TheSikhs.org


Aawal Kheri (Haryana)


ਆਵਲ ਖੇੜੀ

ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਕੁਰੁਕਸ਼ੇਤਰ ਤੋਂ ਚਲ ਕੇ ‘ਆਵਲ ਖੇੜੀ’ ਨਾਂ ਦੇ ਪਿੰਡ ਵਿਚ ਪੁੱਜੇ ਸਨ। ਹੁਣ ਇਸ ਇਲਕੇ ਵਿਚ ਆਵਲ ਖੇੜੀ ਨਾਂ ਦਾ ਕੋਈ ਪਿੰਡ ਨਹੀਂ। ਹਾਂ, ਕੁਰਕਸ਼ੇਤਰ ਤੋਂ 10 ਕਿਲੋਮੀਟਰ ਦੂਰ ਇਕ (ਵੱਡੀ) ਖੇੜੀ ਤੋਂ ਇਲਾਵਾ ਖੇੜੀ ਨਾਂ ਦੇ ਕਈ ਪਿੰਡ ਹਨ, ਜਿਵੇਂ: ਖੇੜੀ ਜੱਟਾਂ, ਖੇੜੀ ਗੱਦੀਆਂ। ਹੋ ਸਕਦਾ ਹੈ ਕਿ ਨਾਂ ਬਦਲ ਗਿਆ ਹੋਵੇ; ਇੱਥੇ ਗੁਰੂ ਜੀ ਦੀ ਯਾਦ ਵਿਚ ਕੋਈ ਗੁਰਦੁਆਰਾ ਨਹੀਂ। ਉਂਞ ਗੁਰੂ ਗੋਬਿੰਦ ਸਿੰਘ ਜੀ ਦਾ ਰੂਟ ਖੇੜੀ ਤੋਂ ਕੁਰੁਕਸ਼ੇਤਰ ਤਾਂ ਹੋ ਸਕਦਾ ਹੈ ਕੁਰੂਕਸ਼ੇਤਰ ਤੋਂ ਖੇੜੀ ਵੱਲ ਨਹੀਂ। ਉਹ ਤਿੰਨ ਵਾਰ (ਇਕ ਵਾਰ ਧਮਤਾਨ ਤੋਂ ਚੱਕ ਨਾਨਕੀ, ਦੋ ਵਾਰ ਡੇਹਰਾਦੂਨ/ ਹਰਦੁਆਰ ਤੋਂ ਚੱਕ ਨਾਨਕੀ।ਅਨੰਦਪੁਰ ਜਾਂਦੇ) ਇੱਥੋਂ ਲੰਘੇ ਸਨ ਤੇ ਉਹ ਖੇੜੀ ਵੱਲੋਂ ਕੁਰੂਕਸ਼ੇਤਰ ਵੱਲ ਆਏ ਸਨ.

(ਡਾ. ਹਰਜਿੰਦਰ ਸਿੰਘ ਦਿਲਗੀਰ)