ਜ਼ਿਲ੍ਹਾ ਲੁਧਿਆਣਾ ਦੀ ਖੰਨਾ ਤਹਿਸੀਲ ਵਿਚ (ਖੰਨਾ ਤੋਂ 12 ਤੇ ਲੁਧਿਆਣਾ ਤੋਂ 45 ਕਿਲੋਮੀਟਰ ਦੂਰ) ਇਕ ਪਿੰਡ (ਅਬਾਦੀ ਤਕਰੀਬਨ 3500)। ਰਿਕ ਵਾਰ ਗੁਰੁ ਹਰਗੋਬਿੰਦ ਸਾਹਿਬ ਇਸ ਰਸਤੇ ਤੋਂ ਲੰਘਦੇ ਹੋਏ ਇਸ ਪਿੰਡ ਵਿਚ ਠਹਿਰੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਪਾਤਸਾਹੀ ਛੇਵੀਂ ਬਣਿਆ ਹੋਇਆ ਹੈ। ਪਹਿਲਾਂ ਇੱਥੇ ਇਕ ਨਿੱਕਾ ਜਿਹਾ ‘ਮੰਜੀ ਸਾਹਿਬ’ ਸੀ; ਨਵੀ ਇਮਾਰਤ 1950 ਵਿਚ ਬਣੀ ਸੀ.
(ਡਾ. ਹਰਜਿੰਦਰ ਸਿੰਘ ਦਿਲਗੀਰ)