TheSikhs.org


550 Years of Sikh History


ਸਿੱਖ ਤਵਾਰੀਖ਼ ਦੇ ਸਾਢੇ ਪੰਜ ਸੌ ਸਾਲ

ਜਦੋਂ ਅਕਾਲ ਪੁਰਖ ਇਸ ਧਰਤੀ ’ਤੇ ਮਿਹਰਬਾਨ ਹੋ ਜਾਵੇ ਤਾਂ ਉਹ ਗੁਰੂ ਨਾਨਕ ਸਾਹਿਬ ਵਰਗੀ ਹਸਤੀ ਨੂੰ ਜਨਮ ਦੇਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤਕਰੀਬਨ ਚਾਲ੍ਹੀ ਹਜ਼ਾਰ ਕਿਲੋਮੀਟਰ ਸਫ਼ਰ ਕਰ ਕੇ ਵਖ-ਵਖ ਮੁਲਕਾਂ ਵਿਚ ਜਾ ਕੇ, ਵਖ-ਵਖ ਧਰਮਾਂ, ਅਕੀਦਿਆਂ ਤੇ ਫ਼ਲਸਫ਼ਿਆਂ ਦੇ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ ਅਤੇ ਇਕ ਮੁਕμਮਲ ਧਰਮ ਦੀ ਨੀਂਹ ਰੱਖੀ।ਉਨ੍ਹਾਂ ਇਨਸਾਨ ਨੂੰ ਅਕਾਲ ਪੁਰਖ ਨਾਲ ਜੋੜਿਆ ਅਤੇ ਰੱਬ ਨੂੰ ਹਰ ਵੇਲੇ ਚੇਤੇ ਰਖਦਿਆਂ ਸੱਚਾ ਜੀਵਨ, ਉੱਚਾ ਇਖ਼ਲਾਕ, ਇਨਸਾਨੀਅਤ ਦੀ ਪਾਹੁਲ ਵਾਲੀ ਭਾਈਚਾਰਕ ਸਾਂਝ, ਰੂਹਾਨੀਅਤ ਦੇ ਰμਗ ਵਿਚ ਰμਗੀ ਸਿਆਸਤ, ਇਲਮ ਨਾਲ ਲਬਰੇਜ਼ ਸ਼ਖ਼ਸੀਅਤ ਤੇ ਸੱਚੇ ਧਰਮ ਨੂੰ ਧਾਰਨ ਕਰਨ ਦੀ ਸਿੱਖਿਆ ਦਿਤੀ। ਗੁਰੂ ਨਾਨਕ ਦਾ ਧਰਮ ਪਹਿਲੋਂ ਮੌਜੂਦ ਧਰਮਾਂ ਵਾਂਗ ਇਕ ਵਖਰਾ ਜਾਂ ਨਵਾਂ ਧਰਮ ਨਹੀਂ ਸੀ। ਇਹ ਤਾਂ ਰੱਬ ਦਾ ਧਰਮ ਸੀ ਨਾ ਕਿ ਇਨਸਾਨ ਦਾ।

ਪμਜਾਬ ਦੇ ਲੋਕਾਂ ਨੇ ਕਦੇ ਕਿਸੇ ਧਰਮ ਨੂੰ ਅਖ਼ਤਿਆਰ ਨਹੀਂ ਸੀ ਕੀਤਾ। ਇੱਥੋਂ ਦੇ ਲੋਕਾਂ ਨੇ ਹਾਕਮ ਰਾਜੇ ਅਸ਼ੋਕ ਜਾਂ ਹਰਸ਼ ਵਰਧਨ ਦਾ ਬੁਧ ਧਰਮ ਅਖ਼ਤਿਆਰ ਨਹੀਂ ਕੀਤਾ। ਇੱਥੋਂ ਦੇ ਲੋਕ ਹਿμਦੂ ਨਹੀਂ ਬਣੇ। ਜਦੋਂ ਜੋਗੀਆਂ ਦਾ ਬੋਲਬਾਲਾ ਸੀ, ਇਥੋਂ ਦੀ ਜਨਤਾ ਨੇ ਉਨ੍ਹਾਂ ਨੂੰ ਵੀ ਨਹੀਂ ਕਬੂਲਿਆ। ਏਥੇ ਕੁਝ ਕਮਜ਼ੋਰ ਲੋਕਾਂ ਨੇ ਡਰ, ਲਾਲਚ ਤੇ ਮਜਬੂਰੀ ਵਿਚ ਇਸਲਾਮ ਨੂੰ ਕਬੂਲ ਕੀਤਾ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚੇ ਧਰਮ ਦਾ ਪੈਗ਼ਾਮ ਦਿੱਤਾ ਤਾਂ ਸਿਰਫ਼ ਪμਜਾਬ ਹੀ ਨਹੀਂ, ਹਿμਦੂਸਤਾਨ (ਯੂ.ਪੀ., ਐਮ.ਪੀ. ਵਗ਼ੈਰਾ), ਬμਗਾਲ, ਅਸਾਮ, ਦੱਖਣ, ਦਵਾਰਕਾ, ਮਾਲਵਾ ਦੇਸ਼, ਸ੍ਰੀ ਲμਕਾ, ਕਸ਼ਮੀਰ, ਅਫ਼ਗਾਨਿਸਤਾਨ, ਈਰਾਨ, ਈਰਾਕ, ਸਾਊਦੀ ਅਰਬ ਦੇ ਲੋਕਾਂ ਨੇ ਵੀ ਉਨ੍ਹਾਂ ਅੱਗੇ ਸਿਰ ਨਿਵਾਇਆ। ਸਾਰੇ ਪਾਸੇ ਗੁਰੂ ਨਾਨਕ ਸਾਹਿਬ ਮਕਬੂਲ ਹੋਏ। 1507 ਵਿਚ ਸੁਲਤਾਨਪੁਰ ਲੋਧੀ ਤੋਂ ਚਲ ਕੇ ਪμਦਰਾਂ ਸਾਲ ਉਨ੍ਹਾਂ ਨੇ ਸਮਾਜੀ-ਰੂਹਾਨੀਅਤ ਦਾ ਮੀਂਹ ਵਰ੍ਹਾਇਆ। 1522 ਤੋਂ 1539 ਤਕ ਉਹ ਨਵੇਂ ਵਸਾਏ ਸਿੱਖ ਨਗਰ ਵਿਚ ਰਹਿ ਕੇ ਸਿੱਖ ਪμਥ ਨੂੰ ਜਥੇਬμਦ ਕੀਤਾ। ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਇਕ ਇੱਤਹਾਦ ਵਿਚ ਪਰੋਣ ਵਾਸਤੇ ਭਾਈ ਲਹਿਣਾ ਨੂੰ ਗੁਰੂ ਅμਗਦ ਸਾਹਿਬ ਵਜੋਂ ਗੁਰੂਤਾ ਸੌਂਪ ਦਿਤੀ। ਗੁਰੂ ਅμਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ, ਭਗਤਾਂ ਤੇ ਸੂਫ਼ੀਆਂ ਦੀ ਬਾਣੀ ਨੂੰ ਲੋਕ ਲਿੱਪੀ, ਸਿਧੋਙਾਇਆ, ਵਿਚ ਲਿਖਵਾ ਕੇ ਲੋਕਾਂ ਤਕ ਪਹੁμਚਾਇਆ (ਉਨ੍ਹਾਂ ਦੀ ਇਸ ਸੇਵਾ ਕਾਰਨ ਸਿਧੋਙਾਇਆ ਨੂੰ ਗੁਰਮਖੀ ਦਾ ਨਾਂ ਮਿਲਿਆ)। ਗੁਰੂ ਅμਗਦ ਸਾਹਿਬ ਨੇ ਤਵਾਰੀਖ਼ ਲਿਖਣ ਦਾ ਵੱਲ ਵੀ ਸਿਖਾਇਆ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਜੀਵਨੀ (ਜਨਮਸਾਖੀ) ਲਿਖਵਾਈ। (ਇਹ ਵੱਖਰੀ ਗੱਲ ਹੈ ਕਿ ਉਹ ਜਨਮਸਾਖੀ ਅਜ ਮੌਜੂਦ ਨਹੀਂ ਹੈ ਤੇ ਉਸ ਵਿਚ ਰਲਾਅ ਪਾ ਕੇ ਨਵੀਆਂ ਜਨਮ ਸਾਖੀਆਂ ਲਿਖੀਆਂ ਜਾ ਚੁਕੀਆਂ ਹਨ)। ਗੁਰੂ ਅੰਗਦ ਸਾਹਿਬ ਨੇ ਕਿਤਾਬੀ ਗਿਆਨ ਅਤੇ ਖੇਡ-ਵਿਦਿਆ ਨੂੰ ਸਿੱਖ ਬੱਚਿਆਂ ਵਾਸਤੇ ਲਾਜ਼ਮੀ ਕੀਤਾ।

ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਤੇਰ੍ਹਾਂ ਸਾਲ ਖਡੂਰ ਵਿਚ ਬਿਤਾਏ ਅਤੇ 1552 ਵਿਚ ਗੁਰੂ ਅਮਰ ਦਾਸ ਸਾਹਿਬ ਨੂੰ ਗੁਰੂਤਾ ਸੌਂਪ ਗਏ। ਗੁਰੂ ਅਮਰਦਾਸ ਸਾਹਿਬ ਨੇ ਗੋਇμਦਵਾਲ ਨੂੰ ਇਕ ਮਾਡਲ ਨਗਰ ਵਜੋਂ ਕਾਇਮ ਕੀਤਾ। ਉਨ੍ਹਾਂ ਨੇ ਵੀ ਲੋਕ ਭਲਾਈ ਦੇ ਕਈ ਪ੍ਰਾਜੈਕਟ ਛੋਹੇ। ਇਸ ਦਾ ਪਹਿਲਾ ਕਦਮ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਬਾਉਲੀ ਬਣਾਉਣਾ ਸੀ। ਉਨ੍ਹਾਂ ਨੇ ਲੋਕਾਂ ਵਿਚ ਜਾਤ-ਪਾਤ ਦਾ ਵਿਤਕਰਾ ਖ਼ਤਮ ਕਰਨ ਵਾਸਤੇ ਮਿਲਣ ਆਉਣ ਵਾਲੇ ਹਰ ਸ਼ਖ਼ਸ ਵਾਸਤੇ ਲμਗਰ ਛਕਣਾ ਲਾਜ਼ਮੀ ਕੀਤਾ। ਉਨ੍ਹਾਂ ਨੇ ਔਰਤਾਂ ਨੂੰ ਗੁਲਾਮੀ ’ਚੋਂ ਕੱਢ ਕੇ, ਪਰਦੇ ’ਚੋਂ ਬਾਹਰ ਲਿਆ ਕੇ, ਕੌਮੀ ਸੇਵਾ ਦਾ ਹਿੱਸੇਦਾਰ ਬਣਾਇਆ। ਉਨ੍ਹਾਂ ਨੇ ਸਿੱਖਾਂ ਨੂੰ ਜਥੇਬੰਦਕ ਇੱਤਹਾਦ ਵਿਚ ਪ੍ਰੋਣ ਅਤੇ ਦੂਰ-ਦੂਰ ਦੇ ਲੋਕਾਂ ਵਿਚ ਨਿੱਘੇ ਰਿਸ਼ਤੇ ਵਧਾਉਣ ਵਾਸਤੇ ਸਾਲ ਦੇ ਤਿμਨ ਵੱਡੇ ਇਕੱਠ ਕਰਨੇ ਸ਼ੁਰੂ ਕੀਤੇ। ਇਸ ਨਾਲ ਸਿੱਖ ਪμਥ ਇਕ ਵੱਡੇ ਟੱਬਰ ਵਾਂਗ ਬਣ ਗਿਆ। ਅਜਿਹੀ ਕੌਮੀ ਏਕਤਾ ਪਹਿਲਾਂ ਕਿਸੇ ਧਰਮ ਨੇ ਕਾਇਮ ਨਹੀਂ ਕੀਤੀ ਸੀ। ਗੁਰੂ ਅਮਰ ਦਾਸ ਸਾਹਿਬ ਨੇ 22 ਸਾਲ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪ੍ਰਚਾਰ ਕੀਤਾ।

1574 ਵਿਚ ਗੁਰੂ ਰਾਮਦਾਸ ਸਾਹਿਬ ਚੌਥੇ ਗੁਰੂ ਬਣੇ। ਉਨ੍ਹਾਂ ਨੇ ਦੋ ਦਰਿਆਵਾਂ (ਰਾਵੀ ਤੇ ਬਿਆਸ) ਵਿਚਕਾਰ ਇਕ ਨਵੇਂ ਮਾਡਲ ਨਗਰ ਦੀ ਨੀਂਹ ਰੱਖੀ। ਇਕ ਚμਗੇ ਟਾਊਨ ਪਲਾਨਰ ਵਾਂਗ ਉਨ੍ਹਾਂ ਨੇ ਇਕ ਨੀਵੀਂ ਥਾਂ ’ਤੇ ਦੋ ਵੱਡੇ ਸਰੋਵਰ (ਅμਮ੍ਰਿਤਸਰ ਤੇ ਸμਤੋਖਸਰ) ਬਣਾਏ। ਫਿਰ ਹਰ ਕਿੱਤੇ ਦੇ ਮਾਹਿਰ ਲੋਕਾਂ ਨੂੰ ਸੱਦ ਕੇ ਇਕ ਮੁਕμਮਲ ਨਗਰ ਨੂੰ ਕਾਇਮ ਕੀਤਾ। ਸਿਰਫ਼ ਸੱਤ ਸਾਲ ਦੇ ਸਮੇਂ ਵਿਚ ਉਨ੍ਹਾਂ ਨੇ ਉਹ ਵੱਡਾ ਕμਮ ਕੀਤਾ ਜਿਸ ਨੂੰ ਸਰਕਾਰਾਂ ਵੀ ਕਈ ਦਹਾਕਿਆਂ ਵਿਚ ਨਹੀਂ ਸਨ ਕਰ ਸਕਦੀਆਂ। ਜਿਸ ਦੁਨੀਆਂ ਵਿਚ ਕਦੇ ਲਾਹੌਰ, ਸਿਆਲਕੋਟ, ਮੁਲਤਾਨ, ਜਲμਧਰ, ਸੁਲਤਾਨਪੁਰ ਦਾ ਚਰਚਾ ਹੁμਦਾ ਸੀ, ਹੁਣ ਉੱਥੇ ਗੁਰੂ ਦੇ ਚੱਕ ਦੀਆ ਗੱਲਾਂ ਹੋਣ ਲਗ ਪਈਆਂ। ਦੁਨੀਆਂ ਦੇ ਨਕਸ਼ੇ ’ਤੇ ਇਕ ਲਾਸਾਨੀ ਨਗਰ ਕਾਇਮ ਹੋ ਚੁੱਕਾ ਸੀ। ਉਨ੍ਹਾਂ ਨੇ ਦਸਵμਧ ਦੀ ਰਿਵਾਇਤ ਸ਼ੁਰੂ ਕੀਤੀ ਜਿਸ ਨਾਲ ਇਸ ਫ਼μਡ ਵਿਚੋਂ ਲੋੜਵμਦਾਂ ਦੀ ਮਦਦ ਕਰ ਕੇ ਭਾਈਚਾਰੇ ਨੂੰ ਅਮਲੀ ਸ਼ਕਲ ਵਿਚ ਇਕ-ਘਰ ਦਾ ਰੂਪ ਬਣਾ ਦਿਤਾ।

