TheSikhs.org


Atal Baba & Baba Atal Gurdwara


ਅਟਲ (ਬਾਬਾ) ਗੁਰਦੁਆਰਾ

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੁੱਤਰ ਅਟਲ ਰਾਇ* ਦੇ ਸਸਕਾਰ ਵਾਲੀ ਜਗਹ ਬਣਿਆ ਗੁਰਦੁਆਰਾ ਜੋ 1788 ਵਿਚ ਬਣਨਾ ਸ਼ੁਰੂ ਹੋਇਆ। ਰਾਮਗੜ੍ਹੀਆ ਮਿਸਲ ਦੇ ਮੁਖੀ ਜੋਧ ਸਿੰਘ ਨੇ 1794 ਵਿਚ ਇਸ ਦੀਆਂ ਕੁਝ ਮੰਜ਼ਿਲਾਂ ਬਣਵਾਈਆਂ। ਇਸ ਮਗਰੋਂ ਇਸ ਦੀਆਂ ਹੋਰ ਮੰਜ਼ਿਲਾਂ ਬਣੀਆਂ। ਇਹ ਕੁਲ ਨੌਂ ਮੰਜ਼ਲਾ ਹੈ (ਕਿਉਂ ਕਿ ਅਟਲ ਰਾਇ ਦੀ ਮੌਤ ਨੌਂ ਸਾਲ ਦੀ ਉਮਰ ਵਿਚ ਹੋਈ ਸੀ)। 40 ਮੀਟਰ ਉਚਾਈ ਵਾਲੀ ਇਹ ਇਸ ਇਲਾਕੇ ਦੀ ਸਭ ਤੋਂ ਉ¤ਚੀ ਇਮਾਰਤ ਹੈ। ਇਸ ਜਗਹ ਹਰ ਵੇਲੇ ਲੰਗਰ ਲੱਗਾ ਰਹਿੰਦਾ ਹੈ, ਲੋਕ ਘਰਾਂ ਵਿਚ ਲੰਗਰ ਬਣਾ ਕੇ ਇੱਥ ਲਿਆ ਕੇ ਵਰਤਾਉਂਦੇ ਹਨ ਜਿਸ ਤੋਂ ਇਹ ਕਹਾਵਤ ਸ਼ੁਰੂ ਹੋ ਗਈ ਸੀ: “ਬਾਬਾ ਅਟਲ, ਪੱਕੀਆਂ ਪਕਾਈਆਂ ਘੱਲ”। ਇਸ ਦੇ ਨੇੜੇ ਹੀ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਹੈ। ਇਸ ਜਗਹ ਉਸ ਦਾ ਸਸਕਾਰ ਹੋਇਆ ਸੀ। ਅਠ੍ਹਾਰਵੀਂ ਸਦੀ ਤਕ ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ) ਛੋਟਾ ਜਿਹਾ ਸੀ ਤੇ ਇੱਥੋਂ ਦੇ ਸਾਰੇ ਵਾਸੀਆਂ ਦਾ ਸਸਕਾਰ ਇਸੇ ਜਗਹ ਹੋਇਆ ਕਰਦਾ ਸੀ। ਬਾਬਾ ਅਟਲ ਗੁਰਦੁਆਰੇ ਵਿਚ ਨਿਰਮਲੇ ਤੇ ਉਦਾਸੀ ਪੁਜਾਰੀਆਂ ਨੇ ਬਹੁਤ ਸਾਰੀਆਂ ਤਸਵੀਰਾਂ (ਪੇਂਟਿੰਗ) ਬਣਵਾਈਆਂ ਹੋਈਆਂ ਸਨ। ਇਹ ਸਾਰੀਆਂ ਉ¤ਨੀਵੀਂ ਸਦੀ ਦੇ ਆਖ਼ਰੀ ਦਹਾਕੇ (1890 ਤੋਂ ਬਾਅਦ) ਦੀਆਂ ਹਨ। ਵਕਤ ਆਉਣ ’ਤੇ ਬਹੁਤ ਸਾਰੀਆਂ ਖ਼ਤਮ ਹੋ ਗਈਆਂ ਕੁਝ ਅਜੇ ਵੀ ਬਚੀਆਂ ਹੋਈਆਂਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਿੱਖੀ ਸਿਧਾਂਤਾਂ ਦੇ ਉਲਟ ਹਨ। (ਹੋਰ ਵੇਖੋ: ਅਟਲ ਰਾਇ). (ਤਸਵੀਰ: ਗੁਰਦੁਆਰਾ ਬਾਬਾ ਅਟਲ):

(ਡਾ. ਹਰਜਿੰਦਰ ਸਿੰਘ ਦਿਲਗੀਰ)