TheSikhs.org


Ajitgarh (Faridkot)


ਅਜੀਤਗੜ੍ਹ

ਜ਼ਿਲ੍ਹਾ ਫ਼ਰੀਦਕੋਟ ਦੇ ਇਕ ਪਿੰਡ (ਭਗਤਾ ਤੋਂ 13 ਤੇ ਫ਼ਰੀਦਕੋਟ ਤੋਂ 35, ਕੋਟਕਪੂਰਾ ਤੋਂ 22 ਕਿਲੋਮੀਟਰ ਦੂਰ) ਵਾਂਦਰ ਦਾ ਦੂਜਾ ਨਾਂ। ਸਰਕਾਰੀ ਕਾਗ਼ਜ਼ਾਂ ਵਿਚ ਇਸ ਦਾ ਨਾਂ ਵਾਂਦਰ ਹੀ ਹੈ। 25 ਦਸੰਬਰ 1705 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਤੋਂ ਚਲ ਕੇ ਭਗਤਾ ਤੋਂ ਡੋਡ ਹੁੰਦੇ ਹੋਏ ਇਸ ਜਗਹ ਰੁਕੇ ਸਨ।ਪਿੰਡ ਦੇ ਉ¤ਤਰ ਵੱਲ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)