TheSikhs.org


Sadhar, Gurusar Sadhar


ਸਧਾਰ (ਪਿੰਡ)

ਗੁਰੂਸਰ ਸਧਾਰ ਜ਼ਿਲ੍ਹਾ ਲੁਧਿਆਣਾ ਵਿਚ (ਲੁਧਿਆਣਾ ਤੋਂ 28, ਮੁੱਲਾਂਪੁਰ ਤੇ ਦਾਖਾ ਤੋਂ 8 ਕਿਲੋਮੀਟਰ ਦੂਰ), ਜਗਰਾਉਂ ਤਹਿਸੀਲ ਦਾ ਇਕ ਪਿੰਡ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ‘ਗੁਰੂਸਰ’ ਬਣਿਆ ਹੋਇਆ ਹੈ। ਪਿੰਡ ਦਾ ਪੁਰਾਣਾ ਨਾਂ ‘ਸਧਾਰ’ ਸੀ ਪਰ ‘ਗੁਰੂਸਰ ਗੁਰਦੁਆਰਾ’ ਦੇ ਨਾਂ ਕਰ ਕੇ ਹੁਣ ਇਸ ਨੂੰ ਗੁਰੂਸਰ ਸਧਾਰ ਵਜੋਂ ਜਾਣਿਆ ਜਾਂਦਾ ਹੈ। ਦਰਅਸਲ ਇਹ ਪਿੰਡ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ: ਸਧਾਰ ਪਿੰਡ, ਸਧਾਰ ਬਾਜ਼ਾਰ, ਗੁਰੂਸਰ ਸਧਾਰ ਤੇ ਪੁਲ ਸਧਾਰ। ਇੱਥੇ ਇਕ ਪੁਰਾਣਾ ਜੋੜਾ ਪਿਆ ਹੋਇਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਜੋੜਾ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਜਵੰਦਾ ਨਾਂ ਦੇ ਇਕ ਸਿੱਖ ਨੂੰ ਭੇਟ ਕੀਤਾ ਸੀ। ਇਸ ਪਿੰਡ ਦੀ ਅਬਾਦੀ ਛੇ ਹਜ਼ਾਰ ਦੇ ਕਰੀਬ ਹੈ। ਇਸ ਪਿੰਡ ਵਿਚ ਹੁਣ ਤਿੰਨ ਕਾਲਜ ਬਣ ਚੁਕੇ ਹਨ: ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ਼ ਐਜੂਕੇਸ਼ਨ ਤੇ ਗੁਰੂ ਹਰਗੋਬਿੰਦ ਕਾਲਜ ਆਫ਼ ਫ਼ਾਰਮੇਸੀ.
(ਤਸਵੀਰ: ਸਧਾਰ ਦਾ ਗੁਰਦੁਆਰਾ ‘ਗੁਰੂਸਰ’)

(ਡਾ. ਹਰਜਿੰਦਰ ਸਿੰਘ ਦਿਲਗੀਰ)