1581 ਵਿਚ ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਸμਭਾਲੀ। ਉਨ੍ਹਾਂ ਨੇ ਗੁਰੂਆਂ ਦੀ ਬਾਣੀ, ਭਗਤ ਬਾਣੀ, ਸੂਫ਼ੀਆਂ ਦੀ ਬਾਣੀ ਇਕੱਠੇ ਕਰ ਕੇ ਸ਼ਬਦ-ਗੁਰੂ ਦਾ ਪ੍ਰਕਾਸ਼ ਕੀਤਾ। (ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ 1678 ਵਿਚ ਇਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਕੀਤੀ ਅਤੇ 6 ਅਕਤੂਬਰ 1708 ਦੇ ਦਿਨ ਗੁਰੂ ਗ੍ਰμਥ ਸਾਹਿਬ ਨੂੰ ਗੁਰਗੱਦੀ ਸੌਂਪੀ ਸੀ)। ਗੁਰੂ ਅਰਜਨ ਸਾਹਿਬ ਨੇ ਤਰਨਤਾਰਨ, ਗੋਬਿμਦਪੁਰ ਤੇ ਕਰਤਾਰਪੁਰ ਨਵੇਂ ਨਗਰ ਵਸਾਏ ਤੇ ਗੁਰੂ ਦਾ ਚੱਕ ਦਾ ਫੈਲਾਅ ਕੀਤਾ। ਉਨ੍ਹਾਂ ਨੇ ਅਕਬਰ ਬਾਦਸ਼ਾਹ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਵੇਲੇ ਉਨ੍ਹਾਂ ਦੀ ਮਦਦ ਕਰਨ ਵਾਸਤੇ ਪ੍ਰੇਰਿਆ। ਉਨ੍ਹਾਂ ਔਖਿਆਂ ਵੇਲਿਆਂ ’ਤੇ ਲੋਕਾਂ ਦੀ ਭਲਾਈ ਵਾਸਤੇ ਲμਗਰ ਲਾਏ, ਖੂਹ ਲੁਆਏ, ਬਾਉਲੀਆਂ ਬਣਵਾਈਆਂ ਅਤੇ ਸੇਵਾ ਨੂੰ ਜ਼ਿμਦਗੀ ਦਾ ਅਜਿਹਾ ਹਿੱਸਾ ਬਣਾਉਣ ਵਾਸਤੇ ਪ੍ਰਚਾਰ ਕੀਤਾ। ਉਨ੍ਹਾਂ ਨੇ ਗੁਰਬਾਣੀ ਦੀਆਂ ਕਈ ਪੋਥੀਆਂ ਤਿਆਰ ਕਰਵਾਈਆਂ। ਉਨ੍ਹਾਂ ਨੇ 25 ਸਾਲ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪ੍ਰਚਾਰ ਕੀਤਾ ਅਤੇ ਅਖ਼ੀਰ, ਸੱਚੇ ਧਰਮ ਤੋਂ ਭਗੌੜੇ ਹੋਏ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਹੁਕਮ ਨਾਲ, ਚμਦੂ ਦੀਆਂ ਹਦਾਇਤਾਂ ਹੇਠ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਦੱਖਣ ਏਸ਼ੀਆ ਦੀ ਤਵਾਰੀਖ਼ ਵਿਚ ਇਹ ਪਹਿਲੀ ਸ਼ਹੀਦੀ ਸੀ।
ਗੁਰੂ ਨਾਨਕ ਸਾਹਿਬ ਦੇ ਧਰਮ ਦੇ ਛੇਵੇਂ ਗੁਰੂ ਹਰਗੋਬਿμਦ ਸਾਹਿਬ ਨੇ ਅਗਲੇ 38 ਸਾਲ ਇਸ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਗਰੋਂ ਧਰਮ ਨੂੰ ਸਿਆਸੀ ਤੇ ਫ਼ੌਜੀ ਹਮਲਿਆਂ ਤੋਂ ਬਚਾਉਣ ਵਾਸਤੇ ਫ਼ੌਜ ਕਾਇਮ ਕੀਤੀ। ਉਨ੍ਹਾਂ ਨੇ ਜ਼ਾਲਿਮ ਬਾਦਸ਼ਾਹ ਦੇ ਤਖ਼ਤ ਨੂੰ ਰੱਦ ਕਰ ਕੇ ਅਕਾਲ ਪੁਰਖ ਦੇ ਤਖ਼ਤ ਦੀ ਵਫ਼ਾਦਾਰੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਧਰਮ ਅਤੇ ਸਿਆਸਤ, ਦੇਗ਼ ਅਤੇ ਤੇਗ਼ ਦੋਹਾਂ ਪੱਖਾਂ ਤੋਂ ਆਜ਼ਾਦੀ ਹੀ ਇਨਸਾਨ ਨੂੰ ਆਨ, ਸ਼ਾਨ ਤੇ ਰੂਹਾਨੀਅਤ ਨਾਲ ਜੀਣ ਦੇ ਸਕਦੀ ਹੈ। ਉਨ੍ਹਾਂ ਨੂੰ ਪμਜ ਹਮਲਿਆਂ ਦਾ ਮੁਕਾਬਲਾ ਕਰਨਾ ਪਿਆ ਪਰ ਪμਜੇ ਵਾਰੀ ਜਿੱਤਣ ਦੇ ਬਾਵਜੂਦ ਉਹ ਜੰਗਾਂ ਨੂੰ ਟਾਲਣ ਵਾਸਤੇ ਨੀਮ-ਪਹਾੜੀ ਇਲਾਕੇ ਵਲ ਚਲੇ ਗਏ ਤੇ ਉਨ੍ਹਾਂ ਨੇ ਆਖਰੀ ਨੌਂ ਸਾਲ (1635-44) ਕੀਰਤਪੁਰ ਵਿਚ ਬਿਤਾਏ। ਉਨ੍ਹਾਂ ਨੇ ਸੱਚੇ ਪਾਤਸ਼ਾਹ ਵਾਂਗ ਅਣਖ ਨਾਲ ਜੀਣਾ ਚਾਹੁਣ ਵਾਲੇ ਬਾਗ਼ੀ ਰਾਜਪੂਤ ਰਾਜਿਆਂ ਨੂੰ ਪਨਾਹ ਦਿੱਤੀ ਅਤੇ ਜ਼ਾਲਮਾਂ ਦਾ ਮੁਕਾਬਲਾ ਕਰਨ ਵਾਸਤੇ ਡੱਟਣ ਵਾਲੇ ਕਮਜ਼ੋਰ ਰਾਜਿਆਂ ਨੂੰ ਫ਼ੌਜੀ ਮਦਦ ਵੀ ਦਿਤੀ। ਪਰ ਉਨ੍ਹਾਂ ਨੇ ਇਸ ਤਖ਼ਤ ਦੀ ਹਸਤੀ, ਇਸ ਫ਼ੌਜ ਦੀ ਤਾਕਤ ਤੇ ਇਸ ਲੋਕ ਹੁਲਾਰੇ ਨੂੰ ਕਦੇ ਵੀ ਹਮਲੇ ਵਾਸਤੇ ਨਹੀਂ ਵਰਤਿਆ। ਉਹ ਇਸ ਸਭ ਨੂੰ ਇਨਸਾਨੀਅਤ ਦੀ ਹਿਫ਼ਾਜ਼ਤ ਵਾਸਤੇ ਵਰਤਦੇ ਸਨ। ਪਰ ਉਨ੍ਹਾਂ ਦੀਆਂ ਜਿੱਤਾਂ ਅਤੇ ਆਨ, ਸ਼ਾਨ, ਮਾਨ ਨੇ ਰੂਹਾਨੀਅਤ, ਇਨਸਾਨੀਅਤ, ਭਾਈਚਾਰਕ ਪਿਆਰ ਨੂੰ ਕਦੇ ਵੀ ਫਿੱਕਾ ਨਹੀਂ ਪੈਣ ਦਿੱਤਾ ਜਾਂ ਕਮਜ਼ੋਰ ਨਹੀਂ ਹੋਣ ਦਿੱਤਾ। ਗੁਰੂ ਸਾਹਿਬ ਤੇ ਸਿੱਖ ਰੂਹਾਨੀਅਤ ਵਿਚ ਭਿੱਜੀ ਹੋਈ ਆਨ, ਆਬਰੂ ਤੇ ਗ਼ੈਰਤ ਵਾਲੀ ਹਸਤੀ ਵਜੋਂ ਜ਼ਮਾਨੇ ਭਰ ਵਿਚ ਜਾਣੇ ਗਏ।

1644 ਵਿਚ ਗੁਰੂ ਹਰਰਾਇ ਸਾਹਿਬ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਸਤਵੇਂ ਗੁਰੂ ਬਣੇ। ਉਨ੍ਹਾਂ ਨੇ 17 ਸਾਲ ਕੌਮ ਦੀ ਸੇਵਾ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇ ਪੈਗ਼ਾਮ ਨੂੰ ਲੋਕਾਂ ਤਕ ਪਹੁμਚਾਉਣ ਵਾਸਤੇ ਦੂਰ-ਦੂਰ ਤਕ ਦੌਰਾ ਕੀਤਾ। ਮੁਗ਼ਲ ਸਲਤਨਤ ਦੇ ਬਾਦਸ਼ਾਹ ਔਰμਗਜ਼ੇਬ ਨੂੰ ਕਬੂਲ ਨਾ ਕਰਨ ਵਾਲੇ ਉਹ ਪਹਿਲੀ ਧਾਰਮਿਕ ਹਸਤੀ ਸਨ। ਗੁਰੂ ਹਰਕਿਸ਼ਨ ਸਾਹਿਬ 1661 ਵਿਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੇ ਪ੍ਰਚਾਰਕ (ਗੁਰੂ) ਬਣੇ। ਉਨ੍ਹਾਂ ਨੇ ਸਿਰਫ਼ ਤਿμਨ ਸਾਲ ਗੁਰਗੱਦੀ ਸμਭਾਲੀ ਤੇ ਇਸ ਦੌਰਾਨ ਬ੍ਰਾਹਮਣਾਂ, ਮੁਗ਼ਲ ਬਾਦਸ਼ਾਹ ਅਤੇ ਆਪਣੇ ਆਪ ਨੂੰ ਵੱਡਾ ਸਮਝਣ ਵਾਲੇ ਕਈ ਹੋਰਾਂ ਨੂੰ ਆਪਣੀ ਅਜ਼ਮਤ ਦਾ ਅਹਿਸਾਸ ਕਰਵਾਇਆ। ਉਨ੍ਹਾਂ ਨੇ ਇਹ ਵੀ ਪੈਗ਼ਾਮ ਦਿਤਾ ਕਿ ਵੱਡੀ ਸਲਤਨਤ ਦਾ ਬਾਦਸ਼ਾਹ ਵੀ ਹਊਆ ਨਹੀਂ ਹੈ ਅਤੇ ਉਸ ਦੀ ਬੇਇਨਸਾਫ਼ੀ ਅਤੇ ਧੱਕੇ ਅੱਗੇ ਸਿਰ ਝੁਕਾਉਣਾ ਗ਼ਲਤ ਹੈ।

1664 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂਤਾ ਸμਭਾਲੀ। ਇਸ ਯ੍ਹਾਰਾਂ ਸਾਲ ਵਿਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਪੈਗ਼ਾਮ ਬਕਾਲਾ ਤੋਂ ਬਿਲਾਸਪੁਰ ਅਤੇ ਤਲਵμਡੀ ਸਾਬੋ (ਮੁਲਤਾਨ ਰਿਆਸਤ) ਤੋਂ ਅਸਾਮ ਤੇ ਤ੍ਰਿਪੁਰਾ ਤਕ ਉੱਤਰ ਤੋਂ ਪੂਰਬ ਤਕ ਲੱਖਾਂ ਲੋਕਾਂ ਤਕ ਪਹੁμਚਾਇਆ। ਉਨ੍ਹਾਂ ਨੇ ਚੱਕ ਨਾਨਕੀ ਦੀ ਨੀਂਹ ਰਖੀ ਤੇ ਇਕ ਨਵੇਂ ਸਿੱਖ ਨਗਰ ਦੀ ਕਾਇਮੀ ਕੀਤੀ। ਆਸਾਮ ਤੇ ਤ੍ਰਿਪੁਰਾ ਦੇ ਵੱਡੇ ਰਾਜਿਆਂ ਤੋਂ ਇਲਾਵਾ ਬਿਲਾਸਪੁਰ, ਹੰਡੂਰ, ਹਰੀਪੁਰ, ਨੂਰਪੁਰ, ਨਾਹਣ, ਨਦੌਣ, ਬਸਾਲੀ ਤੇ ਕਈ ਹੋਰ ਦੇਸ਼ਾਂ ਦੇ ਰਾਜੇ ਉਨ੍ਹਾਂ ਦੇ ਦਰਬਾਰ ਦੀ ਹਾਜ਼ਰੀ ਭਰਦੇ ਰਹੇ। ਉਨ੍ਹਾਂ ਨੇ ‘ਭੈ ਕਾਹੂμ ਕੋ ਦੇਤ ਨਹਿ, ਨਹਿ ਭੈ ਮਾਨਤ ਆਣ’ ਦਾ ਪੈਗ਼ਾਮ ਦਿੱਤਾ ਜੋ ਮਗਰੋਂ ਯੂ.ਐਨ.ਓ. ਨੇ ਵੀ ਅਪਣਾਇਆ। ਉਨ੍ਹਾਂ ਨੇ ਰਾਜਿਆਂ ਦੇ ਸਮਝੌਤੇ ਕਰਵਾਏ, ਉਨ੍ਹਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਦਾ ਹੱਕ ਦਿਵਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ। ਉਹ ਪਹਿਲੇ ਤੇ ਆਖ਼ਰੀ ‘ਕੌਮਾਂਤਰੀ ਸ਼ਹੀਦ’ ਹਨ।

1675 ਵਿਚ ਗੁਰੂ ਗੋਬਿμਦ ਸਿੰਘ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਦਸਵੇਂ ਪਰਚਾਰਕ ਬਣੇ। ਉਨ੍ਹਾਂ ਨੇ ਭਾਈਚਾਰੇ ਨੂੰ ਆਪਣਾ ਪਿਛਲਾ ਜਨਮ, ਕਰਮ, ਧਰਮ, ਸ਼ਰਮ, ਭਰਮ ਛੱਡ ਕੇ ਨਿਆਰੇ ਅਤੇ ‘ਖਾਲਸਾ’ ਬਣਨ ਵਾਸਤੇ ‘ਖੰਡੇ ਦੀ ਪਾਹੁਲ’ ਸ਼ੁਰੂ ਕੀਤੀ। ਇਸ ਪਾਹੁਲ ਨੂੰ ਲੈਣ ਮਗਰੋਂ ਸਿੱਖ ਆਪਣਾ ਜਨਮ ਦਾ ਜ਼ਾਤ-ਪਾਤ, ਇਲਾਕਾ, ਰμਗ, ਜਨਮ ਸਭ ਖ਼ਤਮ ਕਰ ਕੇ ਇਕ ਟੱਬਰ ਦਾ ਹਿੱਸਾ ਬਣ ਜਾਂਦਾ ਹੈ। ਉਨ੍ਹਾਂ ਨੇ ਸਿੱਖ ਨੂੰ ਕੇਸਾਂ ਤੇ ਕੇਸਕੀ (ਦਸਤਾਰ) ਧਾਰਨ ਕਰਨ ਵਾਲਾ ਲਾਸਾਨੀ ਸਰੂਪ ਬਣਾਇਆ। ਉਨ੍ਹਾਂ ਨੇ ਸਿੱਖ ਨੂੰ ਤਾਜ (ਦਸਤਾਰ), ਫ਼ੌਜ (ਇਕ ਸਿੱਖ = ਸਵਾ ਲੱਖ), ਹਥਿਆਰ (ਕਿਰਪਾਨ), ਸ਼ਾਹੀ ਲਿਬਾਸ (ਕਛਹਿਰਾ ਵੀ ਅਰੇਬ ਯਾਨਿ ਕਢਾਈ ਵਾਲਾ), ਉੱਜਲਤਾ (ਕੇਸਾਂ ਦੀ ਸਫ਼ਾਈ ਵਾਸਤੇ ਕμਘਾ) ਅਤੇ ਅਕਾਲ ਪੁਰਖ ਦੀ ਯਾਦ ਦਾ ਨਿਸ਼ਾਨ (ਕੜਾ, ਜੋ ਹਰ ਵੇਲੇ ਗ਼ਲਤ ਕμਮ ਕਰਨੋਂ ਬਚਣ ਵਾਸਤੇ ਯਾਦ ਦਿਵਾਏ) ਦਿੱਤਾ। ਉਨ੍ਹਾਂ ਨੇ ਮੌਜੂਦਾ ਰੈੱਡ ਕਰਾਸ ਦੀ ਪਹਿਲੀ ਇੱਟ ਰਖੀ ਤੇ ਭਾਈ ਘਨ੍ਹਈਆ ਸਿੰਘ ਨੂੰ ਇਸ ਦਾ ਮੁਖ ਸੇਵਾਦਾਰ ਬਣਾਇਆ। ਉਨ੍ਹਾਂ ਨੇ ਚਾਰੇ ਪੁੱਤਰ ਸ਼ਹੀਦ ਕਰਵਾ ਕੇ ਆਪ ਵੀ ਅਕਾਲ ਪੁਰਖ ਦੀ ਫ਼ੌਜ ਦਾ ਹਿੱਸਾ ਹੋ ਕੇ ਸਾਬਿਤ ਕੀਤਾ ਕਿ ਆਗੂ ਆਪਣੀ ਸਿੱਖਿਆ ’ਤੇ ਆਪ ਵੀ ਅਮਲ ਕਰਦਾ ਹੈ।

33 ਸਾਲ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕਰਨ ਮਗਰੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਹੁਣ ਸਿੱਖਾਂ ਨੂੰ ਫ਼ਿਲਾਸਫ਼ੀ ਦਾ ਹੋਰ ਬਿਆਨ ਕਰਨ ਦੀ ਲੋੜ ਨਹੀਂ ਤੇ ਉਹ ਸਾਰਾ ਕੁਝ ‘ਸ਼ਬਦ ਗੁਰੂ’ ਤੋਂ ਸਿੱਖ ਸਕਦੇ ਹਨ। ਇਸ ਕਰ ਕੇ 6 ਅਕਤੂਬਰ ਦੇ ਦਿਨ ਉਨ੍ਹਾਂ ਨੇ ਗੁਰੂ ਗ੍ਰμਥ ਸਾਹਿਬ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਇਸ ਨੂੰ ਸਦੀਵੀ ਗੁਰੂ ਥਾਪ ਕੇ ਜੋਤੀ-ਜੋਤਿ ਸਮਾ ਗਏ। ਉਹ ਖਾਲਸਾ ਫ਼ੌਜ ਦੀ ਅਗਵਾਈ ਬμਦਾ ਸਿੰਘ ਬਹਾਦਰ ਨੂੰ ਦੇ ਕੇ ਜ਼ਾਲਮ ਬਦੇਸ਼ੀ ਰਾਜ ਦਾ ਖ਼ਾਤਮਾ ਕਰਨ ਦੀ ਜ਼ਿμਮੇਦਾਰੀ ਸੌਂਪ ਗਏ।

