਾਲ ਆਫ਼ ਦ ਬ੍ਰਿਟਿਸ਼ ਐਂਪਾਇਅਰ (2007) ਵਿਚ ਭਾਰਤ ਵਿਚ ਬਰਤਾਨਵੀ ਰਾਜ ਬਾਰੇ ਕੀਮਤੀ ਸਮੱਗਰੀ ਸੰਭਾਲੀ ਬੈਠੀਆਂ ਹਨ।