ਇਆਲੀ/ਅਯਾਲੀ ਕਲਾਂ
ਜ਼ਿਲ੍ਹਾ ਲੁਧਿਆਣਾ ਵਿਚ ਬੱਦੋਵਾਲ ਰੇਲਵੇ ਸਟੇਸ਼ਨ ਤੋਂ 6 ਅਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 11 ਕਿਲੋਮੀਟਰ ਦੂਰ ਇਕ ਪਿੰਡ। ਮੁਕਾਮੀ ਰਿਵਾਇਤ ਮੁਤਾਬਿਕ, ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ ਵਿਚ ਦੋ ਵਾਰ ਆਏ ਸਨ: ਇਕ ਵਾਰ ਨਾਨਕਮੱਤਾ ਤੋਂ ਪੰਜਾਬ ਨੂੰ ਮੁੜਦੇ ਹੋਏ, ਦੁਘਰੀ ਤੋਂ ਡਰੋਲੀ ਭਾਈ ਜਾਂਦੇ ਹੋਏ ਰੁਕੇ ਸਨ, ਅਤੇ, ਦੂਜੀ ਵਾਰ ਗੁਜਰਵਾਲ ਤੋਂ ਮਊ ਸਾਹਿਬ ਜਾਂਦੇ ਇੱਥੇ ਰੁਕੇ ਸਨ। ਭਾਈ ਬਿਧੀ ਚੰਦ ਨੇ ਉਨ੍ਹਾ ਦੇ ਆਉਣ ਦੀ ਯਾਦ ਵਿਚ ਇਕ ਥੜ੍ਹਾ ਬਣਾਇਆ ਸੀ। ਉਸ ਥੜ੍ਹੇ ਵਾਲੀ ਜਗਹ ’ਤੇ ‘ਗੁਰਦੁਆਰਾ ਥੜ੍ਹਾ ਸਾਹਿਬ’ ਬਣਿਆ ਹੋਇਆ ਹੈ. (ਤਸਵੀਰ: ਗੁਰਦੁਆਰਾ ਇਆਲੀ ਕਲਾਂ):
(ਡਾ. ਹਰਜਿੰਦਰ ਸਿੰਘ ਦਿਲਗੀਰ)