ਬμਦਾ ਸਿੰਘ 5 ਅਕਤੂਬਰ 1708 ਨੂੰ ਨμਦੇੜ ਤੋਂ ਚਲਿਆ ਅਤੇ ਭਗਵμਤ ਸਿੰਘ ਬμਗੇਸ਼ਰੀ ਦੇ ਟਾਂਡੇ ਨਾਲ ਸਫ਼ਰ ਕਰਦਾ ਡੇਢ ਕੂ ਸਾਲ ਵਿਚ ਦਿੱਲੀ ਤੇ ਪਾਨੀਪਤ ਦੇ ਵਿਚਕਾਰ ਖਰਖੌਦਾ ਕੋਲ ਪਹੁμਚ ਗਿਆ। ਉਸ ਨੇ ਸਿੱਖਾਂ ਨੂੰ ਸੁਨੇਹੇ ਦੇ ਕੇ ਇਕੱਠਾ ਕਰ ਲਿਆ ਅਤੇ ਜ਼ਾਲਮਾਂ ਨੂੰ ਸਜ਼ਾ ਦੇਣ ਦਾ ਐਕਸ਼ਨ ਸ਼ੁਰੂ ਕੀਤਾ। ਉਸ ਨੇ 26 ਨਵμਬਰ 1709 ਦੇ ਦਿਨ ਸਮਾਣਾ ਨੂੰ ਜਿੱਤ ਕੇ ਵਿਦੇਸ਼ੀ-ਹਕੂਮਤ ਨੂੰ ਪਹਿਲੀ ਹਾਰ ਦਿੱਤੀ। ਇਸ ਮਗਰੋਂ ਸਨੌਰ, ਘੁੜਾਮ, ਸ਼ਾਹਬਾਦ, ਥਾਨੇਸਰ, ਸਢੌਰਾ, ਕਪੂਰੀ, ਕੁμਜਪੁਰਾ ਜਿੱਤੇ ਤੇ ਫਿਰ ਇਕ ਪੂਰੇ ਮੁਲਕ (ਸੂਬੇ) ਸਹਰੰਦ (ਹੁਣ ਸਰਹμਦ) ’ਤੇ ਲੋਕਾਂ ਦੀ ਹਕੂਮਤ ਕਾਇਮ ਕੀਤੀ। ਉਸ ਨੇ ਜਗੀਰਦਾਰੀ ਤੇ ਜ਼ੁਲਮ ਦਾ ਰਾਜ ਖ਼ਤਮ ਕੀਤਾ ਤੇ ਕਿਸਾਨ ਨੂੰ ਧਰਤੀ ਦਾ ਮਾਲਕ ਅਤੇ ਅਵਾਮ (ਜਨਤਾ) ਨੁμ ਮੁਲਕ ਦਾ ਹਾਕਮ ਬਣਾਇਆ। ਭਾਵੇਂ ਉਸ ਦੀ ਹਕੂਮਤ ਥੋੜ੍ਹਾ ਚਿਰ ਕਾਇਮ ਰਹੀ ਅਤੇ ਉਸ ਨੇ ਦੁਨੀਆਂ ਭਰ ਦੇ ਜ਼ਾਲਮਾਨਾ ਤਸੀਹੇ ਸਹਿ ਕੇ ਸ਼ਹੀਦੀ ਹਾਸਿਲ ਕੀਤੀ, ਪਰ ਉਸ ਵੱਲੋਂ ਸ਼ੁਰੂ ਕੀਤੀ ਆਜ਼ਾਦੀ ਦੀ ਜμਗ ਉਸ ਦੇ ਨਾਲ ਹੀ ਖ਼ਤਮ ਨਹੀਂ ਹੋ ਗਈ ਬਲਕਿ ਲਗਾਤਾਰ ਪμਜ ਦਹਾਕੇ ਚਲਦੀ ਰਹੀ ਤੇ ਅਖ਼ੀਰ 1765 ਤਕ ਤਕਰੀਬਨ ਸਾਰੇ ਸਿੱਖ ਹੋਮਲੈਂਡ ਵਿਚ ਸਿੱਖਾਂ ਦੇ ਬੋਲਬਾਲੇ ਕਾਇਮ ਹੋ ਚੁਕੇ ਸਨ।
1716 ਤੋਂ 1765 ਤਕ ਕੌਮ ਦੀ ਅਗਵਾਈ ਬਾਬਾ ਦਰਬਾਰਾ ਸਿੰਘ, ਤਾਰਾ ਸਿੰਘ ਡੱਲ-ਵਾਂ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਭμਗੀ, ਚੜ੍ਹਤ ਸਿੰਘ ਸੁਕਰਚਕੀਆ, ਦੀਪ ਸਿੰਘ ਪਹੂਵਿμਡ, ਸੁੱਖਾ ਸਿੰਘ ਮਾੜੀਕμਬੋ, ਮਹਿਤਾਬ ਸਿੰਘ ਮੀਰਾਂਕੋਟ, ਗੁਰਬਖ਼ਸ਼ ਸਿੰਘ ਲੀਲ੍ਹ ਵਗ਼ੈਰਾ ਨੇ ਬਖ਼ੂਬੀ ਕੀਤੀ ਅਤੇ ਇਸ ਨੂੰ ਘੋੜਿਆਂ ਦੀਆਂ ਕਾਠੀਆਂ ਰੂਪੀ ਘਰਾਂ ਅਤੇ ਘਾਹ ਫੂਸ ਦੇ ਖਾਣੇ ਤੋਂ ਤਖ਼ਤ ’ਤੇ ਬਿਠਾ ਦਿੱਤਾ। ਸਿੱਖ ਹੋਮਲੈਂਡ ਦੀ ਧਰਤੀ ਤੋਂ ਸਤ ਸੌ ਸਾਲ ਤੋਂ ਵਧ ਪੁਰਾਣੀ ਵਿਦੇਸ਼ੀ ਹਕੂਮਤ ਖ਼ਤਮ ਹੋਈ ਤੇ ਲੋਕਾਂ ਨੂੰ ਜ਼ੁਲਮ ਤੋਂ ਰਾਹਤ ਮਿਲੀ।

1765 ਤੋਂ 1790 ਤਕ ਸਿੱਖਾਂ ਦੀਆਂ ਯਾਰ੍ਹਾਂ ਮਿਸਲਾਂ ਤੇ ਬਾਰ੍ਹਵੇਂ ਫੂਲਕੀਆਂ ਖ਼ਾਨਦਾਨ ਨੇ ਤਕਰੀਬਨ ਸਾਰਾ ਸਿੱਖ ਹੋਮਲੈਂਡ ਜਿੱਤ ਲਿਆ ਸੀ। 9 ਮਾਰਚ 1783 ਦੇ ਦਿਨ ਤਾਂ ਦਿੱਲੀ ਦੇ ਲਾਲ ਕਿਲ੍ਹੇ ’ਤੇ ਵੀ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਝੁੱਲਿਆ ਸੀ। ਪਰ ਇਸ ਦੌਰਾਨ ਸਿੱਖਾਂ ਨੇ ਬ੍ਰਾਹਮਣ ਤੇ ਡੋਗਰੇ ਸਲਾਹਕਾਰਾਂ ਦੇ ਪਿੱਛੇ ਲਗ ਕੇ ਅਤੇ ਕੁਝ ਨਵੇਂ ਸਿੱਖਾਂ, ਜੋ ਤਾਕਤ ਤੇ ਦੌਲਤ ਦੀ ਭੁਖ ਨਾਲ ਸਿੱਖ ਜਦੋਜਹਿਦ ਦਾ ਹਿੱਸਾ ਬਣੇ ਸਨ, ਨੇ ਗੁਰੂ ਨਾਨਕ ਸਾਹਿਬ ਦਾ ਰਾਹ ਛੱਡ ਕੇ ‘ਹਾਕਮ’ ਤੇ ‘ਮਾਲਕ’ ਦੀ ਸੋਚ ਅਪਣਾ ਲਈ। ਉਹ ਆਪਣੇ ਆਪ ਨੂੰ ਮੁਗ਼ਲ ਬਾਦਸ਼ਾਹ ਦਾ ਬਦਲ ਮμਨ ਕੇ ਗੁਰੂ ਦੇ ਰਸਤੇ ਤੋਂ ਭਟਕ ਗਏ ਅਤੇ ਇਸ ਦੇ ਨਾਲ ਹੀ ਸਿੱਖ ਤਵਾਰੀਖ਼ ਦੇ ਇਕ ਹੋਰ ਗ਼ਲਤ ਦੌਰ ਦੀ ਸ਼ੁਰੂਆਤ ਹੋ ਗਈ। 1790 ਤੋਂ 1799 ਤਕ ਸਿੱਖ ਮਿਸਲਾਂ ਦੇ ਆਗੂ ਸਿੱਖ ਦੀ ਜਗਹ ਹਾਕਮੀ ਬਾਦਸ਼ਾਹ ਦੀ ਸੋਚ ’ਤੇ ਚਲਦੇ ਰਹੇ। ਇਸ ਸੋਚ ਨੇ ਭਰਾ-ਮਾਰੂ ਜμਗ ਦਾ ਦੌਰ ਚਲਾਇਆ। ਸਿਰਫ਼ ਏਨਾ ਹੀ ਨਹੀਂ ਹੋਇਆ; ਇਸ ਲੀਡਰਸ਼ਿਪ ਨੇ ਨਸ਼ੇ ਵੀ ਵਰਤਣੇ ਸ਼ੁਰੂ ਕਰ ਦਿੱਤੇ। ਕਈ-ਕਈ ਔਰਤਾਂ, ਦੌਲਤ, ਤਾਕਤ ਦੇ ਲਾਲਚ ਨੇ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ।

1799 ਵਿਚ ਸੁਕਰਚਕੀਆ ਮਿਸਲ ਦੇ ਰਣਜੀਤ ਸਿੰਘ ਨੇ ਲਾਹੌਰ ਦੇ ਧੱਕੇ-ਖੋਰ ਭμਗੀ ਮਿਸਲ ਦੇ ਹਾਕਮਾਂ ਨੂੰ ਲਾਹੌਰ ਵਿਚੋਂ ਕੱਢ ਦਿੱਤਾ ਤੇ ਇਸ ਮਗਰੋਂ ਅਗਲੇ ਦਸ ਸਾਲ ਵਿਚ ਉਸ ਨੇ ਤਕਰੀਬਨ ਸਾਰੀਆਂ ਮਿਸਲਾਂ ਤੋਂ ਹਕੂਮਤਾਂ ਖੋਹ ਕੇ ਇਕ ਸ਼ਖ਼ਸੀ ਰਾਜ ਕਾਇਮ ਕੀਤਾ। ਛੇਤੀ ਹੀ ਉਹ ਵੀ ਹਿੰਦੂਸਤਾਨ ਦੇ ਬ੍ਰਾਹਮਣਾਂ ਅਤੇ ਜμਮੂ ਦੇ ਡੋਗਰਿਆਂ ਦੀ ਚਾਪਲੂਸੀ ਅਤੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਪੰਜ ਸਾਲ ਦੇ ਅੰਦਰ-ਅੰਦਰ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਕਾਇਮ ਹੋਈ ਉਸ ਦੀ ਹਕੂਮਤ ਹੁਣ ਅਮਲੀ ਰੂਪ ਵਿਚ ਡੋਗਰਿਆਂ ਅਤੇ ਬ੍ਰਾਹਮਣਾਂ ਦੀ ਹਕੂਮਤ ਬਣ ਚੁਕੀ ਸੀ।
ਇਸ ਦੇ ਨਾਲ ਹੀ ਉਸ ਦੀ ਆਪਣੀ ਜ਼ਿμਦਗੀ ਵੀ ਅੱਯਾਸ਼ੀ ਦੀ ਗ੍ਰਿਫ਼ਤ ਵਿਚ ਆ ਗਈ। ਉਹ ਔਰਤਾਂ ਦੇ ਭੋਗ ਦਾ ਅਜਿਹਾ ਆਦੀ ਹੋਇਆ ਕਿ 20 ਰਾਣੀਆਂ ਦੇ ਬਾਵਜੂਦ ਉਸ ਕੋਲ ਦਰਜਨਾਂ ਰਖੈਲਾਂ ਸਨ। ਉਸ ਨੇ ਦੋ ਮੁਸਲਮਾਨ ਨਾਚੀਆਂ ਨਾਲ ਵੀ ਵਿਆਹ ਕੀਤੇ। ਉਹ ਸ਼ਰਾਬ ਤੇ ਅਫ਼ੀਮ ਦਾ ਵੀ ਗ਼ੁਲਾਮ ਬਣ ਗਿਆ।

1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਡੋਗਰਿਆਂ ਨੇ ਉਸ ਦੇ ਵਾਰਿਸਾਂ ਦਾ ਕਤਲ ਕਰਨਾ ਸ਼ੁਰੂ ਕਰ ਦਿਤਾ। ਡੋਗਰੇ ਚਾਹੁμਦੇ ਸੀ ਕਿ ਉਹ ਰਣਜੀਤ ਸਿੰਘ ਦੇ ਸਾਰੇ ਵਾਰਿਸਾਂ ਨੂੰ ਮਾਰ ਕੇ ਆਪ ਇਸ ਮੁਲਕ ਦੇ ਬਾਦਸ਼ਾਹ ਬਣਨ। 1840 ਵਿਚ ਖੜਕ ਸਿੰਘ ਤੇ ਉਸ ਦਾ ਪੁਤਰ ਨੌਨਿਹਾਲ ਸਿੰਘ ਕਤਲ ਕਰ ਦਿੱਤੇ ਗਏ। 1843 ਵਿਚ ਸμਧਾਵਾਲੀਆਂ ਨਾਲ ਮਿਲ ਕੇ ਉਨ੍ਹਾਂ ਨੇ ਰਾਜਾ ਸ਼ੇਰ ਸਿੰਘ ਤੇ ਉਸ ਦਾ ਪੁੱਤਰ ਮਰਵਾ ਦਿਤੇ। (ਇਸੇ ਦਿਨ ਧਿਆਨ ਸਿੰਹ ਡੋਗਰਾ ਤੇ ਅਗਲੇ ਸਾਲ ਹੀਰਾ ਸਿੰਘ ਡੋਗਰਾ ਵੀ ਮਾਰੇ ਗਏ। ਹੁਣ ਸਿਰਫ਼ ਗੁਲਾਬ ਸਿੰਹ ਤੇ ਬ੍ਰਾਹਮਣ ਹੀ ਬਚੇ ਸਨ)।

1843 ਵਿਚ ਨਾਬਾਲਗ਼ ਦਲੀਪ ਸਿੰਘ ਰਾਜਾ ਬਣਿਆ। ਪਰ ਇਸ ਦੌਰਾਨ ਰਣਜੀਤ ਸਿੰਘ ਦੇ ਦਰਬਾਰ ਦੇ ਬ੍ਰਾਹਮਣ ਅμਗਰੇਜ਼ਾਂ ਨਾਲ ਮਿਲ ਚੁਕੇ ਸਨ ਤੇ ਉਹ ਇਸ ਮੁਲਕ ਨੂੰ ਉਨ੍ਹਾਂ (ਅੰਗਰੇਜ਼ਾਂ) ਦੇ ਹਵਾਲੇ ਕਰ ਕੇ ਉਨ੍ਹਾਂ ਹੇਠ ਛੋਟੇ ਰਾਜੇ, ਵਜ਼ੀਰ ਤੇ ਜਰਨੈਲ ਬਣਨ ਦੀਆਂ ਸਾਜ਼ਿਸ਼ਾਂ ਘੜ ਰਹੇ ਸਨ।

ਦਸμਬਰ 1845 ਵਿਚ ਬ੍ਰਾਹਮਣ ਲਾਲ ਸਿੰਹ ਪ੍ਰਾਈਮ ਮਨਿਸਟਰ ਸੀ ਤੇ ਬ੍ਰਾਹਮਣ ਤੇਜਾ ਸਿੰਹ ਫ਼ੌਜ ਦਾ ਕਮਾਂਡਰ-ਇਨ-ਚੀਫ਼। ਉਨ੍ਹਾਂ ਨੇ ਅμਗਰੇਜ਼ਾਂ ਨਾਲ ਪਲਾਨਿμਗ ਬਣਾ ਕੇ ਲੜਾਈ ਛੇੜ ਦਿਤੀ। ਪਹਿਲੀ ਲੜਾਈ ਮੁਦਕੀ ਵਿਚ ਹੋਈ। ਭਾਵੇਂ ਸਿੱਖ ਅμਗਰੇਜ਼ਾਂ ’ਤੇ ਭਾਰੂ ਸਨ ਪਰ ਗ਼ਦਾਰ ਜਰਨੈਲਾਂ ਨੇ ਉਨ੍ਹਾਂ ਨੂੰ ਜੇਤੂ ਨਾ ਬਨਣ ਦਿਤਾ। ਦੂਜੀ ਲੜਾਈ ਫ਼ਿਰੋਜ਼ਸ਼ਾਹ ਵਿਚ ਹੋਈ। ਇਸ ਲੜਾਈ ਵਿਚ ਵੀ ਅμਗਰੇਜ਼ਾਂ ਦਾ ਪਾਸਾ ਕਮਜ਼ੋਰ ਸੀ, ਪਰ ਗ਼ਦਾਰ ਜਰਨੈਲਾਂ ਨੇ ਸਿੱਖ ਫ਼ੌਜ ਨੂੰ ਹਰਾ ਦਿਤਾ। ਤੀਜੀ ਲੜਾਈ 10 ਫਰਵਰੀ 1846 ਨੂੰ ਸਭਰਾਓਂ ਵਿਚ ਹੋਈ। ਇਸ ਲੜਾਈ ਵਿਚ ਗ਼ਦਾਰ ਬ੍ਰਾਹਮਣ ਜਰਨੈਲ ਮੈਦਾਨ ’ਚੋਂ ਭੱਜ ਗਏ। ਸਿਰਫ਼ ਸ: ਸ਼ਾਮ ਸਿੰਘ ਅਟਾਰੀਵਾਲਾ ਡਟਿਆ ਰਿਹਾ। ਪਰ ਉਸ ਦੇ ਥੋੜ੍ਹੇ ਜਿਹੇ ਸਾਥੀ ਕੁਝ ਨਾ ਕਰ ਸਕੇ ਤੇ ਸ਼ਹੀਦ ਹੋ ਗਏ।

ਬ੍ਰਾਹਮਣ ਜਰਨੈਲਾਂ ਦੀ ਗ਼ਦਾਰੀ ਨੇ ਅμਗਰੇਜ਼ਾਂ ਦਾ ਕਬਜ਼ਾ ਪμਜਾਬ ’ਤੇ ਕਰਵਾਉਣ ਦਾ ਪਹਿਲਾ ਪੜਾਅ ਪੂਰਾ ਕਰ ਲਿਆ। ਹੁਣ ਲਾਹੌਰ ਅμਗਰੇਜ਼ਾਂ ਦੀ ਕਮਾਂਡ ਹੇਠ ਸੀ। ਗ਼ਦਾਰਾਂ ਨੇ ਮਾਰਚ 1846 ਵਿਚ ਲਾਹੌਰ ਦਾ ਅਹਿਦਨਾਮਾ ਤੇ ਫਿਰ ਦਸੰਬਰ 1846 ਵਿਚ ਭਰੋਵਾਲ ਦਾ ਅਹਿਦਨਾਮਾ ਕਰ ਕੇ ਅμਗਰੇਜਾਂ ਨੂੰ ਲਾਹੌਰ ਦੇ ਹਾਕਮ ਬਣਾ ਦਿਤਾ। ਇਸ ਦੌਰਾਨ ਅμਗਰੇਜ਼ ਰਣਜੀਤ ਸਿੰਘ ਦੇ ਵਫ਼ਾਦਾਰ ਸਿੱਖਾਂ ਨੂੰ ਤμਗ ਕਰਦੇ ਰਹੇ। ਰਾਣੀ ਜਿμਦਾਂ ਨੂੰ ਕੈਦ ਕਰ ਦਿਤਾ ਗਿਆ। 1848-49 ਵਿਚ ਸਿੱਖਾਂ ਦੀਆਂ ਅμਗਰੇਜ਼ਾਂ ਨਾਲ ਤਿੰਨ ਹੋਰ ਲੜਾਈਆਂ ਹੋਈਆਂ। ਰਾਮਨਗਰ ਵਿਚ ਦੋਵੇਂ ਬਰਾਬਰ ਰਹੇ, ਚੇਲਿਆਂਵਾਲਾ ਵਿਚ ਅੰਗਰੇਜ਼ ਬੁਰੀ ਤਰ੍ਹਾਂ ਤਬਾਹ ਹੋ ਗਏ। ਪਰ ਗੁਜਰਾਤ ਵਿਚ ਸਿੱਖ ਹਾਰ ਗਏ। 29 ਮਾਰਚ 1849 ਦੇ ਦਿਨ ਅμਗਰੇਜ਼ਾਂ ਨੇ ਪμਜਾਬ ’ਤੇ ਪੂਰਾ ਕਬਜ਼ਾ ਕਰ ਕੇ ਇਸ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ। ਉਹ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇμਗਲੈˆਡ ਲੈ ਗਏ। ਰਾਣੀ ਜਿੰਦਾਂ ਕੈਦ ’ਚੋਂ ਫਰਾਰ ਹੋ ਗਈ ਪਰ ਕਿਸੇ ਨੇ ਉਸ ਦਾ ਸਾਥ ਨਾ ਦਿਤਾ। ਭਾਈ ਮਹਾਰਾਜ ਸਿੰਘ ਸ਼ਾਇਦ ਅμਗਰੇਜ਼ਾਂ ਤੋਂ ਪμਜਾਬ ਵਾਪਿਸ ਲੈ ਲੈਂਦਾ ਪਰ ਉਹ ਐਕਸ਼ਨ ਕਰਨ ਤੋਂ ਪਹਿਲਾਂ ਹੀ ਫੜਿਆ ਗਿਆ।

