ਆਲਮਪੁਰ
ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦਾ ਇਕ ਪਿੰਡ (ਦਸੂਹਾ ਤੋਂ 11, ਟਾਂਡਾ ਤੋਂ 12 ਤੇ ਮਿਆਣੀ ਤੋਂ 4 ਕਿਲੋਮੀਟਰ ਦੂਰ)। ਇਸ ਪਿੰਡ ਵਿਚ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਸ਼ਿਕਾਰ ਖੇਡਣ ਆਏ ਸਨ। ਉਸ ਵੇਲੇ ਇਹ ਜੰਗਲ ਦਾ ਇਲਾਕਾ ਸੀ। ਮਗਰੋਂ ਪਿੰਡ ਵਸ ਗਿਆ ਸੀ ਤੇ ਹੁਣ ਇੱਥੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)