ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦਾ ਇਕ ਪਿੰਡ (ਬਟਾਲਾ ਤੋਂ 6 ਕਿਲੋਮੀਟਰ ਦੂਰ) ਜਿੱਥੇ ਗੁਰੂ ਅਰਜਨ ਸਾਹਿਬ ਬਾਰਠ ਤੋਂ ਘੁੱਕੇਵਾਲੀ (ਗੁਰੂ ਦਾ ਬਾਗ਼) ਜਾਂਦਿਆਂ ਇਕ ਵਾਰ ਰੁਕੇ ਸਨ। ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਸਰਕਾਰੀ ਰਿਕਾਰਡ ਵਿਚ ਪਿੰਡ ਦਾ ਨਾਂ ਓਠੀਆਂ ਹੈ, ਪਰ ਬਹੁਤ ਲੋਕ ਹੋਠੀਆਂ ਬੋਲਦੇ ਹਨ.
(ਡਾ ਹਰਜਿੰਦਰ ਸਿੰਘ ਦਿਲਗੀਰ)