ਅμਗਰੇਜ਼ਾਂ ਨੇ ਪμਜਾਬ ’ਤੇ ਕਬਜ਼ਾ ਕਰਨ ਮਗਰੋਂ ਪμਜਾਬ ਵਿਚ ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਭਾਵੇਂ ਦਲੀਪ ਸਿੰਘ (ਮਹਾਰਾਜਾ) ਤੇ ਹਰਨਾਮ ਸਿੰਘ ਕਪੂਰਥਲਾ (ਸ਼ਹਿਜ਼ਾਦਾ) ਈਸਾਈ ਬਣ ਚੁਕੇ ਸਨ ਪਰ ਅμਗਰੇਜ਼ ਚμਦ ਇਕ ਆਦ-ਧਰਮੀਆਂ ਤੋਂ ਸਿਵਾ ਕਿਸੇ ਨੂੰ ਵੀ ਈਸਾਈ ਨਾ ਬਣਾ ਸਕੇ। ਉਂਞ ਅμਗਰੇਜ਼ਾਂ ਨੇ ਕਈ ਸਕੂਲ, ਕਾਲਜ, ਹਸਪਤਾਲ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ। ਇμਞ ਹੀ ਅμਗਰੇਜ਼ਾਂ ਨੇ ਰੇਲਵੇ, ਨਹਿਰਾਂ ਅਤੇ ਹੋਰ ਸਹੂਲਤਾਂ ਦਾ ਜਾਲ ਵਿਛਾ ਕੇ ਵੀ ਅਸਰ ਪਾਉਣਾ ਚਾਹਿਆ ਪਰ ਉਹ ਕਾਮਯਾਬ ਨਾ ਹੋ ਸਕੇ। ਹਾਂ ਇਸ ਨਾਲ ਸਿੱਖਾਂ ਵਿਚ ਵਿਦਿਆ ਦਾ ਪਰਸਾਰ ਹੋਇਆ। ਇਸ ਨਾਲ ਉਨ੍ਹਾਂ ਨੇ ਧਰਮ ਪਰਚਾਰ ਅਤੇ ਸਿਆਸੀ ਹੱਕਾਂ ਵਾਸਤੇ ਜਾਗੋ ਜਰੂਰ ਪੈਦਾ ਹੋਈ।

ਇਸ ਦੌਰਾਨ (ਬਾਬਾ) ਦਿਆਲ, ਉਸ ਦੇ ਪੁੱਤਰ ਦਰਬਾਰਾ ਸਿੰਘ ਤੇ ਪੋਤੇ ਸਾਹਿਬ ਰੱਤਾ ਦੀ ਨਿਰμਕਾਰੀ ਤੇ ਰਾਮ ਸਿੰਘ ਦੀ ਕੂਕਾ ਲਹਿਰ ਸ਼ੁਰੂ ਹੋਈ। ਨਿਰμਕਾਰੀਆਂ ਦਾ ਅਸਰ ਵਧੇਰੇ ਕਰ ਕੇ ਰਾਵਲਪਿੰਡੀ ਵਿਚ ਹੀ ਸੀ ਤੇ ਇਸ ਲਹਿਰ ਹੇਠ ਸਿਰਫ਼ ਕਰਮਕਾਂਡ ਦੇ ਖ਼ਿਲਾਫ਼ ਥੋੜ੍ਹੀ ਜਹੀ ਲਹਿਰ ਚਲੀ ਸੀ। ਪਹਿਲਾਂ ਤਾਂ ਰਾਮ ਸਿੰਘ ਦੀ ਕੂਕਾ ਲਹਿਰ ਸਿਰਫ਼ ਧਾਰਮਿਕ ਸੀ ਪਰ ਛੇਤੀ ਹੀ ਇਸ ਵਿਚ ਬੁਰਛਾਗਰਦੀ ਸ਼ਾਮਿਲ ਹੋ ਗਈ। ਕੂਕਿਆਂ ਨੇ ਸਮਾਧਾਂ ਅਤੇ ਹਿμਦੂ ਬੁੱਤਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕੁਝ ਵੈਸ਼ਨੂ ਹਿੰਦੂ ਇਸ ਲਹਿਰ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਕੂਕਿਆਂ ਨੂੰ ਗਊਆਂ ਮਾਰਨ ਵਾਲੇ ਬੁੱਚੜਾਂ ਦੇ ਕਤਲਾਂ ਵਲ ਟੋਰ ਦਿਤਾ। ਅμਗਰੇਜ਼ਾਂ ਨੂੰ ਇਸ ਦਾ ਰਾਜ਼ ਪਤਾ ਲਗ ਗਿਆ ਤੇ ਉਨ੍ਹਾਂ ਨੇ ਕੁਝ ਕੂਕੇ ਫ਼ਾਂਸੀ ਲਾ ਦਿਤੇ ਅਤੇ ਇਸ ਦੇ ਨਾਲ ਹੀ ਰਾਮ ਸਿੰਘ ਨੂੰ ਬਰਮਾ ਜਲਾਵਤਨ ਕਰ ਦਿਤਾ ਜਿਥੇ ਉਹ 1857 ਵਿਚ ਮਰ ਗਿਆ। ਰਾਮ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੂਕਾ ਲਹਿਰ ਖ਼ਤਮ ਹੋ ਗਈ। (ਮਗਰੋਂ 1920-22 ਵਿਚ ਅμਗਰੇਜ਼ਾਂ ਨੇ ਇਨ੍ਹਾਂ ਨੂੰ ਸਿੱਖਾਂ ਵਿਚ ‘ਗੁਰੂ’ ਲੜੀ ਚਲਾਉਣ ਵਾਸਤੇ ਸਹੂਲਤਾਂ ਦਿਤੀਆਂ ਤੇ ਇਨ੍ਹਾਂ ਨੇ ਆਪਣੇ ਆਪ ਨੂੰ ‘ਨਾਮਧਾਰੀ’ ਕਹਿਣਾ ਸ਼ੁਰੂ ਕਰ ਦਿਤਾ। ਇਸ ਦੇ ਨਾਲ ਹੀ ਇਨ੍ਹਾਂ ਨੇ ਰਾਮ ਸਿੰਘ ਨੂੰ ਗੁਰੂ ਵੀ ਬਣਾ ਲਿਆ)।
1873 ਵਿਚ ਸਿੰਘ ਸਭਾ ਲਹਿਰ ਸ਼ੁਰੂ ਹੋ ਗਈ। ਇਸ ਲਹਿਰ ਦੇ ਇਕ ਪਾਸੇ ਤਾਂ ਸਿੱਖਾਂ ਦੇ ਈਸਾਈ ਬਣਨ ਦੀ ਲਹਿਰ ਨੂੰ ਰੋਕਿਆ ਅਤੇ ਦੂਜੇ ਪਾਸੇ ਸਿੱਖ ਧਰਮ ਦੇ ਨਿਆਰਾਪਣ ਨੂੰ ਕਾਇਮ ਕੀਤਾ। ਇਸ ਲਹਿਰ ਦੌਰਾਨ ਸਿੱਖ ਧਰਮ, ਫ਼ਲਸਫ਼ੇ ਅਤੇ ਤਵਾਰੀਖ਼ ਬਾਰੇ ਬਹੁਤ ਸਾਰੀਆਂ ਕਿਤਾਬਾਂ ਅਤੇ ਟਰੈਕਟ ਛਪੇ ਤੇ ਨਾਲ ਹੀ ਕਈ ਸਕੂਲ ਵੀ ਖੁਲ੍ਹੇ। ਸਿੰਘ ਸਭਾ ਲਹਿਰ ਨੇ ਸਿੱਖਾਂ ਵਿਚ ਜਥੇਬμਦੀ ਦੀ ਸ਼ੁਰੂਆਤ ਵੀ ਕੀਤੀ। ਖਾਲਸਾ ਦੀਵਾਨਾਂ ਦੇ ਨਾਂ ਹੇਠਾਂ ਸਿੱਖ ਜਥੇਬμਦ ਹੋ ਕੇ ਵਿਦਿਅਕ ਧਾਰਮਿਕ ਤੇ ਸਿਆਸੀ ਕਾਰਵਾਈਆਂ ਕਰਨ ਲਗ ਪਏ। 1902 ਵਿਚ ਚੀਫ਼ ਖਾਲਸਾ ਦੀਵਾਨ ਬਣਨ ਨਾਲ ਸਿੱਖਾਂ ਦਾ ਇਕ ਵੱਡਾ ਪਲੇਟਫ਼ਾਰਮ ਕਾਇਮ ਹੋ ਗਿਆ। ਪਰ ਇਹ ਫ਼ੋਰਮ ਸਿਰਫ਼ ਵਿਦਿਆ ਦੇ ਪਰਸਾਰ ਅਤੇ ਧਰਮ ਦੇ ਪ੍ਰਚਾਰ ਤਕ ਹੀ ਮਹਿਦੂਦ ਰਿਹਾ।

1919 ਵਿਚ ਸਿੱਖ ਲੀਗ ਕਾਇਮ ਹੋਈ। ਇਸ ਪਲੇਟਫ਼ਾਰਮ ਤੋਂ ਸਿੱਖਾਂ ਦੇ ਸਿਆਸੀ ਹੱਕਾਂ ਦੀ ਗੱਲ ਸ਼ੁਰੂ ਹੋਈ। ਅμਗਰੇਜ਼ਾਂ ਵੱਲੋਂ ਦਿਤੀਆਂ ਗਈਆਂ ਸਿਆਸੀ ਸਹੂਲਤਾਂ ਹੁਣ ਤਕ ਸਿਰਫ਼ ਹਿμਦੂਆਂ ਤੇ ਮੁਸਲਮਾਨਾਂ ਵਾਸਤੇ ਹੀ ਸਨ। ਹੁਣ ਸਿੱਖਾਂ ਨੇ ਵੀ ਆਪਣੇ ਹੱਕ ਮੰਗਣੇ ਸ਼ੁਰੂ ਕਰ ਦਿਤੇ। 1919 ਵਿਚ ਸਿੱਖ ਲੀਗ ’ਤੇ ਸਰਕਾਰ ਦੇ ਪਿੱਠੂਆਂ ਦਾ ਕਬਜ਼ਾ ਸੀ ਪਰ 1920 ਵਿਚ ਖੜਕ ਸਿੰਘ ਦੇ ਪ੍ਰਧਾਨ ਬਣਨ ਨਾਲ ਇਹ ਜਮਾਤ ਇਕ ਕਿਸਮ ਦੀ ਬਾਗ਼ੀ ਜਥੇਬμਦੀ ਬਣ ਗਈ।

ਰਣਜੀਤ ਸਿੰਘ ਵੇਲੇ ਗੁਰਦੁਆਰਿਆਂ ਉੱਤੇ ਉਦਾਸੀਆਂ ਤੇ ਨਿਰਮਲਿਆਂ ਦਾ ਕਬਜ਼ਾ ਸੀ। ਡੋਗਰਿਆਂ ਨੇ ਬ੍ਰਾਹਮਣਾਂ ਰਾਹੀਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਗੁਰਦੁਆਰਿਆਂ ਵਿਚ ਵਾੜਨੀਆਂ ਸ਼ੁਰੂ ਕਰ ਦਿਤੀਆਂ ਸਨ। ਅμਗਰੇਜ਼ਾਂ ਨੇ ਵੀ ਆ ਕੇ ਉਹ ਸਿਸਟਮ ਜਾਰੀ ਰਖਿਆ। ਗੁਰਦੁਆਰਿਆਂ ’ਤੇ ਕਾਬਜ਼ ਪੁਜਾਰੀ ਹੌਲੀ-ਹੌਲੀ ਕੁਰਪਟ ਹੋ ਗਏ। ਉਹ ਵਿਭਚਾਰੀ, ਕੁਰਪਟ, ਪਾਖੰਡੀ ਅਤੇ ਮਨਮਤੀਏ ਬਣਦੇ ਗਏ। ਗੁਰਦੁਆਰੇ ਹਿੰਦੂ ਮμਦਰਾਂ ਵਾਂਗ ਕਰਮ ਕਾਂਡ ਦੇ ਸੈਂਟਰ ਬਣ ਗਏ। ਸਿੰਘ ਸਭਾ ਲਹਿਰ ਨੇ ਬੜਾ ਵੱਡਾ ਰੋਲ ਅਦਾ ਕੀਤਾ ਪਰ ਇਹ ਗੁਰਦੁਆਰਾ ਸੁਧਾਰ ਨਾ ਕਰ ਸਕੀ। ਚੀਫ਼ ਖਾਲਸਾ ਦੀਵਾਨ ਨੇ ਜਰਾ-ਮਾਸ ਆਵਾਜ਼ ਜ਼ਰੂਰ ਉਠਾਈ। ਦਰਬਾਰ ਸਾਹਿਬ ’ਚੋਂ ਹਿੰਦੂ ਮੂਰਤੀਆਂ ਅਰੂੜ ਸਿੰਘ ਸਰਬਹਾਰ ਨੇ ਹਟਾਈਆਂ। ਪਰ 1920 ਦੀ ਜੁਲਾਈ-ਅਗਸਤ ਵਿਚ ਗੁਰਦੁਆਰਾ ਸੁਧਾਰ ਲਹਿਰ ਤੇਜ਼ੀ ਨਾਲ ਸ਼ੁਰੂ ਹੋਣ ਲਗ ਪਈ। ਪਰ ਅਕਤੂਬਰ ਵਿਚ ਇਸ ਦਾ ਨਕਸ਼ਾ ਬਿਲਕੁਲ ਹੀ ਬਦਲ ਗਿਆ।
12 ਅਕਤੂੁਬਰ 1920 ਦੇ ਦਿਨ ਕੁਝ ਅਖੌਤੀ ਪਛੜੀਆਂ ਬਿਰਾਦਰੀਆਂ ਦੇ ਸਿੱਖ ਕੜਾਹ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਆਏ। ਪੁਜਾਰੀਆਂ ਨੇ ਉਨ੍ਹਾਂ ਦਾ ਪਰਸ਼ਾਦ ਲੈਣੋਂ ਨਾਂਹ ਕਰ ਦਿਤੀ। ਉਸ ਵੇਲੇ ਕੁਝ ਸਿੱਖ ਆਗੂ ਵੀ ਹਾਜ਼ਿਰ ਸਨ। ਅਖ਼ੀਰ ਗੁਰੂ ਗ੍ਰμਥ ਸਾਹਿਬ ਦਾ ਵਾਕ ਲੈ ਕੇ ਉਸ ਮੁਤਾਬਿਕ ਫ਼ੈਸਲਾ ਕਰਨ ’ਤੇ ਗੱਲ ਮੁੱਕੀ। ਵਾਕ ਵਿਚ ਕੜਾਹ ਪ੍ਰਸ਼ਾਦ ਕਬੂਲ ਕਰਨ ਦੀ ਮਨਜ਼ੂਰੀ ਸੀ। ਇਸ ਮਗਰੋਂ ਇਹ ਅਕਾਲ ਤਖ਼ਤ ਸਾਹਿਬ ਵੱਲ ਗਏ। ਤਖ਼ਤ ਦੇ ਪੁਜਾਰੀ ਤਖ਼ਤ ਛੱਡ ਕੇ ਭੱਜ ਗਏ। ਹਾਜ਼ਿਰ ਸμਗਤਾਂ ਨੇ ਤਖ਼ਤ ਸੁμਞਾ ਵੇਖ ਕੇ ਇਸ ਦਾ ਇੰਤਜ਼ਾਮ ਸμਭਾਲ ਲਿਆ। ਸੇਵਾ-ਸμਭਾਲ ਵਾਸਤੇ ਇਕ ਜਥਾ ਚੁਣਿਆ ਗਿਆ। ਇਸ ਜਥੇ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਸਨ। (ਕੁਝ ਅਕਾਲੀ ਚੌਧਰੀਆਂ ਨੇ ਇਸ ਤੋਂ ਤਖ਼ਤ ਦਾ ਅਖੌਤੀ ਜਥੇਦਾਰ ਦਾ ਅਹੁਦਾ ਕਾਇਮ ਕਰ ਲਿਆ)।

15 ਨਵμਬਰ 1920 ਨੂੰ ਸਾਰੇ ਪਾਸਿਓਂ ਸਿੱਖ ਨੁਮਾਇੰਦਿਆਂ ਦਾ ਇਕੱਠ ਬੁਲਾਇਆ ਗਿਆ। ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬμਧਕ ਕਮੇਟੀ ਬਣਾਈ ਗਈ। ਇਸ ਮਗਰੋਂ ਪμਜਾ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ’ਤੇ ਵੀ ਸਿੱਖਾਂ ਨੇ ਕਬਜ਼ੇ ਕਰ ਲਏ। ਇਸ ਦੇ ਨਾਲ ਹੀ 14 ਦਸμਬਰ 1920 ਨੂੰ ਅਕਾਲੀ ਦਲ ਵੀ ਕਾਇਮ ਹੋ ਗਿਆ। ਇਸ ਦਾ ਮੁੱਢਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਦੀ ਮਦਦ ਕਰਨਾ ਸੀ ਪਰ 1926 ਤੋਂ ਮਗਰੋਂ ਇਹ ਸਿਆਸੀ ਜਥੇਬμਦੀ ਬਣ ਗਈ।

