ਅਨੰਦਗੜ੍ਹ
ਅਨੰਦਪੁਰ ਸਾਹਿਬ ਵਿਚ ਇਕ ਕਿਲ੍ਹੇ ਦਾ ਨਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦੇ ਨਾਲ ਮਾਖੋਵਾਲ ਦੇ ਥੇਹ ਦੇ ਨਜ਼ਦੀਕ, 30 ਮਾਰਚ 1689 ਦੇ ਦਿਨ ਅਨੰਦਪੁਰ ਨਗਰ ਦੀ ਨੀਂਹ ਰੱਖਣ ਮਗਰੋਂ ਅਪਰੈਲ 1689 ਵਿਚ ਉਸਾਰਨਾ ਸ਼ੁਰੂ ਕੀਤਾ ਸੀ। ਇਹ ਨਗਰ ਦੀ ਸਭ ਤੋਂ ਉ¤ਚੀ ਪਹਾੜੀ ‘ਤੇ ਸੀ। ਹੁਣ ਇਸ ਦੀ ਕੋਈ ਨਿਸ਼ਾਨੀ ਬਾਕੀ ਨਹੀਂ ਰਹੀ ਤੇ ਕਾਰ ਸੇਵਾ ਵਾਲਿਆਂ ਸਾਧਾਂ ਨੇ ਇਸ ਦੀ ਅਸਲ ਪ੍ਰਾਚੀਨ ਦਿੱਖ ਤਬਾਹ ਕਰ ਕੇ ਰੱਖ ਦਿੱਤੀ ਹੈ।
ਇਸ ਪੁਰਾਣੀ ਤਸਵੀਰ ਤੋਂ ਇਸ ਕਿਲ੍ਹੇ ਦੇ ਪਹਿਲੇ ਰੂਪ ਦਾ ਪਤਾ ਲਗਦਾ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)