(ਸੰਸਕ੍ਰਿਤ ਸਨ੍ਨਿਹਿਤ) ਥਾਨੇਸਰ (ਕੁਰੂਕਸ਼ੇਤਰ ਦੇ ਨੇੜੇ) ਵਿਚ ਵਿਸ਼ਨੂ ਦੇ ਅਸਥਾਨ ਦੇ ਨੇੜੇ ਇਕ ਸਰੋਵਰ। ਇਸ ਨੂੰ ਸੱਤ ਸਰਸਵਤੀਆਂ ਦੇ ਮੇਲ ਦੀ ਜਗਹ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਦੇ ਦਿਨ ਜਾਂ ਮੱਸਿਆ ਦੇ ਦਿਨ ਇਸ ਸਰੋਵਰ ਦਾ ਇਸ਼ਨਾਨ ਅਸ਼ਵਮੇਧ ਯੱਗ ਕਰਨ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਥਾਂ ਗੁਰੂ ਹਰਿਗੋਬੰਦ ਸਾਹਿਬ ਜੀ ਆਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਬਣਿਆ ਹੋਇਆ ਹੈ:
ਪਹਿਲੋਂ ਇਹ ਖੁਲ੍ਹੀ ਥਾਂ ’ਤੇ ਸੀ, ਪਰ ਹੁਣ ਇਸ ਦੇ ਦੁਆਲੇ ਵਿਸ਼ਨੂ ਮੰਦਰ ਤੋਂ ਇਲਾਵਾ ਵਿਸ਼ਨੂ, ਧਰੁਵ ਨਾਰਾਇਣ, ਲਕਸ਼ਮੀ ਨਾਰਾਇਣ, ਧਰੁਵ ਭਗਤ, ਹਨੂਮਾਨ, ਦੁਰਗਾ ਦੇ ਮੰਦਰ ਵੀ ਬਣ ਚੁਕੇ ਹਨ ਅਤੇ ਨਾਲ-ਨਾਲ ਬਹੁਤ ਸਾਰੀਆਂ ਕਲੋਨੀਆਂ ਬਣ ਚੁਕੀਆਂ ਹਨ। ਇਸ ਦੇ ਇਕ ਪਾਸੇ ਥੀਮ ਪਾਰਕ, ਦੂਜੇ ਪਾਸੇ ਗੀਤਾ ਕਲੋਨੀ, ਤੀਜੇ ਪਾਸੇ ਪੈਨੋਰਾਮਾ ਮਿਊਜ਼ਿਅਮ ਤੇ ਚੌਥੇ ਪਾਸੇ ਵਿਸ਼ਨੂ ਕਲੋਨੀ ਬਣੇ ਹੋਏ ਹਨ.
(ਡਾ. ਹਰਜਿੰਦਰ ਸਿੰਘ ਦਿਲਗੀਰ)