20 ਫਰਵਰੀ 1921 ਦੇ ਦਿਨ ਨਾਨਕਾਣਾ ਸਾਹਿਬ ਦੇ ਮਹμਤ ਨਰੈਣੂ ਨੇ ਗੁਰਦੁਆਰੇ ਦਰਸ਼ਨ ਕਰਨ ਆਏ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 180 ਤੋਂ ਵਧ ਸਿੱਖ ਕਤਲ ਕਰ ਕੇ ਜਾਂ ਜ਼ਖ਼ਮੀ ਹੋਏ ਸਾੜ ਦਿਤੇ ਗਏ। ਅμਗਰੇਜ਼ ਸਰਕਾਰ, ਕੂਕਿਆਂ ਤੇ ਫ਼ਿਰਕੂ ਹਿੰਦੂਆਂ ਨੇ ਮਹμਤ ਦੀ ਮਦਦ ਕੀਤੀ। ਮਹμਤ ਨੂੰ ਪਹਿਲਾਂ ਤਾਂ ਫ਼ਾਂਸੀ ਮਿਲੀ ਪਰ ਮਗਰੋਂ ਅμਗਰੇਜ਼ ਜੱਜ ਨੇ ਮੋਟੀ ਰਿਸ਼ਵਤ ਖਾ ਕੇ ਉਸ ਦੀ ਫ਼ਾਂਸੀ ਉਮਰ ਕੈਦ ਵਿਚ ਬਦਲ ਦਿਤੀ (ਉਂਞ ਮਹμਤ 9-10 ਸਾਲ ਮਗਰੋਂ ਹੀ ਰਿਹਾ ਕਰ ਦਿਤਾ ਗਿਆ)।

ਗੁਰਦੁਆਰਾ ਸੁਧਾਰ ਲਹਿਰ ਦੌਰਾਨ 9 ਜੁਲਾਈ 1923 ਨੂੰ ਲਹਿਰ ਦੇ ਹਿਮਾਇਤੀ ਨਾਭਾ ਰਾਜਾ ਰਿਪੁਦਮਨ ਸਿੰਘ ਨੂੰ ਪਟਿਆਲਾ ਰਾਜੇ ਨਾਲ ਝਗੜੇ ਵਿਚ ਗੱਦੀਓਂ ਲਾਹ ਦਿਤਾ ਗਿਆ। ਇਸ ’ਤੇ ਸ਼੍ਰੋਮਣੀ ਕਮੇਟੀ ਨੇ ਮੋਰਚਾ ਲਾ ਦਿਤਾ। ਇਸ ਦੌਰਾਨ 21 ਫਰਵਰੀ 1924 ਦੇ ਦਿਨ 500 ਸਿੱਖਾਂ ਦੇ ਸ਼ਹੀਦੀ ਜੱਥੇ ਤੇ ਅμਨ੍ਹੇ ਵਾਹ ਗੋਲੀਆਂ ਚਲਾ ਕੇ ਇਕ ਸੌ ਦੇ ਕਰੀਬ ਸਿੱਖ ਮਾਰ ਦਿਤੇ ਗਏ। ਅਖ਼ੀਰ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਕਰ ਕੇ ਸਰਕਾਰ ਗੁਰਦੁਆਰਾ ਐਕਟ ਬਣਾ ਕੇ ਗੁਰਦੁਆਰੇ ਸਿੱਖਾਂ ਨੂੰ ਸੌਂਪ ਦਿੱਤੇ।

ਹੁਣ ਸਿੱਖਾਂ ਨੇ ਸਿਆਸੀ ਹੱਕਾਂ ਅਤੇ ਆਜ਼ਾਦੀ ਦੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿਤਾ। 1928 ਵਿਚ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਮੁਖ ਤੌਰ ‘ਤੇ ਪμਜਾਬ ਵਿਚ ਸਿਰਫ਼ ਸਿੱਖ ਹੀ ਪ੍ਰੋਟੈਸਟ ਕਰ ਰਹੇ ਸਨ। 1929 ਵਿਚ ਕਾਂਗਰਸ ਪਾਰਟੀ ਨੇ ਲੈਜਿਸਲੇਚਰਾਂ ਵਿਚ ਵੱਖ ਵੱਖ ਧਰਮਾਂ ਦੀ ਨੁਮਾਇੰਦਗੀ ਵਾਸਤੇ ਸੀਟਾਂ ਰਾਖਵੀਆਂ ਕਰਨ ਵਾਸਤੇ ਫੈਸਲਾ ਕਰਨ ਵਾਸਤੇ ਇਕ ਕਮੇਟੀ ਬਣਾਈ। ਇਸ ਕਮੇਟੀ ਨੇ ਸਿੱਖਾਂ ਨੂੰ ਕੋਈ ਵੀ ਹੱਕ ਦੇਣ ਤੋਂ ਨਾਂਹ ਕਰ ਦਿਤੀ। ਇਸ ਕਮੇਟੀ ਦਾ ਮੁਖੀ ਮੋਤੀ ਲਾਲ ਨਹਿਰੂ ਸੀ। ਸਿੱਖਾਂ ਨੇ ਇਸ ‘ਨਹਿਰੂ ਰਿਪੋਰਟ’ ਦਾ ਬੜਾ ਵਿਰੋਧ ਕੀਤਾ। 1929 ਵਿਚ ਲਾਹੌਰ ਵਿਚ ਕਾਂਗਰਸ ਦਾ ਇਜਲਾਸ ਹੋਇਆ। ਇਨ੍ਹਾਂ ਦਿਨਾਂ ਵਿਚ ਹੀ ਏਥੇ ਹੀ ਅਕਾਲੀ ਇਜਲਾਸ ਹੋਇਆ। ਅਕਾਲੀ ਕਾਨਫ਼ਰμਸ ਵਿਚ ਕਾਂਗਰਸ ਤੋਂ ਦਸ ਗੁਣਾ ਵਧੇਰੇ ਲੋਕ ਸਨ। ਇਸ ’ਤੇ ਕਾਂਗਰਸੀ ਘਬਰਾ ਗਏ ਤੇ ਉਨ੍ਹਾਂ ਨੇ ਅਕਾਲੀ ਦਲ ਦੇ ਦਫ਼ਤਰ ਵਿਚ ਆ ਕੇ ਭੁੱਲ ਮੰਨੀ ਤੇ ਮਗਰੋਂ ਮਤਾ ਪਾਸ ਕੀਤਾ ਕਿ ਉਹ ਅਜਿਹਾ ਕੋਈ ਵਿਧਾਨ ਨਹੀਂ ਮμਨੇਗੀ ਜਿਸ ਨੂੰ ਸਿੱਖ ਮਨਜ਼ੂਰ ਨਾ ਕਰਨ।

1930 ਤੋਂ ਮਗਰੋਂ ਸਿੱਖਾਂ ਨੇ ਸਿਵਲ ਨਾਫ਼ੁਰਮਾਨੀ ਅਤੇ ਆਜ਼ਾਦੀ ਦੀਆਂ ਹੋਰ ਲਹਿਰਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਪਰ 1932 ਵਿਚ ਫਿਰ ਫਿਰਕੂ ਨੁਮਾਇੰਦਗੀ ਦਾ ਮਸਲਾ ਖੜਾ ਹੋ ਗਿਆ। ਸਿੱਖਾਂ ਨੇ ਇਸ ‘ਫ਼ਿਰਕੂ ਫ਼ੈਸਲੇ’ ਦੇ ਖ਼ਿਲਾਫ਼ ਜਹਾਦ ਖੜਾ ਕਰਨ ਦਾ ਐਲਾਨ ਕੀਤਾ। ਪਰ, ਆਪਸੀ ਫੁੱਟ ਕਾਰਨ ਝੱਗ ਵਾਂਗ ਬੈਠ ਗਏ। ਇਸ ਨੇ ਅμਗਰੇਜ਼ਾਂ ਨੂੰ ਇਹ ਪੈਗ਼ਾਮ ਦਿਤਾ ਕਿ ਸਿੱਖ ਭਾਵੇਂ ਦਬਕੇ ਮਾਰਦੇ ਹਨ ਪਰ ਮੂਰਖਾਂ ਤੇ ਕਬਾਇਲੀਆਂ ਵਾਂਗ ਕੁਝ ਹਾਸਿਲ ਕਰਨ ਜੋਗੇ ਨਹੀਂ ਹਨ। 1940 ਤਕ ਸਿੱਖ ਅਜਿਹੀਆਂ ਹਰਕਤਾਂ ਕਰਦੇ ਰਹੇ।

ਮਾਰਚ 1940 ਵਿਚ ਮੁਸਲਿਮ ਲੀਗ ਨੇ ਪਾਕਿਸਤਾਨ ਦਾ ਨਾਅਰਾ ਲਾਇਆ। ਉਨ੍ਹਾਂ ਦੀ ਮμਗ ਸੀ ਕਿ ਰਾਵੀ ਦਰਿਆ ਤੋਂ ਅਫ਼ਗਾਨਿਸਤਾਨ ਤਕ ਅਤੇ ਜਲμਧਰ ਤੇ ਗੁਰਦਾਸਪੁਰ ਪੂਰੇ ਜ਼ਿਲ੍ਹੇ ਤੇ ਅμਮ੍ਰਿਤਸਰ ਦਾ ਕੁਝ ਹਿੱਸਾ ਅਤੇ ਫ਼ੀਰੋਜ਼ਪੁਰ ਨੂੰ ਪਾਕਿਸਤਾਨ ਵਿਚ ਸ਼ਾਮਿਲ ਕੀਤਾ ਜਾਵੇ। ਯਾਨਿ ਇਕ ਤਰੀਕੇ ਨਾਲ 90% ਸਿੱਖ ਹੋਮਲੈਂਡ ਪਾਕਿਸਤਾਨ ਦਾ ਹਿੱਸਾ ਬਣਦਾ ਸੀ। ਸਿੱਖ ਆਗੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਪਰ ਇਹ ਸਿੱਖ ਆਗੂਆਂ ਦੇ ਬੇਵਕੂਫ਼ੀ ਸੀ; ਉਨ੍ਹਾਂ ਨੂੰ ਪਾਕਿਸਤਾਨ ਦੀ ਮੁਖ਼ਾਲਫ਼ਤ ਕਰਨ ਦੀ ਬਜਾਏ ਸਿੱਖ ਸਟੇਟ ਵਾਸਤੇ ਜੱਦੋਜਹਿਦ ਕਰਨੀ ਚਾਹੀਦੀ ਸੀ ਤਾਂ ਜੋ ਪਾਕਿਸਤਾਨ ਜੇ ਜਿਹਲਮ ਤਕ ਨਾ ਸਹੀ ਰਾਵੀ ਦੇ ਪਰਲੇ ਪਾਸੇ ਤੋਂ ਦੂਰ ਰਹਿ ਜਾਂਦਾ ਅਤੇ ਲਾਹੌਰ ਤੇ ਨਾਨਕਾਣਾ ਸਾਹਿਬ ਸਿੱਖ ਸਟੇਟ ਵਿਚ ਆਉਂਦੇ। ਸਿੱਖ ਆਗੂ ਮੂਰਖਾਂ ਵਾਂਗ ‘ਪਾਕਿਸਤਾਨ ਨਹੀਂ ਬਣੇਗਾ’ ਅਤੇ ‘ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ’ ਦੇ ਨਾਅਰੇ ਲਾਉਂਦੇ ਰਹੇ। ਯਾਨਿ ਇਹ ਸਾਰੀ ਜੱਦੋਜਹਿਦ ਨਫ਼ੀ ਦੀ ਜੱਦੋਜਹਿਦ ਸੀ, ਜਿਹੜੀ ਯਕੀਨਨ ਕਾਮਯਾਬ ਨਹੀਂ ਹੋਣੀ ਸੀ।

ਉਧਰ ਹਿμਦੂ ਆਗੂਆਂ ਨੂੰ ਸਿੱਖਾਂ ਜਾਂ ਪμਜਾਬ ਦੇ ਹਿμਦੂਆਂ ਦਾ ਕੋਈ ਫ਼ਿਕਰ ਨਹੀਂ ਸੀ। ਉਨ੍ਹਾਂ ਨੂੰ ਖੁਦ ਨੂੰ ਹਿੰਦੂਸਤਾਨ ਦੀ ਹਕੂਮਤ ਮਿਲ ਰਹੀ ਸੀ, ਇਸ ਕਰ ਕੇ ਉਹ ਪμਜਾਬ ਬਾਰੇ ਸੋਚਦੇ ਹੀ ਨਹੀਂ ਸਨ। ਇਧਰ ਸਿੱਖਾਂ ਨੇ ਨਫ਼ੀ ਦੀ ਲੜਾਈ ਲੜੀ ਜਿਸ ਵਿਚ ਹਾਰ ਲਾਜ਼ਮੀ ਸੀ। ਅਖੀਰ ਆਜ਼ਾਦ ਮੁਲਕ ਹਾਸਿਲ ਕਰਨ ਦੀ ਜਗਹ ਸਿੱਖ ਭਾਰਤ ਦਾ ਹਿੱਸਾ ਬਣ ਗਏ। ਪਰ ਆਬਾਦੀ ਦੇ ਤਬਾਦਲੇ ਵਿਚ ਦੋ ਲੱਖ ਸਿੱਖ ਮਾਰੇ ਗਏ, ਦਸ ਲੱਖ ਸਿੱਖ ਪੱਛਮੀ ਤੋਂ ਪੂਰਬੀ ਪμਜਾਬ ਵਿਚ ਖਾਲੀ ਹੱਥ ਆ ਕੇ ਬੇਘਰੇ ਬਣ ਗਏ। ਹਜ਼ਾਰਾਂ ਸਿੱਖ ਔਰਤਾਂ ਵਿਧਵਾ ਹੋਈਆਂ। ਸਵਾ ਸੌ ਤਵਾਰੀਖ਼ੀ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ। ਅੱਧੀ ਸਿੱਖ ਕੌਮ ਬਰਬਾਦ ਹੋ ਗਈ।

1947 ਤੋਂ ਬਾਅਦ ਹਿμਦੂਸਤਾਨ ਦੇ ਨਵੇਂ ਬਣੇ ਹਿμਦੂ ਹਾਕਮਾਂ ਨੇ ਸਿੱਖਾਂ ਨਾਲ ਘੋਰ ਜ਼ਿਆਦਤੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾ ਐਕਸ਼ਨ 10 ਅਕਤੂਬਰ 1947 ਦੇ ਦਿਨ ਪμਜਾਬ ਦੇ ਗਵਰਨਰ ਚμਦੂ ਲਾਲ ਤਿਰਵੇਦੀ ਦਾ ਉਹ ਸਰਕੁਲਰ ਸੀ ਜਿਸ ਵਿਚ ਕਿਹਾ ਗਿਆ ਸੀ ਕਿ ‘ਸਿੱਖ ਇਕ ਜਰਾਇਮ ਪੇਸ਼ਾ ਕੌਮ ਹਨ ਤੇ ਅਮਨ-ਪਸμਦ ਹਿੰਦੂਆਂ ਨੂੰ ਉਨ੍ਹਾਂ ਤੋਂ ਬਚਾਇਆ ਜਾਵੇ।’ ਇਸ ਦੇ ਨਾਲ ਹੀ ਸਿੱਖਾਂ ਨਾਲ ਹਰ ਪਾਸੇ ਵਿਤਕਰਾ ਸ਼ੁਰੂ ਹੋ ਗਿਆ। ਉਜੜ ਕੇ ਆਏ 20 ਲੱਖ ਸਿੱਖਾਂ ਨੇ ਰਜਵੀਂ ਮਿਹਨਤ ਨਾਲ ਆਪਣੇ ਆਪ ਨੂੰ ਮੁੜ ਕਾਇਮ ਕਰ ਲਿਆ ਪਰ ਉਹ ਆਪਣੇ ਹੋਮਲੈਂਡ ਵਿਚ ਵੀ ਦੂਜੇ ਦਰਜੇ ਦੇ ਸ਼ਹਿਰੀ ਸਨ। ਸਿੱਖਾਂ ਨਾਲ ਘੋਰ ਜ਼ਿਆਦਤੀ ਦੇ ਇਸ ਦੌਰ ਵਿਚ ਬਲਦੇਵ ਸਿੰਘ, ਪ੍ਰਤਾਪ ਸਿੰਘ ਕੈਰੋਂ, ਗੁਰਦਿੁਆਲ ਸਿੰਘ ਢਿੱਲੋਂ, ਸਵਰਨ ਸਿੰਘ (ਜਲμਧਰ), ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ ਵਜ਼ੀਰੀਆਂ ਤੇ ਅਹੁਦਿਆਂ ਖ਼ਾਤਿਰ ਪμਥ ਨੂੰ ਪਿੱਠ ਦੇ ਕੇ ਵਿਕਣ ਵਾਸਤੇ ਤਿਆਰ ਸਨ।

ਇਸ ਹਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪμਜਾਬੀ ਬੋਲੀ ਦੇ ਅਧਾਰ ’ਤੇ ਪμਜਾਬੀ ਸੂਬਾ ਬਣਾਉਣ ਦੀ ਜਦੋਜਹਿਦ ਸ਼ੁਰੂ ਕੀਤੀ। ਦਰਅਸਲ ਮਾਸਟਰ ਤਾਰਾ ਸਿੰਘ ਦਾ ਨਿਸ਼ਾਨਾ ਸੀ ਇਸ ਸੂਬੇ ਵਿਚ ਸਿੱਖਾਂ ਦੀ ਬਹਗਿਣਤੀ ਹੋਣ ਨਾਲ ਅਕਾਲੀ (ਜਾਂ ਸਿੱਖ) ਸਰਕਾਰ ਬਣ ਜਾਵੇਗੀ। ਇਸ ਮੰਗ ਦੀ ਮੁਖ਼ਾਲਫ਼ਤ ਸਿੱਖ-ਕਾਂਗਰਸੀਆਂ ਨੇ ਹੀ ਕੀਤੀ ਜਿਨ੍ਹਾਂ ਵਿਚ ਕੈਰੋਂ, ਗਿਆਨੀ ਕਰਤਾਰ ਸਿੰਘ, ਢਿੱਲੋਂ, ਦਰਬਾਰਾ ਸਿੰਘ, ਜμਡਿਆਲਾ, ਜੈਲ ਸਿੰਘ ਵਗ਼ੈਰਾ ਸਨ। ਵਜ਼ੀਰੀਆਂ ਤੇ ਤਾਕਤ ਦੇ ਲਾਲਚ ਵਿਚ ਉਨ੍ਹਾਂ ਨੂੰ ਸਿੱਖ ਕੌਮ ਦੀ ਗ਼ੁਲਾਮੀ ਮਿੱਠੀ ਲਗਦੀ ਸੀ। ਪμਜਾਬੀ ਸੂਬੇ ਦਾ ਪਹਿਲਾ ਮੋਰਚਾ 1955 ਵਿਚ ਲਗਾ। ਇਸ ਮੋਰਚੇ ਵਿਚ 12 ਹਜ਼ਾਰ ਸਿੱਖ ਜੇਲ੍ਹਾਂ ਵਿਚ ਗਏ। ਚਾਰ ਜੁਲਾਈ 1955
ਦੇ ਦਿਨ ਪੁਲੀਸ ਨੇ ਦਰਬਾਰ ਸਾਹਿਬ ’ਤੇ ਵੀ ਧਾਵਾ ਬੋਲਿਆ ਜਿਸ ਦੀ ਹਰ ਪਾਸੇ ਬੜੀ ਨਿμਦਾ ਹੋਈ। ਅਖੀਰ 6 ਮਹੀਨੇ ਮਗਰੋਂ ਮੁੱਖ ਮμਤਰੀ ਨੇ ਇਸ ਦੀ ਮੁਆਫ਼ੀ ਮμਗ ਲਈ। ਇਸ ਮਗਰੋਂ ਹੁਕਮ ਸਿੰਘ, ਗਿਆਨ ਸਿੰਘ ਰਾੜੇਵਾਲਾ, ਅਜੀਤ ਸਿੰਘ ਸਰਹੱਦੀ ਵੀ ਤਾਕਤ ਤੇ ਵਜ਼ੀਰੀਆਂ ਦੀ ਲਾਲਸਾ ਵਿਚ ਕਾਂਗਰਸ ਨਾਲ ਸੌਦੇਬਾਜ਼ੀ ਕਰਨ ਲਗ ਪਏ ਅਤੇ ਇਨ੍ਹਾਂ ਨੇ ਇਕ ‘ਰੀਜਨਲ ਫ਼ਾਰਮੂਲਾ’ ’ਤੇ ਸਮਝੌਤਾ ਕਰ ਕੇ ਅਕਾਲੀ ਦਲ ਨੂੰ ਕਾਂਗਰਸ ਦੀ ਝੋਲੀ ਪਾ ਦਿਤਾ। ਕਾਂਗਰਸ ਨੇ ਰੀਜਨਲ ਫ਼ਾਰਮੂਲੇ ’ਤੇ ਅਮਲ ਨਾ ਕਰਨਾ ਸੀ ਨਾ ਕੀਤਾ ਜਿਸ ਨਾਲ 1960 ਵਿਚ ਪੰਜਾਬੀ ਸੂਬਾ ਮੋਰਚਾ ਲਗਾ ਜਿਸ ਵਿਚ 57 ਹਜ਼ਾਰ ਸਿੱਖ ਜੇਲ੍ਹਾਂ ਵਿਚ ਗਏ। ਫਤਹਿ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖੇ (ਅਤੇ ਪ੍ਰਣ ਪੂਰਾ ਕੀਤੇ ਬਿਨਾਂ ਤੋੜ ਦਿਤੇ)।

