TheSikhs.org


Akal Bunga (Akal Takht building)


ਅਕਾਲ ਬੁੰਗਾ

ਜਿਸ ਜਗਹ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਜਾਇਆ ਕਰਦੇ ਸਨ, ਉਸ ਨੂੰ ਅਕਾਲ ਤਖ਼ਤ ਸਾਹਿਬ ਵੀ ਕਹਿੰਦੇ ਸਨ। ਇਸ ਦੇ ਪਿੱਛੇ ਦੀ ਈਮਾਰਤ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ। ਕੁਝ ਲੇਖਕ ਅਕਾਲ ਤਖ਼ਤ ਦੀ ਸਾਰੀ ਇਮਾਰਤ ਨੂੰ ਹੀ ਅਕਾਲ ਬੁੰਗਾ ਕਹਿ ਦੇਂਦੇ ਹਨ। ਹੁਣ ਇਕ ਇਕ ਗੁਰਦੁਆਰੇ ਦੇ ਰੂਪ ਵਿਚ ਹੈ। ਇਸ ਜਗਹ ਗੁਰੁ ਸਾਹਿਬਾਨ ਅਤੇ ਕੁਝ ਸਿੱਖ ਸ਼ਹੀਦਾਂ/ਜਰਨੈਲਾਂ ਦੇ ਹਥਿਆਰ ਸੰਭਾਲੇ ਪਏ ਹਨ:

1. ਗੁਰੂ ਹਰਿਗੋਬਿੰਦ ਸਾਹਿਬ ਦੀਆਂ ਦੋ ਤਲਵਾਰਾਂ
2. ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਲਵਾਰ
3. ਬਾਬਾ ਬੁੱਢਾ ਦੀ ਤਲਵਾਰ
4. ਭਾਈ ਜੇਠਾ (ਜਰਨੈਲ) ਦੀ ਤਲਵਾਰ
5. ਬਾਬਾ ਕਰਮ ਸਿੰਘ ਸ਼ਹੀਦ ਦੀ ਤਲਵਾਰ
6. ਭਾਈ ਉਦੈ ਸਿੰਘ (ਪਰਮਾਰ) ਦੀ ਤਲਵਾਰ
7. ਭਾਈ ਬਿਧੀ ਚੰਦ ਦੀ ਤਲਵਾਰ
8. ਬਾਬਾ ਗੁਰਬਖ਼ਸ਼ ਸਿੰਘ (ਸ਼ਹੀਦ 1764) ਦਾ ਖੰਡਾ
9. ਬਾਬਾ ਦੀਪ ਸਿੰਘ (ਸ਼ਹੀਦ 1757) ਦਾ ਖੰਡਾ
10. ਬਾਬਾ ਨੌਧ ਸਿੰਘ (ਸ਼ਹੀਦ) ਦਾ ਖੰਡਾ
11. ਭਾਈ ਬਚਿਤਰ ਸਿੰਘ (ਪਰਮਾਰ) (ਸ਼ਹੀਦ) ਦਾ ਖੰਡਾ
12. ਗੁਰੁ ਹਰਿਗੋਬਿੰਦ ਸਾਹਿਬ ਦੀ ਗੁਰਜ
13. ਗੁਰੁ ਹਰਿਗੋਬਿੰਦ ਸਾਹਿਬ ਦਾ ਕ੍ਰਿਪਾਨ ਜਿਹਾ ਸ਼ਸਤ੍ਰ
14. ਗੁਰੁ ਹਰਿਗੋਬਿੰਦ ਸਾਹਿਬ ਦੀ ਕਟਾਰ
15. ਸਾਹਿਬਜ਼ਾਦਾ ਅਜੀਤ ਸਿੰਘ ਦੀ ਕਟਾਰ
16. ਸਾਹਿਬਜ਼ਾਦਾ ਜੁਝਾਰ ਸਿੰਘ ਦੀ ਕਟਾਰ
17. ਗੁਰੁ ਹਰਿਗੋਬਿੰਦ ਸਾਹਿਬ ਦੀ ਕ੍ਰਿਪਾਨ
18. ਗੁਰੁ ਹਰਿਗੋਬਿੰਦ ਸਾਹਿਬ ਦਾ ਪੇਸ਼ਕਬਜ਼
19. ਬਾਬਾ ਦੀਪ ਸਿੰਘ ਦਾ ਪੇਸ਼ਕਬਜ਼
20. ਬਾਬਾ ਦੀਪ ਸਿੰਘ ਦਾ ਕ੍ਰਿਪਾਨ ਜਿਹਾ ਸ਼ਸਤ੍ਰ
21. ਬਾਬਾ ਦੀਪ ਸਿੰਘ ਦਾ ਪਿਸਤੌਲ
22. ਬਾਬਾ ਗੁਰਬਖ਼ਸ਼ ਸਿੰਘ ਦਾ ਪਿਸਤੌਲ
23. ਗੁਰੁ ਗੋਬਿੰਦ ਸਿੰਘ ਸਾਹਿਬ ਦੇ ਦੋ ਤੀਰ, ਜਿਨ੍ਹਾਂ ਨਾਲ ਇਕ-ਇਕ ਤੋਲਾ ਸੋਨਾ ਲੱਗਾ ਹੋਇਆ ਹੈ
24. ਬਾਬਾ ਦੀਪ ਸਿੰਘ ਦਾ ਖੰਡਾ (ਦਰਮਿਆਨਾ ਸਾਈਜ਼)
25. ਬਾਬਾ ਦੀਪ ਸਿੰਘ ਦੀਆਂ ਦੋ ਕ੍ਰਿਪਾਨਾਂ
26. ਬਾਬਾ ਦੀਪ ਸਿੰਘ ਦੇ ਦੋ ਛੋਟੇ ਖੰਡੇ
27. ਬਾਬਾ ਦੀਪ ਸਿੰਘ ਦਾ ਚੱਕਰ
28. ਬਾਬਾ ਦੀਪ ਸਿੰਘ ਦਾ ਚੱਕਰ ਛੋਟੇ ਸਾਈਜ਼ ਦਾ
29. ਬਾਬਾ ਦੀਪ ਸਿੰਘ ਦਾ ਚੱਕਰ ਦਸਤਾਰ ਵਿਚ ਸਜਾਉਣ ਵਾਲਾ।

