ਅਕੋਈ
ਸੰਗਰੂਰ ਜ਼ਿਲ੍ਹੇ ਵਿਚ ਸੰਗਰੂਤ-ਧੂਰੀ ਰੋਡ ’ਤੇ ਇਕ ਪਿੰਡ (ਸੰਗਰੂਰ ਤੋਂ ਸਾਢੇ 5 ਕਿਲੋਮੀਟਰ)। ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਵਿਚ (ਸ਼ਾਇਦ 1631* ਵਿਚ) ਸੌਂਟੀ ਤੋਂ ਚਲ ਕੇ ਪੁੱਜੇ ਸਨ ਤੇ ਮਾਣਕਚੰਦ ਨਾਂ ਦੇ ਇਕ ਸਿੱਖ ਦੇ ਘਰ ਰੁਕੇ ਸਨ। ਇਕ ਕਰੀਰ ਦਾ ਦਰਖ਼ਤ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ, ਵੀ ਉੱਥੇ ਮੌਜੂਦ ਦੱਸਿਆ ਜਾਂਦਾ ਹੈ। ਇਕ ਮੁਕਾਮੀ ਰਿਵਾਇਤ ਮੁਤਾਬਿਕ ਗੁਰੂ ਨਾਨਕ ਸਾਹਿਬ ਵੀ ਆਪਣੀ ਪਹਿਲੀ ਉਦਾਸੀ ਦੌਰਾਨ ਕਾਂਝਲਾ ਤੋਂ ਏਥੇ ਆਏ ਸਨ। {*ਭਾਈ ਕਾਨ੍ਹ ਸਿੰਘ ਨਾਭਾ ਗੁਰੂ ਹਰਿਗੋਬਿੰਦ ਸਾਹਿਬ ਦਾ ਏਥੇ ਆਉਣਾ 1616 ਦਾ ਲਿਖਦੇ ਹਨ ਜੋ ਸਹੀ ਨਹੀਂ ਕਿਉਂਕਿ ਗੁਰੂ ਜੀ 1613 ਤੋਂ 1618 ਤਕ ਗਵਾਲੀਅਰ ਕਿਲ੍ਹੇ ਵਿਚ ਕੈਦ ਸਨ}। ਮੁਕਾਮੀ ਰਿਵਾਇਤ ਮੁਤਾਬਿਕ ਗੁਰੂ ਤੇਗ਼ ਬਹਾਦਰ ਸਾਹਿਬ ਵੀ ਇਕ ਵਾਰ ਏਥੇ ਆਏ ਸਨ. (ਤਸਵੀਰ: ਅਕੋਈ ਗੁਰਦੁਆਰਾ):
(ਡਾ. ਹਰਜਿੰਦਰ ਸਿੰਘ ਦਿਲਗੀਰ)