ਔਰੰਗਾਬਾਦ
ਦੱਖਣ ਦੀ ਪੁਰਾਣੀ ਹੈਦਰਾਬਾਦ ਰਿਆਸਤ (1956 ਤੋਂ ਬੰਬਈ ਸਟੇਟ ਅਤੇ 1960 ਤੋਂ ਮਹਾਂਰਾਸ਼ਟਰ) ਦਾ ਇਕ ਅਹਿਮ ਸ਼ਹਿਰ। ਇਸ ਦਾ ਪਹਿਲਾ ਨਾਂ ਖਰਕੀ ਸੀ ਪਰ, ਔਰੰਗਜ਼ੇਬ ਕਰ ਕੇ ਇਸ ਦਾ ਨਾਂ ਔਰੰਗਾਬਾਦ ਬਣ ਗਿਆ ਸੀ। ਇਸ ਨੂੰ ਅਹਿਮਦ ਨਗਰ ਰਿਆਸਤ ਦੇ ਸ਼ਾਹ ਮੁਰਤਜ਼ਾ ਨਿਜ਼ਾਮ ਦੇ ਪ੍ਰਾਈਮ ਮਨਿਸਟਰ ਮਲਕ ਅੰਬਰ ਨੇ 1610 ਵਿਚ ਵਸਾਇਆ ਸੀ। 1653 ਵਿਚ ਜਦ ਔਰੰਗਜ਼ੇਬ ਦੱਖਣ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਉਸ ਨੇ ਆਪਣੀ ਉਮਰ ਦਾ ਆਖ਼ਰੀ ਹਿੱਸਾ ਇੱਥੇ ਹੀ ਬਿਤਾਇਆ ਸੀ।
ਔਰੰਗਾਬਾਦ ਅਤੇ ਇਸ ਦੇ ਆਲੇ ਦੁਆਲੇ ਬਹੁਤ ਸਾਰੀਆਂ ਤਾਰੀਖ਼ੀ ਜਗਹ ਹਨ, ਜਿਨ੍ਹਾਂ ਵਿਚੋਂ ਮੁਖ ਹਨ: (1) ਦੌਲਤਾਬਾਦ ਕਿਲ੍ਹਾ (15 ਕਿਲੋਮੀਟਰ ਦੂਰ, (ਤਸਵੀਰ ਉਪਰ), (2) 24 ਕਿਲੋਮੀਟਰ ਦੂਰ, ਖੁਲਦਾਬਾਦ ਪਿੰਡ ਵਿਚ ਔਰੰਗਜ਼ੇਬ ਦੀ ਕਬਰ (ਤਸਵੀਰ ਹੇਠਾਂ):
(3) ਅਜੰਤਾ ਤੇ ਅਲੋਰਾ ਦੀਆਂ ਗੁਫ਼ਾਵਾਂ: ਔਰੰਗਾਬਾਦ 29 ਕਿਲੋਮੀਟਰ ਦੂਰ ਐਲੋਰਾ ਅਤੇ 107 ਕਿਲੋਮੀਟਰ ਦੂਰ ਅਜੰਤਾ. (ਤਸਵੀਰ): ਐਲੋਰਾ ਗੁਫ਼ਾ ਦਾ ਇਕ ਹਿੱਸਾ:
(4) ਔਰੰਗਾਬਾਦ ਤੋਂ 3 ਕਿਲੋਮੀਟਰ ਦੂਰ) ਤਾਜ ਮਹਲ ਦੀ ਸ਼ਕਲ ਵਾਲਾ ਬੀਬੀ ਦਾ ਮਕਬਰਾ:
(ਡਾ. ਹਰਜਿੰਦਰ ਸਿੰਘ ਦਿਲਗੀਰ)