1. ਅੰਮ੍ਰਿਤਸਰ ਜ਼ਿਲ੍ਹੇ ਵਿਚ (ਅੰਮ੍ਰਿਤਸਰ ਸ਼ਹਿਰ ਤੋਂ 25 ਕਿਲੋਮੀਟਰ ਦੂਰ, ਪਾਕਿਸਤਾਨ ਦੀ ਸਰਹੱਦ ਤੋਂ 3 ਕਿਲੋਮੀਟਰ ਪਹਿਲਾਂ) ਇਕ ਨਗਰ। ਮਈ 2015 ਵਿਚ ਇਸ ਨਗਰ ਦੇ ਸਟੇਸ਼ਨ ਦਾ ਨਾਂ ‘ਅਟਾਰੀ ਸ਼ਾਮ ਸਿੰਘ’ ਸਟੇਸ਼ਨ ਰੱਖ ਦਿੱਤਾ ਗਿਆ ਸੀ। 10 ਫ਼ਰਵਰੀ 1846 ਦੇ ਦਿਨ ਸਭਰਾਵਾਂ ਦੀ ਜੰਗ ਵਿਚ ਸ਼ਹੀਦ ਹੋਣ ਵਾਲਾ ਸ਼ਾਮ ਸਿੰਘ ਅਟਾਰੀਵਾਲਾ ਇੱਥੋਂ ਦਾ ਰਹਿਣ ਵਾਲਾ ਸੀ. ਵੇਖੋ: ਅਟਾਰੀਵਾਲਾ , ਸ਼ਾਮ ਸਿੰਘ.
2. ਪਾਕਿਸਤਾਨ ਵਿਚ ਖਾਨੇਵਾਲ ਜ਼ਿਲ੍ਹਾ ਵਿਚ (ਤੁਲੰਬਾ ਤੋਂ 20 ਕਿਲੋਮੀਟਰ), ਇਕ ਪ੍ਰਾਚੀਨ ਪਿੰਡ। ਸਿਕੰਦਰ ਵੇਲੇ ਇਸ ਜਗਹ ਇਕ ਵੱਡਾ ਕਿਲ੍ਹਾ ਹੁੰਦਾ ਸੀ, ਜਿਸ ਦਾ ਥੇਹ ਅੱਜ ਵੀ ਮੌਜੂਦ ਹੈ। ਇਹ 230 ਮੀਟਰ ਦੇ ਦਾਇਰੇ ਵਿਚ ਹੈ ਤੇ 11 ਮੀਟਰ ਉ¤ਚਾ ਹੈ। ਇਸ ਦੇ ਦੁਆਲੇ ਡੂੰਘੀ ਖਾਈ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)