TheSikhs.org


Agampur (Anandpur)


ਅਗੰਮਪੁਰ

ਅਨੰਦਪੁਰ-ਗੜ੍ਹਸ਼ੰਕਰ ਰੋਡ ’ਤੇ (ਅਨੰਦਪੁਰ ਬਸ ਸਟੈਂਡ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ) ਇਕ ਪਿੰਡ ਜਿਸ ਵਿਚ ਗੁਰੁ ਗੋਬਿੰਦ ਸਾਹਿਬ ਨੇ ਅਨੰਦਪੁਰ ਦੇ ਪੰਜ ਕਿਲ੍ਹਿਆਂ ਵਿਚੋਂ ਇਕ ਕਿਲ੍ਹਾ ਕਾਇਮ ਕੀਤਾ ਸੀ। ਇਸ ਕਿਲ੍ਹੇ ਨੂੰ ਹੋਲਗੜ੍ਹ ਤੇ ਕਿਲ੍ਹਾ ਅਗੰਮਗੜ੍ਹ ਵੀ ਕਹਿੰਦੇ ਸਨ। ਇੱਥੇ ਬਿਲਾਸਪੁਰ ਰਿਆਸਤ ਦੇ ਰਾਜੇ ਅਜਮੇਰ ਚੰਦ ਦੀ ਫ਼ੌਜ ਨੇ 31 ਅਗਸਤ 1700 ਦੇ ਦਿਨ ਹਮਲਾ ਕੀਤਾ ਸੀ ਜਿਸ ਵਿਚ ਉਸ ਦੀ ਬਹੁਤ ਸਾਰੀ ਫ਼ੌਜ ਮਾਰੀ ਗਈ ਸੀ। ਇਸ ਲੜਾਈ ਵਿਚ ਭਾਈ ਬਾਘ ਸਿੰਘ (ਭਾਈ ਮਨੀ ਸਿੰਘ ਦੇ ਭਰਾ ਰਾਇ ਸਿੰਘ ਦਾ ਪੁੱਤਰ) ਅਤੇ ਘਰਬਾਰਾ ਸਿੰਘ (ਪੁੱਤਰ ਭਾਈ ਨਾਨੂੰ ਸਿੰਘ ਦਿਲਵਾਲੀ) ਵੀ ਸ਼ਹੀਦ ਹੋਏ ਸਨ। ਹੁਣ ਇਹ ਕਿਲ੍ਹਾ ਇਕ ਗੁਰਦੁਆਰਾ ਬਣ ਚੁਕਾ ਹੈ।

ਇਸ ਦੇ ਨੇੜੇ ਮਾਤਾ ਜੀਤ ਕੌਰ ਦੀ ਯਾਦ ਵਿਚ ਵੀ ਇਕ ਗੁਰਦੁਆਰਾ ਬਣਿਆ ਹੋਇਆ ਹੈ। ਮਾਤਾ ਜੀਤ ਕੌਰ ਦਾ ਸਸਕਾਰ 5 ਦਸੰਬਰ 1700 ਦੇ ਦਿਨ ਇੱਥੇ ਹੀ ਹੋਇਆ ਸੀ। ਅਨੰਦਪੁਰ ਤੇ ਚੱਕ ਨਾਨਕੀ ਵਿਚ ਰਹਿੰਦੇ ਸਿੱਖਾਂ ਦੇ ਸਸਕਾਰ ਵੀ ਏਥੇ ਹੀ ਹੋਇਆ ਕਰਦੇ ਸੀ. (ਤਸਵੀਰ: ਮਾਤਾ ਜੀਤ ਕੌਰ ਦੀ ਯਾਦ ਵਿਚ ਗੁਰਦੁਆਰਾ):

(ਡਾ. ਹਰਜਿੰਦਰ ਸਿੰਘ ਦਿਲਗੀਰ)