ਅਮਰ ਸਿੱਧੂ
ਪਾਕਿਸਤਾਨ (ਜ਼ਿਲ੍ਹਾ ਲਾਹੌਰ) ਵਿਚ ਕੋਟ ਲਖਪਤ ਰੇਲਵੇ ਸਟੇਸ਼ਨ ਤੋਂ ਢਾਈ ਕਿਲੋਮੀਟਰ, ਲਾਹੌਰ ਤੋਂ 9.8 ਕਿਲੋਮੀਟਰ, ਤੇ ਅੰਮ੍ਰਿਤਸਰ ਤੋਂ 65 ਕਿਲੋਮੀਟਰ ਦੂਰ (ਫ਼ੀਰੋਜ਼ਪੁਰ ਰੋਡ, ਗ਼ਾਜ਼ੀ ਰੋਡ ਤੇ ਵਾਲਟਨ ਰੋਡ ਵਿਚ ਘਿਰਿਆ ਹੋਇਆ, ਮੁਨਵਰਾਬਾਦ ਦੇ ਨਾਲ ਲਗਦਾ ਪਿੰਡ ਅਮਰ ਸਿੱਧੂ, ਹੁਣ ‘ਗਰੇਟਰ ਲਾਹੌਰ’ ਦਾ ਹਿੱਸਾ ਬਣ ਚੁਕਾ ਹੈੋ ਇਸ ਜਗਹ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਮਾਂਗਟ (15 ਕਿਲੋਮੀਟਰ ਦੂਰ) ਤੋਂ ਆਏ ਸਨ। ਪਹਿਲਾਂ ਇੱਥੇ ਨਿੱਕਾ ਜਿਹਾ ਮੰਜੀ ਸਾਹਿਬ (ਗੁਰਦੁਆਰਾ) ਸੀ ਪਰ 1922 ਵਿਚ ਸਰ ਗੰਗਾ ਰਾਮ ਨੇ ਨਵੀਂ ਈਮਾਰਤ ਬਣਵਾਈ ਤੇ ਇਕ ਖੂਹ ਵੀ ਖੁਦਵਾਇਆ। ਇਸ ਗੁਰਦੁਆਰੇ ਦੇ ਨਾਲ 17 ਕਨਾਲ ਜ਼ਮੀਨ ਸੀ। 1947 ਤੋਂ ਮਗਰੋਂ ਇਸ ਗੁਰਦੁਆਰਾ ਦੀ ਇਮਾਰਤ ਮਾੜੀ ਹਾਲਤ ਵਿਚ ਹੈ. (ਤਸਵੀਰ: ਗੁਰਦੁਆਰਾ ਅਮਰ ਸਿੱਧੂ):
(ਡਾ. ਹਰਜਿੰਦਰ ਸਿੰਘ ਦਿਲਗੀਰ)