ਇਸ ਮੋਰਚੇ ਮਗਰੋਂ ਕੈਰੋਂ ਤੇ ਨਹਿਰੂ ਦੀ ਸਾਜ਼ਿਸ਼ ਹੇਠ ਅਕਾਲੀ ਦਲ ਵਿਚ ਜ਼ਬਰਦਸਤ ਫੁੱਟ ਪੈ ਗਈ। ਜੱਟ ਤੇ ਭਾਪਾ (ਗ਼ੈਰ-ਜੱਟ) ਦੇ ਮੁੱਦੇ ’ਤੇ ਪਈ ਇਹ ਫੁੱਟ ਸਿੱਖੀ ਅਸੂਲਾਂ ਦਾ ਵੱਡਾ ਘਾਣ ਕਰ ਗਈ। ਮਈ 1964 ਵਿਚ ਪਾਉਂਟਾ ਸਾਹਿਬ ਵਿਚ ਨਿਹμਗਾਂ ਦੇ ਕਤਲੇਆਮ ਮਗਰੋਂ ਫੁਟ ਖ਼ਤਮ ਹੋਣ ਦੇ ਆਸਰ ਬਣ ਗਏ ਪਰ ਛੇਤੀ ਹੀ ਇਹ ਮਾਹੌਲ ਖ਼ਤਮ ਹੋ ਗਿਆ। ਫਤਹਿ ਸਿੰਘ ਨੇ ਅਕਤੂਬਰ 1962 ਵਿਚ ਮਾਸਟਰ ਤਾਰਾ ਸਿੰਘ ਤੋਂ ਸ਼੍ਰੋਮਣੀ ਕਮੇਟੀ ਖੋਹ ਲਈ ਸੀ ਤੇ ਇਸ ਦੇ ਨਾਲ ਹੀ ਗੁਰਦਆਰਿਆਂ ਵਿਚ ਬਦਇੰਤਜ਼ਾਮੀ ਤੇ ਮਨਮਤਿ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ। ਮਹμਤਾਂ ਤੋਂ ਕਬਜ਼ਾ ਲੈਣ (1920-25) ਮਗਰੋਂ 1962 ਵਿਚ ਫਿਰ ਗੁਰਦੁਆਰਿਆਂ ਵਿਚ ਕੁਰਪਸ਼ਨ ਸ਼ੁਰੂ ਹੋ ਗਈ। ਮੁਜਰਮਾਨਾ ਸੋਚ ਵਾਲੇ ਮੁਲਾਜ਼ਮਾਂ ਦਾ ਬੋਲਬਾਲਾ ਸ਼ੁਰੂ ਹੋ ਗਿਆ।

ਉਧਰ 1965 ਦੀ ਭਾਰਤ ਪਾਕਿ ਜμਗ ਤੋਂ ਬਾਅਦ ਭਾਰਤ ਸਰਕਾਰ ਨੇ ਮਜਬੂਰ ਹੋ ਕੇ ਪμਜਾਬੀ ਸੂਬਾ ਬਣਾਉਣਾ ਮμਨ ਲਿਆ। ਇਸ ਐਲਾਨ ਮਗਰੋਂ ਜਨਸμਘ (ਹੁਣ ਭਾਜਪਾ) ਦੇ ਵਰਕਰਾਂ ਤੇ ਆਰੀਆ ਸਮਾਜੀਆਂ ਨੇ ਸਿੱਖਾਂ ਤੇ ਹਮਲੇ ਕਰ ਕੇ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗਾਂ ਲਾਈਆਂ। ਖ਼ੈਰ ਪਹਿਲੀ ਨਵμਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆ ਗਿਆ। ਪਰ ਇਹ ਬੇਜਾਨ ਸੂਬਾ ਸੀ ਜਿਸ ਦੇ ਸਾਰੇ ਮੁਖ ਸੋਮੇ ਖੋਹ ਲਏ ਗਏ ਸਨ।

ਫਰਵਰੀ 1967 ਵਿਚ ਨਵੀਆਂ ਚੋਣਾਂ ਵਿਚ ਅਕਾਲੀ ਪਾਰਟੀ ਨੇ ਪμਜਾਬ ਵਿਚ ਕੁਲੀਸ਼ਨ ਸਰਕਾਰ ਬਣਾਈ। ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ ਪਰ ਨਵμਬਰ 1967 ਵਿਚ ਲਛਮਣ ਸਿੰਘ ਗਿੱਲ ਨੇ ਕਾਂਗਰਸ ਦੀ ਮਦਦ ਨਾਲ ਉਸ ਨੂੰ ਠਿੱਬੀ ਦੇ ਦਿੱਤੀ। 22 ਨਵμਬਰ 1967 ਨੂੰ ਮਾਸਟਰ ਤਾਰਾ ਸਿੰਘ ਦੀ ਮੌਤ ਹੋ ਗਈ। ਕਾਂਗਰਸ ਨੇ ਗਿੱਲ ਨੂੰ ਦਿੱਤੀ ਹਿਮਾਇਤ 8 ਮਹੀਨੇ ਮਗਰੋਂ ਵਾਪਿਸ ਲੈ ਲਈ। ਇਸ ਦੌਰਾਨ ਉਹ ਪμਜਾਬੀ ਨੂੰ ਪμਜਾਬ ਦੀ ਦਫ਼ਤਰੀ ਬੋਲੀ ਬਣਾ ਚੁਕਾ ਸੀ। 1968 ਵਿਚ ਫਤਹਿ ਸਿੰਘ ਤੇ ਤਾਰਾ ਸਿੰਘ ਅਕਾਲੀ ਦਲ ਇਕੱਠੇ ਹੋ ਗਏ ਤੇ ਪμਜਾਬ ਵਿਚ ਨਵੀਆਂ ਚੋਣਾਂ ਹੋਈਆਂ। ਇਸ ਵਾਰ ਅਕਾਲੀ ਫੇਰ ਹਾਕਮ ਬਣੇ। ਗੁਰਨਾਮ ਸਿੰਘ ਫੇਰ ਚੀਫ ਮਨਿਸਟਰ ਬਣਿਆ। ਗੁਰਨਾਮ ਸਿੰਘ ਦੀ ਫਤਹਿ ਸਿੰਘ ਨਾਲ ਬਣ ਨਾ ਸਕੀ ਤੇ ਮਾਰਚ 1970 ਵਿਚ ਉਸ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਨੂੰ ਚੀਫ਼ ਮਨਿਸਟਰ ਬਣਾ ਦਿਤਾ ਗਿਆ। ਉਹ ਵੀ ਇਕ ਸਾਲ ਹੀ ਚਲ ਸਕਿਆ ਤੇ ਆਪਸੀ ਫੁਟ ਕਾਰਨ ਇਸ ਸਰਕਾਰ ਨੂੰ ਵੀ ਅਸਤੀਫ਼ਾ ਦੇਣਾ ਪਿਆ। ਮਾਰਚ 1972 ਵਿਚ ਫੇਰ ਚੋਣਾਂ ਹੋਈਆਂ। ਇਸ ਵਾਰ ਕਾਂਗਰਸ ਤਾਕਤ ਵਿਚ ਆਈ ਤੇ ਜ਼ੈਲ ਸਿੰਘ ਚੀਫ਼ ਮਨਿਸਟਰ ਬਣ ਗਿਆ। ਹੁਣ ਲੋਕਾਂ ਵਿਚ ਫ਼ਤਹਿ ਸਿੰਘ ਦਾ ਆਧਾਰ ਖ਼ਤਮ ਹੋ ਗਿਆ ਤੇ ਉਹ ਵਿਚਾਰਿਆਂ ਵਾਂਗ ਇਸ ਦੁਨੀਆਂ ਤੋਂ ਟੁਰ ਗਿਆ। ਹੁਣ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵμਡੀ, ਗੁਰਚਰਨ ਸਿੰਘ ਟੋਹੜਾ ਤੇ ਪਰਕਾਸ਼ ਸਿੰਘ ਬਾਦਲ ਨੇ ਲੀਡਰਸ਼ਿਪ ਸμਭਾਲੀ।
ਪμਜਾਬੀ ਸੂਬਾ ਬਣਨ ਵੇਲੇ ਸੈਂਟਰ ਦੀ ਕਾਂਗਰਸ ਸਰਕਾਰ ਨੇ ਪμਜਾਬ ਨਾਲ ਧੱਕਾ ਕਰਦਿਆਂ ਪμਜਾਬ ਦੀ ਰਾਜਧਾਨੀ ਚμਡੀਗੜ੍ਹ ਆਪਣੇ ਕਬਜ਼ੇ ਹੇਠ ਕਰ ਲਈ, ਪμਜਾਬ ਦੇ ਪਾਣੀ ਬਿਨਾਂ ਕਿਸੇ ਹੱਕ ਤੋਂ ਹਰਿਆਣਾ ਨੂੰ ਦੇ ਦਿੱਤੇ, ਭਾਖੜਾ ਡੈਮ ਤੇ ਨμਗਲ ਖਾਦ ਫ਼ੈਕਟਰੀ ਖੋਹ ਲਈ, ਕਈ ਪμਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਦੇ ਦਿੱਤੇ। ਪਾਣੀਆਂ ਬਾਰੇ ਸਭ ਤੋਂ ਪਹਿਲਾ ਧੱਕਾ ਪ੍ਰਤਾਪ ਸਿੰਘ ਕੈਰੋਂ ਨੇ ਕੀਤਾ ਸੀ ਜਿਸ ਨੇ ਨਹਿਰ ਕੱਢ ਕੇ ਪμਜਾਬ ਦਾ ਅੱਧਾ ਪਾਣੀ ਰਾਜਿਸਥਾਨ ਨੂੰ ਦੇ ਦਿੱਤਾ ਸੀ ਤੇ ਹੁਣ ਬਾਕੀ ਅੱਧੇ ਦਾ ਅੱਧਾ ਹਰਿਆਣੇ ਨੂੰ ਦੇ ਦਿਤਾ ਗਿਆ। ਯਾਨਿ ਪμਜਾਬ ਤੋਂ ਇਸ ਦਾ 75% ਪਾਣੀ ਖੋਹ ਲਿਆ ਗਿਆ। ਇਸ ਧੱਕੇ ਦੇ ਖ਼ਿਲਾਫ ਜੱਦੋਜਹਿਦ ਹੋਈ ਪਰ ਕੋਈ ਨਤੀਜਾ ਨਾ ਨਿਕਲਿਆ।

1977 ਵਿਚ ਅਕਾਲੀਆਂ ਨੇ ਫੇਰ ਪμਜਾਬ ਵਿਚ ਸਰਕਾਰ ਬਣਾਈ। ਪ੍ਰਕਾਸ਼ ਸਿੰਘ ਬਾਦਲ ਫੇਰ ਚੀਫ਼ ਮਨਿਸਟਰ ਬਣਿਆ। ਉਸ ਦੇ ਰਾਜ ਵਿਚ 13 ਅਪ੍ਰੈਲ 1978 ਦੇ ਦਿਨ ਨਿਰੰਕਾਰੀਆਂ ਨੇ ਅμਮ੍ਰਿਤਸਰ ਵਿਚ ਪ੍ਰੋਟੈਸਟ ਕਰ ਰਹੇ 13 ਸਿੱਖਾਂ ਨੂੰ ਕਤਲ ਕਰ ਦਿਤਾ। ਕਤਲਾਂ ਦੇ ਮੁਕੱਦਮੇ ਵਿਚ ਗੁਰਬਚਨ ਸਿੰਘ ਨਿਰμਕਾਰੀ ਤੇ ਉਸ ਦੇ ਸਾਥੀਆਂ ’ਤੇ ਮੁਕਦਮਾ ਚਲਾਇਆ ਗਿਆ ਪਰ ਕਰਨਾਲ ਦੇ ਜੱਜ ਨੇ ਉਸ ਨੂੰ ਬਰੀ ਕਰ ਦਿਤਾ।

ਇਸ ਦੇ ਖ਼ਿਲਾਫ ਸਿੱਖਾਂ ਵਿਚ ਜ਼ਬਰਦਸਤ ਰੋਹ ਫੈਲਿਆ। ਇਸ ਲਹਿਰ ਵਿਚ ਜਰਨੈਲ ਸਿੰਘ ਭਿੰਡਰਾਂਵਾਲਾ ਇਕ ਨਵੇਂ ਆਗੂ ਵਜੋਂ ਉਤਰਿਆ। ਕਨੇਡਾ ਵਿਚੋਂ ਜਥੇਦਾਰ ਤਲਵਿੰਦਰ ਸਿੰਘ ਨੇ ਪμਜਾਬ ਵਿਚ ਆ ਕੇ ਬਬਰ ਖਾਲਸਾ ਨਾਂ ਦੀ ਇਕ ਖਾੜਕੂ ਜਥੇਬμਦੀ ਦੀ ਨੀਂਹ ਰੱਖੀ। ਇਸ ’ਤੇ ਬਬਰ ਲਹਿਰ ਦੇ ਦੋ ਕਾਰਕੁμਨਾਂ ਰਣਜੀਤ ਸਿੰਘ ਤੇ ਕਾਬਲ ਸਿੰਘ ਨੇ ਪਲਾਨ ਬਣਾ ਕੇ 24 ਅਪ੍ਰੈਲ 1980 ਦੇ ਦਿਨ ਨਿਰੰਕਾਰੀ ਨੂੰ ਉਸ ਦੇ ਆਪਣੇ ਘਰ ਵਿਚ ਹੀ ਮਾਰ ਦਿਤਾ। ਖਾੜਕੂਆਂ ਦਾ ਅਗਲਾ ਐਕਸ਼ਨ ਲਾਲਾ ਜਗਤ ਨਰੈਣ ਸੀ, ਜੋ ਹਮੇਸ਼ਾ ਸਿੱਖਾਂ ਦੇ ਖ਼ਿਲਾਫ਼ ਲਿਖਦਾ ਰਹਿੰਦਾ ਸੀ। ਜਗਤ ਨਰੈਣ ਨੂੰ 9 ਸਤμਬਰ 1981 ਦੇ ਦਿਨ ਕਤਲ ਕੀਤਾ ਗਿਆ। ਪੁਲੀਸ ਨੇ ‘ਜਥਾ ਭਿੰਡਰਾਂ-ਮਹਿਤਾ’ (ਜੋ 1977 ਤੋਂ ਆਪਣੇ ਆਪ ਨੂੰ ਗ਼ਲਤ ਤੌਰ ‘ਤੇ ‘ਦਮਦਮੀ ਟਕਸਾਲ’ ਲਿਖਣ ਲਗ ਪਏ ਸਨ) ਦੇ ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲਾਲਾ ਕਤਲ ਕੇਸ ਵਿਚ ‘ਗ੍ਰਿਫਤਾਰ’ ਕਰ ਲਿਆ ਪਰ ਸਿੱਖਾਂ ਦੇ ਰੋਹ ਤੋਂ ਡਰਦਿਆਂ ਉਸ ਨੂੰ ਰਿਹਾ ਕਰ ਦਿਤਾ।

ਇਸ ਮਗਰੋਂ ਕਈ ਨਿਰμਕਾਰੀਆਂ ਦੇ ਕਤਲ ਹੋਏ। ਪਰ ਛੇਤੀ ਹੀ ਬਬਰ ਖਾਲਸਾ ਦਾ ਰਾਜ਼ ਪਤਾ ਲਗ ਗਿਆ। ਜਥੇਦਾਰ ਤਲਵਿμਦਰ ਸਿੰਘ ਕਨੇਡਾ ਚਲਾ ਗਿਆ ਤੇ ਕਈ ਵਰਕਰ ਗ੍ਰਿਫ਼ਤਾਰ ਜਾਂ ਰੂਪੋਸ਼ ਹੋ ਗਏ ਤੇ ਕੁਝ ਵਿਦੇਸ਼ਾਂ ਨੂੰ ਨਿਕਲ ਗਏ। ਪਰ ਹੁਣ ਪμਜਾਬ ਵਿਚ ਖਾੜਕੂ ਲਹਿਰ ਚਲ ਪਈ। ਜਰਨੈਲ ਸਿੰਘ ਭਿμਡਰਾਂਵਾਲੇ ਨੇ ਇਸ ਦੀ ਅਗਵਾਈ ਸμਭਾਲ ਲਈ। ਕੁਝ ਚਿਰ ਮਗਰੋਂ ਬਬਰ ਖਾਲਸਾ ਦੇ ਪμਜਾਬ ਵਿਚ ਰਹਿ ਗਏ ਵਰਕਰਾਂ ਨੇ ਵੀ ਸੁਖਦੇਵ ਸਿੰਘ ਦਾਸੂਵਾਲ ਨੂੰ ਡਿਪਟੀ ਜਥੇਦਾਰ ਚੁਣ ਕੇ ਕਾਰਵਾਈਆਂ ਕਰਨ ਦੀ ਪਲਾਨ ਬਣਾਈ। ਦੋਹਾਂ ਗਰੁਪਾਂ ਵਿਚ ਝਗੜੇ ਵੀ ਹੋਏ ਪਰ ਕੁਲ ਮਿਲਾ ਕੇ ਐਕਸ਼ਨ ਚਲਦੇ ਹੀ ਰਹੇ।