ਅਕਾਲ ਬੁੰਗਾ/ਤਖ਼ਤ ਦੀ ਇਹ ਈਮਾਰਤ ਪਹਿਲਾਂ ਨਿੱਕਾ ਜਿਹਾ ਥੜ੍ਹਾ ਹੀ ਸੀ। ਫਿਰ ਹਰੀ ਸਿੰਘ ਨਲਵਾ ਨੇ ਇਸ ਨੂੰ ਛੇ ਮੰਜ਼ਿਲਾ ਬਣਾ ਦਿੱਤਾ। 4 ਤੋਂ 6 ਜੂਨ 1984, ਤਿੰਨ ਦਿਨ ਭਾਰਤ ਦੀ ਫ਼ੌਜ ਨੇ ਤੋਪਾਂ ਤੇ ਟੈਂਕਾ ਨਾਲ ਗੋਲੇ ਵਰਸਾ ਕੇ ਇਸ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਫਿਰ ਫ਼ੌਜ ਨੇ ਇਸ ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ ਜੋ ਸਤੰਬਰ 1984 ਤਕ ਹੋ ਗਈ। ਇਸ ਨੂੰ ਸਰਕਾਰੀ ਈਮਾਰਤ ਕਹਿ ਕੇ ਖਾੜਕੂ ਸਿੱਖਾਂ ਨੇ ਇਸ ਨੂੰ 26 ਜਨਵਰੀ 1986 ਦੇ ਦਿਨ ਢਾਹੁਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਚੌਕ ਮਹਿਤਾ ਦੇ ਭਿੰਡਰਾਂ-ਮਹਿਤਾ ਜੱਥਾ ਵਾਲਿਆਂ ਨੇ ਇਸ ਨੂੰ ਨਵੇਂ ਸਿਰਿਓਂ ਬਣਾਉਣਾ ਸ਼ੁਰੂ ਕਰ ਦਿੱਤਾ। ਮੌਜੂਦਾ ਈਮਾਰਤ 1986 ਤੋਂ 1989 ਦੌਰਾਨ ਬਣੀ ਸੀ. ਹੋਰ ਵੇਖੋ: ਅਕਾਲ ਤਖ਼ਤ.

(ਡਾ. ਹਰਜਿੰਦਰ ਸਿੰਘ ਦਿਲਗੀਰ)