TheSikhs.org


Alpa kalan (Pakistan)


ਅਲਪਾ ਕਲਾਂ

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੀ ਤਹਿਸੀਲ ਚੂਨੀਆਂ ਵਿਚ, ਪਿੰਡ ਪੱਤੋਕੀ ਤੋਂ ਰਾਵੀ ਦਰਿਆ ਵੱਲ, ਦਰਿਆ ਦੇ ਕੰਢੇ, ਇਕ ਨਿੱਕਾ ਜਿਹਾ ਪਿੰਡ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ। ਉਨ੍ਹਾਂ ਦੀ ਯਾਦ ਵਿਚ ਧਰਮਸਲਾ (ਗੁਰਦੁਆਰਾ) ‘ਛੋਟਾ ਨਾਨਕਿਆਣਾ ਸਾਹਿਬ’ ਬਣਿਆ ਹੋਇਆ ਹੈ। ਕੁਝ ਚਿਰ ਇਸ ਇਮਾਰਤ ਵਿਚ ਸਕੂਲ ਚਲਦਾ ਰਿਹਾ ਸੀ; ਹੁਣ ਉਜਾੜ ਹੈ. (ਤਸਵੀਰ: ਅਲਪਾ ਕਲਾਂ ਦੇ ਗੁਰਦੁਆਰੇ ਦੀ ਇਮਾਰਤ):


(ਡਾ. ਹਰਜਿੰਦਰ ਸਿੰਘ ਦਿਲਗੀਰ)