ਅਪ੍ਰੈਲ 1982 ਵਿਚ ਇੰਦਰਾ ਗਾਂਧੀ ਨੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਸਤਲੁਜ-ਜਮਨਾ ਲਿੰਕ ਨਹਿਰ ਬਣਾਉਣ ਵਾਸਤੇ ਕਪੂਰੀ ਪਿੰਡ ਵਿਚ ਟੱਕ ਲਾਇਆ। ਇਸ ’ਤੇ ਅਕਾਲੀਆਂ ਨੇ ਮੋਰਚਾ ਲਾ ਦਿਤਾ, ਜੋ ਬਹੁਤੀ ਦੇਰ ਚਲ ਨਾ ਸਕਿਆ। ਉਧਰ 18 ਜੁਲਾਈ 1982 ਨੂੰ ਪੰਜਾਬ ਪੁਲੀਸ ਨੇ ਭਾਈ ਅਮਰੀਕ ਸਿੰਘ ਤੇ ਠਾਰ੍ਹਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ’ਤੇ ਬਾਬਾ ਜਰਨੈਲ ਸਿੰਘ ਭਿμਡਰਾਂਵਾਲਿਆਂ ਨੇ ਮੋਰਚਾ ਲਾ ਦਿਤਾ। 25 ਜੁਲਾਈ ਨੂੰ ਅਕਾਲੀ ਦਲ ਨੇ ਇਹ ਮੋਰਚਾ ਅਪਣਾ ਲਿਆ। ਇਹ ‘ਧਰਮ ਯੁੱਧ’ ਮੋਰਚਾ 1984 ਤਕ ਚਲਿਆ ਤੇ ਡੇਢ ਲੱਖ ਸਿੱਖ ਗ੍ਰਿਫ਼ਤਾਰ ਹੋਏ। ਇਸ ਦੌਰਾਨ ਇμਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕਰ ਲਿਆ ਸੀ। ਡੇਹਰਾਦੂਨ ਕੋਲ ਚਕਰਾਤਾ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜੀ ਹਮਲਾ ਕਰਨ ਦੀਆਂ ਮਸ਼ਕਾਂ ਕੀਤੀਆ ਜਾ ਰਹੀਆਂ ਸਨ। ਅਖ਼ੀਰ 4 ਜੂਨ 1984 ਨੂੰ ਤੜਕੇ ਚਾਰ ਵਜ ਕੇ ਚਾਲ੍ਹੀ ਮਿੰਟ ’ਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ ’ਤੇ ਵੱਡਾ ਹਮਲਾ ਕਰ ਦਿਤਾ। ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਈਮਾਰਤ ਬੁਰੀ ਤਰ੍ਹਾਂ ਤਬਾਹ ਹੋ ਗਈ। ਹਜ਼ਾਰਾਂ ਬੇਦੋਸ਼ੇ ਸਿੱਖ ਮਾਰ ਦਿੱਤੇ ਗਏ। ਦਰਬਾਰ ਸਾਹਿਬ ਤੋਂ ਇਲਾਵਾ ਹੋਰ 37 ਵੱਡੇ ਤੇ ਦਰਜਨਾਂ ਛੋਟੇ ਗੁਰਦੁਆਰਿਆਂ ਤੇ ਵੀ ਹਮਲੇ ਕੀਤੇ ਗਏ। (ਇੰਦਰਾ ਗਾਂਧੀ ਨੂੰ ਇਸ ਹਮਲੇ ਦੀ ਸਜ਼ਾ ਭਾਈ ਬੇਅੰਤ ਸਿੰਘ ਮਲੋਆ ਅਤੇ ਭਾਈ ਸਤਵੰਤ ਸਿੰਘ ਅਗਵਾਨ ਨੇ 31 ਅਕਤੂਬਰ 1984 ਦੇ ਦਿਨ ਦੇ ਦਿੱਤੀ। ਹਮਲਾਵਰ ਫ਼ੌਜ ਦੇ ਮੁਖੀ ਜਨਰਲ ਵੈਦਯ ਨੂੰ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਾ ਨੇ 10 ਅਗਸਤ 1986 ਦੇ ਦਿਨ ਸਜ਼ਾ ਦਿੱਤੀ)।

ਗੁਰਦੁਆਰਿਆਂ ‘ਤੇ ਹਮਲੇ ਖ਼ਿਲਾਫ਼ ਰੋਸ ਵਜੋਂ ਸਿੱਖ ਫੌਜੀਆਂ ਨੇ ਬਗ਼ਾਵਤ ਕਰ ਦਿਤੀ। ਚਾਰ-ਪμਜ ਹਜ਼ਾਰ ਸਿੱਖ ਫ਼ੌਜੀ ਦਰਬਾਰ ਸਾਹਿਬ ਵਲ ਚਲ ਪਏ। ਇਨ੍ਹਾਂ ਵਿਚੋਂ ਕੁਝ ਮਾਰੇ ਗਏ ਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ ਗਏ। ਇਨ੍ਹਾਂ ਨੂੰ ਲμਬੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਸ ਸਮੇਂ ਬਹੁਤੀ ਅਕਾਲੀ ਲੀਡਰਸ਼ਿਪ ਵੀ ਜੇਲ੍ਹਾਂ ਵਿਚ ਸੀ।
ਦਰਬਾਰ ਸਾਹਿਬ ’ਤੇ ਹਮਲੇ ਦੇ ਖ਼ਿਲਾਫ਼ ਸਾਰੇ ਪਾਸੇ ਰੋਹ ਫੈਲਿਆ। ਸਿੱਖ ਇੰਦਰਾ ਗਾਂਧੀ ਤੇ ਜ਼ੈਲ ਸਿੰਘ, ਬੂਟਾ ਸਿੰਘ ਤੇ ਫ਼ੌਜ ਦੇ ਮੁਖੀਆਂ ਨੂੰ ਸਜ਼ਾ ਦੇਣਾ ਚਾਹੁμਦੇ ਸੀ। 31 ਅਕਤੂਬਰ 1984 ਨੂੰ ਬੇਅμਤ ਸਿੰਘ ਤੇ ਸਤਵμਤ ਸਿੰਘ ਨੇ ਇμਦਰਾ ਗਾਂਧੀ ਨੂੰ ਕਤਲ ਕਰ ਦਿਤਾ। ਇਸ ਮਗਰੋਂ ਰਾਜੀਵ ਗਾਂਧੀ ਪ੍ਰਾਈਮ ਮਨਿਸਟਰ ਬਣਿਆ। ਉਸ ਦੀਆਂ ਹਦਾਇਤਾਂ ’ਤੇ ਐਚ.ਕੇ.ਐਲ. ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਲਲਿਤ ਮਾਕਨ, ਅਰਜਨ ਦਾਸ, ਭਜਨ ਲਾਲ ਵਗ਼ੈਰਾ ਦੀ ਅਗਵਾਈ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਨੂੰ ਘਿਣਾਉਣੇ ਤਸੀਹੇ ਦੇ ਕੇ ਸਾੜਿਆ ਤੇ ਮਾਰਿਆ ਗਿਆ। ਸਿੱਖਾਂ ਦੇ ਘਰ ਤੇ ਵਪਾਰਕ ਅਦਾਰੇ ਲੁਟੇ ਗਏ। ਸੈˆਕੜੇ ਗੁਰਦੁਆਰੇ ਸਾੜ ਦਿਤੇ ਗਏ। ਰਾਜੀਵ ਗਾਂਧੀ ਨੇ ਇਸ ਸਭ ਨੂੰ ਜਾਇਜ਼ ਠਹਿਰਾਉਣ ਵਾਸਤੇ ਕਿਹਾ ‘ਜਦ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ।’ (ਮਗਰੋਂ ਰਾਜੀਵ ਗਾਂਧੀ ਨੂੰ ਵੀ ਇਹੋ ਜਿਹੀ ਹੀ ਮੌਤ ਮਿਲੀ)।

1985 ਵਿਚ ਰਾਜੀਵ ਗਾਂਧੀ ਨੇ ਕੁਝ ਅਕਾਲੀ ਆਗੂਆਂ ਨੂੰ ਭਰਮਾ ਲਿਆ। ਉਨ੍ਹਾਂ ਨੂੰ ਪμਜਾਬ ਦੀ ਹਕੂਮਤ ਦੇਣ ਦਾ ਲਾਲਚ ਦੇ ਕੇ ‘ਸਮਝੌਤਾ’ ਕਰਨ ਵਾਸਤੇ ਤਿਆਰ ਕੀਤਾ। ਇਸ ਸਾਜਿਸ਼ ਦਾ ਸਭ ਤੋਂ ਵਡਾ ਮੁਹਰਾ ਸੁਰਜੀਤ ਬਰਨਾਲਾ ਸੀ। ਪ੍ਰੋ. ਅਤਰ ਸਿੰਘ ਤੇ ਪ੍ਰਿਥੀਪਾਲ ਸਿੰਘ ਕਪੂਰ ਦੀ ਮਦਦ ਨਾਲ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਸਰਅμਜਾਮ ਕੀਤਾ ਗਿਆ। ਇਹ ਸਮਝੌਤਾ ਸਿੱਖਾਂ ਦੀ ਸ਼ਰਮਨਾਕ ਹੇਠੀ ਸੀ। ਇਸ ਹੇਠ ਜੇਲ੍ਹਾਂ ਵਿਚ ਬੈਠੇ ਸਿੱਖ ਰਿਹਾ ਨਹੀਂ ਹੋਣੇ ਸਨ, ਧਰਮੀ (ਬਾਗ਼ੀ) ਫ਼ੌਜੀਆਂ ਦੀਆਂ ਸਜ਼ਾਵਾਂ ਕਾਇਮ ਰਹਿਣੀਆਂ ਸਨ ਪਰ ਸਿੱਖਾਂ ਜਾਂ ਪμਜਾਬ ਨੂੰ ਕੁਝ ਵੀ ਨਹੀਂ ਸੀ ਮਿਲਣਾ। ਉਲਟਾ ਲਿੰਕ ਨਹਿਰ ਬਣਾ ਕੇ ਪੰਜਾਬ ਚੋਂ ਹਰਿਆਣਾ ਨੂੰ ਪਾਣੀ ਦਿੱਤਾ ਜਾਣਾ ਸੀ। ਇਸ ਸ਼ਰਮਨਾਕ ਸਮਝੌਤੇ ਦੇ ਖ਼ਿਲਾਫ਼ ਰੋਸ ਵਜੋਂ 20 ਅਗਸਤ 1985 ਦੇ ਦਿਨ ਹਰਚμਦ ਸਿੰਘ ਲੌਂਗੋਵਾਲ ਦਾ ਕਤਲ ਕਰ ਦਿਤਾ ਗਿਆ। ਪਰ ਛੇਤੀ ਮਗਰੋਂ ਹੀ ਪੰਜਾਬ ਦੇ ਚੋਣਾਂ ਹੋਈਆਂ ਤੇ ਕਾਂਗਰਸ ਦੀ ਮਦਦ ਨਾਲ ਸੁਰਜੀਤ ਬਰਨਾਲਾ ਚੀਫ਼ ਮਨਿਸਟਰ ਬਣ ਗਿਆ। ਸੁਰਜੀਤ ਬਰਨਾਲਾ ਨੇ ਚੀਫ਼ ਮਨਿਸਟਰ ਬਣ ਕੇ ਰਾਜੀਵ ਗਾਂਧੀ ਨੂੰ ਖ਼ੁਸ਼ ਕਰਨ ਵਾਸਤੇ ਸੈਂਕੜੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ, ਦਰਜਨਾਂ ਸਿੱਖ ਕਤਲ ਕੀਤੇ ਤੇ ਗੁਰਦੁਆਰਿਆਂ ਵਿਚ ਵਾਰ-ਵਾਰ ਪੁਲੀਸ ਭੇਜੀ। ਇਸ ਦੇ ਬਾਵਜੂਦ ਰਾਜੀਵ ਗਾਂਧੀ ਨੇ ‘ਸਮਝੌਤੇ’ ਦੀ ਇਕ ਨਿੱਕੀ ਜਿਹੀ ਮਦ ‘ਚμਡੀਗੜ੍ਹ ਪμਜਾਬ ਨੂੰ ਦੇਣਾ’ ਵੀ ਪੂਰੀ ਨਾ ਕੀਤੀ। ਇਕ ਜ਼ਲੀਲ ਸ਼ਖ਼ਸ ਵਾਂਗ ਸੁਰਜੀਤ ਬਰਨਾਲਾ ਫੇਰ ਵੀ ਰਾਜੀਵ ਦਾ ਹੁਕਮ ਵਜਾਉਂਦਾ ਰਿਹਾ। ਉਸ ਨੇ ਹੋਰ ਸੈਂਕੜੇ ਸਿੱਖ ਕਤਲ ਕੀਤੇ, ਹਜ਼ਾਰਾਂ ਜੇਲ੍ਹਾਂ ਵਿਚ ਸੁੱਟੇ, ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਤਾਂ ਜੋ ਇμਦਰਾ ਤੇ ਰਾਜੀਵ ਦੇ ਜ਼ੁਲਮਾਂ ਨੂੰ ਸਹੀ ਠਹਿਰਾਇਆ ਜਾ ਸਕੇ।

ਇਸ ਸਭ ਦੇ ਬਾਵਜੂਦ ਰਾਜੀਵ ਨੇ ਸੁਰਜੀਤ ਬਰਨਾਲਾ ਸਰਕਾਰ ਡਿਸਮਿਸ ਕਰ ਦਿਤੀ। ਉਹ ਇਸ ਨੂੰ ਜਿੰਨਾ ਕੂ ਵਰਤਣਾ ਸੀ ਵਰਤ ਚੁਕਾ ਸੀ ਤੇ ਹੁਣ ਸੁਰਜੀਤ ਬਰਨਾਲਾ ਇਕ ਚੂਪੇ ਅμਬ ਦੀ ਗਿਟਕ ਤੋਂ ਸਿਵਾ ਕੁਝ ਵੀ ਨਹੀਂ ਸੀ। ਇਸ ਮਗਰੋਂ ਫੇਰ ਗਵਰਨਰੀ ਹਕੂਮਤ ਸ਼ੁਰੂ ਹੋ ਗਈ। ਪμਜਾਬ ਵਿਚ 1986 ਤੋਂ 1992 ਮਾਰਚ ਤਕ ਤਿμਨ ਗਵਰਨਰ ਰਹੇ ਜਿਨ੍ਹਾਂ ਦੀ ਸਰਪਰਸਤੀ ਹੇਠ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ। ਰਬੈਰੋ, ਕੇ.ਪੀ. ਗਿੱਲ, ਸਰਬਦੀਪ ਵਿਰਕ, ਅਜੀਤ ਸμਧੂ, ਸਵਰਨ ਘੋਟਨਾ, ਗੋਬਿμਦ ਰਾਮ, ਇਜ਼ਹਾਰ ਆਲਮ, ਸੁਮੇਧ ਸੈਣੀ ਅਤੇ ਹੋਰ ਸੈˆਕੜੇ ਜ਼ਾਲਮ ਪੁਲਸ ਅਫ਼ਸਰਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰਿਆ। ਇਨ੍ਹਾਂ ਪੁਲਸੀਆਂ ਨੂੰ ਇਨ੍ਹਾਂ ਕਤਲਾਂ ਦੇ ਈਨਾਮ ਵਜੋਂ ਅਰਬਾਂ ਰੁਪੈ ਵੰਡੇ ਗਏ। ਪμਜਾਬ ਦੇ ਇਕ ਗਵਰਨਰ ਸੁਰਿμਦਰ ਲਾਲ, ਜੋ ਹੈਲੀਕਾਪਟਰ ਹਾਦਸੇ ਵਿਚ ਮਰ ਗਿਆ ਸੀ, ਦੇ ਘਰੋਂ ਕਰੋੜਾਂ ਰੁਪੈ ਕੈਸ਼ ਮਿਲੇ ਸਨ ਜਿਹੜੇ ਯਕੀਨਨ ਸਿੱਖਾਂ ਦੇ ਕਤਲੇਆਮ ਅਤੇ ਉਨ੍ਹਾਂ ਦੇ ਖ਼ਿਲਾਫ਼ ਪਰਚਾਰ ਤੇ ਸਾਜ਼ਿਸ਼ਾਂ ਵਾਸਤੇ ਉਸ ਨੂੰ ਮੁਹੱਈਆ ਕੀਤੇ ਗਏ ਹੋਣਗੇ।

