TheSikhs.org


Ikolaha (Ludhiana)


ਇਕੋਲਾਹਾ/ ਇਕੁਲਾਹਾ

ਜ਼ਿਲ੍ਹਾ ਲੁਧਿਆਣਾ ਦੀ ਖੰਨਾ ਤਹਿਸੀਲ ਵਿਚ ਇਕ ਪਿੰਡ (ਖੰਨਾ-ਮਲੇਰਕੋਟਲਾ ਰੋਡ ’ਤੇ ਖੰਨਾ ਤੋਂ 7 ਕਿਲੋਮੀਟਰ ਦੂਰ)। ਇਸ ਪਿੰਡ ਵਿਚ ਗੁਰੂ ਹਰਗੋਬਿੰਦ ਸਾਹਿਬ ਧਮੋਟ ਤੋਂ ਸੌਂਟੀ ਜਾਂਦੇ ਰੁਕੇ ਸਨ। 1907 ਵਿਚ ਅਫ਼ਰੀਕਾ ਵਾਸੀ ਰਲਾ ਸਿੰਘ ਨੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਾਇਆ ਸੀ।

ਇਸੇ ਪਿੰਡ ਦੇ ਡਾ. ਠਾਕਰ ਸਿੰਘ ਗ਼ਦਰ ਪਾਰਟੀ ਨਾਲ ਸਬੰਧਤ ਹੋਣ ਕਰ ਕੇ (1916-1920) ਚਾਰ ਸਾਲ ਕੈਦ ਕੀਤੇ ਗਏ ਸਨ ਤੇ ਮਗਰੋਂ (1926 ਵਿਚ) ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਬਣੇ ਸਨ.

(ਡਾ. ਹਰਜਿੰਦਰ ਸਿੰਘ ਦਿਲਗੀਰ)