TheSikhs.org


Safidon


ਸਫ਼ੀਦੋਂ

ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ (ਜੀਂਦ ਤੋਂ ਪਾਨੀਪਤ ਵਲ 35 ਕਿਲੋਮੀਟਰ ਦੂਰ) ਇਕ ਕਸਬਾ। ਮਿਥਹਾਸ ਮੁਤਾਬਿਕ ਇਹ ਉਹ ਜਗਹ ਹੈ ਜਿੱਥੇ ਰਾਜਾ ਜਨਮੇਜਯ ਨੇ ਆਪਣੇ ਪਿਤਾ ਪਰੀਕਸ਼ਤ (ਜੋ ਮਹਾਂਭਾਰਤ ਦੇ ਅਰਜਨ ਦਾ ਪੁੱਤਰ ਸੀ) ਦੇ ਇਕ ਸੱਪ ਦੇ ਹੱਥੋਂ ਮਾਰੇ ਜਾਣ ਦਾ ਬਦਲਾ ਲੈਣ ਵਾਸਤੇ ਇਕ ਯੱਗ ਕਰਵਾਇਆ ਸੀ। ਮਹਾਂਭਾਰਤ ਅਤੇ ਵਾਮਨ ਪੁਰਾਨ ਵਿਚ ਇਸ ਥਾਂ ਦਾ ਨਾਂ, ਸਰਪਾਦੇਵੀ ਅਤੇ ਸਰਪੀਦੱਧੀ (ਸੱਪਨੀ ਦੇ ਰਹਿਣ ਦੀ ਜਗਹ ਹੋਣ ਕਰ ਕੇ), ਸਰਪਦਮਨਕਸ਼ੇਤ੍ਰ (ਸੱਪਾਂ ਦੇ ਦਮਨ ਕਰਨ ਦਾ ਖੇਤਰ) ਵਜੋਂ ਆਉਂਦਾ ਹੈ। ਸਰਪਦਮਨ ਤੋਂ ਹੀ ਇਹ ਸਫ਼ੀਦੋਂ ਬਣ ਗਿਆ ਕਿਹਾ ਜਾਂਦਾ ਹੈ। ਇੱਥੇ ਤਿੰਨ ਬਹੁਤ ਪੁਰਾਣੇ ਮੰਦਿਰ ਹਨ (ਨਾਗੇਸ਼ਵਰ ਮਹਾਂਦੇਵ ਮੰਦਿਰ, ਨਾਗਦਮਨੀ ਦੇਵੀ ਮੰਦਿਰ ਅਤੇ ਨਾਗਾਸ਼ੇਤਰ ਮੰਦਿਰ)। ਸਿੱਖ ਮਿਸਲਾਂ ਦੀ ਹਕੂਮਤ ਵੇਲੇ ਇਹ ਕਸਬਾ ਜੀਂਦ ਰਿਆਸਤ ਦਾ ਹਿੱਸਾ ਸੀ। ਉਨ੍ਹਾਂ ਦਾ ਬਣਾਇਆ ਇਕ ਕਿਲ੍ਹਾ ਅਜੇ ਵੀ ਮੌਜੂਦ ਹੈ। ਭਾਵੇਂ ਇਹ ਸਿਰਫ਼ ਇਕ ਲੱਖ ਦਸ ਹਜ਼ਾਰ ਦੀ ਆਬਾਦੀ ਵਾਲਾ ਕਸਬਾ ਹੈ ਪਰ ਇੱਥੇ 11 ਕਾਲਜ ਤੇ 27 ਸਕੂਲ ਹਨ ਇਸ ਦੇ ਨੇੜੇ ਹੀ, ਤਿੰਨ ਕਿਲੋਮੀਟਰ ਦੂਰ, ਪਿੰਡ ਸਿੰਘਪੁਰਾ ਹੈ, ਜਿੱਥੇ ਗੁਰੂ ਤੇਗ਼ ਬਹਾਦਰ ਜੀ ਦੇ ਆਉਣ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ.

(ਤਸਵੀਰ: ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸਫ਼ੀਦੋਂ)

(ਡਾ. ਹਰਜਿੰਦਰ ਸਿੰਘ ਦਿਲਗੀਰ)