ਇਸ ਸਮੇਂ ਦੌਰਾਨ ਖਾੜਕੂਆਂ ਨੇ ਜ਼ਬਰਦਸਤ ਹਥਿਆਰਬੰਦ ਲਹਿਰ ਚਲਾਈ। ਜਥੇਦਾਰ ਤਲਵਿੰਦਰ ਸਿੰਘ, ਮਨਬੀਰ ਸਿੰਘ ਚਹੇੜੂ, ਸੁਖਦੇਵ ਸਿੰਘ ਸਖੀਰਾ, ਜਨਰਲ ਅਰੂੜ ਸਿੰਘ, ਮਨਜੀਤ ਸਿੰਘ ਖਜਾਲਾ, ਜਰਨੈਲ ਸਿੰਘ ਹਲਵਾਰਾ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਜਨਰਲ ਅਵਤਾਰ ਸਿੰਘ ਬ੍ਰਹਮਾ, ਜਥੇਦਾਰ ਸੁਖਦੇਵ ਸਿੰਘ ਬਬਰ, ਡਾ: ਗੁਰਨਾਮ ਸਿੰਘ ਬੁਟਰ, ਜਨਰਲ ਲਾਭ ਸਿੰਘ (ਸੁਖਦੇਵ ਸਿੰਘ), ਭਾਈ ਅਣੋਖ ਸਿੰਘ, ਗੁਰਜੰਟ ਸਿੰਘ ਬੁਧਸਿੰਘਵਾਲਾ, ਰਛਪਾਲ ਸਿੰਘ ਛੰਦੜਾ, ਹਰਮਿੰਦਰ ਸਿੰਘ ਸੁਲਤਾਨਵਿੰਡ, ਜਗਰੂਪ ਸਿੰਘ ਰੂਪਾ, ਸੁਖਵਿੰਦਰ ਸਿੰਘ ਸਖੀਰਾ, ਭੂਪਿੰਦਰ ਸਿੰਘ ਭਿੰਦਾ, ਸੁਖਵਿੰਦਰ ਸਿੰਘ ਸੰਘਾ, ਸੀਤਲ ਸਿੰਘ ਮੱਤੇਵਾਲ, ਸੁਰਜੀਤ ਸਿੰਘ ਪੈਂਟਾ, ਧਰਮ ਸਿੰਘ ਕਾਸ਼ਤੀਵਾਲ, ਪਰਮਜੀਤ ਸਿੰਘ ਪੰਜਵੜ, ਹਰਪਿੰਦਰ ਸਿੰਘ ਗੋਲਡੀ, ਕੰਵਲਜੀਤ ਸਿੰਘ ਸੁਲਤਾਨਵਿੰਡ, ਗੁਰਦੇਵ ਸਿੰਘ ਉਸਮਾਨਵਾਲਾ, ਪਰਮਜੀਤ ਸਿੰਘ ਬੋਲੇਵਾਲ, ਕੁਲਵਿੰਦਰ ਸਿੰਘ ਕਿੱਡ, ਕੁਲਦੀਪ ਸਿੰਘ ਮੁੱਛਲ, ਦਰਸ਼ਨ ਸਿੰਘ ਦਾਲਾ, ਅਵਤਾਰ ਸਿੰਘ ਰੂਪੇਵਾਲੀ, ਦਯਾ ਸਿੰਘ ਲਾਹੌਰੀਆ, ਬਲਦੇਵ ਸਿੰਘ ਭੈਣੀ, ਜਤਿੰਦਰ ਸਿੰਘ ਨੀਟਾ, ਰਣਜੀਤ ਸਿੰਘ ਨੀਟਾ ਤੇ ਹੋਰ ਬਹੁਤ ਸਾਰੇ ਜਰਨੈਲਾਂ ਨੇ ਜ਼ਬਰਦਸਤ ਅਗਵਾਈ ਦਿੱਤੀ। ਪਰ, ਪੈਂਤੜੇ ਦੀ ਬੇਸਮਝੀ, ਆਪੀ ਦੁਸ਼ਮਣੀਆਂ, ਪੁਲਸ ਕੈਟਾਂ ਦਾ ਲਹਿਰ ਵਿਚ ਸ਼ਾਮਿਲ ਹੋ ਜਾਣਾ ਅਤੇ ਹੋਰ ਗ਼ਲਤੀਆਂ ਕਰ ਕੇ ਇਸ ਲਹਿਰ ਦਾ ਬਹੁਤ ਨੁਕਸਾਨ ਹੋਇਆ।

1992 ਵਿਚ ਚੋਣਾਂ ਹੋਈਆਂ ਤਾਂ ਦਲਜੀਤ ਸਿੰਘ ਬਿੱਟੂ ਤੇ ਸੁਖਦੇਵ ਸਿੰਘ ਬਬਰ ਨੇ ਅਕਾਲੀਆਂ ਨੂੰ ਦਬਕੇ ਮਾਰ ਕੇ ਉਨ੍ਹਾਂ ਤੋਂ ਚੋਣਾਂ ਦਾ ਬਾਈਕਾਟ ਕਰਵਾ ਦਿਤਾ। ਇਸ ਨਾਲ ਬੇਅμਤ ਸਿੰਹ ਨੇ ਸਿਰਫ਼ 15 ਫ਼ੀ ਸਦੀ ਵੋਟਾਂ ਲੈ ਕੇ ਸਰਕਾਰ ਬਣਾ ਲਈ। ਹੁਣ ਉਸ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿਤਾ। ਹਰ ਰੋਜ਼ ਦਰਜਨਾਂ ਸਿੱਖ ਮਾਰੇ ਜਾਣ ਲਗ ਪਏ। ਬੇਅμਤ, ਕੇ.ਪੀ. ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਹਜ਼ਾਰਾਂ ਸਿੱਖ ਨੌਜਵਾਨ ਮਾਰੇ। ਇਸ ਕਤਲੇਆਮ ਦਾ ਅμਤ 31 ਅਗਸਤ 1995 ਦੇ ਦਿਨ ਉਦੋਂ ਹੋਇਆ ਜਦੋਂ ਦਿਲਾਵਰ ਸਿੰਘ ਨੇ ਛਾਤੀ ਨਾਲ ਬੰਬ ਬμਨ੍ਹ ਕੇ ਜ਼ਾਲਮ ਬੇਅμਤ ਸਿੰਘ ਨੂੰ ਤੂμਬਾ-ਤੂμਬਾ ਕਰ ਕੇ ਉੜਾ ਦਿਤਾ ਤੇ ਪਾਪ ਦਾ ਅੰਤ ਕਰ ਦਿੱਤਾ ਅਤੇ ਪੰਜਾਬ ਦੀ ਧਰਤੀ ਨੂੰ ਕੁਝ ਸੁਖ ਦਾ ਸਾਹ ਆਇਆ (ਇਸ ਐਕਸ਼ਨ ਵਿਚ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਦਾ ਵੀ ਅਹਿਮ ਰੋਲ ਸੀ)। ਇਸ ਮਗਰੋਂ ਵੀ ਜ਼ਾਲਮ ਪੁਲਸੀਆਂ ਕੇ.ਪੀ. ਗਿੱਲ ਤੇ ਅਜੀਤ ਸੰਧੂ ਨੇ ਜਸਵੰਤ ਸਿੰਘ ਖਾਲੜਾ ਵਰਗੇ ਸੱਜਣ ਨੂੰ ਸ਼ਹੀਦ ਕਰ ਦਿੱਤਾ।

1997 ਵਿਚ ਪμਜਾਬ ਵਿਚ ਮੁੜ ਚੋਣਾਂ ਹੋਈਆਂ। ਲੋਕਾਂ ਨੇ ਕਾਂਗਰਸ ਦੇ ਜ਼ੁਲਮ ਤੋਂ ਛੁਟਕਾਰਾ ਪਾਉਣ ਵਾਸਤੇ ਅਕਾਲੀਆਂ ਨੂੰ ਜਿਤਾਇਆ। ਪਰ ਚੀਫ਼ ਮਨਿਸਟਰ ਬਣ ਕੇ ਬਾਦਲ ਨੇ ਸਿੱਖ ਮਸਲਿਆਂ ਨੂੰ ਫਾਰਖਤੀ ਦੇ ਦਿੱਤੀ। ਉਸ ਨੇ ਸਿੱਖਾਂ ਨੂੰ ਜੇਲ੍ਹਾਂ ਵਿਚ ਸੜਨ ਦਿਤਾ। ਸਗੋਂ ਉਸ ਨੇ ਜ਼ਾਲਮ ਕਾਤਲ ਪੁਲਸੀਆਂ ਦੀ ਪੁਸ਼ਤ-ਪਨਾਹੀ ਕੀਤੀ। ਉਸ ਨੇ ਕਿਸੇ ਵੀ ਮਜ਼ਲੂਮ ਦੀ ਬਾਂਹ ਨਾ ਫੜੀ। ਉਸ ਨੇ ਸਿੱਖ ਮਸਲੇ ਹੱਲ ਤਾਂ ਕੀ ਕਰਨੇ ਸੀ, ਸਗੋਂ ਸਿੱਖ ਦੁਸ਼ਮਣਾਂ ਦੀ ਸਰਪਰਸਤੀ ਸ਼ੁਰੂ ਕਰ ਦਿੱਤੀ। ਉਸ ਨੇ ਰਾਧਾ ਸੁਆਮੀਆਂ, ਨਿਰμਕਾਰੀਆਂ, ਕੂਕਿਆ (ਨਾਮਧਾਰੀਆਂ), ਆਸ਼ੁਤੋਸ਼ੀਆਂ, ਸਿਰਸੇ ਵਾਲੇ ਅਤੇ ਹੋਰ ਸਾਧਾਂ ਤੇ ਡੇਰੇਦਾਰਾਂ ਦੀ ਰੱਜ ਕੇ ਮਦਦ ਕੀਤੀ। ਉਸ ਨੇ ਆਰ.ਐਸ.ਐਸ. ਨੂੰ ਪੂਰੀ ਮਦਦ ਤੇ ਸਹੂਲਤਾਂ ਦਿਤੀਆਂ ਤਾਂ ਜੋ ਉਹ ਸਿੱਖਾਂ ਦੇ ਖ਼ਿਲਾਫ਼ ਪਰਚਾਰ ਕਰ ਸਕਣ। ਬਾਦਲ ਦੇ 1997-2002 ਕਾਲ ਵਿਚ ਲੱਖਾਂ ਸਿੱਖਾਂ ਨੇ ਪਤਿਤ ਹੋਣਾ ਸ਼ੁਰੂ ਕੀਤਾ (ਇਹ ਉਸ ਦੇ ਦੂਜੇ ਕਾਲ, 2007 ਤੋਂ ਮਗਰੋਂ ਵੀ ਜਾਰੀ ਰਿਹਾ)। ਇਹ ਫ਼ੀਸਦੀ ਕੁਲ ਸਿੱਖਾਂ ਦਾ 10 ਤੋਂ ਵਧ ਕੇ 70 % ਹੋ ਗਈ। ਬਾਦਲ ਦਾ ਅਨਐਲਾਣਿਆ ਹੁਕਮ ਸੀ ਕਿ ਕਿਸੇ ਕੇਸਧਾਰੀ ਸਿੱਖ ਨੂੰ ਨੌਕਰੀ ਨਾ ਦਿਤੀ ਜਾਵੇ। ਉਸ ਦੇ ਆਲੇ-ਦੁਆਲੇ ਦਾ ਹਰ ਸੀਨੀਅਰ ਤੇ ਜੂਨੀਅਰ ਮੁਲਾਜ਼ਮ ਜਾਂ ਤਾਂ ਹਿμਦੂ ਸੀ ਜਾਂ ਪਤਿਤ, ਪਰ ਸਿੱਖ ਕੋਈ ਨਹੀਂ ਸੀ।

2002 ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸੀ ਸਰਕਾਰ ਆਈ। ਬਾਦਲ ਨੇ 1999 ਵਿਚ ਖਾਲਸਾ ਪਰਗਟ ਕਰਨ ਦੀ ਤੀਜੀ ਸ਼ਤਾਬਦੀ ਮਨਾਈ ਸੀ। ਕੈਪਟਨ ਨੇ 2004 ਤੋਂ 6 ਤਕ ਗੁਰੂ ਗ੍ਰμਥ ਸਾਹਿਬ, ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਗ਼ੈਰਾ ਦੀਆਂ ਸ਼ਤਾਬਦੀਆਂ ਮਨਾਈਆਂ। ਕਾਂਗਰਸ ਵਿਚ ਬੈਠੇ ਹਿμਦੂਆਂ ਤੇ ਬੇਅμਤ ਗਰੁੱਪ ਨੇ ਇਸ ਦੀ ਖ਼ੂਬ ਵਿਰੋਧਤਾ ਕੀਤੀ। ਇਸ ਦੌਰਾਨ ਬਾਦਲ ਭਾਵੇਂ ਅਪੋਜ਼ੀਸ਼ਨ ਵਿਚ ਸੀ ਪਰ ਉਸ ਨੇ ਪμਥਕ ਮਸਲਿਆਂ ਤੇ ਕਦੇ ਜ਼ਬਾਨ ਨਾ ਖੋਲ੍ਹੀ ਸਗੋਂ ਉਸ ਨੇ ਹਰ ਸਟੇਜ ’ਤੇ ਭਾਜਪਾ ਆਗੂਆਂ ਦਾ ਸਨਮਾਨ ਕੀਤਾ ਤੇ ਉਨ੍ਹਾਂ ‘ਚੋਂ ਬਹੁਤਿਆਂ ਨੇ ਸਦਾ ਸਿੱਖੀ ਦੇ ਖ਼ਿਲਾਫ਼ ਹੀ ਬੋਲਿਆ।
ਬਾਦਲ ਤੇ ਟੌਹੜਾ, ਜੋ 1998 ਵਿਚ ਇਕ ਦੂਜੇ ਤੋਂ ਵੱਖ ਹੋ ਗਏ ਸਨ, 2003 ਵਿਚ ਫਿਰ ਇਕੱਠੇ ਹੋ ਗਏ। ਪਰ ਟੌਹੜਾ ਅਪ੍ਰੈਲ 2004 ਵਿਚ ਚੜ੍ਹਾਈ ਕਰ ਗਿਆ। ਹੁਣ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵੀ ਬਾਦਲ ਦੀ ਗ੍ਰਿਫ਼ਤ ਵਿਚ ਆ ਗਏ। ਉਸ ਨੇ ਇਨ੍ਹਾਂ ਦੋਹਾਂ ਇμਸਟੀਚਿਊਸ਼ਨਜ਼ ਨੂੰ ਬੁਰੀ ਤਰ੍ਹਾਂ ਮਧੋਲਿਆ, ਬਦਨਾਮ ਕੀਤਾ, ਬੇਅਦਬੀ ਕੀਤੀ ਤੇ ਤਬਾਹ ਕੀਤਾ।

2007 ਦੀਆਂ ਚੋਣਾਂ ਵਿਚ ਬਾਦਲ ਦੋਬਾਰਾ ਚੀਫ਼ ਮਨਿਸਟਰ ਬਣਿਆ। ਉਸ ਨੇ ਹੁਣ ਫੇਰ ਸਿੱਖ ਦੁਸ਼ਮਣ ਜਮਾਤਾਂ ਤੇ ਅਦਾਰਿਆਂ ਦੀ ਪੁਸ਼ਤ ਪਨਾਹੀ ਤੇ ਸਰਪਰਸਤੀ ਸ਼ੁਰੂ ਕਰ ਦਿਤੀ। ਉਸ ਨੇ ਕੂਕਿਆਂ (ਨਾਮਧਾਰੀਆਂ) ਤੇ ਭਗਤ ਸਿੰਘ ਦੇ ਨਾਂ ’ਤੇ ਪμਜਾਬ ’ਚ ਐਨੇ ਅਦਾਰੇ ਕਾਇਮ ਕੀਤੇ ਜਿੰਨੇ ਕਿ ਕੁਝ ਗੁਰੂਆਂ ਤੇ ਸ਼ਹੀਦਾਂ ਦੇ ਨਾਂ ਤੇ ਅਜ ਤਕ ਕਾਇਮ ਨਹੀਂ ਸਨ ਹੋਏ। ਇਸ ਦੌਰਾਨ ਸਰਸਾ ਦੇ ਸਾਧ ਨੇ ਗੁਰੂ ਗੋਬਿμਦ ਸਿੰਘ ਸਾਹਿਬ ਦਾ ਸ੍ਵਾਂਗ ਰਚਾਉਣ ਦਾ ਡਰਾਮਾ ਕੀਤਾ, ਜਿਸ ਦੇ ਖ਼ਿਲਾਫ਼ ਸਿੱਖਾਂ ਵਿਚ ਰੋਹ ਉਠਿਆ। ਬਾਦਲ ਨੇ ਅਕਾਲ ਤਖ਼ਤ ਦੇ ਪੁਜਾਰੀਆਂ ਰਾਹੀਂ ਸਿੱਖ ਪੰਥ ਨੂੰ ਮੂਰਖ ਬਣਾ ਕੇ, ਰੌਲਾ ਪੁਆ ਕੇ ਪੰਥ ਦਾ ਬਹੁਤ ਨੁਕਸਾਨ ਕੀਤਾ। ਇਸ ਨਾਲ ਸਿੱਖਾਂ ਵਿਚ ਹੋਰ ਨਿੰਮੋਝੂਣਤਾ ਆਈ ਤੇ ਢਹਿμਦੀ ਕਲਾ ਦਾ ਮਾਹੌਲ ਬਣ ਗਿਆ। ਪਰ, ਜਦ ਉਸ ਨੇ 2012 ਵਿਚ ਦੋਬਾਰਾ ਹਕੂਮਤ ਸੰਭਾਲ ਲਈ ਤਾਂ ਇਹ ਤਬਾਹੀ ਹੋਰ ਵੀ ਵਧ ਗਈ। 2014 ਵਿਚ ਸੈਂਟਰ ਵਿਚ ਫ਼ਿਰਕੂ ਭਾਰਤੀ ਜਨਤਾ ਪਾਰਟੀ ਅਤੇ ਫ਼ਾਸ਼ਿਸਟ ਸੋਚ ਵਾਲੀ ਰਾਸ਼ਟਰ ਸੋਇਮ ਸਵਕ ਸੰਘ ਦੀ ਹਕੂਮਤ ਬਣਨ ਨਾਲ ਸਿੱਖਾਂ ਵਾਸਤੇ ਬਹੁਤ ਔਖੇ ਦਿਨ ਆਉਣ ਦਾ ਖ਼ਦਸ਼ਾ (ਡਰ) ਹੈ।

ਅਜ 2015 ਵਿਚ ਸਿੱਖ ਇਕ ਵੱਡੇ ਸμਕਟ ’ਚੋਂ ਲμਘ ਰਹੇ ਹਨ। ਫ਼ਰਾਂਸ ਸਰਕਾਰ ਨੇ ਦਸਤਾਰ ਬੈਨ ਕਰ ਦਿਤੀ ਹੈ, ਬਾਦਲ ਨੇ ਕੇਸ ਦਾੜੀ ਰੱਦ ਕਰ ਦਿਤੇ ਹਨ। ਸਿੱਖਾਂ ਵਿਚ ਬੇਕਾਰੀ, ਬੇਦਿਲੀ, ਉਦਾਸੀ, ਬੇਗ਼ੈਰਤੀ ਦਾ ਬੋਲਬਾਲਾ ਹੈ। ਕੁਝ ਟਕਸਾਲੀ ਅਕਾਲੀ, ਮਿਸ਼ਨਰੀ ਤੇ ਵਿਦਵਾਨ ਜਦੋਜਹਿਦ ਕਰ ਰਹੇ ਹਨ ਪਰ ਭਲਕ ਨੂੰ ਕੀ ਹੋਵੇਗਾ ਦਾ ਕਿਆਸ ਲਾਉਣਾ ਅਜੇ ਔਖਾ ਹੈ।

(ਡਾ. ਹਰਜਿੰਦਰ ਸਿੰਘ ਦਿਲਗੀਰ)