TheSikhs.org


Sagari village (Pakistan)


ਸਾਗਰੀ

ਪਾਕਿਸਤਾਨ ਵਿਚ ਰਾਵਲਪਿੰਡੀ ਤੋਂ 27 ਤੇ ਗੁਜਰਖ਼ਾਨ ਤੋਂ 30 ਕਿਲੋਮੀਟਰ ਦੂਰ ਇਕ ਪ੍ਰਾਚੀਨ ਪਿੰਡ। ਇੱਥੋਂ ਦਾ ਗੋਪਾਲ ਸਿੰਘ ਸਾਗਰੀ (1883 – 1941), 15 ਨਵੰਬਰ 1920 ਦੇ ਦਿਨ ਬਣੀ, ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸਰਗਰਮ ਮੈਂਬਰ ਸੀ। ਜਦ ਕਰਤਾਰ ਸਿੰਘ ਝੱਬਰ ਪੰਜਾ ਸਾਹਿਬ ਜੱਥਾ ਲੈ ਕੇ ਗਿਆ ਤਾਂ ਉਹ ਵੀ ਜੱਥੇ ਦੇ ਨਾਲ ਗਿਆ ਸੀ। ਉਨ੍ਹਾਂ ਨੇ ਗੁਰੂ ਦਾ ਬਾਗ਼ ਮੋਰਚੇ ਵਿਚ ਵੀ ਹਿੱਸਾ ਲਿਆ ਸੀ। ਜਦ 12 ਅਕਤੂਬਰ 1923 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪਾਬੰਦੀ ਲਾਈ ਗਈ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਕੇ ਲਾਹੌਰ ਕਿਲ੍ਹੇ ਵਿਚ ਕੈਦ ਕੀਤਾ ਗਿਆ ਤੇ ਤਿੰਨ ਸਾਲ ਬਾਅਦ 26 ਜਨਵਰੀ 1926 ਦੇ ਦਿਨ ਰਿਹਾ ਹੋਇਆ ਸੀ। ਉਹ ਪੰਥ ਵਿਚ ਪਈ ਫੁੱਟ ਦਾ ਹੱਲ ਕਰਨ ਵਾਸਤੇ 1933 ਵਿਚ ਬਣੀ ਗੁਰਸੇਵਕ ਸਭਾ ਦਾ ਵੀ ਮੈਂਬਰ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)