TheSikhs.org


Anandpur Kalaurh


ਅਨੰਦਪੁਰ ਕਲੌੜ

ਬੱਸੀ ਪਠਾਣਾਂ ਤਹਿਸੀਲ (ਜ਼ਿਲ੍ਹਾ ਫ਼ਤਹਿਗੜ੍ਹ) ਵਿਚ ਦੋ ਪਿੰਡ ਅਨੰਦਪੁਰ (ਸਰਕਾਰੀ ਕਾਗ਼ਜ਼ਾਂ ਵਿਚ ਨੰਦਪੁਰ) ਤੇ ਕਲੌੜ (ਬੱਸੀ ਪਠਾਣਾਂ ਤੋਂ 10, ਫ਼ਤਹਿਗੜ੍ਹ ਸਾਹਿਬ ਤੋਂ 15, ਸਰਹੰਦ ਤੋਂ 20 ਕਿਲੋਮੀਟਰ ਦੂਰ), ਜਿਸ ਕਰ ਕੇ ਇਸ ਦਾ ਮਿਲਵਾਂ ਨਾਂ ਵਧੇਰੇ ਮਸ਼ਹੂਰ ਹੈ। ਇਕ ਰਿਵਾਇਤ ਮੁਤਾਬਿਕ ਗੁਰੂ ਤੇਗ਼ ਬਹਾਦਰ ਸਾਹਿਬ ਇਸ ਜਗਹ ਆਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਬਣਿਆ ਹੋਇਆ। ਸਿੰਘ ਸਭਾ ਲਹਿਰ ਦੇ ਇਕ ਵੱਡੇ ਆਗੂ, ਮਸ਼ਹੂਰ ਸਿੱਖ ਪ੍ਰਚਾਰਕ ਤੇ ਲੇਖਕ ਗਿਆਨੀ ਦਿੱਤ ਸਿੰਘ ਵੀ ਇੱਥੋਂ ਦੇ ਰਹਿਣ ਵਾਲੇ ਸਨ. ਹੋਰ ਵੇਖੋ: ਦਿੱਤ ਸਿੰਘ, ਗਿਆਨੀ. (ਤਸਵੀਰ: ਗਿਆਨੀ ਦਿੱਤ ਸਿੰਘ):

(ਡਾ. ਹਰਜਿੰਦਰ ਸਿੰਘ ਦਿਲਗੀਰ)