ਅਮੀਨ ਸ਼ਾਹ (ਹੁਣ ਜ਼ਿਲ੍ਹਾ ਤਰਨਤਾਰਨ, 1947 ਤੋਂ ਪਹਿਲੋਂ ਜ਼ਿਲ੍ਹਾ ਲਾਹੌਰ), ਭਿੱਖੀਵਿੰਡ ਤੋਂ ਸਾਢੇ 8 ਕਿਲੋਮੀਟਰ (ਪਾਕਿਸਤਾਨ ਦੀ ਸਰਹੱਦ ਤੋਂ 3 ਕਿਲੋਮੀਟਰ ਪਹਿਲਾਂ) ਇਕ ਪਿੰਡ ਜਿਸ ਵਿਚ ਗੁਰੂ ਨਾਨਕ ਸਾਹਿਬ ਆਏ ਸਨ। ਗੁਰੂ ਜੀ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਂ 25 ਵਿਘੇ ਜ਼ਮੀਨ ਲੱਗੀ ਹੋਈ ਸੀ.
(ਡਾ. ਹਰਜਿੰਦਰ ਸਿੰਘ ਦਿਲਗੀਰ)